ਬਿਜਲੀ ਮੰਤਰਾਲਾ

ਐੱਨਐੱਚਪੀਸੀ ਨੇ 'ਵਿਸ਼ਵ ਵਾਤਾਵਰਣ ਦਿਵਸ 2020' ਮਨਾਇਆ ਕੇਂਦਰੀ ਪਬਲਿਕ ਸੈਕਟਰ ਅਦਾਰੇ ਨੇ ਕਰਮਚਾਰੀਆਂ ਦਰਮਿਆਨ 700 ਮੈਡੀਸਿਨਲ ਪਲਾਂਟਸ ਵੰਡੇ

Posted On: 05 JUN 2020 4:50PM by PIB Chandigarh

ਭਾਰਤ ਦੀ ਪ੍ਰਮੁੱਖ ਪਣਬਿਜਲੀ ਕੰਪਨੀ ਤੇ ਬਿਜਲੀ ਮੰਤਰਾਲੇ ਦੇ ਤਹਿਤ ਸੈਂਟਰਲ ਪਬਲਿਕ ਸੈਕਟਰ ਅਦਾਰੇ, ਐੱਨਐੱਚਪੀਸੀ ਨੇ 5 ਜੂਨ, 2020 ਨੂੰ ਆਪਣੇ ਕਾਰਪੋਰੇਟ ਦਫਤਰ ਅਤੇ ਸਾਰੇ ਰੀਜਨਲ ਦਫ਼ਤਰਾਂ, ਬਿਜਲੀ ਘਰਾਂ ਅਤੇ ਪ੍ਰੋਜੈਕਟਾਂ ਵਿੱਚ 'ਵਿਸ਼ਵ ਵਾਤਾਵਰਣ ਦਿਵਸ 2020' ਬੜੇ ਉਤਸਾਹ ਨਾਲ ਮਨਾਇਆ।

 

ਐੱਨਐੱਚਪੀਸੀ ਦਫ਼ਤਰ ਕੰਪਲੈਕਸ ਵਿੱਚ ਇਸ ਆਯੋਜਨ ਦਾ ਮੁੱਖ ਆਕਰਸ਼ਣ ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਏ.ਕੇ. ਸਿੰਘ ਦੁਆਰਾ 'ਹਰਬਲ ਪਾਰਕ' ਦਾ ਉਦਘਾਟਨ ਸੀ। ਇਸ ਅਵਸਰ 'ਤੇ ਡਾਇਰੈਕਟਰ (ਪ੍ਰੋਜੈਕਟਸ) ਸ਼੍ਰੀ ਰਤੀਸ਼ ਕੁਮਾਰ, ਡਾਇਰੈਕਟਰ (ਪਰਸੋਨਲ) ਸ਼੍ਰੀ ਐੱਨ. ਕੇ. ਜੈਨ, ਡਾਇਰੈਕਟਰ (ਵਿੱਤ) ਸ਼੍ਰੀ ਐਮ.ਕੇ.ਮਿੱਤਲ, ਡਾਈਰੈਕਟਰ (ਟੈਕਨੀਕਲ) ਸ਼੍ਰੀ ਵਾਈ.ਕੇ. ਚੌਬੇ ਅਤੇ ਸੀਵੀਓ ਸ਼੍ਰੀ ਏ.ਕੇ. ਸ਼੍ਰੀਵਾਸਤਵ ਵੀ ਮੌਜੂਦ ਸਨਹਰਬਲ ਪਾਰਕ ਸਾਰੇ ਕਰਚਾਰੀਆਂ ਦਰਮਿਆਨ ਪੌਦਿਆਂ ਅਤੇ ਜੜੀ-ਬੂਟੀਆਂ ਦੇ ਮੈਡੀਸਿਨਲ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਸਮਾਰੋਹ ਦੇ ਦੌਰਾਨ ਸੀਐੱਮਡੀ, ਡਾਇਰੈਕਟਰਾਂ ਅਤੇ ਸੀਬੀਓ ਦੁਆਰਾ ਵੱਖ-ਵੱਖ ਕਿਸਮ ਦੀਆਂ ਜੜੀ-ਬੂਟੀਆਂ ਦੇ ਪੌਦੇ ਵੀ ਲਗਾਏ ਗਏ

 

ਇਸ ਅਵਸਰ 'ਤੇ ਕਰਮਚਾਰੀਆਂ ਨੂੰ ਵਾਤਾਵਰਣ ਪ੍ਰਤੀ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਵਿੱਚ ਵਾਤਾਵਰਣ ਦੀ ਸੰਭਾਲ਼ ਦੀ ਭਾਵਨਾ ਨੂੰ ਪੈਦਾ ਕਰਨ ਲਈ ਉਨ੍ਹਾਂ ਨੂੰ 700 ਮੈਡੀਸਿਨਲ ਪਲਾਂਟਸ ਵੀ ਵੰਡੇ ਗਏਐੱਨਐੱਚਪੀਸੀ ਦੇ ਕਾਰਪੋਰੇਟ ਦਫ਼ਤਰ ਅਤੇ ਫਰੀਦਾਬਾਦ ਸਥਿਤ ਰਿਹਾਇਸੀ ਕੰਪਲੈਕਸ ਦੇ ਇਲਾਵਾ ਐੱਨਐੱਚਪੀਸੀ ਦੇ ਸਾਰੇ ਰੀਜਨਲ ਦਫ਼ਤਰਾਂ, ਪ੍ਰੋਜੈਕਟਾਂ ਤੇ ਬਿਜਲੀ ਘਰਾਂ ਵਿੱਚ ਬੜੇ ਪੈਮਾਨੇ 'ਤੇ ਪੌਦੇ ਲਗਾਉਣ ਦੀਆਂ ਮੁਹਿੰਮਾਂ ਵੀ ਚਲਾਈਆਂ ਗਈਆਂਇਨ੍ਹਾਂ ਸਮਾਰੋਹਾਂ ਦੌਰਾਨ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਵੀ ਸੁਨਿਸ਼ਚਿਤ ਕੀਤਾ ਗਿਆ

 

'ਵਿਸ਼ਵ ਵਾਤਾਵਰਣ ਦਿਵਸ 2020' ਸਾਡੇ ਵਾਤਾਵਰਣ ਦੀ ਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਕਾਰਵਾਈ ਕਰਨ ਲਈ ਦੁਨੀਆ ਭਰ ਵਿੱਚ ਵਿਆਪਕ ਰੂਪ ਨਾਲ ਮਨਾਇਆ ਗਿਆ। 'ਵਿਸ਼ਵ ਵਾਤਾਵਰਣ ਦਿਵਸ 2020' ਦਾ ਥੀਮ 'ਜੈਵਿਕ ਵਿਵਿਧਤਾ' ਹੈ 

 

******

 

ਆਰਸੀਜੇ/ਐੱਮ
 



(Release ID: 1629970) Visitor Counter : 168