ਆਯੂਸ਼

ਅੰਤਰਰਾਸ਼ਟਰੀ ਯੋਗ ਦਿਵਸ, 2020 ਦਾ ਪੂਰਵ ਅਵਲੋਕਨ 10 ਜੂਨ ਨੂੰ ਡੀਡੀ ਨਿਊਜ਼ ʼਤੇ ਪ੍ਰਸਾਰਿਤ ਕੀਤਾ ਜਾਵੇਗਾ

Posted On: 09 JUN 2020 12:52PM by PIB Chandigarh

ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਆਯੁਸ਼ ਮੰਤਰਾਲਾ ਅੰਤਰਰਾਸ਼ਟਰੀ ਯੋਗ ਦਿਵਸ, 2020 ਦੇ ਪੂਰਵ ਅਵਲੋਕਨ  ਵਜੋਂ ਇੱਕ ਟੈਲੀਵਿਜ਼ਨ ਪ੍ਰੋਗਰਾਮ ਦੀ ਮੇਜ਼ਬਾਨੀ ਕਰੇਗਾ, ਜਿਸ ਨੂੰ ਡੀਡੀ ਨਿਊਜ਼ 'ਤੇ 10 ਜੂਨ, 2020 ਨੂੰ ਸ਼ਾਮ 07:00 ਵਜੇ ਤੋਂ ਸਵੇਰੇ 08:00 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ ਆਯੁਸ਼ ਮੰਤਰਾਲੇ ਦੇ ਫੇਸਬੁੱਕ ਪੇਜ 'ਤੇ ਲਾਈਵ ਸਟ੍ਰੀਮ ਵੀ ਕੀਤਾ ਜਾਵੇਗਾ।

ਪੂਰਵ ਅਵਲੋਕਨ  10 ਦਿਨ ਤੱਕ ਚਲਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ, 2020 ਦੀ ਅਧਿਕਾਰਕ ਕਾਊਂਟਡਾਊਨ ਨੂੰ ਅੰਕਿਤ ਕਰੇਗਾ। ਕੇਂਦਰੀ ਆਯੁਸ਼ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ, ਰਾਜ ਮੰਤਰੀ (ਪ੍ਰਧਾਨ ਮੰਤਰੀ ਦਫ਼ਤਰ) ਡਾ. ਜਿਤੇਂਦਰ ਸਿੰਘ ਅਤੇ ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ ਦੇ ਚੇਅਰਮੈਨ ਡਾ. ਵਿਨੈ ਸਹਸ੍ਰਬੁੱਧੇ ਇਲੈਕਟ੍ਰੌਨਿਕ ਮਾਧਿਅਮ ਜ਼ਰੀਏ ਰਾਸ਼ਟਰ  ਨੂੰ ਸੰਬੋਧਨ ਕਰਨਗੇ। ਆਯੁਸ਼ ਸਕੱਤਰ ਵੈਦਯ ਰਾਜੇਸ਼ ਕੋਟੇਚਾ ਇਸ ਮੌਕੇ ਦੀ ਸ਼ੋਭਾ ਵਧਾਉਣਗੇ।

ਕੋਵਿਡ-19 ਦੇ ਕਾਰਨ ਦੇਸ਼ ਵਿੱਚ ਮੌਜੂਦਾ ਸਿਹਤ ਐਮਰਜੈਂਸੀ ਦੇ ਮੱਦੇਨਜ਼ਰ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ʼਤੇ ਡਿਜੀਟਲ ਤਰੀਕੇ ਨਾਲ ਮਨਾਇਆ ਜਾਵੇਗਾ। ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤਕਾਰੀ ਸੁਭਾਅ ਦੇ ਮੱਦੇਨਜ਼ਰ ਮੰਤਰਾਲਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਯੋਗ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਮ ਲੋਕਾਂ ਲਈ ਇੱਕ ਵੀਡੀਓ ਬਲੌਗਿੰਗ ਪ੍ਰਤੀਯੋਗਤਾ ਮੇਰਾ ਜੀਵਨ, ਮੇਰਾ ਯੋਗਦਾ ਵੀ ਐਲਾਨ ਕੀਤਾ ਹੈ।

ਪੂਰਵ ਅਵਲੋਕਨ  ਦੇ ਬਾਅਦ ਅਗਲੇ 10 ਦਿਨਾਂ ਦੀ ਅਵਧੀ ਦੇ ਦੌਰਾਨ (ਭਾਵ, 11 ਜੂਨ 2020 ਤੋਂ 20 ਜੂਨ, 2020 ਤੱਕ) ਡੀਡੀ ਭਾਰਤੀ / ਡੀਡੀ ਸਪੋਰਟਸ 'ਤੇ  ਸਵੇਰੇ 08:00 ਵਜੇ ਤੋਂ ਸਵੇਰੇ 08:30 ਵਜੇ ਤੱਕ ਆਮ ਯੋਗ ਪ੍ਰੋਟੋਕਾਲ 'ਤੇ  ਟ੍ਰੇਨਿੰਗ ਸੈਸ਼ਨ ਹੋਣਗੇ। ਇਹ ਦੇਸ਼ ਦੀ ਪ੍ਰਮੁੱਖ ਯੋਗ ਅਧਿਆਪਨ ਸੰਸਥਾ, ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ, ਨਵੀਂ ਦਿੱਲੀ ਦੁਆਰਾ ਆਯੋਜਿਤ ਕੀਤੇ ਜਾਣਗੇ।

ਯੋਗ ਗੁਰੂ ਸਵਾਮੀ ਰਾਮਦੇਵ ਜੀ, ਸ਼੍ਰੀ ਸ਼੍ਰੀ ਰਵੀਸ਼ੰਕਰ ਜੀ, ਸਦਗੁਰੂ ਜੱਗੀ ਵਾਸੂਦੇਵ ਜੀ,  ਡਾ. ਐੱਚਆਰ ਨਗੇਂਦਰ ਜੀ, ਸ਼੍ਰੀ ਕਮਲੇਸ਼ ਪਟੇਲ ਜੀ (ਦਾਜੀ), ਸਿਸਟਰ ਸ਼ਿਵਾਨੀ ਅਤੇ ਸਵਾਮੀ ਭਾਰਤ ਭੂਸ਼ਣ ਜੀ ਸਾਡੀ ਜ਼ਿੰਦਗੀ ਵਿੱਚ ਯੋਗ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਣਗੇ ।ਉਹ ਸਾਨੂੰ ਇਹ ਵੀ ਦੱਸਣਗੇ ਕਿ ਕਿਵੇਂ ਅਸੀਂ ਯੋਗ ਦਾ ਉਪਯੋਗ ਇਮਿਊਨਿਟੀ ਨੂੰ ਵਧਾਉਣ  ਅਤੇ ਮਾਨਸਿਕ ਸਿਹਤ ਤੇ ਤੰਦਰੁਸਤੀ ਵਿੱਚ ਸੁਧਾਰ ਲਿਆਉਣ ਲਈ ਕਰ ਸਕਦੇ ਹਾਂ।

ਮੰਤਰਾਲੇ ਦੇ ਪਤਵੰਤੇ ਵੀ ਲੋਕਾਂ ਨੂੰ ਸੰਬੋਧਨ ਕਰਕੇ ਕੋਵਿਡ-19 ਮਹਾਮਾਰੀ ਦੇ ਮੌਜੂਦਾ ਮੁਸ਼ਕਿਲ ਸਮੇਂ ਦੌਰਾਨ ਲੋਕਾਂ ਨੂੰ ਘਰ ਵਿੱਚ ਹੀ ਯੋਗ ਕਰਨ ਦੇ ਸਮਰੱਥ ਬਣਾਉਣ ਲਈ  ਮੰਤਰਾਲੇ ਦੁਆਰਾ ਚੁੱਕੇ ਗਏ ਮਹੱਤਵਪੂਰਨ ਕਦਮਾਂ ਦਾ ਉੱਲੇਖ ਕਰਨਗੇ।ਏਮਜ਼ ਦੇ ਡਾਇਰੈਕਟਰ, ਏਆਈਆਈਏ  ਦੇ ਡਾਇਰੈਕਟਰ  ਅਤੇ ਐੱਮਡੀਐੱਨਆਈਵਾਈ ਦੇਡਾਇਰੈਕਟਰ  ਮਾਹਰਾਂ ਦੇ ਪੈਨਲ ਵਿੱਚ ਸ਼ਾਮਲ ਹੋਣਗੇ।

ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਇਕ ਅਜਿਹੇ ਸਮੇਂ ਵਿੱਚ ਮਨਾਇਆ ਜਾਣਾ ਹੈ ਜਦੋਂ  ਪੂਰੀ ਦੁਨੀਆ ਛੂਤਕਾਰੀ ਕੋਵਿਡ -19 ਦੀ ਚਪੇਟ ਵਿੱਚ ਹੈ।ਹਾਲ਼ਾਂ ਕਿ ਇਹ ਅਤਿਅੰਤ ਮਹੱਤਵਪੂਰਨ ਹੈ ਕਿ ਯੋਗ ਅਭਿਆਸ ਦੇ ਸਿਹਤ ਸੁਧਾਰ ਅਤੇ ਤਣਾਅ ਨੂੰ ਰੋਕਣ ਵਾਲੇ ਪ੍ਰਭਾਵ ਇਸ  ਕਠਿਨ ਸਥਿਤੀ ਵਿੱਚ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਪ੍ਰਸੰਗਿਕ ਹਨ। ਇਸ ਲਈ,ਅੰਤਰਰਾਸ਼ਟਰੀ ਯੋਗ ਦਿਵਸ, 2020 ਮੌਕੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੇ  ਆਪਣੇ ਘਰਾਂ ਵਿੱਚ ਰਹਿ ਕੇ ਹੀ ਯੋਗ ਵਿੱਚ ਹਿੱਸਾ ਲੈਣਾ ਅਤੇ ਸਿੱਖਣਾ ਲਾਭਦਾਇਕ ਰਹੇਗਾ। ਆਯੁਸ਼ ਮੰਤਰਾਲਾ ਅਤੇ ਹੋਰ ਕਈ ਹਿਤਧਾਰਕ ਸੰਸਥਾਵਾਂ ਆਪਣੇ ਪੋਰਟਲਾਂ ਅਤੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਵੱਖੋ ਵੱਖਰੇ ਡਿਜੀਟਲ ਸ੍ਰੋਤ ਮੁਹੱਈਆ ਕਰਵਾ ਰਹੀਆਂ ਹਨ ਜਿਨ੍ਹਾਂ ਵਿੱਚ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਯੂਟਿਊਬ ਸ਼ਾਮਲ ਹਨ। ਲੋਕ ਇਨ੍ਹਾਂ ਦਾ ਉਪਯੋਗ ਇਸ ਆਯੋਜਨ ਵਾਸਤੇ ਖੁਦ ਨੂੰ  ਤਿਆਰ ਕਰਨ ਲਈ ਕਰ ਸਕਦੇ ਹਨ। 21 ਜੂਨ ਨੂੰ ਸਵੇਰੇ 7 ਵਜੇ ਪੂਰੀ ਦੁਨੀਆ ਦੇ ਯੋਗ ਪੈਰੋਕਾਰ ਇਕਜੁੱਟਤਾ ਦਿਖਾਉਣਗੇ  ਅਤੇ ਆਪਣੇ ਘਰਾਂ ਤੋਂ ਹੀ ਸਾਂਝੇ ਯੋਗ ਪ੍ਰੋਟੋਕਾਲ ਦੇ ਸਦਭਾਵਨਾ ਭਰਪੂਰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ।

 

****

 

ਐੱਮਵੀ / ਐੱਸ ਕੇ



(Release ID: 1630561) Visitor Counter : 223