ਆਯੂਸ਼
ਇਸ ਸਾਲ ਪੂਰੀ ਦੁਨੀਆ ਵਿੱਚ ਡਿਜੀਟਲ ਪਲੈਟਫਾਰਮਾਂ ਦੁਆਰਾ ਮਨਾਇਆ ਜਾਵੇਗਾ ‘ਅੰਤਰਰਾਸ਼ਟਰੀ ਯੋਗ ਦਿਵਸ’
“ਮੇਰਾ ਜੀਵਨ - ਮੇਰਾ ਯੋਗ” ਵੀਡੀਓ ਬਲੌਗਿੰਗ ਮੁਕਾਬਲਾ ਸੰਸਾਰਕ ਪੱਧਰ ’ਤੇ ਆਯੋਜਿਤ ਕੀਤਾ ਜਾਵੇਗਾ
Posted On:
05 JUN 2020 4:41PM by PIB Chandigarh
ਕੋਵਿਡ - 19 ਦੇ ਕਾਰਨ ਦੇਸ਼ ਵਿੱਚ ਮੌਜੂਦਾ ਸਿਹਤ ਸੰਕਟ ਦੀ ਹਾਲਤ ਦੇ ਮੱਦੇਨਜ਼ਰ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਪੂਰੀ ਦੁਨੀਆ ਵਿੱਚ ਡਿਜੀਟਲ ਪਲੈਟਫਾਰਮਾਂ ਦੁਆਰਾ ਮਨਾਇਆ ਜਾਵੇਗਾ। ਇਹ ਗੱਲ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨ (ਆਈਸੀਸੀਆਰ) ਦੇ ਪ੍ਰਧਾਨ ਡਾ. ਵਿਨੈ ਸਹਸ੍ਰਬੁੱਧੇ ਨੇ ਅੱਜ ਆਯੁਸ਼ ਮੰਤਰਾਲੇ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਵਿੱਚ ਕਹੀ। ਡਾ. ਸਹਸ੍ਰਬੁੱਧੇ ਨੇ ਕਿਹਾ ਕਿ ਇਸ ਸਾਲ ਹੋਣ ਵਾਲੇ ਆਯੋਜਨ ਦੇ ਦੌਰਾਨ ਲੋਕਾਂ ਦੇ ਲਈ ਯੋਗ ਦਾ ਮੁਕਾਬਲਾ, ਸੰਸਾਰਕ ਮਹਾਮਾਰੀ ਦੇ ਨਾਲ ਮੁਕਾਬਲਾ ਕਰਨ ਦੇ ਲਈ ਇਮਿਊਨੀਟੀ ਵਿਕਸਿਤ ਕਰਨ ਅਤੇ ਇਸ ਸੰਕਟ ਦੇ ਕੁਝ ਮਹੱਤਵਪੂਰਨ ਪਹਿਲੂਆਂ ਦੇ ਪ੍ਰਬੰਧਨ ਦੇ ਤਹਿਤ ਕਮਿਊਨਿਟੀ ਨੂੰ ਮਜ਼ਬੂਤ ਕਰਨ ’ਤੇ ਚਾਨਣ ਪਾਇਆ ਜਾਵੇਗਾ। ਇਸ ਸਾਂਝੀ ਪ੍ਰੈੱਸ ਕਾਨਫ਼ਰੰਸ ਵਿੱਚ ਆਯੁਸ਼ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਵੀ ਮੌਜੂਦ ਸਨ।
ਕੋਵਿਡ - 19 ਮਹਾਮਾਰੀ ਦੇ ਕਾਰਨ ਪੈਦਾ ਹੋਣ ਵਾਲੇ ਵਾਇਰਸ ਦੇ ਬਹੁਤ ਜ਼ਿਆਦਾ ਲਾਗ ਵਾਲੇ ਰੂਪ ਨੂੰ ਦੇਖਦੇ ਹੋਏ ਕੋਈ ਵੀ ਵੱਡੇ ਇਕੱਠ ਨਹੀਂ ਆਯੋਜਿਤ ਕੀਤੇ ਜਾਣਗੇ। ਇਹੀ ਕਾਰਨ ਹੈ ਕਿ ਇਸ ਸਾਲ ਮੰਤਰਾਲਾ ਲੋਕਾਂ ਨੂੰ ਆਪਣੇ ਪੂਰੇ ਪਰਿਵਾਰ ਦੀ ਭਾਗੀਦਾਰੀ ਨਾਲ ਆਪਣੇ-ਆਪਣੇ ਘਰਾਂ ਵਿੱਚ ਹੀ ਯੋਗ ਅਭਿਆਸ ਕਰਨ ਦੇ ਲਈ ਉਤਸ਼ਾਹਿਤ ਕਰ ਰਿਹਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਸਹਸ੍ਰਬੁੱਧੇ ਨੇ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ “ਮੇਰਾ ਜੀਵਨ - ਮੇਰਾ ਯੋਗ” ਵੀਡੀਓ ਬਲੌਗਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਬਲੌਗਿੰਗ ਮੁਕਾਬਲੇ ਰਾਹੀਂ ਆਯੁਸ਼ ਮੰਤਰਾਲਾ ਅਤੇ ਆਈਸੀਸੀਆਰ ਯੋਗ ਬਾਰੇ ਜਾਗਰੂਕਤਾ ਵਧਾਉਣ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਯਾਨੀ ਆਈਵਾਈਡੀ 2020 ਮਨਾਉਣ ਦੇ ਲਈ ਲੋਕਾਂ ਨੂੰ ਤਿਆਰ ਕਰਨ ਅਤੇ ਇਸ ਵਿੱਚ ਸਰਗਰਮ ਭਾਗੀਦਾਰ ਬਣਨ ਦੇ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।
ਇਸ ਮੌਕੇ ’ਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਿਆ ਰਾਜੇਸ਼ ਕੋਟੇਚਾ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਇਸ ਮੁਕਾਬਲੇ ਦੀ ਘੋਸ਼ਣਾ ਕਰਨ ਨਾਲ ਲੋਕਾਂ ਵਿੱਚ ਜ਼ਬਰਦਸਤ ਉਤਸੁਕਤਾ ਪੈਦਾ ਹੋਈ ਹੈ ਅਤੇ ਇਸ ਵਿੱਚ ਉਨ੍ਹਾਂ ਦੀ ਵਿਆਪਕ ਦਿਲਚਸਪੀ ਵੀ ਹੈ। ਆਯੁਸ਼ ਮੰਤਰਾਲੇ ਨੂੰ ਪੂਰਾ ਭਰੋਸਾ ਹੈ ਕਿ ਇਹ ਰੁਚੀ ਲੋਕਾਂ ਦੇ ਚੰਗੀ ਸਿਹਤ ਦੇ ਰੂਪ ਵਿੱਚ ਨਜਰ ਆਵੇਗੀ, ਕਿਉਂਕਿ ਕੋਵਿਡ -19 ਮਹਾਮਾਰੀ ਦੀ ਹਾਲਤ ਦੇ ਕਈ ਪਹਿਲੂਆਂ ਦੇ ਪ੍ਰਬੰਧਨ ਵਿੱਚ ਯੋਗ ਦੇ ਸਕਾਰਾਤਮਕ ਪ੍ਰਭਾਵ ਨਾਲ ਹੁਣ ਤੱਕ ਚੰਗੀ ਤਰ੍ਹਾਂ ਨਾਲ ਜਾਣੁ ਹੋ ਚੁੱਕੇ ਹਨ।
ਸ਼੍ਰੀ ਕੋਟੇਚਾ ਨੇ ਅੱਗੇ ਕਿਹਾ ਕਿ ਇਹ ਮੁਕਾਬਲਾ ਯੋਗ ਦੀ ਇਲਾਜ ਅਤੇ ਮੈਡੀਕਲ ਸਮਰੱਥਾ ਦੇ ਨਾਲ-ਨਾਲ ਲੋਕਾਂ ਦੇ ਜੀਵਨ ਉੱਤੇ ਯੋਗ ਦੇ ਪਰਿਵਰਤਨਸ਼ੀਲ ਪ੍ਰਭਾਵਾਂ ਦੇ ਬਾਰੇ ਵੀ ਵਿਸ਼ਵਵਿਆਪੀ ਪੱਧਰ ’ਤੇ ਜਾਗਰੂਕਤਾ ਵਧਾਉਣ ਵਿੱਚ ਵੱਡਾ ਯੋਗਦਾਨ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਯੋਗ ਸੰਸਥਾਨਾਂ, ਯੋਗ ਸਟੂਡੀਓਜ਼, ਯੋਗ ਪੇਸ਼ੇਵਰਾਂ ਵਰਗੇ ਸਾਰੇ ਭਾਗੀਦਾਰਾਂ ਨੂੰ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਸਮੇਤ ਉਨ੍ਹਾਂ ਦੇ ਵੱਖ-ਵੱਖ ਪਲੈਟਫਾਰਮਾਂ ਰਾਹੀਂ ਬਲੌਗਿੰਗ ਮੁਕਾਬਲੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਸ਼੍ਰੀ ਕੋਟੇਚਾ ਨੇ ਅੱਗੇ ਕਿਹਾ ਕਿ ਬਲੌਗਿੰਗ ਮੁਕਾਬਲਾ MyGov.gov.in ਜਿਹੇ ਵੱਖ-ਵੱਖ ਡਿਜੀਟਲ ਪਲੈਟਫਾਰਮਾਂ ’ਤੇ ਸ਼ੁਰੂ ਹੋ ਗਿਆ ਹੈ ਅਤੇ 15 ਜੂਨ 2020 ਨੂੰ ਖ਼ਤਮ ਹੋ ਜਾਵੇਗਾ, ਜਿਸ ਤੋਂ ਬਾਅਦ ਮੰਡਲ (ਜਿਊਰੀ) ਸਮੂਹਕ ਤੌਰ ’ਤੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰੇਗੀ। ਵੀਡੀਓ ਮੁਕਾਬਲੇ ਦੇ ਲਈ ਭਾਗੀਦਾਰਾਂ ਦੁਆਰਾ ਐਂਟਰੀਆਂ ਨੂੰ ਤਿੰਨ ਸ਼੍ਰੇਣੀਆਂ ਦੇ ਤਹਿਤ ਪੇਸ਼ ਕੀਤਾ ਜਾ ਸਕਦਾ ਹੈ ਜਿਸ ਵਿੱਚ ਨੌਜਵਾਨ (18 ਸਾਲ ਤੋਂ ਘੱਟ ਉਮਰ ਦੇ), ਬਾਲਗ (18 ਸਾਲ ਤੋਂ ਵੱਧ ਉਮਰ ਦੇ) ਅਤੇ ਯੋਗ ਪੇਸ਼ੇਵਰ ਸ਼ਾਮਲ ਹਨ ਅਤੇ ਇਸਦੇ ਨਾਲ ਹੀ ਇਹ ਸ਼੍ਰੇਣੀਆਂ ਆਦਮੀਆਂ ਅਤੇ ਔਰਤ ਭਾਗੀਦਾਰਾਂ ਲਈ ਵੱਖ-ਵੱਖ ਹੋਣਗੀਆਂ। ਇਸ ਤਰ੍ਹਾਂ ਇਹ ਕੁੱਲ ਛੇ ਸ਼੍ਰੇਣੀਆਂ ਹਨ। ਭਾਰਤ ਦੇ ਭਾਗੀਦਾਰਾਂ ਲਈ, ਪਹਿਲੇ, ਦੂਜੇ ਅਤੇ ਤੀਜੇ ਇਨਾਮ ਪਾਉਣ ਵਾਲੇ ਨੂੰ ਹਰੇਕ ਸ਼੍ਰੇਣੀ ਦੇ ਲਈ 1 ਲੱਖ ਰੁਪਏ, 50000 ਰੁਪਏ ਅਤੇ 25,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ, ਜਦੋਂ ਕਿ ਬਾਕੀ ਦੁਨੀਆ ਦੇ ਲੋਕਾਂ ਲਈ ਇਨਾਮ ਵਿੱਚ 2500 ਡਾਲਰ, 1500 ਡਾਲਰ ਅਤੇ 1000 ਡਾਲਰ ਹੋਣਗੇ।
ਸ਼੍ਰੀ ਦਿਨੇਸ਼ ਕੇ ਪਟਨਾਇਕ, ਡੀਜੀ (ਆਈਸੀਸੀਆਰ) ਅਤੇ ਸ਼੍ਰੀ ਪੀਐੱਨ ਰਣਜੀਤ ਕੁਮਾਰ, ਸੰਯੁਕਤ ਸਕੱਤਰ ਆਯੁਸ਼ ਮੰਤਰਾਲਾ ਵੀ ਪ੍ਰੈੱਸ ਕਾਨਫ਼ਰੰਸ ਵਿੱਚ ਸ਼ਾਮਲ ਸਨ। ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਪੱਤਰਕਾਰਾਂ ਦੇ ਵਿੱਚ ਇਮਿਊਨਟੀ ਕਿੱਟਾਂ ਵੀ ਵੰਡੀਆਂ ਗਈਆਂ।
*****
ਐੱਮਵੀ / ਐੱਸਕੇ
(Release ID: 1629803)
Visitor Counter : 253