ਬਿਜਲੀ ਮੰਤਰਾਲਾ

ਭਾਰਤ ਅਤੇ ਡੈੱਨਮਾਰਕ ਨੇ ਬਿਜਲੀ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ

ਖਾਸ ਵੇਰਵਿਆਂ ਨੂੰ ਤਿਆਰ ਕਰਨ ਇੱਕ ਸੰਯੁਕਤ ਵਰਕਿੰਗ ਗਰੁੱਪ ਸਥਾਪਿਤ ਕੀਤਾ ਜਾਵੇਗਾ

Posted On: 08 JUN 2020 3:56PM by PIB Chandigarh

ਇੱਕ ਮਜ਼ਬੂਤ, ਗਹਿਰੇ ਅਤੇ ਦੀਰਘਕਾਲੀ ਸਹਿ-ਵਿਕਾਸ ਲਈ ਭਾਰਤ ਸਰਕਾਰ ਦੇ ਊਰਜਾ ਮੰਤਰਲੇ ਅਤੇ ਡੈੱਨਮਾਰਕ ਦੇ ਊਰਜਾ, ਸਹੂਲਤਾਂ ਅਤੇ ਜਲਵਾਯੂ ਮੰਤਰਾਲੇ ਦੇ ਦਰਮਿਆਨ  ਇੰਡੋ-ਡੈੱਨਮਾਰਕ ਊਰਜਾ ਸਹਿਯੋਗ ਲਈ ਊਰਜਾ ਖੇਤਰ ਵਿੱਚ ਦੋਹਾਂ ਦੇਸ਼ਾਂ ਵਿਚਲੇ ਸਮਾਨਤਾ,ਪ੍ਰਾਪਤੀ ਅਤੇ ਆਪਸੀ ਲਾਭ ਦੇ ਅਧਾਰ 'ਤੇ 5 ਜੂਨ, 2020 ਨੂੰ ਇੱਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ।

 

ਭਾਰਤ ਦੀ ਤਰਫੋਂ ਸ਼੍ਰੀ ਸੰਜੀਵ ਨੰਦਨ ਸਹਾਏ ਸਕੱਤਰ (ਊਰਜਾ) ਅਤੇ  ਅਤੇ ਡੈੱਨਮਾਰਕ ਦੀ ਤਰਫੋਂ ਭਾਰਤ ਵਿੱਚ ਡੈੱਨਮਾਰਕ ਦੇ ਰਾਜਦੂਤ ਸ਼੍ਰੀ ਫਰੈੱਡੀ ਸਵਨੇ ਨੇ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ।

 

ਸਹਿਮਤੀ ਪੱਤਰ ਔਫਸ਼ੋਰ ਵਿੰਡ (ਤਟਵਰਤੀ ਵਾਯੂ), ਦੀਰਘਕਾਲੀ ਊਰਜਾ ਯੋਜਨਾਬੰਦੀ,ਭਵਿੱਖਬਾਣੀ ਕਰਨਾ, ਗ੍ਰਿੱਡ  ਵਿੱਚ ਲਚਕਤਾ ਕੁਸ਼ਲਤਾ ਨਾਲ ਪਰਿਵਰਨਸ਼ੀਲ ਜਨਰੇਸ਼ਨ ਵਿਕਲਪਾਂ ਨੂੰ ਏਕੀਕ੍ਰਿਤ ਅਤੇ ਸੰਚਾਲਿਤ ਕਰਨ ਲਈ ਗ੍ਰਿੱਡ  ਕੋਡਾਂ ਨੂੰ ਇਕਜੁੱਟ ਕਰਨਾ, ਬਿਜਲੀ ਖਰੀਦ ਸਹਿਮਤੀ ਪੱਤਰ  ਵਿੱਚ ਲਚਕਤਾ, ਪਾਵਰ ਪਲਾਂਟ ਦੀ ਲਚਕਤਾ ਨੂੰ ਉਤਸ਼ਾਹਿਤ ਕਰਨਾ, ਅਖੁੱਟ ਊਰਜਾ ਉਤਪਾਦਨ ਆਦਿ ਵਿੱਚ ਤਬਦੀਲੀ ਜਿਹੇ ਖੇਤਰਾਂ ਵਿੱਚ ਸਹਿਯੋਗ ਦੀ ਵਿਵਸਥਾ ਕਰਦਾ ਹੈ। ਇਨ੍ਹਾਂ ਖੇਤਰਾਂ ਵਿੱਚ ਡੈੱਨਮਾਰਕ ਦੇ ਸਹਿਯੋਗ ਨਾਲ ਭਾਰਤੀ ਬਿਜਲੀ ਮਾਰਕਿਟ ਨੂੰ ਲਾਭ ਹੋਵੇਗਾ।

 

ਪਛਾਣ ਕੀਤੇ ਗਏ ਖੇਤਰਾਂ ਵਿੱਚ ਲਾਗੂ ਕਰਨ ਲਈ, ਸਹਿਮਤੀ ਪੱਤਰ  ਦੇ ਤਹਿਤ ਇੱਕ ਸੰਯੁਕਤ ਵਰਕਿੰਗ ਗਰੁੱਪ (ਜੇਡਬਲਿਯੂਜੀ) ਦੀ ਸਥਾਪਨਾ ਕੀਤੀ ਜਾਵੇਗੀ। ਜੇਡਬਲਿਯੂਜੀ ਸਾਂਝੇ ਸਕੱਤਰ ਪੱਧਰ ਦੇ ਅਧਿਕਾਰੀਆਂ ਦੀ ਪ੍ਰਧਾਨਗੀ ਕਰੇਗੀ, ਜਿਸ ਦੀ ਪ੍ਰਧਾਨਗੀ ਦੋਹਾਂ ਪਾਸਿਆਂ ਦੇ ਸਕੱਤਰ ਪੱਧਰ ਦੇ ਅਧਿਕਾਰੀ ਕਰਨਗੇ।

 

ਸਰਕਾਰਾਂ ਸਹਿਮਤੀ ਪੱਤਰ  ਦੇ ਜ਼ਰੀਏ ਪਛਾਣ ਕੀਤੇ ਖੇਤਰਾਂ ਵਿੱਚ ਆਪਸੀ ਲਾਭ ਲਈ ਬਿਜਲੀ ਖੇਤਰ ਵਿੱਚ ਰਣਨੀਤਕ ਅਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਹੁਲਾਰਾ ਦੇਣ ਲਈ ਜ਼ਰੂਰੀ ਕਦਮ ਉਠਾਉਣਗੀਆਂ।

 

                                                                        ****

 

ਆਰਸੀਜੇ/ਐੱਮ



(Release ID: 1630335) Visitor Counter : 163