ਸੱਭਿਆਚਾਰ ਮੰਤਰਾਲਾ
ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ 8 ਜੂਨ ਤੋਂ 3 ਜੁਲਾਈ 2020 ਤੱਕ ਸਮਰ ਆਰਟ ਪ੍ਰੋਗਰਾਮ “ਔਨਲਾਈਨ ਨੈਮਿਸ਼ਾ (NAIMISHA) 2020” ਦਾ ਆਯੋਜਨ ਕਰੇਗੀ “ਔਨਲਾਈਨ ਨੈਮਿਸ਼ਾ 2020” ਪ੍ਰੋਗਰਾਮ ਤਹਿਤ ਚਾਰ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣਗੀਆਂ
Posted On:
07 JUN 2020 1:20PM by PIB Chandigarh
ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ) ਨੇ 8 ਜੂਨ ਤੋਂ 3 ਜੁਲਾਈ 2020 ਤੱਕ ਸਮਰ ਆਰਟ ਪ੍ਰੋਗਰਾਮ “ਔਨਲਾਈਨ ਨੈਮਿਸ਼ਾ 2020” ਦਾ ਆਯੋਜਨ ਕਰਨ ਦਾ ਐਲਾਨ ਕੀਤਾ ਹੈ। ਇਸ ਮਹਾਮਾਰੀ ਦੀ ਸਥਿਤੀ ਵਿੱਚ ਅਤੇ ਲੌਕਡਾਊਨ ਦੌਰਾਨ, ਗੈਲਰੀ ਅਤੇ ਸੱਭਿਆਚਾਰਕ ਸੰਸਥਾਨ ਹਮੇਸ਼ਾ ਦੀ ਤਰ੍ਹਾਂ ਵਿਜ਼ਿਟਰਾਂ ਅਤੇ ਦਰਸ਼ਕਾਂ ਨੂੰ ਸੇਵਾ ਪ੍ਰਦਾਨ ਨਹੀਂ ਕਰ ਸਕਦੇ ਹਨ। ਇਸ ਸਥਿਤੀ ਨੇ ਐੱਨਜੀਐੱਮਏ ਨੂੰ ਆਪਣੇ ਦਰਸ਼ਕਾਂ ਤੱਕ ਪਹੁੰਚਣ ਲਈ ਨਵੇਂ ਖੇਤਰਾਂ ਅਤੇ ਪਲੈਟਫਾਰਮਾਂ ਦਾ ਪਤਾ ਲਗਾਉਣ ਲਈ ਪ੍ਰੇਰਿਤ ਕੀਤਾ। ਪਿਛਲੇ ਦੋ ਮਹੀਨਿਆਂ ਵਿੱਚ ਐੱਨਜੀਐੱਮਏ ਨੇ ਕਈ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਦਾ ਵਰਚੁਅਲ ਰੂਪ ਵਿੱਚ ਆਯੋਜਨ ਕੀਤਾ ਹੈ। ਤਕਨੀਕੀ ਵਿਕਾਸ, ਅਜਿਹੇ ਪ੍ਰੋਗਰਾਮਾਂ ਨੂੰ ਡਿਜੀਟਲ ਰੂਪ ਨਾਲ ਆਯੋਜਿਤ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ। ਇਸ ਲਈ ਐੱਨਜੀਐੱਮਏ ਆਪਣੇ ਸਭ ਤੋਂ ਮਕਬੂਲ ਸਮਰ ਆਰਟ ਪ੍ਰੋਗਰਾਮ ਨੈਮਿਸ਼ਾ (NAIMISHA) ਨੂੰ ਡਿਜੀਟਲ ਰੂਪ ਨਾਲ ਆਯੋਜਿਤ ਕਰਨ ਦਾ ਯਤਨ ਕਰ ਰਿਹਾ ਹੈ।
ਮਹੀਨੇ ਭਰ ਚਲਣ ਵਾਲਾ ਇਹ ਔਨਲਾਈਨ ਪ੍ਰੋਗਰਾਮ ਐੱਨਜੀਐੱਮਏ, ਨਵੀਂ ਦਿੱਲੀ ਦੀ ਇੱਕ ਪਹਿਲ ਹੈ ਜਿਸ ਤਹਿਤ ਪ੍ਰਤੀਯੋਗੀਆਂ ਨੂੰ ਕਲਾਕਾਰਾਂ ਨਾਲ ਅਭਿਆਸ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਆਪਣੇ ਦਰਸ਼ਕਾਂ ਨਾਲ ਵਰਚੁਅਲ ਰੂਪ ਵਿੱਚ ਸੰਪਰਕ ਵਧਾਉਣ ਲਈ ਐੱਨਜੀਐੱਮਏ ਦੁਆਰਾ ਚਾਰ ਸਮਾਵੇਸ਼ੀ ਵਰਕਸ਼ਾਪਾਂ ਦੀ ਯੋਜਨਾ ਬਣਾਈ ਗਈ ਹੈ। 1 ਜੂਨ ਨੂੰ ਇਨ੍ਹਾਂ ਵਰਕਸ਼ਾਪਾਂ ਦੇ ਐਲਾਨ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਹੈ ਅਤੇ ਹੁਣ ਤੱਕ 600 ਤੋਂ ਅਧਿਕ ਪ੍ਰਤੀਯੋਗੀਆਂ ਦੀਆਂ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਹਨ। “ਔਨਲਾਈਨ ਨੈਮਿਸ਼ਾ 2020” ਪ੍ਰੋਗਰਾਮ ਵਿੱਚ, 8 ਜੂਨ 2020 ਤੋਂ 3 ਜੁਲਾਈ 2020 ਤੱਕ ਚਾਰ ਵਰਕਸ਼ਾਪਾਂ ਆਯੋਜਿਤ ਕੀਤੀਆਂ ਜਾਣਗੀਆਂ। ਵਰਕਸ਼ਾਪ ਦੇ ਸਿਰਲੇਖ ਹਨ- ਪੇਂਟਿੰਗ ਵਰਕਸ਼ਾਪ, ਮੂਰਤੀਕਲਾ ਵਰਕਸ਼ਾਪ, ਪ੍ਰਿੰਟਮੇਕਿੰਗ ਅਤੇ ਇੰਦਰਜਾਲ- ਦ ਮੈਜਿਕ ਆਵ੍ ਆਰਟ (ਅਜ਼ਾਦੀ ਨੂੰ ਸਮਝਣ ਲਈ ਅੰਤਰ-ਅਨੁਸ਼ਾਸਨੀ ਰਚਨਾਤਮਕ ਵਰਕਸ਼ਾਪ)। ਔਨਲਾਈਨ ਵਰਕਸ਼ਾਪ ਸੈਸ਼ਨ ਦੋ ਗਰੁੱਪਾਂ ਵਿੱਚ ਆਯੋਜਿਤ ਕੀਤੇ ਜਾਣਗੇ- ਗਰੁੱਪ 1: 6 ਸਾਲ ਤੋਂ 15 ਸਾਲ ਤੱਕ , ਸਮਾਂ : ਸਵੇਰੇ 11 ਵਜੇ ਤੋਂ 11.35 ਵਜੇ ਤੱਕ ਅਤੇ ਗਰੁੱਪ 2: 16 ਸਾਲ ਅਤੇ ਇਸ ਤੋਂ ਅਧਿਕ , ਉਮਰ ਦੀ ਕੋਈ ਉੱਪਰਲੀ ਸੀਮਾ ਨਹੀਂ, ਸਮਾਂ : 4.00 ਵਜੇ ਸ਼ਾਮ ਤੋਂ 4.35 ਵਜੇ ਤੱਕ।
ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ ਦੇ ਡਾਇਰੈਕਟਰ ਜਨਰਲ ਸ਼੍ਰੀ ਅਦਵੈਤ ਚਰਣ ਗਰਨਾਯਕ ਨੇ ਕਿਹਾ, ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ) ਦੇ ਪਹਿਲੇ ਡਾਇਰੈਕਟਰ ਜਨਰਲ ਦੇ ਰੂਪ ਵਿੱਚ, ਮੈਂ ਇਸ ਗੱਲ ਵਿੱਚ ਦ੍ਰਿੜ੍ਹਤਾ ਨਾਲ ਵਿਸ਼ਵਾਸ ਕਰਦਾ ਹਾਂ ਕਿ ਗੈਲਰੀਆਂ ਨੂੰ ਵਰਚੁਅਲ ਰੂਪ ਵਿੱਚ ਆਮ ਲੋਕਾਂ ਲਈ ਸੁਲਭ ਬਣਾਇਆ ਜਾਣਾ ਚਾਹੀਦਾ ਹੈ । ਸਮਰ ਆਰਟ 2020, ਗੈਲਰੀ ਅਤੇ ਇਸ ਦੀਆਂ ਗਤੀਵਿਧੀਆਂ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਜੋੜਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਕਦਮ ਹੈ। ਸੋਮਵਾਰ ਤੋਂ, ਮੈਂ ਸੀਨੀਅਰ-ਜੂਨੀਅਰ ਕਲਾਕਾਰਾਂ ਨਾਲ ਤੁਹਾਡੀ ਸਕਰੀਨ ਉੱਤੇ ਤੁਹਾਡੇ ਕੋਲ ਪਹੁੰਚਾਂਗਾ ਅਤੇ ਅਸੀਂ ਸਾਰੇ ਇਕੱਠੇ ਕਲਾ ਰਚਨਾ ਲਈ ਸਿੱਖਣ ਦਾ ਯਤਨ ਕਰਾਂਗੇ। ਪ੍ਰੋਗਰਾਮ ਦਾ ਸਿਰਲੇਖ ਨੈਮਿਸ਼ਾ ਇੱਕ ਪਵਿੱਤਰ ਸਥਾਨ ਦੀ ਪ੍ਰਤੀਨਿਧਤਾ ਕਰਦਾ ਹੈ ਜਿੱਥੇ ਲੋਕ ਆਪਣੀ ਸ਼ਰਧਾ ਜਾਂ ਭਗਤੀ ਦੀ ਪੇਸ਼ਕਸ਼ ਕਰਦੇ ਹਨ। ਮੇਰਾ ਮੰਨਣਾ ਹੈ ਕਿ ਐੱਨਜੀਐੱਮਏ ਦੀਆਂ ਗਤੀਵਿਧੀਆਂ ਦਾ ਦਾਇਰਾ, ਇੱਕ ਸੰਸਥਾ ਦੇ ਰੂਪ ਵਿੱਚ ਵਿਸ਼ੇਸ਼ ਰੂਪ ਨਾਲ ਸਿੱਖਿਆ ਦੇ ਖੇਤਰ ਵਿੱਚ ਵਧਾਇਆ ਜਾਣਾ ਚਾਹੀਦਾ ਹੈ ਅਤੇ ਸਮਾਜ ਦੇ ਹਰ ਇੱਕ ਵਰਗ ਤੱਕ ਪਹੁੰਚਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।
ਨੈਮਿਸ਼ਾ 2020 ਸਮਰ ਆਰਟ ਪ੍ਰੋਗਰਾਮ ਤੋਂ ਚੋਣਵੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਨੂੰ ਛੇਤੀ ਹੀ ਜਨਤਕ ਤੌਰ ‘ਤੇ ਦੇਖਣ ਲਈ ਐੱਨਜੀਐੱਮਏ ਦੇ ਸੱਭਿਆਚਾਰਕ ਮੀਡੀਆ ਮੰਚ ਸੋਹੰ (SO-HAM) ਉੱਤੇ ਵਰਚੁਅਲ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ।
ਪ੍ਰੋਗਰਾਮਾਂ/ਗਤੀਵਿਧੀਆਂ ਦਾ ਵੇਰਵਾ ਐੱਨਜੀਐੱਮਏ ਦੀ ਸਰਕਾਰੀ ਵੈੱਬਸਾਈਟ ਅਤੇ ਫੇਸਬੁੱਕ ਪੇਜ ਉੱਤੇ ਉਪਲੱਬਧ ਹੋਵੇਗਾ। ਅਧਿਕ ਅੱਪਡੇਟ ਲਈ, ਕਿਰਪਾ ਕਰਕੇ ਦੇਖੋ :
ਐੱਨਜੀਐੱਮਏ ਵੈੱਬਸਾਈਟ http://ngmaindia.gov.in
ਐੱਨਜੀਐੱਮਏ , ਨਵੀਂ ਦਿੱਲੀ ਫੇਸਬੁੱਕ ਪੇਜ https://www.facebook.com/ ngmadelhi
ਐੱਨਜੀਐੱਮਏ ਟਵਿੱਟਰ https https://twitter.com/ ngma_delhi
*******
ਐੱਨਬੀ/ਏਕੇਜੇ/ਓਏ
(Release ID: 1630121)
Visitor Counter : 212