ਰੱਖਿਆ ਮੰਤਰਾਲਾ

ਅਪ੍ਰੇਸ਼ਨ ਸਮੁਦਰ ਸੇਤੂ -ਆਈਐੱਨਐੱਸ ਜਲਅਸ਼ਵ 700 ਭਾਰਤੀ ਨਾਗਰਿਕਾਂ ਨੂੰ ਲੈ ਕੇ ਮਾਲਦੀਵ ਤੋਂ ਤੂਤੀਕੋਰਿਨ ਪਹੁੰਚਿਆ

Posted On: 07 JUN 2020 7:31PM by PIB Chandigarh

 

ਭਾਰਤੀ ਜਲ ਸੈਨਾ ਦੁਆਰਾ "ਅਪ੍ਰੇਸ਼ਨ ਸਮੁਦਰ  ਸੇਤੂ" ਲਈ ਤੈਨਾਤ ਕੀਤਾ ਗਿਆ  ਆਈਐੱਨਐੱਸ ਜਲਅਸ਼ਵ ਮਾਲਦੀਵਾ ਦੇ ਮਾਲੇ ਤੋਂ 700 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਲੈ ਕੇ 07 ਜੂਨ 2020 ਨੂੰ ਤੂਤੀਕੋਰਿਨ ਬੰਦਰਗਾਹ ਪਹੁੰਚ ਗਿਆ।  ਵੰਦੇ ਭਾਰਤ ਮਿਸ਼ਨ ਦੇ ਤਹਿਤ ਹੁਣ ਤੱਕ ਆਈਐੱਨਐੱਸ ਜਲਅਸ਼ਵ ਮਾਲਦੀਵ ਅਤੇ ਸ੍ਰੀਲੰਕਾ ਤੋਂ 2672 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਲਿਆ ਚੁੱਕਿਆ ਹੈ। 

 

ਮਾਲਦੀਵ ਵਿੱਚ ਭਾਰਤੀ ਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਜਹਾਜ਼ ਵਿੱਚ ਚੜਾਉਣ ਦੇ ਕੰਮ ਚ ਸਹਾਇਤਾ ਕੀਤੀ। ਲੋੜੀਂਦੀ ਡਾਕਟਰੀ ਜਾਂਚ ਕਰਾਉਣ ਤੋਂ ਬਾਅਦ ਇਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਕਰਵਾਇਆ ਗਿਆ। ਸਮੁੰਦਰੀ ਯਾਤਰਾ ਦੌਰਾਨ ਕੋਵਿਡ ਨਾਲ ਸਬੰਧਿਤ ਸੁਰੱਖਿਆ ਨਿਯਮਾਂ ਦੀ ਵੀ ਪੂਰੀ ਸਖ਼ਤੀ ਨਾਲ ਪਾਲਣਾ ਕੀਤੀ ਗਈ।

 

ਸਵਦੇਸ਼ ਵਾਪਸ ਆਏ ਭਾਰਤੀ ਨਾਗਰਿਕਾਂ ਦਾ ਤੂਤੀਕੋਰਿਨ ਵਿੱਚ ਸਥਾਨਕ ਅਧਿਕਾਰੀਆਂ ਨੇ ਸੁਆਗਤ ਕੀਤਾ ਅਤੇ  ਉਨ੍ਹਾਂ ਨੂੰ ਜਹਾਜ਼ ਤੋਂ ਜਲਦ ਉਤਾਰਨ, ਸਿਹਤ ਜਾਂਚ, ਇਮੀਗ੍ਰੇਸ਼ਨ ਅਤੇ ਟ੍ਰਾਂਸਪੋਰਟੇਸ਼ਨ ਲਈ ਪ੍ਰਬੰਧ ਕੀਤੇ ਗਏ।

 

ਇਸ ਦੇ ਨਾਲ ਹੀ ਭਾਰਤੀ ਜਲ ਸੈਨਾ ਦੁਆਰਾ ਮੌਜੂਦਾ ਮਹਾਮਾਰੀ ਦੌਰਾਨ ਮਾਲਦੀਵ ਅਤੇ ਸ੍ਰੀਲੰਕਾ ਤੋਂ ਭਾਰਤ ਲਿਆਏ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਸੰਖਿਆ 2874 ਹੋ ਗਈ। 

 

****

 

ਵੀਐੱਮ/ਐੱਮਐੱਸ


(Release ID: 1630152)