ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਾਂਪੁਣੇ ਦੀ ਉਮਰ, 'ਐੱਮਐੱਮਆਰ' ਨੂੰ ਘੱਟ ਕਰਨ ਦੇ ਆਦੇਸ਼ ਅਤੇ ਪੋਸ਼ਣ ਪੱਧਰ ਬਿਹਤਰ ਕਰਨ ਸਬੰਧਿਤ ਮੁੱਦਿਆਂ ‘ਤੇ ਗੌਰ ਕਰਨ ਲਈ ਟਾਸਕ ਫੋਰਸ ਦਾ ਗਠਨ

ਸੁਸ਼੍ਰੀ ਜਯਾ ਜੇਟਲੀ ਦੀ ਅਗਵਾਈ ਵਾਲੀ ਟਾਸਕ ਫੋਰਸ 31 ਜੁਲਾਈ, 2020 ਤੱਕ ਆਪਣੀ ਰਿਪੋਰਟ ਪੇਸ਼ ਕਰੇਗੀ


ਟਾਸਕ ਫੋਰਸ ਆਪਣੀਆਂ ਸਿਫ਼ਾਰਸ਼ਾਂ ਦੇ ਸਮਰਥਨ ਵਿੱਚ ਉਪਯੁਕਤ ਕਾਨੂੰਨ ਅਤੇ / ਜਾਂ ਮੌਜੂਦਾ ਕਾਨੂੰਨਾਂ ਦੇ ਸੰਸ਼ੋਧਨ ਦੇ ਸੁਝਾਅ ਦੇਵੇਗੀ; ਟਾਸਕ ਫੋਰਸ ਇਸ ਦੇ ਨਾਲ ਹੀ ਇਨ੍ਹਾਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਸਮਾਂ-ਸੀਮਾ ਦੇ ਨਾਲ ਇੱਕ ਵਿਸਤ੍ਰਿਤ ਰੋਲ-ਆਊਟ ਯੋਜਨਾ ਵੀ ਤਿਆਰ ਕਰੇਗੀ

Posted On: 06 JUN 2020 11:53AM by PIB Chandigarh

 

ਭਾਰਤ ਸਰਕਾਰ ਨੇ 04 ਜੂਨ 2020 ਨੂੰ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ ਜਣੇਪੇ (ਮਾਂਪੁਣੇ) ਦੀ ਉਮਰ, ‘ਐੱਮਐੱਮਆਰਨੂੰ ਘੱਟ ਕਰਨ ਦੇ ਆਦੇਸ਼ ਅਤੇ ਪੋਸ਼ਣ ਪੱਧਰ ਬਿਹਤਰ ਕਰਨ ਨਾਲ ਜੁੜੇ ਮੁੱਦਿਆਂ ਦੇ ਨਾਲ-ਨਾਲ ਕੁਝ ਹੋਰ ਸਬੰਧਿਤ ਵਿਸ਼ਿਆਂ ਤੇ ਵੀ ਗੌਰ ਕਰਨ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ।

 

ਕੇਂਦਰੀ ਵਿੱਤ ਮੰਤਰੀ ਨੇ ਸੰਸਦ ਵਿੱਚ ਵਿੱਤ ਵਰ੍ਹੇ 2020-21 ਦੇ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ, “ਸਾਲ 1978 ਵਿੱਚ ਤਤਕਾਲੀਨ ਸ਼ਾਰਦਾ ਐਕਟ, 1929 ਵਿੱਚ ਸੰਸ਼ੋਧਨ ਕਰਕੇ ਲੜਕੀਆਂ ਦੇ ਵਿਆਹ ਦੀ ਉਮਰ ਨੂੰ ਪੰਦਰਾਂ ਸਾਲ ਤੋਂ ਵਧਾ ਕੇ ਅਠਾਰਾਂ ਸਾਲ ਕਰ ਦਿੱਤਾ ਗਿਆ। ਜਿਵੇਂ-ਜਿਵੇਂ ਭਾਰਤ ਪ੍ਰਗਤੀ ਪਥ 'ਤੇ ਨਿਰੰਤਰ ਅੱਗੇ ਵਧਦਾ ਰਿਹਾ, ਲੜਕੀਆਂ ਲਈ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਕਰੀਅਰ ਬਣਾਉਣ ਦੇ ਅਵਸਰ ਵੀ ਮਿਲਣ ਲੱਗੇ। 'ਐੱਮਐੱਮਆਰ' ਨੂੰ ਘੱਟ ਕਰਨ ਦੇ ਨਾਲ-ਨਾਲ, ਪੋਸ਼ਣ ਪੱਧਰ ਬਿਹਤਰ ਕਰਨਾ ਵੀ ਅਤਿਅੰਤ ਜ਼ਰੂਰੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ, ਲੜਕੀਆਂ ਦੇ ਜਣੇਪੇ (ਮਾਂਪੁਣੇ) ਦੀ ਉਮਰ ਨਾਲ ਜੁੜੇ ਸਾਰੇ ਮੁੱਦਿਆਂ ਤੇ ਗੌਰ ਕਰਨ ਦੀ ਜ਼ਰੂਰਤ ਹੈ। ਮੈਂ ਇੱਕ ਟਾਸਕ ਫੋਰਸ ਦਾ ਗਠਨ ਕਰਨ ਦਾ ਪ੍ਰਸਤਾਵ ਕਰਦੀ ਹਾਂ, ਜੋ ਛੇ ਮਹੀਨਿਆਂ ਵਿੱਚ ਆਪਣੀਆਂ ਸਿਫਾਰਸ਼ਾਂ ਪੇਸ਼ ਕਰੇਗੀ.."(ਸੰਦਰਭ: ਵਿੱਤ ਵਰ੍ਹੇ 2020-21 ਲਈ ਬਜਟ ਭਾਸ਼ਣ ਦਾ ਪੈਰਾ 67)।

ਟਾਸਕ ਫੋਰਸ ਦੀ ਸੰਰਚਨਾ ਨਿਮਨ ਅਨੁਸਾਰ ਹੈ:

1. ਸੁਸ਼੍ਰੀ ਜਯਾ ਜੇਟਲੀ (ਨਵੀਂ ਦਿੱਲੀ) - ਚੇਅਰਪਰਸਨ

2. ਡਾ. ਵਿਨੋਦ ਪੌਲ, ਮੈਂਬਰ (ਸਿਹਤ), ਨੀਤੀ ਆਯੋਗ - ਮੈਂਬਰ (ਪਦਵੀ ਕਾਰਨ)

3. ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ - ਮੈਂਬਰ (ਪਦਵੀ ਕਾਰਨ)

4. ਸਕੱਤਰ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ - ਮੈਂਬਰ (ਪਦਵੀ ਕਾਰਨ)

5. ਸਕੱਤਰ, ਉੱਚ ਸਿੱਖਿਆ ਵਿਭਾਗ - ਮੈਂਬਰ (ਪਦਵੀ ਕਾਰਨ)

6. ਸਕੱਤਰ, ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ - ਮੈਂਬਰ (ਪਦਵੀ ਕਾਰਨ)

7. ਸਕੱਤਰ, ਵਿਧਾਨ ਵਿਭਾਗ - ਮੈਂਬਰ (ਪਦਵੀ ਕਾਰਨ)

8. ਸੁਸ਼੍ਰੀ ਨਜਮਾ ਅਖ਼ਤਰ (ਨਵੀਂ ਦਿੱਲੀ) - ਮੈਂਬਰ

9. ਸੁਸ਼੍ਰੀ ਵਸੁਧਾ ਕਾਮਥ (ਮਹਾਰਾਸ਼ਟਰ) - ਮੈਂਬਰ

10. ਡਾ. ਦੀਪਤੀ ਸ਼ਾਹ (ਗੁਜਰਾਤ) - ਮੈਂਬਰ

    

ਟਾਸਕ ਫੋਰਸ ਦੇ ਵਿਚਾਰ ਗੋਚਰੀਆਂ ਗੱਲਾਂ ਨਿਮਨਲਿਖਿਤ ਹਨ:

i.        ਵਿਆਹ ਅਤੇ ਜਣੇਪੇ (ਮਾਂਪੁਣੇ) ਦੀ ਉਮਰ ਦੇ ਇਨ੍ਹਾਂ ਸਾਰਿਆਂ ਦੇ ਸਹਿ-ਸਬੰਧ 'ਤੇ ਗੌਰ ਕਰਨਾ (ਏ) ਮਾਂ ਦੀ ਸਿਹਤ, ਡਾਕਟਰੀ ਸਿਹਤ ਅਤੇ ਪੋਸ਼ਣ ਦੀ ਸਥਿਤੀ ਅਤੇ ਗਰਭ ਅਵਸਥਾ, ਜਨਮ ਅਤੇ ਉਸ ਤੋਂ ਬਾਅਦ ਨਵਜੰਮੇ ਸ਼ਿਸ਼ੂ / ਸ਼ਿਸ਼ੂ / ਬੱਚਾ (ਬੀ) ਪ੍ਰਮੁੱਖ ਮਾਪਦੰਡ ਜਿਵੇਂ ਕਿ ਸ਼ਿਸ਼ੂ ਮੌਤ ਦਰ (ਆਈਐੱਮਆਰ), ਜਣੇਪਾ ਮੌਤ ਦਰ (ਐੱਮਐੱਮਆਰ), ਕੁੱਲ ਪ੍ਰਜਣਨ ਦਰ (ਟੀਐੱਫਆਰ), ਜਨਮ ਦੇ ਸਮੇਂ ਲਿੰਗ ਅਨੁਪਾਤ (ਐੱਸਆਰਬੀ), ਬਾਲ ਲਿੰਗ ਅਨੁਪਾਤ (ਸੀਐੱਸਆਰ), ਆਦਿ ਅਤੇ (ਸੀ) ਇਸ ਸੰਦਰਭ ਵਿੱਚ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਕੋਈ ਹੋਰ ਪ੍ਰਾਸੰਗਿਕ ਬਿੰਦੂ।

ii.       ਲੜਕੀਆਂ ਵਿੱਚ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਦਾ ਸੁਝਾਉਣਾ।

iii.      ਟਾਸਕ ਫੋਰਸ ਦੀਆਂ ਸਿਫ਼ਾਰਸ਼ਾਂ ਦੇ ਸਮਰਥਨ ਵਿੱਚ ਉਪਯੁਕਤ ਵਿਧਾਈ ਉਪਾਅ ਅਤੇ / ਜਾਂ ਮੌਜੂਦਾ ਕਾਨੂੰਨਾਂ ਵਿੱਚ ਸੰਸ਼ੋਧਨ ਸੁਝਾਉਣਾ।

iv.      ਟਾਸਕ ਫੋਰਸ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਸਮਾਂ-ਸੀਮਾ ਦੇ ਨਾਲ ਇੱਕ ਵਿਸਤ੍ਰਿਤ ਰੋਲ-ਆਊਟ ਯੋਜਨਾ ਤਿਆਰ ਕਰਨਾ।

v.       ਟਾਸਕ ਫੋਰਸ ਲੋੜ ਪੈਣ 'ਤੇ ਹੋਰ ਮਾਹਿਰਾਂ ਨੂੰ ਆਪਣੀਆਂ ਮੀਟਿੰਗਾਂ ਵਿੱਚ ਸੱਦ ਸਕਦੀ ਹੈ।

vi.      ਟਾਸਕ ਫੋਰਸ ਨੂੰ ਨੀਤੀ ਆਯੋਗ ਦੁਆਰਾ ਸੈਕਟਰੀਅਲ ਜਾਂ ਦਫ਼ਤਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਟਾਸਕ ਫੋਰਸ 31 ਜੁਲਾਈ 2020 ਤੱਕ ਆਪਣੀ ਰਿਪੋਰਟ ਪੇਸ਼ ਕਰੇਗੀ।

 

***

 

ਐੱਸਜੀ/ਐੱਸਬੀ



(Release ID: 1629940) Visitor Counter : 266