ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ਸਾਂਝੇ ਤੌਰ 'ਤੇ ਦੇਸ਼ ਭਰ ਦੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀਜ਼) ਦੇ ਨਾਲ ਇੱਕ ਇੰਟਰਨਸ਼ਿਪ ਪ੍ਰੋਗਰਾਮ, ਟਿਊਲਿਪਦੀ ਸ਼ੁਰੂਆਤ ਕੀਤੀ

Posted On: 04 JUN 2020 3:45PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ʻਨਿਸ਼ੰਕʻ ਅਤੇ ਆਵਾਸ ਤੇ ਸ਼ਹਿਰੀ ਮਾਮਲੇ (ਸੁਤੰਤਰ ਚਾਰਜ) ਰਾਜ ਮੰਤਰੀ, ਸ਼੍ਰੀ ਹਰਦੀਪ ਐੱਸ ਪੁਰੀ ਨੇ ਸਾਂਝੇ ਤੌਰ 'ਤੇ ਅੱਜ ਇੱਥੇ ਦੇਸ਼ ਭਰ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀਜ਼) ਅਤੇ ਸਮਾਰਟ ਸਿਟੀਜ਼ ਵਿੱਚ ਨਵੇਂ ਗ੍ਰੈਜੂਏਟਾਂ ਨੂੰ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰਨ ਲਈ ਇਕ ਪ੍ਰੋਗਰਾਮ - ਦ ਅਰਬਨ ਲਰਨਿੰਗ ਇੰਟਰਨਸ਼ਿਪ ਪ੍ਰੋਗਰਾਮ (ਟਿਊਲਿਪ) ਦੀ  ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੌਕੇ ਇਸ ਪ੍ਰੋਗਰਾਮ ਲਈ ਪੋਰਟਲ ਵੀ ਲਾਂਚ ਕੀਤਾ।

 

https://twitter.com/DrRPNishank/status/1268433318833319936

 

ਇਸ ਮੌਕੇ  ਸਕੱਤਰ, ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਸ਼੍ਰੀ ਅਮਿਤ ਖਰੇ; ਸੱਕਤਰ, ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲਾ, ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ; ਏਆਈਸੀਟੀਈ ਦੇ ਚੇਅਰਮੈਨ, ਸ਼੍ਰੀ ਅਨਿਲ ਸਹਸ੍ਰਬੁੱਧੇ ਅਤੇ ਦੋਹਾਂ ਮੰਤਰਾਲਿਆਂ ਅਤੇ ਏਆਈਸੀਟੀਈ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਪਹਿਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਾਸ਼ਟਰ-ਨਿਰਮਾਣ ਵਿੱਚ ਨੌਜਵਾਨਾਂ ਦੀ ਸਮਰੱਥਾ ਦਾ ਭਰਪੂਰ ਇਸਤੇਮਾਲ ਕੀਤੇ ਜਾਣ ਦੀ ਸੋਚ ਦੇ ਅਨੁਰੂਪ ਹੈ। ਮੰਤਰੀ ਨੇ ਕਿਹਾ ਕਿ ਟਿਊਲਿਪ ਪ੍ਰੋਗਰਾਮ ਨਿਊ ਇੰਡੀਆ ਦੀ ਨੀਂਹ ਰੱਖਣ ਵਿੱਚ ਮਹੱਤਵਪੂਰਨ ਹੋਵੇਗਾ ਕਿਉਂਕਿ ਇਹ ਸਾਡੇ ਵਿਦਿਆਰਥੀਆਂ ਨੂੰ ਵਿਹਾਰਕ ਅਨੁਭਵ ਪ੍ਰਦਾਨ ਕਰੇਗਾ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸਮਾਰਟ ਸਿਟੀਜ਼ ਦੇ ਕੰਮਕਾਜ ਵਿੱਚ ਨਵੇਂ ਵਿਚਾਰਾਂ ਅਤੇ ਇਨੋਵੇਟਿਵ ਸੋਚ ਨੂੰ ਪ੍ਰਫੁੱਲਤ ਕਰਨ ਵਿੱਚ ਸਹਾਇਤਾ ਕਰੇਗਾ।

 

ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਗੂਗਲ, ਮਾਈਕ੍ਰੋਸੌਫਟ, ਅਡੋਬ ਆਦਿ ਦੁਨੀਆਂ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) / ਮੁਖੀ ਭਾਰਤੀ ਮੂਲ ਦੇ ਹਨ। ਮੰਤਰੀ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੀ ਸਮਰੱਥਾ ਸਮਾਰਟ ਇੰਡੀਆ ਹੈਕਾਥੌਨ ਜਿਹੇ ਪ੍ਰੋਗਰਾਮਾਂ ਵਿੱਚ ਵੀ ਝਲਕਦੀ ਹੈ ਜਿਸ ਵਿੱਚ ਉਹ ਉਦਯੋਗ /ਪੀਐੱਸਯੂ / ਸਰਕਾਰੀ / ਗ਼ੈਰ-ਸਰਕਾਰੀ ਸੰਗਠਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮਾਧਾਨ ਕਰਦੇ ਹਨ। ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਟਿਊਲਿਪ ਭਾਰਤ ਵਿੱਚ 4400  ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸਮਾਰਟ ਸਿਟੀਜ਼ ਰਾਹੀਂ ਇੰਟਰਨਸ਼ਿਪ ਦੇ ਮੌਕੇ ਮੁਹੱਈਆ ਕਰਵਾਏਗਾ। ਮੰਤਰੀ ਨੇ ਪਹਿਲਕਦਮੀ ਲਈ ਏਆਈਸੀਟੀਈ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਕੀਤੀ ਕਿ ਟਿਊਲਿਪ ਪਲੈਟਫਾਰਮ ਨੌਜਵਾਨਾਂ ਨੂੰ ਆਧੁਨਿਕ ਤਕਨੀਕਾਂ ਅਤੇ ਇਨੋਵੇਟਿਵ ਢੰਗਾਂ ਨਾਲ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕੰਮਕਾਜ ਵਿੱਚ ਸੁਧਾਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਵੱਖ ਵੱਖ ਮੰਤਰਾਲਿਆਂ ਨਾਲ ਮਿਲ ਕੇ ਚਲਾਏ ਜਾਣ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਇੱਕ ਕਰੋੜ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੇ ਮੌਕੇ ਮਿਲ ਸਕਦੇ  ਹਨ।

 

ਪ੍ਰੋਗਰਾਮ ਦਾ ਵੇਰਵਾ ਦਿੰਦੇ ਹੋਏ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਪਹਿਲੇ ਸਾਲ ਵਿੱਚ ਹੀ 25000 ਨਵੇਂ ਗ੍ਰੈਜੂਏਟਾਂ ਨੂੰ ਇੰਟਰਨਸ਼ਿਪ ਦਾ ਮੌਕਾ ਮਿਲੇਗਾ। ਇਸ ਨਾਲ ਨਾ ਕੇਵਲ ਇਨਟਰਨਜ਼ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਵਿਸਤ੍ਰਿਤ ਕੰਮ-ਕਾਜ ਵਿੱਚ ਤਜਰਬਾ ਮਿਲੇਗਾ ਬਲਕਿ ਇਕ ਅਜਿਹਾ ਮਾਨਵ ਸੰਸਾਧਨ ਪੂਲ ਵੀ ਤਿਆਰ ਹੋਵੇਗਾ ਜਿਸ ਨੂੰ ਇੰਡਸਟਰੀ ਅਸਾਨੀ ਨਾਲ ਕਿਰਾਏ 'ਤੇ ਲੈ ਸਕਦੀ ਹੈ।

ਟਿਊਲਿਪ, ਭਾਰਤ ਦੇ ਗ੍ਰੈਜੂਏਟਾਂ ਦੀ ਬਜ਼ਾਰ-ਪ੍ਰਤੀ-ਕੀਮਤ ਵਧਾਉਣ ਅਤੇ ਸ਼ਹਿਰੀ ਯੋਜਨਾਬੰਦੀ, ਟ੍ਰਾਂਸਪੋਰਟ ਇੰਜੀਨੀਅਰਿੰਗ, ਵਾਤਾਵਰਣ, ਮਿਊਂਸਪਲ ਵਿੱਤ ਆਦਿ ਵਿਵਿਧ ਖੇਤਰਾਂ ਵਿੱਚ ਇੱਕ ਸੰਭਾਵੀ ਪ੍ਰਤਿਭਾ ਪੂਲ ਬਣਾਉਣ ਵਿੱਚ ਸਹਾਇਤਾ ਕਰੇਗਾ। ਇਸ ਤਰ੍ਹਾਂ, ਨਾ ਸਿਰਫ ਸੰਭਾਵਿਤ ਸ਼ਹਿਰ ਪ੍ਰਬੰਧਕਾਂ ਦੀ ਸਿਰਜਣਾ ਹੋਵੇਗੀ ਬਲਕਿ ਪ੍ਰਤਿਭਾਵਾਨ ਪ੍ਰਾਈਵੇਟ / ਗ਼ੈਰ-ਸਰਕਾਰੀ ਖੇਤਰ ਦੇ ਪੇਸ਼ੇਵਰਾਂਦੀ ਵੀ ਸਿਰਜਣਾ ਹੋਵੇਗੀ। ਟਿਊਲਿਪ, ਯੂਐੱਲਬੀਜ਼ ਅਤੇ ਸਮਾਰਟ ਸ਼ਹਿਰਾਂ ਨੂੰ ਬਹੁਤ ਜ਼ਿਆਦਾ ਲਾਭ ਪਹੁੰਚਾਏਗਾ। ਇਹ ਭਾਰਤ ਦੀਆਂ ਸ਼ਹਿਰੀ ਚੁਣੌਤੀਆਂ ਦੇ ਹੱਲ ਲਈ, ਸਮਾਧਾਨਾਂ ਦੀ ਸਹਿ-ਸਿਰਜਣਾ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਨਵੇਂ ਵਿਚਾਰਾਂ ਅਤੇ ਊਰਜਾ ਦਾ ਸੁਮੇਲ  ਲਿਆਏਗਾ।ਇਸ ਤੋਂ ਵੀ ਮਹੱਤਵਪੂਰਨ, ਇਹ ਕਮਿਊਨਿਟੀ ਦੀ ਭਾਗੀਦਾਰੀ ਅਤੇ ਸਰਕਾਰ-ਅਕਾਦਮਿਕ ਜਗਤ-ਉਦਯੋਗ-ਸਿਵਲ ਸੁਸਾਇਟੀ ਦੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਸਰਕਾਰ ਦੇਪ੍ਰਯਤਨਾਂ ਨੂੰ ਅੱਗੇ ਵਧਾਏਗਾ। ਇਸਤਰ੍ਹਾਂ ਟਿਊਲਿਪ- ਦਿ ਅਰਬਨ ਲਰਨਿੰਗ ਇੰਟਰਨਸ਼ਿਪ ਪ੍ਰੋਗਰਾਮ”  ਇਨਟਰਨਜ਼ ਨੂੰ ਵਿਵਹਾਰਿਕ ਅਨੁਭਵ ਪ੍ਰਦਾਨ ਕਰਨ  ਦੇ ਨਾਲ-ਨਾਲ ਭਾਰਤ ਦੇ ਯੂਐੱਲਬੀਜ਼ ਅਤੇ ਸਮਾਰਟ ਸਿਟੀਜ਼ ਦੇ ਕੰਮਕਾਜ ਵਿੱਚ ਨਵੀਂ ਊਰਜਾ ਅਤੇ ਵਿਚਾਰਾਂ ਨੂੰ ਸ਼ਾਮਲ ਕਰਨ ਦੇ ਦੋਹਾਂ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗਾ।

 

ਮਾਨਵ ਸੰਸਾਧਨ ਵਿਕਾਸ ਮੰਤਰੀ ਅਤੇ ਏਆਈਸੀਟੀਈ ਨੇ ਸਾਲ 2025 ਤੱਕ 1 ਕਰੋੜ ਸਫਲ ਇੰਟਰਨਸ਼ਿਪਸ ਦੇ ਟੀਚੇ ਦੀ ਪੂਰਤੀ ਲਈ ਵੀ ਇਹ ਸ਼ੁਰੂਆਤ, ਇੱਕ ਮਹੱਤਵਪੂਰਨ ਕਦਮ ਹੈ। ਡਿਜੀਟਲ ਪਲੈਟਫਾਰਮ ਦੀ ਪਾਵਰ ਵਾਲਾ ਟਿਊਲਿਪ-ਖੋਜ, ਰੁਝੇਵਿਆਂ, ਸਮੂਹਿਕਤਾ, ਪ੍ਰਸਾਰ ਅਤੇ ਪਾਰਦਰਸ਼ਤਾ ਨੂੰ ਸਮਰੱਥ ਬਣਾਉਂਦਾ ਹੈ। ਇਹ ਪਲੈਟਫਾਰਮ ਹਰ ਤਰ੍ਹਾਂ ਨਾਲ ਅਨੁਕੂਲ ਹੈ ਅਤੇ ਸੁਵਿਧਾਜਨਕ ਪਹੁੰਚ ਨੂੰ ਸਮਰੱਥ ਕਰਨ ਲਈ ਦੋਹਾਂ, ਯੂਐੱਲਬੀਜ਼ / ਸਮਾਰਟ ਸਿਟੀਜ਼ ਅਤੇ ਇਨਟਰਨਜ਼ ਨੂੰ ਅਤਿ ਅਨੁਕੂਲਤਾ ਪ੍ਰਦਾਨ ਕਰਦਾ ਹੈ। ਸੁਰੱਖਿਆ ਵਿਸ਼ੇਸ਼ਤਾਵਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ ਅਤੇ ਡਿਜ਼ਾਈਨ ਪੱਖੋਂ ਪਲੈਟਫਾਰਮ ਨੂੰ ਸਕੇਲੇਬਲ, ਸੰਗਠਨਾਤਮਿਕ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ।

 

ਆਵਾਸ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਆਈਸੀਟੀਈ ਦਰਮਿਆਨ ਇੱਕ ਸਹਿਮਤੀ ਪੱਤਰ 'ਤੇ ਵੀ ਦਸਤਖਤ ਕੀਤੇ ਗਏ ਹਨ। ਸਹਿਮਤੀ ਪੱਤਰ ਵਿੱਚ  5 ਸਾਲਾਂ ਦੀ ਅਵਧੀ ਦੌਰਾਨ ਏਆਈਸੀਟੀਈ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਦਰਸਾਈਆਂ ਗਈਆਂ ਹਨ। ਪਲੈਟਫਾਰਮ ਲਈ ਤਕਨੀਕੀ ਸਹਾਇਤਾ ਏਆਈਸੀਟੀਈ ਦੁਆਰਾ ਕੀਤੀ ਜਾਏਗੀ ਅਤੇ ਪ੍ਰੋਗਰਾਮ ਸਬੰਧੀ ਗ਼ੈਰ-ਤਕਨੀਕੀ ਸਹਾਇਤਾ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ  ਦਿੱਤੀ ਜਾਵੇਗੀ।ਸਮੇਂ-ਸਮੇਂ 'ਤੇ ਪ੍ਰੋਗਰਾਮ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਏਆਈਸੀਟੀਈ ਦੇ ਚੇਅਰਮੈਨ ਅਤੇ ਐੱਮਓਐੱਚਯੂਏ ਤੇ ਏਆਈਸੀਟੀਈ ਦੇ ਹੋਰ ਅਧਿਕਾਰੀਆਂ ਸਹਿਤਸੈਕਟਰੀ, ਐੱਚਯੂਏ ਦੀ ਪ੍ਰਧਾਨਗੀ ਹੇਠ ਇੱਕ ਸਟੀਅਰਿੰਗ ਕਮੇਟੀ ਬਣਾਈ ਗਈ ਹੈ।

 

 ਲਾਗੂਕਰਨ ਵਿੱਚ ਅਸਾਨੀ ਲਈ ਦਿਸ਼ਾ- ਨਿਰਦੇਸ਼ ਵੀ ਤਿਆਰ ਕੀਤੇ ਗਏ ਹਨ ਜੋ ਉਦੇਸ਼ਾਂ, ਯੋਗਤਾ ਦੀਆਂ ਸ਼ਰਤਾਂ, ਇੰਟਰਨਸ਼ਿਪ ਦੀ ਮਿਆਦ, ਰੁਝੇਵਿਆਂ ਦੀਆਂ ਸ਼ਰਤਾਂ, ਲੌਜਿਸਟਿਕਸ ਅਤੇ ਪ੍ਰੋਗਰਾਮਾਂ ਦੀਆਂ ਹੋਰ ਅਪ੍ਰੇਸ਼ਨਲ ਵਿਸ਼ੇਸ਼ਤਾਵਾਂ ਆਦਿ ਦਾ ਵੇਰਵਾ ਦਿੰਦੇ ਹਨ। ਇਹ ਦਿਸ਼ਾ-ਨਿਰਦੇਸ਼  ਇਨਟਰਨਜ਼ ਲਈ ਵੀ ਵਿਸਤਾਰ ਸਹਿਤ  ਭੂਮਿਕਾਵਾਂ ਪ੍ਰਦਾਨ ਕਰਦੇ ਹਨ ਜਿਨ੍ਹਾਂ ਨੂੰ ਯੂਐੱਲਬੀਜ਼ ਅਤੇ ਸਮਾਰਟ ਸਿਟੀਜ਼ ਦੇ ਪੱਧਰ ʼਤੇ ਹੋਰ ਸੁਧਾਰਿਆ ਜਾ ਸਕਦਾ ਹੈ।. ਲਾਗੂਕਰਨ ਵਿੱਚ ਅਸਾਨੀ ਲਈ ਯੂਐੱਲਬੀਜ਼ / ਸਮਾਰਟ ਸਿਟੀਜ਼ ਅਤੇ ਇਨਟਰਨਜ਼ ਲਈ ਇੱਕ ਹੈਂਡਬੁੱਕ ਵੀ ਤਿਆਰ ਕੀਤੀ ਗਈ ਹੈ। ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇਨੇ ਪ੍ਰੋਗਰਾਮ ਦੇ ਤਹਿਤ ਵਜ਼ੀਫ਼ਿਆਂ / ਭੱਤਿਆਂ ਦੀ ਅਦਾਇਗੀ ਲਈ ਆਪਣੇ ਮਿਸ਼ਨਾਂ / ਪ੍ਰੋਗਰਾਮਾਂ ਦੇ ਤਹਿਤ ਪ੍ਰਬੰਧਕੀ ਖਰਚਿਆਂ ਦੀ ਵਰਤੋਂ  ਕਰਨ ਦੀ  ਸਹਿਮਤੀ ਵੀ ਦੇ ਦਿੱਤੀ ਹੈ।

 

ਆਵਾਸ ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸ਼ਹਿਰਾਂ ਵਿੱਚ ਇੰਟਰਨਸ਼ਿਪ ਵਧਾਉਣ ਵਿੱਚ ਸਹਾਇਤਾ ਕਰਨ ਲਈ ਸਬੰਧਿਤ ਰਾਜ ਸਰਕਾਰਾਂ ਤੱਕ ਪਹੁੰਚ ਕਰੇਗਾ। ਇਹ ਰਾਜ ਸਰਕਾਰਾਂ ਨਾਲ ਮਿਲ ਕੇ ਸਮਰੱਥਾ ਨਿਰਮਾਣ  ਪਹਿਲਾਂ ਸ਼ੁਰੂ ਕਰੇਗਾ ਤਾਂ ਜੋ ਟਿਊਲਿਪ ਅਧੀਨ ਯੂਐੱਲਬੀਜ਼ ਅਤੇ ਸਮਾਰਟ ਸਿਟੀਜ਼ ਦੀ ਭਾਗੀਦਾਰੀ ਨੂੰ ਸਮਰੱਥ ਬਣਾਇਆ ਜਾ ਸਕੇ। ਕਿਉਂਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਨੂੰ ਸ਼ਹਿਰੀ ਪੱਧਰ 'ਤੇ ਖੇਤਰੀ ਚੁਣੌਤੀਆਂ ਅਤੇ ਮੌਕਿਆਂ ਦੀ ਡੂੰਘੀ ਸਮਝ ਹੁੰਦੀ ਹੈ, ਉਹ ਅਜਿਹੀਆਂ ਇੰਟਰਨਸ਼ਿਪਾਂ ਦੁਆਰਾ ਵਿਕਸਿਤ ਹੁਨਰਾਂ ਦੇ ਨਾਲ ਆਪਣੀਆਂ ਜ਼ਰੂਰਤਾਂ ਨੂੰ ਮੇਲ  ਕੇ ਟਿਊਲਿਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਦੇ ਹਨ।

 

ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਤਾਕੀਦ  ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਪੈਰਾਸਟੈਟਲ ਏਜੰਸੀਆਂ / ਰਾਜ ਵਿੱਤੀ ਵਿਚੋਲਿਆਂ ਅਤੇ ਸ਼ਹਿਰੀ ਵਿਕਾਸ ਨਾਲ ਜੁੜੀਆਂ ਹੋਰ ਸੰਸਥਾਵਾਂ / ਏਜੰਸੀਆਂ ਨੂੰਟਿਊਲਿਪ ਨਾਲ ਜੋੜਨ। ਕਿਉਂਕਿ ਟਿਊਲਿਪ ਲਈ ਟੈਕਨੋਲੋਜੀ ਪਲੈਟਫਾਰਮ ਖੁੱਲ੍ਹਾ, ਸਕੇਲੇਬਲ ਅਤੇ ਫੈਡਰੇਟਡ ਹੈ, ਇਸ ਤਰਾਂ ਦੇ ਜੁੜਾਵ ਬਹੁਤ ਅਸਾਨੀ ਨਾਲ ਸੰਭਵ ਹੋਣਗੇ।

 

ਕੋਈ ਵੀ ਗ੍ਰੈਜੂਏਟ ਜਿਸ ਨੇ ਬੀਟੈੱਕ, ਬੀ ਆਰਕ, ਬੀਪਲੈਨ, ਬੀਐੱਸਸੀ ਆਦਿ ਪੂਰੀ ਕਰ ਲਈ ਹੈ, ਉਹ ਗ੍ਰੈਜੂਏਸ਼ਨ ਉਪਰੰਤ 18 ਮਹੀਨਿਆਂ ਦੇ ਅੰਦਰ-ਅੰਦਰ ਇੱਥੇ ਅਪਲਾਈ ਕਰ ਸਕਦਾ ਹੈ:

https://internship.aicteindia.org/module_ulb/Dashboard/TulipMain/index.php  

 

 

*****

 

ਐੱਨਬੀ/ਏਕੇਜੇ/ਏਕੇ



(Release ID: 1629501) Visitor Counter : 185