ਸੱਭਿਆਚਾਰ ਮੰਤਰਾਲਾ

ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਤਹਿਤ ਕੇਂਦਰ ਵਜੋਂ ਸੁਰੱਖਿਅਤ 820 ਸਮਾਰਕ ਜਿਹੜੇ ਪੂਜਾ ਸਥਾਨ ਹਨ, ਕੱਲ੍ਹ ਤੋਂ ਖੁੱਲ੍ਹਣਗੇ : ਸ਼੍ਰੀ ਪ੍ਰਹਲਾਦ ਸਿੰਘ ਪਟੇਲ

ਗ੍ਰਹਿ ਮੰਤਰਾਲੇ ਅਤੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਸਾਰੇ ਪ੍ਰੋਟੋਕਾਲਾਂ ਦਾ ਪਾਲਣ ਕੀਤਾ ਜਾਵੇਗਾ

Posted On: 07 JUN 2020 6:29PM by PIB Chandigarh

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਐਲਾਨ ਕੀਤਾ ਕਿ ਸੱਭਿਆਚਾਰ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਤਹਿਤ 820 ਕੇਂਦਰੀ ਤੌਰ ਤੇ ਸੁਰੱਖਿਅਤ ਸਮਾਰਕਾਂ, ਜਿਹੜੇ ਪੂਜਣ ਯੋਗ ਸਥਾਨ ਹਨ, ਨੂੰ 8 ਜੂਨ, 2020 ਤੋਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਸ਼੍ਰੀ ਪਟੇਲ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਮਾਰਕਾਂ ਵਿੱਚ ਗ੍ਰਹਿ ਮੰਤਰਾਲੇ ਅਤੇ ਸਿਹਤ ਮੰਤਰਾਲੇ ਦੁਆਰਾ ਜਾਰੀ ਸਾਰੇ ਪ੍ਰੋਟੋਕਾਲਾਂ ਦਾ ਪਾਲਣ ਕੀਤਾ ਜਾਵੇਗਾ।

 

https://twitter.com/prahladspatel/status/1269495094245093382

 

ਆਪਣੇ ਆਦੇਸ਼ ਵਿੱਚ ਸੱਭਿਆਚਾਰ ਮੰਤਰਾਲੇ ਨੇ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਇਹ ਯਕੀਨੀ ਬਣਾਵੇਗਾ ਕਿ ਭਾਰਤ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਧਾਰਮਿਕ ਸਥਾਨਾਂ/ਪੂਜਾ ਸਥਾਨਾਂ ਵਿੱਚ ਕੋਵਿਡ-19 ਦੇ ਪਸਾਰ ਨੂੰ ਕੰਟਰੋਲ ਕਰਨ ਲਈ 4.6.2020 ਨੂੰ ਜਾਰੀ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਵਿੱਚ ਨਿਰਧਾਰਿਤ ਨਿਵਾਰਕ ਉਪਾਵਾਂ ਨੂੰ ਲਾਗੂ ਕੀਤਾ ਜਾਵੇ। ਕੇਂਦਰ ਦੁਆਰਾ ਸੁਰੱਖਿਅਤ ਇਨ੍ਹਾਂ ਸਮਾਰਕਾਂ ਨੂੰ ਖੋਲ੍ਹਦੇ ਅਤੇ ਪ੍ਰਬੰਧਿਤ ਕਰਦੇ ਸਮੇਂ ਇਨ੍ਹਾਂ ਨਿਰਦੇਸ਼ਾਂ ਦਾ ਪ੍ਰਭਾਵੀ ਢੰਗ ਨਾਲ ਪਾਲਣ ਕੀਤਾ ਜਾਵੇਗਾ। ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ)  ਅੱਗੇ ਇਹ ਵੀ ਯਕੀਨੀ ਬਣਾਏਗਾ ਕਿ ਇਹ ਇਸ ਸਬੰਧ ਵਿੱਚ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਹੋਰ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਦਾ ਹੈ।

 

ਸੱਭਿਆਚਾਰਕ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ 820 ਸੀਪੀਐੱਮਜ਼ ਦੀ ਸੂਚੀ ਨੂੰ 8.6.2020 ਤੋਂ ਖੋਲ੍ਹੇ ਜਾ ਰਹੇ ਇਨ੍ਹਾਂ ਸਮਾਰਕਾਂ ਨਾਲ ਸਬੰਧਿਤ ਰਾਜਾਂ ਅਤੇ ਸਬੰਧਿਤ ਜ਼ਿਲ੍ਹਿਆਂ ਨਾਲ ਸਾਂਝਾ ਕਰੇ ਅਤੇ ਕੋਈ ਵੀ ਰਾਜ/ਜਾਂ ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਪਸਾਰ ਦੀ ਰੋਕਥਾਮ ਲਈ ਇਨ੍ਹਾਂ ਨੂੰ ਵੱਡੇ ਪੈਮਾਨੇ ਤੇ ਲਾਗੂ ਕੀਤਾ ਗਿਆ ਹੈ।

 

ਸਮਾਰਕਾਂ ਦੀ ਸੂਚੀ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

Kindly click the link for the list of living monuments

 

*******

 

ਐੱਨਬੀ/ਏਕੇਜੇ/ਓਏ


(Release ID: 1630128) Visitor Counter : 240