ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਵਿਗਿਆਨ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਕੋਵਿਡ - 19 ਲਈ ਜਾਂਚ ਪ੍ਰਸਤਾਵ ਮੰਗੇ

Posted On: 05 JUN 2020 3:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਅਤੇ ਆਸਟ੍ਰੇਲੀਆ  ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰਿਸਨ ਐੱਮਪੀ ਨੇ 04 ਜੂਨ 2020 ਨੂੰ ਇੰਡੀਆ-ਆਸਟ੍ਰੇਲੀਆ ਲੀਡਰਸ ਵਰਚੁਅਲ ਸਮਿਟ ਦੌਰਾਨ ਸਾਲ 2020 ਵਿੱਚ ਵਿਸ਼ੇਸ਼ ਕੋਵਿਡ-19 ਸਹਿਯੋਗ ਦਾ ਐਲਾਨ ਕੀਤਾ ਗਿਆ।

 

ਇਸੇ ਅਨੁਸਾਰਵਿਗਿਆਨ ਅਤੇ ਟੈਕਨੋਲੋਜੀ ਵਿਭਾਗ  (ਡੀਐੱਸਟੀ)  ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਭਾਰਤ ਸਰਕਾਰ  ਅਤੇ ਆਸਟ੍ਰੇਲੀਆ  ਦੇ ਉਦਯੋਗ ਵਿਗਿਆਨ ਊਰਜਾ ਅਤੇ ਸੰਸਾਧਨ ਵਿਭਾਗ ਨੇ ਆਸਟ੍ਰੇਲੀਆ - ਇੰਡੀਆ ਰਣਨੀਤਕ ਖੋਜ ਫੰਡ  ( ਏਆਈਐੱਸਆਰਐੱਫ)  ਦੇ ਤਹਿਤ ਇੱਛੁਕ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਕੋਵਿਡ-19 ਦੇ ਸਬੰਧ ਵਿੱਚ ਸਾਂਝੇ ਖੋਜ ਪ੍ਰੋਜੈਕਟ ਮੰਗੇ।  ਏਆਈਐੱਸਆਰਐੱਫ ਵਿਗਿਆਨ  ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਲਈ ਭਾਰਤ ਅਤੇ ਆਸਟ੍ਰੇਲੀਆ ਸਰਕਾਰ ਦੁਆਰਾ ਸੰਯੁਕਤ ਰੂਪ ਨਾਲ ਪ੍ਰਬੰਧਿਤ ਅਤੇ ਵਿੱਤ ਪੋਸ਼ਿਤ ਮੰਚ ਹੈ।

 

ਖੋਜ ਪ੍ਰਸਤਾਵਾਂ ਨਾਲ ਐਂਟੀਵਾਇਰਲ ਕੋਟਿੰਗਸਹੋਰ ਨਿਵਾਰਕ ਟੈਕਨੋਲੋਜੀਆਂਅੰਕੜਿਆਂ  ਦੇ ਵਿਸ਼ਲੇਸ਼ਣਮਾਡਲਿੰਗਏਆਈ ਐਪਲੀਕੇਸ਼ਨਾਂ ਅਤੇ ਜਾਂਚ ਅਤੇ ਨਿਦਾਨ ਟੈਸਟਿੰਗ ਤੇ ਮੁਢਲੇ ਖੇਤਰਾਂ  ਦੇ ਰੂਪ ਵਿੱਚ ਧਿਆਨ ਕੇਂਦ੍ਰਿਤ ਕੀਤੇ ਜਾਣ ਦੀ ਉਮੀਦ ਹੈ। ਪ੍ਰੋਜੈਕਟ ਦੀ ਮਿਆਦ 12 ਮਹੀਨੇ ਹੋਵੇਗੀ ਜਿਸ ਵਿੱਚ ਅਧਿਕਤਮ 6 ਮਹੀਨੇ ਦਾ ਵਿਸਤਾਰ ਕੀਤਾ ਜਾ ਸਕੇਗਾ।

 

ਇਸ ਅਨੁਦਾਨ ਅਵਸਰ ਦਾ ਉਦੇਸ਼ ਕੋਵਿਡ-19 ਮਹਾਮਾਰੀ ਨਾਲ ਨਿਪਟਣ ਤੇ ਕੇਂਦ੍ਰਿਤ ਸਪਸ਼ਟ ਨਤੀਜਿਆਂ ਨਾਲ ਲਘੂ ਸਹਿਯੋਗਪੂਰਨ ਪ੍ਰੋਜੈਕਟਾਂ ਦਾ ਵਿੱਤ ਪੋਸ਼ਣ ਕਰਨਾ ਹੈ।  ਇਸ ਅਨੁਦਾਨ ਅਵਸਰ ਦਾ ਇਰਾਦਾ ਭਾਰਤ ਅਤੇ ਆਸਟ੍ਰੇਲੀਆ ਦੋਹਾਂ ਦੇਸ਼ਾਂ ਵਿੱਚ ਕੋਵਿਡ-19 ਨਾਲ ਸਬੰਧਿਤ ਵੈਕਸੀਨ ਚਿਕਿਤਸਾ ਸ਼ਾਸਤਰ ਅਤੇ ਨਿਦਾਨ ਜਿਹੇ ਖੇਤਰਾਂ ਅਤੇ ਪਰਸਪਰ ਲਾਭਕਾਰੀ ਪ੍ਰੋਜੈਕਟਾਂ ਵਿੱਚ ਵਰਤਮਾਨ ਵਿੱਚ ਕਰ ਰਹੇ ਪ੍ਰਮੁੱਖ ਖੋਜ ਸੰਸਥਾਨਾਂ ਅਤੇ ਉਦਯੋਗਾਂ ਨੂੰ ਇਕੱਠੇ ਲਿਆਉਣਾ ਹੈਜਿਨ੍ਹਾਂ  ਦੇ ਨਤੀਜੇ ਕੋਵਿਡ-19 ਮਹਾਮਾਰੀ ਨਾਲ ਨਿਪਟਣ ਲਈ ਆਲਮੀ ਪੱਧਰ ਤੇ ਕੀਤੇ ਕਾਰਜਾਂ ਵਿੱਚ ਯੋਗਦਾਨ  ਦੇ ਸਕਣਗੇ।

 

ਇਸ ਸਬੰਧ ਵਿੱਚ ਵਿਵਰਣ onlinedst.gov.in ‘ਤੇ ਉਪੱਲਬਧ  ਹੈ।  ਔਨਲਾਈਨ ਆਵੇਦਨ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 2 ਜੁਲਾਈ2020 ਹੈ।

 

*****

 

ਐੱਸਐੱਨਸੀ/ਕੇਜੀਐੱਸ/(ਡੀਐੱਸਟੀ)



(Release ID: 1629805) Visitor Counter : 203