ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੋਦੀ ਸਰਕਾਰ 2.0 ਤਹਿਤ ਉੱਤਰ ਪੂਰਬ ਖੇਤਰ ਦੇ ਵਿਕਾਸ ਮੰਤਰਾਲੇ ਦੀਆਂ ਇੱਕ ਸਾਲ ਦੀਆਂ ਪ੍ਰਾਪਤੀਆਂ ਬਾਰੇ ਪੁਸਤਿਕਾ ਅਤੇ ਇਸਦਾ ਈ-ਸੰਸਕਰਨ ਲਾਂਚ ਕੀਤਾ

ਉੱਤਰ-ਪੂਰਬੀਖੇਤਰ ਵਿਕਾਸ ਅਤੇ ਕੋਰੋਨਾ ਪ੍ਰਬੰਧਨ ਦੇ ਇੱਕ ਰੋਲ ਮਾਡਲ ਦੇ ਰੂਪ ਵਿੱਚ ਉੱਭਰਿਆ ਹੈ

ਡਾ. ਸਿੰਘ ਨੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਨੂੰ 2019-20 ਦੌਰਾਨ 100ਪ੍ਰਤੀਸ਼ਤ ਖਰਚ ਪ੍ਰਾਪਤ ਕਰਨ ਲਈ ਵਧਾਈ ਦਿੱਤੀ

Posted On: 06 JUN 2020 5:08PM by PIB Chandigarh

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਉੱਤਰ ਪੂਰਬ ਦੇ ਵਿਕਾਸ ਮੰਤਰਾਲੇ ਦੀਆਂ ਇੱਕ ਸਾਲ ਦੀਆਂ ਉਪਲੱਬਧੀਆਂ ਲਈ ਇੱਕ ਪੁਸਤਿਕਾ ਅਤੇ ਇਸਦਾ ਈ-ਸੰਸਕਰਨ ਜਾਰੀ ਕੀਤਾ। ਉੱਤਰ ਪੂਰਬ ਵਿਕਾਸ ਮੰਤਰਾਲੇ ਦੇ ਸਕੱਤਰ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਸਨ। ਐੱਨਈਸੀ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀਡਿਓ ਕਾਨਫਰੰਸਿੰਗ ਜ਼ਰੀਏ ਪ੍ਰੋਗਰਾਮ ਵਿੱਚ ਸ਼ਿਲੌਂਗ ਤੋਂ ਭਾਗ ਲਿਆ।

 

ਡਾ. ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉੱਤਰ ਪੂਰਬੀ ਖੇਤਰ ਇੱਕ ਤੋਂ ਜ਼ਿਆਦਾ ਤਰੀਕਿਆਂ ਨਾਲ ਇੱਕ ਰੋਲ ਮਾਡਲ ਦੇ ਰੂਪ ਵਿੱਚ ਉੱਭਰਿਆ ਹੈ। ਪਿਛਲੇ ਛੇ ਸਾਲਾਂ ਵਿੱਚ ਵਿਕਾਸ ਲਈ ਇੱਕ ਸਫਲ ਮਾਡਲ ਦੇ ਰੂਪ ਵਿੱਚ ਉੱਭਰਨ ਤੋਂ ਬਾਅਦ ਇਹ ਖੇਤਰ ਕੋਰੋਨਾ ਪ੍ਰਬੰਧਨ ਵਿੱਚ ਵੀ ਇੱਕ ਆਦਰਸ਼ ਬਣ ਗਿਆ ਹੈ ਅਤੇ ਮੁੜ ਤੋਂ ਆਮ ਕੰਮਕਾਜੀ ਸਥਿਤੀਆਂ ਵਿੱਚ ਵਾਪਸ ਆ ਕੇ ਇਸਨੇ ਪੂਰੇ ਦੇਸ਼ ਲਈ ਇੱਕ ਮਾਡਲ ਪੇਸ਼ ਕੀਤਾ ਹੈ। ਡਾ. ਸਿੰਘ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਵੱਲੋਂ ਪਿਛਲੇ ਛੇ ਸਾਲਾਂ ਵਿੱਚ ਉੱਤਰ ਪੂਰਬੀ ਖੇਤਰ ਨੂੰ ਪ੍ਰਾਪਤ ਤਰਜੀਹ ਅਤੇ ਸੰਭਾਲ਼ ਕਾਰਨ ਸੰਭਵ ਹੋਇਆ ਹੈ।

 

ਡਾ. ਸਿੰਘ ਨੇ ਉੱਤਰ ਪੂਰਬੀ ਵਿਕਾਸ ਮੰਤਰਾਲੇ ਦੀ ਟੀਮ ਨੂੰ ਸਾਲ 2019-20 ਦੌਰਾਨ 100ਪ੍ਰਤੀਸ਼ਤ ਖਰਚ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸੜਕ ਅਤੇ ਰੇਲ ਸੰਪਰਕ ਦੇ ਸੰਦਰਭ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ ਜਿਸ ਨਾਲ ਨਾ ਸਿਰਫ਼ ਖੇਤਰ ਵਿੱਚ ਬਲਕਿ ਦੇਸ਼ ਭਰ ਵਿੱਚ ਵਸਤਾਂ ਅਤੇ ਵਿਅਕਤੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੀ ਹੈ। ਹੁਣ ਤੱਕ ਖੇਤਰ ਨੂੰ ਪਾਰਸਲ ਸੁਵਿਧਾਵਾਂ ਦੇ ਇਲਾਵਾ 400 ਟਨ ਤੋਂ ਜ਼ਿਆਦਾ ਏਅਰ ਕਾਰਗੋ ਸਪਲਾਈ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬਾਂਸ ਨੂੰ ਕੋਵਿਡ ਦੇ ਬਾਅਦ ਦੇ ਯੁਗ ਵਿੱਚ ਇੱਕ ਵਿਸ਼ੇਸ਼ ਪ੍ਰੇਰਣਾ ਮਿਲੇਗੀ ਅਤੇ ਇਸ ਖੇਤਰ ਦੇ ਵਿਭਿੰਨ ਖੇਤਰਾਂ ਵਿੱਚ ਨੌਜਵਾਨ ਉੱਦਮੀ ਪਛਾਣ ਬਣਾਉਣਗੇ।

 

ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਉੱਤਰ ਪੂਰਬੀ ਖੇਤਰ ਵਿੱਚ ਬੁਨਿਆਦੀ ਢਾਂਚਾ, ਊਰਜਾ ਅਤੇ ਹੋਰ ਖੇਤਰਾਂ ਵਿੱਚ ਮਹੱਤਵਪੂਰਨ ਵਿਕਾਸ ਹੋਇਆ ਹੈ। ਸਰਕਾਰ ਦੀ ਉੱਤਰ ਪੂਰਬੀ ਖੇਤਰ ਦੇ ਵਿਕਾਸ ਲਈ ਘੱਟ ਤੋਂ ਘੱਟ 10ਪ੍ਰਤੀਸ਼ਤ ਜੀਬੀਐੱਸ ਰੱਖਣ ਦੀ ਨਿਰਧਾਰਿਤ ਨੀਤੀ ਤਹਿਤ 55ਗ਼ੈਰ-ਛੂਟਵਾਲੇ ਵਿਭਾਗਾਂ (non-exempt departments) ਵੱਲੋਂ ਆਰਈ ਪੱਧਰ ਤੇ ਉੱਤਰ ਪੂਰਬੀ ਰਾਜਾਂ ਨੂੰ 53,374 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ। ਰੇਲਵੇ ਨੇ ਜੀਬੀਐੱਸ ਦੇ ਇਲਾਵਾ 4745 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ। 10ਪ੍ਰਤੀਸ਼ਤ ਜੀਬੀਐੱਸ ਤਹਿਤ ਵੰਡ ਉੱਤਰ-ਪੂਰਬ ਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਧਿਆਨ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ।

 

ਉੱਤਰ ਪੂਰਬੀ ਖੇਤਰ ਵਿੱਚ ਪਿਛਲੇ ਇੱਕ ਸਾਲ ਵਿੱਚ ਜਿਨ੍ਹਾਂ ਕੁਝ ਪ੍ਰਮੁੱਖ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ, ਸ਼ੁਰੂ ਹੋਏ ਜਾਂ ਪੂਰੇ ਹੋਏ ਹਨ, ਉਹ ਨਿਮਨ ਅਨੁਸਾਰ ਮੰਤਰਾਲੇ ਦੀਆਂ ਮਹੱਤਵਪੂਰਨ ਉਪਲੱਬਧੀਆਂ ਵਿੱਚ ਸ਼ਾਮਲ ਹਨ :

 

1.        9265 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਵਾਨ ਇੰਦਰਧਨੁਸ਼ ਗੈਸ ਗ੍ਰਿੱਡਪ੍ਰੋਜੈਕਟ 1656 ਕਿਲੋਮੀਟਰ ਲੰਬੀ ਉੱਤਰ ਪੂਰਬ ਗੈਸ ਪਾਈਪ ਲਾਈਨ ਸਾਰੇ ਅੱਠ ਰਾਜਾਂ ਨੂੰ ਕਵਰ ਕਰੇਗੀ। ਇਹ ਐੱਨਈਆਰ ਨੂੰ ਸਵੱਛ ਊਰਜਾ ਪ੍ਰਦਾਨ ਕਰੇਗੀ ਅਤੇ ਪ੍ਰਦੂਸ਼ਣ ਦੇ ਬਿਨਾ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਨ ਦੇਵੇਗੀ। ਇਹ ਉੱਤਰ ਪੂਰਬ ਵਾਤਾਵਰਣ ਨੂੰ ਆਪਣੇ ਪ੍ਰਾਚੀਨ ਰੂਪ ਵਿੱਚ ਸੁਰੱਖਿਅਤ ਕਰਨ ਵਿੱਚ ਬਹੁਤ ਮਦਦ ਕਰੇਗੀ।

 

2.        ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਨਾਲ ਸੰਪਰਕ ਲਈ ਗ੍ਰੀਨਫੀਲਡ ਹੋਲੋਂਗੀ ਹਵਾਈ ਅੱਡੇ ਤੇ ਕੰਮ ਸ਼ੁਰੂ ਹੋ ਗਿਆ ਹੈ। 955.67 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲਾ ਇਹ ਪ੍ਰੋਜੈਕਟ ਦਸੰਬਰ, 2022 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।

 

3.        ਰੇਲਵੇ ਨੇ ਬੰਗਲਾਦੇਸ਼ ਵਿੱਚ ਦੱਖਣੀ ਤ੍ਰਿਪੁਰਾ ਅਤੇ ਛੱਤੋਗ੍ਰਾਮ ਬੰਦਰਗਾਹ ਤੱਕ ਅਸਾਨ ਪਹੁੰਚ ਪ੍ਰਦਾਨ ਕਰਨ ਲਈ ਬੇਲੋਨਿਆ-ਸਬਰੂਮ (39.12 ਕਿਲੋਮੀਟਰ) ਰੇਲਵੇ-ਲਾਈਨ ਨੂੰ ਪੂਰਾ ਕੀਤਾ ਹੈ। ਹਵਾਈਪੁਰ-ਲੁਮਡਿੰਗ ਨੂੰ ਡਬਲ ਕਰਨਾ, ਨਿਊ ਜਲਪਾਈਗੁੜੀ-ਲੁਮਡਿੰਗ ਪ੍ਰੋਜੈਕਟ ਦਾ 25.05 ਕਿਲੋਮੀਟਰ ਲੰਬਾ ਹਿੱਸਾ ਵੀ ਪੂਰਾ ਹੋ ਚੁੱਕਾ ਹੈ।

 

ਮੁੱਖ ਪ੍ਰਵਾਨ ਕਾਰਜਾਂ ਵਿੱਚ ਸ਼ਾਮਲ ਹੈ (1) 2042.51 ਕਰੋੜ ਰੁਪਏ ਦੀ ਲਾਗਤ ਨਾਲ ਰੰਗੀਆ (142 ਕਿਲੋਮੀਟਰ) ਵਾਇਆ ਨਿਊ ਬੋਂਗਾਈਗਾਓਂ ਤੋਂ ਅਘਰੀ ਹਿੱਸੇ ਤੱਕ ਡਬਲ ਕਰਨਾ, (2) ਸਰੀਘਾਟ ਅਤੇ ਤੇਜ਼ਪੁਰ ਸਿਲੀਘਾਟ ਵਿੱਚ ਬ੍ਰਹਮਪੁੱਤਰ ਤੇ -ਕ੍ਰਮਵਾਰ 888 ਕਰੋੜ ਰੁਪਏ ਅਤੇ 3512 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਦਾ ਨਿਰਮਾਣ, (3) 2293 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਉੱਤਰ ਪੂਰਬੀ ਖੇਤਰ ਦੇ ਪੂਰੇ 2352 ਕਿਲੋਮੀਟਰ ਲੰਬੇ ਬੀਜੀ ਰੇਲਵੇ ਨੈੱਟਵਰਕ ਦਾ ਬਿਜਲੀਕਰਨ ਕਰਨਾ।

 

4.        ਸੜਕਾਂ ਦੇ ਖੇਤਰ ਵਿੱਚ 536 ਕਿਲੋਮੀਟਰ ਦੀ ਲੰਬਾਈ ਵਾਲੇ 35 ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟ, ਜਿਨ੍ਹਾਂ ਦੀ ਅਨੁਮਾਨਿਤ ਲਾਗਤ 7707.17 ਕਰੋੜ ਰੁਪਏ ਹੈ। ਅਰੁਣਾਚਲ ਪ੍ਰਦੇਸ਼ ਵਿੱਚ 3ਪ੍ਰੋਜੈਕਟ (66 ਕਿਲੋਮੀਟਰ ਲੰਬਾਈ) ਪੂਰੇ ਹੋ ਚੁੱਕੇ ਹਨ।

 

5.        ਕੋਲਕਾਤਾ ਅਤੇ ਹਲਦੀਆ ਬੰਦਰਗਾਹ ਤੋਂ ਗੁਵਾਹਾਟੀ ਟਰਮੀਨਲ ਵਾਇਆ ਇੰਡੋ-ਬੰਗਲਾਦੇਸ਼ ਪ੍ਰੋਟੋਕਾਲ (ਆਈਬੀਪੀ) ਰੂਟ ਅਤੇ ਐੱਨਡਬਲਿਊ2 (ਬ੍ਰਹਮਪੁੱਤਰ) ਜ਼ਰੀਏ ਬਲਕ ਕਾਰਗੋ ਅਤ ਕੰਟੇਨਰਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਜਲ ਮਾਰਗ ਦੇ ਸੰਚਾਲਨ ਨਾਲ ਲੌਜਿਸਟਿਕ ਲਾਗਤ ਵਿੱਚ ਭਾਰੀ ਬੱਚਤ ਹੋਵੇਗੀ। ਆਈਬੀਪੀ ਮਾਰਗ ਨੂੰ 305.84 ਕਰੋੜ ਦੀ ਅਨੁਮਾਨਿਤ ਲਾਗਤ ਤੇ ਬੰਗਲਾਦੇਸ਼ ਦੇ ਹਿੱਸੇ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।

 

6.        ਕੇਂਦਰੀ ਬਜਟ 2020-21 ਵਿੱਚ ਸ਼ੁਰੂ ਕੀਤੀ ਗਈ ਕ੍ਰਿਸ਼ੀ ਉਡਾਣ ਯੋਜਨਾ ਦਾ ਸੰਚਾਲਨ ਕੀਤਾ ਗਿਆ ਹੈ ਅਤੇ ਖੇਤੀ ਉਤਪਾਦਾਂ ਜਿਵੇਂ ਬਾਗਡੋਗਰਾ, ਗੁਵਾਹਾਟੀ ਅਤੇ ਅਗਰਤਲਾ ਏਅਰਪੋਰਟ ਤੋਂ ਅਨਾਨਾਸ, ਅਦਰਕ, ਕੀਵੀ, ਜੈਵਿਕ ਉਤਪਾਦਾਂ ਦੀ ਢੋਆ ਢੁਆਈ ਸ਼ੁਰੂ ਕੀਤੀ ਗਈ ਹੈ।

 

7.        ਅਰੁਣਾਚਲ ਪ੍ਰਦੇਸ਼ ਵਿੱਚ ਸੁਬਨਸਿਰੀ ਹਾਈਡ੍ਰੋ ਪਾਵਰ ਪ੍ਰੋਜੈਕਟ ਲਈ ਸਾਰੀਆਂ ਰੁਕਾਵਟਾਂ (ਕਾਨੂੰਨੀ, ਰਾਜਨੀਤਕ ਅਤੇ ਵਾਤਾਵਰਣ) ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ 2000 ਮੈਗਾਵਾਟ ਦੇ ਪ੍ਰੋਜੈਕਟ (2011 ਤੋਂ ਠੱਪ) ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ 2023 ਤਕ ਪੂਰਾ ਹੋਣ ਦੀ ਉਮੀਦ ਹੈ।

 

ਮਾਣਯੋਗ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ 2803 ਕਰੋੜ ਰੁਪਏ ਦੇ ਮੰਤਰਾਲੇ ਦਾ ਖਰਚ ਕਿਸੇ ਇੱਕ ਸਾਲ ਦੇ ਸਮੇਂ ਵਿੱਚ ਸਭ ਤੋਂ ਵੱਧ ਰਿਹਾ। ਵਿੱਤੀ ਸਾਲ 2019-20 ਵਿੱਚ ਮੰਤਰਾਲੇ ਦਾ ਖਰਚ 2670 ਕਰੋੜ ਰੁਪਏ ਰਿਹਾ, ਆਰਈ ਵੰਡ ਦਾ 100ਪ੍ਰਤੀਸ਼ਤ ਕਿਸੇ ਵੀ ਵਿੱਤੀ ਸਾਲ ਲਈ ਸਭ ਤੋਂ ਜ਼ਿਆਦਾ ਹੈ। ਹੋਰ ਮਹੱਤਵਪੂਰਨ ਉਪਲੱਬਧੀਆਂ ਹਨ :

 

ੳ. 2800 ਕਰੋੜ ਰੁਪਏ ਦੇ 215 ਐੱਨਓਐੱਸ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਉੱਤਰ ਪੂਰਬੀ ਖੇਤਰ/ਐੱਨਈਸੀ ਦੀਆਂ ਵਿਭਿੰਨ ਸਕੀਮਾਂ ਤਹਿਤ 2286 ਕਰੋੜ ਰੁਪਏ ਦੇ ਨਵੇਂ 152 ਐੱਨਓਐੱਸ ਪ੍ਰੋਜੈਕਟ ਪ੍ਰਵਾਨ ਕੀਤੇ ਗਏ ਹਨ।

 

ਅ. ਵਿੱਤ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੋਵਿਡ-19ਖ਼ਿਲਾਫ਼ ਲੜਾਈ ਲਈ ਜਾਰੀ ਕੀਤੇ ਗਏ ¬ਕ੍ਰਮਵਾਰ 7923.78 ਕਰੋੜ ਰੁਪਏ ਅਤੇ 235.59 ਕਰੋੜ ਰੁਪਏ ਤੋਂ ਇਲਾਵਾ ਉੱਤਰ ਪੂਰਬੀ ਖੇਤਰ/ਐੱਨਈਸੀ ਮੰਤਰਾਲੇ ਵੱਲੋਂ 25 ਕਰੋੜ ਰੁਪਏ ਦੇ ਯੂਨਾਈਟਿਡ ਫੰਡ ਪ੍ਰਦਾਨ ਕੀਤੇ ਗਏ ਹਨ। ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਨੇ ਮਿਜ਼ੋਰਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ਵਿੱਚ ਐੱਨਈਐੱਸਆਈਡੀਐੱਸ ਅਧੀਨ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 152.18 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਦੋ ਕੁਆਰੰਟੀਨ ਸੁਵਿਧਾਵਾਂ-ਸੀਬੀਟੀਸੀ ਹੋਸਟਲ ਬਲਾਕ, ਬੁਰਨੀਹਾਟ, ਗੁਵਾਹਾਟੀ, ਅਸਮ ਅਤੇ ਐੱਨਈਸੀ ਹਾਊਸ, ਨਵੀਂ ਦਿੱਲੀ ਦੀ ਪਛਾਣ ਕੀਤੀ ਗਈ ਹੈ।

 

ੲ.  ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੀਆਂ ਐੱਨਈਆਰਐੱਲਪੀ ਅਤੇ ਐੱਨਈਆਰਓਆਰਐੱਮਪੀ ਜੀਵਕਾ ਯੋਜਨਾਵਾਂ ਉੱਤਰ ਪੂਰਬੀ ਖੇਤਰ ਦੇ 6 ਰਾਜਾਂ, 15 ਜ਼ਿਲਿ੍ਹਆਂ ਨੂੰ ਕਵਰ ਕਰਦੀਆਂ ਹਨ, ਨੇ ਖੇਤਰ ਦੇ 4,12,644 ਘਰਾਂ ਲਈ ਜੀਵਕਾ ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਯੋਜਨਾਵਾਂ ਤਹਿਤ 36561 ਐੱਸਐੱਚਜੀ, 1506 ਐੱਸਐੱਚਜੀ ਫੈਡਰੇਸ਼ਨਾਂ, 1599 ਕਮਿਊਨਿਟੀ ਵਿਕਾਸ ਗਰੁੱਪ, 2899 ਕੁਦਰਤੀ ਸਰੋਤ ਪ੍ਰਬੰਧਨ ਗਰੁੱਪ (ਐੱਨਏਆਰਐੱਮਜੀ) ਅਤੇ 286 ਐੱਨਏਐੱਮਆਰਜੀ ਐਸੋਸੀਏਸ਼ਨਾਂ ਦੀ ਸਿਰਜਣਾ ਕੀਤੀ ਹੈ।

 

ਸ. ਉੱਤਰ ਪੂਰਬੀ ਖੇਤਰ ਵਿੱਚ ਐੱਮਐੱਸਐੱਮਈ ਅਤੇ ਮਾਈਕਰੋ ਫਾਇਨਾਂਸ ਸੈਕਟਰ ਨੂੰ ਪ੍ਰੋਤਸਾਹਨ ਦੇਣ ਲਈ ਐੱਨਈਡੀਐੱਫਆਈ ਨੇ ਜੂਨ 2019 ਤੋਂ ਮਈ 2020 ਦੌਰਾਨ ਮੰਤਰਾਲੇ ਨਾਲ ਸਹਿਮਤੀ ਪੱਤਰ ਵਿੱਚ ਦਿੱਤੇ ਗਏ 30 ਕਰੋੜ ਰੁਪਏ ਦੇ ਮੁਕਾਬਲੇ 47.02 ਕਰੋੜ ਰੁਪਏ ਦੀ ਰਕਮ ਦੀ ਵੰਡ ਕੀਤੀ ਹੈ। ਇਸਨੇ ਬੀਐੱਫਸੀਜ਼ ਜ਼ਰੀਏ ਕੁੱਲ 539 ਉੱਦਮੀਆਂ ਨੂੰ ਸੁਵਿਧਾ ਪ੍ਰਦਾਨ ਕੀਤੀ ਹੈ ਅਤੇ 77 ਉੱਦਮੀਆਂ ਲਈ ਕਰੈਡਿਟ ਲਿੰਕ ਦੀ ਸੁਵਿਧਾ ਪ੍ਰਦਾਨ ਕੀਤੀ ਹੈ।

 

ਹ. ਮੰਤਰਾਲੇ ਅਤੇ ਉਸਦੇ ਐੱਨਈਸੀ, ਐੱਨਈਐੱਚਐੱਚਡੀਸੀ, ਸੀਬੀਟੀਸੀ ਆਦਿ ਜਿਹੇ ਸੰਗਠਨਾਂ ਵੱਲੋਂ ਆਯੋਜਿਤ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਵਿੱਚ ਗੁਵਾਹਾਟੀ ਵਿੱਚ ਐੱਨਈਸੀ ਪਲੈਨਰੀ ਸ਼ਾਮਲ ਸਨ, ਉੱਤਰ-ਪੂਰਬ ਵਿੱਚ ਵਾਰਾਣਸੀ- ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਆਸਪਾਸ ਦੇ ਖੇਤਰਾਂ ਵਿੱਚ ਟੂਰਿਜ਼ਮ ਅਤੇ ਐੱਨਈਆਰ ਵਿੱਚ ਹਸਤਸ਼ਿਲਪ ਨੂੰ ਪ੍ਰੋਤਸਾਹਨ ਦੇਣਾ, ਐਜ਼ਵਾਲ ਵਿੱਚ ਉੱਤਰ-ਪੂਰਬ ਹਸਤਸ਼ਿਲਪ ਅਤੇ ਹਸਤਸ਼ਿਲਪ ਪ੍ਰਦਰਸ਼ਨੀ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਬੈਂਤ ਅਤੇ ਬਾਂਸ ਤੇ ਵਰਕਸ਼ਾਪ ਤੇ ਪ੍ਰਦਰਸ਼ਨੀ ਲਗਾਈ ਗਈ।

 

ਕੇਂਦਰੀ ਮੰਤਰੀ ਨੇ 2019-20 ਦੌਰਾਨ 100ਪ੍ਰਤੀਸ਼ਤ ਖਰਚ ਪ੍ਰਾਪਤ ਕਰਨ ਲਈ ਉੱਤਰ ਪੂਰਬੀ ਵਿਕਾਸ ਮੰਤਰਾਲੇ ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕੋਵਿਡ-19ਖ਼ਿਲਾਫ਼ ਲੜਾਈ ਲਈ ਬੁਨਿਆਦੀ ਢਾਂਚਾ ਵਿਕਸਿਤ ਕਰਨ ਅਤੇ ਪੂਰਬੀ ਰਾਜਾਂ ਅਤੇ ਵੱਖ ਵੱਖ ਮੁੱਦਿਆਂ ਤੇ ਐੱਨਈ ਰਾਜਾਂ ਅਤੇ ਵਿਭਿੰਨ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦਰਮਿਆਨ ਤਾਲਮੇਲ ਦੀ ਭੂਮਿਕਾ ਨਿਭਾਉਂਦੇ ਹੋਏ ਕੇਂਦਰੀ ਮੰਤਰਾਲਿਆਂ/ਵਿਭਾਗਾਂ ਵੱਲੋਂ ਦਖਲ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਗਤੀ ਨੂੰ ਬਣਾਈ ਰੱਖਣ ਅਤੇ ਚੰਗੇ ਕੰਮ ਨੂੰ ਜਾਰੀ ਰੱਖਣ ਲਈ ਕਿਹਾ।

 

<><><><><>

 

ਵੀਜੀ/ਐੱਸਐੱਨਸੀ


(Release ID: 1629994) Visitor Counter : 231