ਵਿੱਤ ਮੰਤਰਾਲਾ

ਸਰਕਾਰ ਨੇ ਐੱਸਐੱਮਐੱਸ ਜ਼ਰੀਏ ਨਿਲ ਜੀਐੱਸਟੀ ਰਿਟਰਨ ਭਰਨ ਦੀ ਸੁਵਿਧਾ ਜਾਰੀ ਕੀਤੀ

Posted On: 08 JUN 2020 6:27PM by PIB Chandigarh

ਸਰਕਾਰ ਨੇ ਭਾਰਤੀ ਟੈਕਸ ਦੇਣ ਵਾਲਿਆਂ ਦੀ ਸੁਵਿਧਾ ਦੇ ਮੱਦੇਨਜ਼ਰ ਇੱਕ ਮਹੱਤਵਪੂਰਨ ਕਦਮ ਉਠਾਉਂਦਿਆਂ ਅੱਜ ਐੱਸਐੱਮਐੱਸ ਦੇ ਜ਼ਰੀਏ ਫਾਰਮ ਜੀਐੱਸਟੀਆਰ-3 ਬੀ ਵਿੱਚ ਨਿਲ ਜੀਐੱਸਟੀ ਮਾਸਿਕ ਰਿਟਰਨ ਭਰਨ ਦੀ ਆਗਿਆ ਦੇ ਦਿੱਤੀ ਹੈ। ਇਸ ਨਾਲ 22 ਲੱਖ ਰਜਿਸਟਰਡ ਟੈਕਸ ਦੇਣ ਵਾਲਿਆਂ ਲਈ ਜੀਐੱਸਟੀ ਦੀ ਪਾਲਣਾ ਵਿੱਚ ਅਸਾਨੀ ਨਾਲ ਸੁਧਾਰ ਹੋਵੇਗਾ ਜਿਨ੍ਹਾਂ ਨੂੰ ਆਮ ਪੋਰਟਲ ਤੇ ਆਪਣੇ ਖਾਤੇ ਵਿੱਚ ਲੌਗਇਨ ਕਰਨਾ ਪੈਂਦਾ ਸੀ ਅਤੇ ਫਿਰ ਹਰ ਮਹੀਨੇ ਆਪਣੀ ਰਿਟਰਨ ਫਾਈਲ ਕਰਨਾ ਪੈਂਦਾ ਸੀ। ਹੁਣ, ਨਿਲ ਦੇਣਦਾਰੀ ਵਾਲੇ ਇਨ੍ਹਾਂ ਟੈਕਸ ਦੇਣ ਵਾਲਿਆਂ ਨੂੰ ਜੀਐੱਸਟੀ ਪੋਰਟਲ ਤੇ ਲੌਗ ਇਨ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਐੱਸਐੱਮਐੱਸ ਦੁਆਰਾ ਆਪਣੀ ਨਿਲ ਰਿਟਰਨ ਭਰ ਸਕਦੇ ਹਨ।

 

2. ਇਸ ਉਦੇਸ਼ ਲਈ, ਐੱਸਐੱਮਐੱਸ ਦੁਆਰਾ ਨਿਲ ਫਾਰਮ ਜੀਐੱਸਟੀਆਰ-3 ਬੀ ਭਰਨ ਦੀ ਸੁਵਿਧਾ ਨੂੰ ਜੀਐੱਸਟੀਐੱਨ ਪੋਰਟਲ ਤੇ ਤੁਰੰਤ ਪ੍ਰਭਾਵ ਨਾਲ ਮੁਹੱਈਆ ਕਰਵਾਇਆ ਗਿਆ ਹੈ। ਇਸ ਤਰ੍ਹਾਂ ਦਾਖਲ ਕੀਤੀ ਗਈ ਰਿਟਰਨ ਦੀ ਸਥਿਤੀ ਨੂੰ ਜੀਐੱਸਟੀ ਪੋਰਟਲ ਤੇ ਜੀਐੱਸਟੀਆਈਐੱਨ ਖਾਤੇ ਵਿੱਚ ਲੌਗ ਇਨ ਕਰਕੇ ਅਤੇ ਇਸ ਤੋਂ ਬਾਅਦ ਸੇਵਾਵਾਂ> ਰਿਟਰਨਜ਼> ਟਰੈਕ ਰਿਟਰਨ ਸਥਿਤੀ (Services>Returns>Track Return Status) ਤੇ ਜਾ ਕੇ ਜਾਣਿਆਂ ਜਾ ਸਕਦਾ ਹੈ। ਐੱਸਐੱਮਐੱਸ ਦੁਆਰਾ ਨਿਲ ਰਿਟਰਨ ਭਰਨ ਦੀ ਵਿਧੀ ਇਸ ਪ੍ਰਕਾਰ ਹੈ: -

ਸਟੈੱਪ

14409 ਤੇ ਐੱਸਐੱਮਐੱਸ

VD-GSTIND ਤੋਂ ਪ੍ਰਾਪਤ ਕਰੋ

ਨਿਲ ਰਿਟਰਨ ਭਰਨੀ ਸ਼ੁਰੂ ਕਰੋ

ਨਿਲ<ਸਪੇਸ>3ਬੀ <ਸਪੇਸ>ਜੀਐੱਸਟੀਆਈਐੱ <ਸਪੇਸ>ਟੈਕਸ ਪੀਰੀਅਡ

Ex. NIL 3B 09XXXXXXXXXXXZC 052020

052020 ਪੀਰੀਅਡ ਲਈ 09XXXXXXXXXXXZC ਲਈ 123456 ਜੀਐੱਸਟੀਆਰ3ਬੀ ਦੇ ਨਿਲ ਕੋਡ ਹੈ ਕੋਡ ਦੀ ਮਿਆਦ 30 ਮਿੰਟ ਹੈ

 

ਨਿਲ ਰਿਟਰਨ ਫਾਈਲਿੰਗ ਦੀ ਪੁਸ਼ਟੀ ਕਰ ਰਿਹਾ ਹੈ

<ਸਪੇਸ>3B<ਸਪੇਸ> ਕੋਡ

Ex. CNF 3B 123456

053020 ਲਈ ਜੀਐੱਸਟੀਆਰ XZC ਸਫ਼ਲ ਹੈ, ਅਤੇ ਸਵੀਕਾਰ ਕੀਤਾ ਗਿਆ ARN AA070219000384 ਹੈ ਕਿਰਪਾ ਕਰਕੇ ਆਪਣੇ ARN ਦੀ ਸਥਿਤੀ ਨੂੰ ਦੇਖਣ ਲਈ ਇਸ ਦੀ ਵਰਤੋਂ ਕਰੋ

ਕਦੇ ਵੀ ਮਦਦ ਲਈ

ਹੈਲਪ<ਸਪੇਸ>3B

Ex. Help 3B

ਮਾਰਚ 2020 ਲਈ ਜੀਐੱਸਟੀਆਈਐੱਨ ਦਾ ਨਿਲ ਰਿਟਰਨ ਭਰਨ ਲਈ: ਨਿਲ ਦੀ ਪੁਸ਼ਟੀ ਕਰਨ ਲਈ ਨਿਲ 3B 07CQZCD1111I4Z7: ਸੀ ਐੱਨਐੱਫ਼ 3ਬੀ ਕੋਡ ਵਿਸਤ੍ਰਿਤ ਜਾਣਕਾਰੀ: www.gst.gov.in

 

****

ਆਰਐੱਮ



(Release ID: 1630356) Visitor Counter : 179