ਕੋਲਾ ਮੰਤਰਾਲਾ

ਕੋਲ ਇੰਡੀਆ ਆਰਮ ਵੈਸਟਰਨ ਕੋਲਫੀਲਡਸ ਨੇ 3 ਨਵੀਆਂ ਕੋਲਾ ਖਾਣਾਂ ਖੋਲ੍ਹੀਆਂ

ਕਰਮਚਾਰੀਆਂ ਅਤੇ ਹਿਤਧਾਰਕਾਂ ਨੂੰ ਡਿਜੀਟਲ ਤੌਰ ’ਤੇ ਜੋੜਨ ਲਈ ਸੰਵਾਦ ਐਪ ਸ਼ੁਰੂ ਕੀਤੀ ਗਈ

ਖਨਨ ਕਾਰਜਾਂ ਦੀ ਨਿਗਰਾਨੀ ਲਈ ਡਬਲਿਊਸੀਐੱਲ ਈਵਾਈਈ

Posted On: 06 JUN 2020 3:15PM by PIB Chandigarh

ਕੋਲ ਇੰਡੀਆ ਦੀ ਸਹਾਇਕ ਵੈਸਟਰਨ ਕੋਲਫੀਲਡਸ ਲਿਮਿਟਿਡ (ਡਬਲਿਊਸੀਐੱਲ) ਨੇ ਅੱਜ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਤਿੰਨ ਨਵੀਂਆਂ ਕੋਲਾ ਖਾਣਾਂ ਖੋਲ੍ਹੀਆਂ ਹਨ ਜਿਨ੍ਹਾਂ ਦੀ ਕੁੱਲ ਸਲਾਨਾ ਉਤਪਾਦਨ ਸਮਰੱਥਾ 2.9 ਮਿਲੀਅਨ ਟਨ (ਐੱਮਟੀ) ਹੈ। ਕੰਪਨੀ ਇਨ੍ਹਾਂ ਪ੍ਰੋਜੈਕਟਾਂ ’ਤੇ 849 ਕਰੋੜ ਰੁਪਏ ਦੇ ਕੁੱਲ ਪੂੰਜੀਗਤ ਖ਼ਰਚੇ (ਕਪੈਕਸ) ਕਰੇਗੀ ਅਤੇ 647 ਵਿਅਕਤੀਆਂ ਲਈ ਸਿੱਧਾ ਰੋਜ਼ਗਾਰ ਪੈਦਾ ਹੋਵੇਗਾਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਉਧਵ ਠਾਕਰੇ, ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਕੇਂਦਰੀ ਕੋਲਾ ਅਤੇ ਖਾਣਾਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਖਾਣਾਂ ਦਾ ਉਦਘਾਟਨ ਕੀਤਾ।

 

ਕੇਂਦਰੀ ਕੋਲਾ ਅਤੇ ਖਾਣਾਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਇਸ ਮੌਕੇ ਕਿਹਾ,  ਡਬਲਿਊਸੀਐੱਲ ਨੇ ਵਿੱਤ ਵਰ੍ਹੇ 2023-24 ਤੱਕ 75 ਐੱਮਟੀ ਕੋਲੇ ਦਾ ਉਤਪਾਦਨ ਕਰਨਾ ਹੈ। ਇਨ੍ਹਾਂ ਖਾਣਾਂ ਦੇ ਖੁੱਲ੍ਹਣ ਨਾਲ ਨਿਸ਼ਚਿਤ ਤੌਰ ’ਤੇ ਕੰਪਨੀ ਦੀਆਂ ਇਸ ਮੀਲ ਪੱਥਰ ’ਤੇ ਪਹੁੰਚਣ ਵਾਲੀਆਂ ਕੋਸ਼ਿਸ਼ਾਂ ਵਿੱਚ ਵਾਧਾ ਹੋਵੇਗਾ ਅਤੇ ਨਾਲ ਹੀ ਕੋਲ ਇੰਡੀਆ ਨੂੰ ਵਿੱਤ ਵਰ੍ਹੇ 2023-24 ਤੱਕ 1 ਬਿਲੀਅਨ ਟਨ (ਬੀਟੀ) ਕੋਲਾ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ।”

 

ਉਹ ਤਿੰਨ ਖਾਣਾਂ ਜਿਹੜੀਆਂ ਡਬਲਿਊਸੀਐੱਲ ਨੇ ਖੋਲ੍ਹੀਆਂ ਹਨ, ਉਹ ਹਨ: 1) ਅਦਾਸਾ ਖਾਨ, ਮਹਾਰਾਸ਼ਟਰ ਦੇ ਨਾਗਪੁਰ ਖੇਤਰ ਵਿੱਚ, ਇੱਕ ਭੂਮੀਗਤ ਤੋਂ ਓਪਨ ਕਾਸਟ ਖਾਨ, 2) ਕਾਨ੍ਹਾ ਖੇਤਰ ਵਿੱਚ ਸ਼ਾਰਦਾ ਭੂਮੀਗਤ ਖਾਨ ਅਤੇ 3) ਮੱਧ ਪ੍ਰਦੇਸ਼ ਦੇ ਪੈਂਚ ਖੇਤਰ ਵਿੱਚ ਧਨਕਾਸਾ ਭੂਮੀਗਤ ਖਾਨ ਅਦਾਸਾ ਖਾਨ ਦੀ ਸਲਾਨਾ ਕੋਲਾ ਉਤਪਾਦਨ ਸਮਰੱਥਾ 1.5 ਐੱਮਟੀ ਹੈ ਜਦੋਂਕਿ ਸ਼ਾਰਦਾ ਅਤੇ ਧਨਕਾਸਾ ਖਾਣਾਂ ਦੀ ਉਤਪਾਦਨ ਸਮਰੱਥਾ ਕ੍ਰਮਵਾਰ 0.4 ਐੱਮਟੀ ਅਤੇ 1 ਐੱਮਟੀ ਹੈ।

 

ਕੰਪਨੀ ਨੇ ਆਪਣੇ ਖਨਨ ਕਾਰਜਾਂ ਦੀ ਨਿਗਰਾਨੀ ਲਈ ਡਬਲਿਊਸੀਐੱਲ ਈਵਾਈਈ ਨਾਮਕ ਇੱਕ ਨਿਗਰਾਨੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਮੌਕੇ ’ਤੇ ਆਪਣੇ ਕਰਮਚਾਰੀਆਂ ਅਤੇ ਹਿਤਧਾਰਕਾਂ ਨੂੰ ਜੋੜਨ ਲਈ ਇੱਕ ਸੰਵਾਦ ਨਾਮਕ ਐਪ ਸ਼ੁਰੂ ਕੀਤੀ ਹੈ ਡਬਲਿਊਸੀਐੱਲ ਈਵਾਈਈ ਕੰਪਨੀ ਦੇ ਕੋਲੇ ਉਤਪਾਦਨ ਵਿੱਚ 70 ਪ੍ਰਤੀਸ਼ਤ ਹਿੱਸਾ ਪਾਉਣ ਵਾਲੀਆਂ ਕੰਪਨੀ ਦੀਆਂ 15 ਵੱਡੀਆਂ ਖਾਣਾਂ ਦੇ ਸੰਚਾਲਨ ਦੀ ਨਿਗਰਾਨੀ ਕਰੇਗੀ ਇਹ ਕੋਲਾ ਭੰਡਾਰਾਂ ਅਤੇ ਸਾਈਡਿੰਗਜ਼ ’ਤੇ ਕੋਲੇ ਦੀ ਉਪਲਬਧਤਾ ਦੀ ਨਿਗਰਾਨੀ ਵਿੱਚ ਸਹਾਇਤਾ ਕਰੇਗਾ ਇਸ ਤੋਂ ਇਲਾਵਾ, ਇਹ ਰੇਲਵੇ ਸਾਈਡਿੰਗਾਂ ਵਿੱਚ ਰੇਕਸ ਦੀ ਸਥਾਪਨਾ ਅਤੇ ਲੋਡਿੰਗ ’ਤੇ ਨਜ਼ਰ ਰੱਖੇਗਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਏਗਾ

 

ਸੰਵਾਦ ਕਰਮਚਾਰੀਆਂ ਅਤੇ ਹਿਤਧਾਰਕਾਂ ਲਈ ਇੱਕ ਮੋਬਾਈਲ ਅਤੇ ਡੈਸਕਟੌਪ ਐਪ ਹੈ, ਜੋ ਸੁਝਾਅ/ ਫੀਡਬੈਕ/ ਅਨੁਭਵ ਸਾਂਝੇ ਕਰਨ ਲਈ ਇੱਕ ਵਰਚੁਅਲ ਪਲੈਟਫਾਰਮ ਪ੍ਰਦਾਨ ਕਰੇਗੀ ਤਤਕਾਲ ਜਵਾਬ ਟੀਮਾਂ 7 ਦਿਨਾਂ ਦੇ ਨਿਰਧਾਰਿਤ ਸਮੇਂ ਵਿੱਚ ਪ੍ਰਸ਼ਨਾਂ ਅਤੇ ਫੀਡਬੈਕ ਦਾ ਜਵਾਬ ਦੇਣਗੀਆਂ

 

ਸ਼੍ਰੀ ਜੋਸ਼ੀ ਨੇ ਐਲਾਨ ਕੀਤਾ ਕਿ ਕੋਲ ਇੰਡੀਆ ਦੀਆਂ ਵੱਖ-ਵੱਖ ਸਹਾਇਕ ਕੰਪਨੀਆਂ ਨੇ ਰਾਜ ਵਿੱਚ ਕੋਵਿਡ - 19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਮੱਧ ਪ੍ਰਦੇਸ਼ ਸਰਕਾਰ ਨੂੰ 20 ਕਰੋੜ ਰੁਪਏ ਦਿੱਤੇ ਹਨ। ਕੋਲ ਇੰਡੀਆ ਕੋਵਿਡ - 19 ਦੇ ਖ਼ਿਲਾਫ਼ ਆਪਣੀ ਲੜਾਈ ਨੂੰ ਮਜ਼ਬੂਤ ਕਰਨ ਲਈ ਮਹਾਰਾਸ਼ਟਰ ਸਰਕਾਰ ਨੂੰ ਇੱਕ ਜਾਂ ਦੋ ਦਿਨਾਂ ਵਿੱਚ 20 ਕਰੋੜ ਰੁਪਏ ਦੇਵੇਗੀ

 

ਡਬਲਿਊਸੀਐੱਲ ਨੇ ਮੌਜੂਦਾ ਵਿੱਤੀ ਵਰ੍ਹੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਿਸ਼ਨ 100 ਦਿਨਇੱਕ ਰੋਡਮੈਪ ਲਾਂਚ ਕੀਤਾ ਹੈ। ਇਹ ਮਿਸ਼ਨ ਕੰਪਨੀ ਨੂੰ ਮੱਧ ਅਤੇ ਲੰਬੇ ਸਮੇਂ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ ਮੌਜੂਦਾ ਵਿੱਤੀ ਵਰ੍ਹੇ ਵਿੱਚ ਕੰਪਨੀ ਦਾ ਕੋਲਾ ਉਤਪਾਦਨ ਅਤੇ ਔਫ਼ਟੇਕ ਦਾ ਟੀਚਾ 62 ਐੱਮਟੀ ਹੈ।

 

ਸ਼੍ਰੀ ਜੋਸ਼ੀ ਨੇ ਕਿਹਾ, ਇਨ੍ਹਾਂ 3 ਖਾਣਾਂ ਨੂੰ ਖੋਲ੍ਹਣਾ ਡਬਲਿਊਸੀਐੱਲ ਦੀ ਵਿੱਤ ਵਰ੍ਹੇ 2023-24 ਤੱਕ 20 ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦੀ ਭਵਿੱਖ ਦੀ ਯੋਜਨਾ ਦਾ ਹਿੱਸਾ ਹੈ, ਜਿਸ ਵਿੱਚ ਮਹਾਰਾਸ਼ਟਰ ਵਿੱਚ 14 ਅਤੇ ਮੱਧ ਪ੍ਰਦੇਸ਼ ਵਿੱਚ 6 ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ’ਤੇ ਕੰਪਨੀ 12753 ਕਰੋੜ ਰੁਪਏ ਦੇ ਕੁੱਲ ਪੂੰਜੀਗਤ ਖ਼ਰਚੇ ਕਰੇਗੀ ਅਤੇ ਸਿੱਧੇ ਤੌਰ ’ਤੇ 14000 ਤੋਂ ਵੱਧ ਲੋਕਾਂ ਲਈ ਰੋਜ਼ਗਾਰ ਪੈਦਾ ਹੋਵੇਗਾ।

 

ਕੰਪਨੀ ਪਿਛਲੇ 6 ਸਾਲਾਂ ਵਿੱਚ 20 ਨਵੇਂ ਅਤੇ ਵਿਸਥਾਰ ਪ੍ਰੋਜੈਕਟ ਖੋਲ੍ਹ ਚੁੱਕੀ ਹੈ ਜਿਨ੍ਹਾਂ ਵਿੱਚ 5300 ਕਰੋੜ ਰੁਪਏ ਦਾ ਪੂੰਜੀਗਤ ਖ਼ਰਚਾ ਹੋਇਆ ਹੈ ਅਤੇ ਸਿੱਧੇ ਤੌਰ ’ਤੇ 5250 ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ

 

ਡਬਲਿਊਸੀਐੱਲ ਨੇ ਵਿੱਤ ਵਰ੍ਹੇ 2019 - 20 ਵਿੱਚ 57.64 ਐੱਮਟੀ ਕੋਲੇ ਦਾ ਉਤਪਾਦਨ ਕੀਤਾ ਸੀ, ਜੋ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ 8 ਪ੍ਰਤੀਸ਼ਤ ਵੱਧ ਸੀ

 

****

 

ਆਰਜੇ / ਐੱਨਜੀ



(Release ID: 1629961) Visitor Counter : 181