ਵਿੱਤ ਮੰਤਰਾਲਾ

ਕੋਵਿਡ ਐਮਰਜੈਂਸੀ ਕ੍ਰੈਡਿਟ ਸੁਵਿਧਾ ਵਿੱਚ ਸਾਰੀਆਂ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਨਾ ਕਿ ਸਿਰਫ਼ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ : ਵਿੱਤ ਮੰਤਰੀ

Posted On: 08 JUN 2020 6:29PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਕੋਵਿਡ ਐਮਰਜੈਂਸੀ ਕ੍ਰੈਡਿਟ ਸੁਵਿਧਾ ਵਿੱਚ ਸਾਰੀਆਂ ਕੰਪਨੀਆਂ ਨੂੰ ਕਵਰ ਕੀਤਾ ਗਿਆ ਹੈ, ਨਾ ਕਿ ਸਿਰਫ਼ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ।

 

ਫਿੱਕੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਉਦਯੋਗ ਨੂੰ ਭਾਰਤੀ ਵਪਾਰ ਨੂੰ ਸਮਰਥਨ ਦੇਣ ਅਤੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੇ ਇਰਾਦੇ ਨਾਲ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਕਿਹਾ, ‘‘ਜੇਕਰ ਤੁਹਾਡੇ ਕਿਸੇ ਮੈਂਬਰ ਨੂੰ ਸਮੱਸਿਆ ਹੈ ਤਾਂ ਅਸੀਂ ਸਹਾਇਤਾ/ਦਖਲ ਦੇਣ ਲਈ ਪ੍ਰਤੀਬੱਧ ਹਾਂ।’’

 

ਤਰਲਤਾ ਦੇ ਸਵਾਲ ਤੇ ਵਿੱਤ ਮੰਤਰੀ ਨੇ ਕਿਹਾ, ‘‘ਅਸੀਂ ਤਰਲਤਾ ਦੇ ਮੁੱਦੇ ਨੂੰ ਸਪਸ਼ਟ ਰੂਪ ਨਾਲ ਹੱਲ ਕੀਤਾ ਹੈ। ਨਿਸ਼ਚਿਤ ਰੂਪ ਨਾਲ ਤਰਲਤਾ ਉਪਲੱਬਧ ਹੈ। ਜੇਕਰ ਅਜੇ ਵੀ ਕੋਈ ਮੁੱਦਾ ਹੈ, ਤਾਂ ਅਸੀਂ ਇਸ ਤੇ ਗੌਰ ਕਰਾਂਗੇ।’’ ਸ਼੍ਰੀਮਤੀ ਸੀਤਾਰਮਣ ਨੇ ਇਹ ਵੀ ਕਿਹਾ ਕਿ ਹਰੇਕ ਸਰਕਾਰੀ ਵਿਭਾਗ ਨੂੰ ਬਕਾਇਆ ਰਾਸ਼ੀ ਦੇਣ ਲਈ ਕਿਹਾ ਗਿਆ ਹੈ ਅਤੇ ਜੇਕਰ ਕਿਸੇ ਵਿਭਾਗ ਨਾਲ ਕੋਈ ਸਮੱਸਿਆ ਹੈ ਤਾਂ ਸਰਕਾਰ ਇਸ ਤੇ ਧਿਆਨ ਦੇਵੇਗੀ।

 

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨਿਵੇਸ਼ਾਂ ਤੇ 15 ਪ੍ਰਤੀਸ਼ਤ ਕਾਰਪੋਰੇਟ ਟੈਕਸ ਦਰ ਦਾ ਲਾਭ ਉਠਾਉਣ ਦੀ ਸਮਾਂ ਸੀਮਾ ਵਿੱਚ ਵਾਧਾ ਕਰਨ ਤੇ ਵਿਚਾਰ ਕਰੇਗੀ। ਸ਼੍ਰੀਮਤੀ ਸੀਤਾਰਮਣ ਨੇ ਕਿਹਾ, ‘‘ਮੈਂ ਦੇਖਾਂਗੀ ਕਿ ਕੀ ਕੀਤਾ ਜਾ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਦਯੋਗ ਨਵੇਂ ਨਿਵੇਸ਼ਾਂ ਤੇ 15 ਪ੍ਰਤੀਸ਼ਤ ਕਾਰਪੋਰੇਟ ਕਰ ਦੀ ਦਰ ਤੋਂ ਲਾਭ ਪ੍ਰਾਪਤ ਕਰੇ ਅਤੇ ਮੈਂ ਤੁਹਾਡੀ 31 ਮਾਰਚ, 2023 ਦੀ ਸਮਾਂ ਸੀਮਾ ਵਿੱਚ ਵਾਧਾ ਕਰਨ ਦੀ ਗੱਲ ਤੇ ਵਿਚਾਰ ਕਰਾਂਗੀ।’’

 

ਵਿੱਤ ਮੰਤਰੀ ਨੇ ਉਦਯੋਗ ਨੂੰ ਕਾਰਪੋਰੇਟ ਮਾਮਲੇ ਮੰਤਰਾਲੇ ਜਾਂ ਸੇਬੀ ਦੀ ਸਮਾਂ ਸੀਮਾ ਨਾਲ ਸਬੰਧਿਤ ਆਪਣੀਆਂ ਸਿਫਾਰਸ਼ਾਂ ਪੇਸ਼ ਕਰਨ ਦਾ ਸੁਝਾਅ ਦਿੱਤਾ ਤਾਕਿ ਲਾਜ਼ਮੀ ਕਦਮ ਚੁੱਕੇ ਜਾ ਸਕਣ।

 

ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜੀਐੱਸਟੀ ਦਰਾਂ ਵਿੱਚ ਕਮੀ ਦੀ ਲੋੜ ਸਬੰਧੀ ਉਨ੍ਹਾਂ ਨੇ ਕਿਹਾ, ‘‘ਜੀਐੱਸਟੀ ਦਰ ਵਿੱਚ ਕਮੀ ਕੌਂਸਲ ਕੋਲ ਜਾਵੇਗੀ, ਪਰ ਕੌਂਸਲ ਨੂੰ ਮਾਲੀਆ ਦੀ ਵੀ ਤਲਾਸ਼ ਹੈ। ਕਿਸੇ ਵੀ ਖੇਤਰ ਲਈ ਦਰ ਵਿੱਚ ਕਮੀ ਦਾ ਫੈਸਲਾ ਕੌਂਸਲ ਦੁਆਰਾ ਲਿਆ ਜਾਣਾ ਹੈ।’’

 

ਵਿੱਤ ਅਤੇ ਮਾਲੀਆ ਸਕੱਤਰ ਸ਼੍ਰੀ ਅਜੇ ਭੂਸ਼ਣ ਪਾਂਡੇ ਨੇ ਫਿੱਕੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਕਾਰਪੋਰੇਟਸ ਨੂੰ ਆਮਦਨ ਕਰ ਦੀ ਵਾਪਸੀ ਸ਼ੁਰੂ ਵੀ ਹੋ ਗਈ ਹੈ ਅਤੇ ਪਿਛਲੇ ਕੁਝ ਹਫ਼ਤਿਆਂ ਵਿੱਚ 35,000 ਕਰੋੜ ਰੁਪਏ ਦੇ ਆਈ-ਟੀ ਰਿਫੰਡ ਜਾਰੀ ਕੀਤੇ ਗਏ ਹਨ।

 

ਮੀਟਿੰਗ ਵਿੱਚ ਆਰਥਿਕ ਮਾਮਲਿਆਂ ਦੇ ਸਕੱਤਰ ਸ਼੍ਰੀ ਤਰੁਣ ਬਜਾਜ, ਕਾਰਪੋਰੇਟ ਮਾਮਲਿਆਂ ਦੇ ਸਕੱਤਰ ਸ਼੍ਰੀ ਰਾਜੇਸ਼ ਵਰਮਾ ਅਤੇ ਵਿੱਤੀ ਸੇਵਾ ਸਕੱਤਰ ਸ਼੍ਰੀ ਦੇਬਾਸ਼ੀਸ਼ ਪਾਂਡਾ ਵੀ ਮੌਜੂਦ ਸਨ।

 

ਫਿੱਕੀ ਦੀ ਪ੍ਰਧਾਨ ਡਾ. ਸੰਗੀਤਾ ਰੈੱਡੀ ਨੇ ਵਿੱਤੀ ਮੰਤਰੀ ਨੂੰ ਸੂਚਿਤ ਕੀਤਾ ਕਿ ਕੋਵਿਡ-19 ਪ੍ਰਭਾਵ ਨਾਲ ਨਜਿੱਠਣ ਲਈ ਐਲਾਨੇ ਗਏ ਉਪਾਵਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਚੈਂਬਰ ਵਿਭਿੰਨ ਸਰਕਾਰੀ ਵਿਭਾਗਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਡਾ. ਰੈੱਡੀ ਨੇ ਕਿਹਾ, ‘‘ਫਿੱਕੀ ਆਤਮਨਿਰਭਰ ਭਾਰਤ ਦੇ ਸਾਂਝੇ ਟੀਚੇ ਅਤੇ ਲਾਗੂ ਕਰਨ ਨੂੰ ਵਧਾਉਣ ਵਿੱਚ ਸਰਕਾਰ ਨਾਲ ਕੰਮ ਕਰਨ ਲਈ ਪ੍ਰਤੀਬੱਧ ਹੈ।’’

 

*****

 

ਆਰਐੱਮ



(Release ID: 1630341) Visitor Counter : 232