ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਨਸੀਵੀਟੀਸੀ, ਕੋਵਿਡ-19 ਲਈ ਹੋਸਟ-ਡਾਇਰੈਕਟਡ ਐਂਟੀਵਾਇਰਲ ਦਵਾਈ ਵਿਕਸਿਤ ਕਰੇਗਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚ ਦਵਾਈ ਪ੍ਰਤੀਰੋਧ ਕਰਨ ਦੀ ਪ੍ਰਵਿਰਤੀ ਘੱਟ ਹੁੰਦੀ ਹੈ

Posted On: 04 JUN 2020 10:56AM by PIB Chandigarh

ਸਾਇੰਸ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਨੇ ਹਿਸਾਰ, ਹਰਿਆਣਾ ਸਥਿਤ ਆਈਸੀਏਆਰ-ਐੱਨਆਰਸੀ ਦੇ ਨੈਸ਼ਨਲ ਸੈਂਟਰ ਫਾਰ ਵੈਟਰਨਰੀ ਟਾਈਪ ਕਲਚਰ (ਐੱਨਸੀਵੀਟੀਸੀ) ਦੇ ਇੱਕ ਅਧਿਐਨ ਲਈ ਸਮਰਥਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕੋਰੋਨਾਵਾਇਰਸ ਦੇ ਖ਼ਿਲਾਫ਼ ਐਂਟੀਵਾਇਰਲ ਲਈ ਆਪਣੀ ਲਾਇਬ੍ਰੇਰੀ ਦੇ 94 ਛੋਟੇ-ਛੋਟੇ ਅਣੂਆਂ ਦੀ ਸਕ੍ਰੀਨਿੰਗ ਕਰੇਗਾ।

 

ਅਣੂਆਂ ਨੂੰ ਸੈਲੂਲਰ ਕਾਇਨੇਸਸ, ਫਾਸਫੇਟ, ਅਤੇ ਹਿਸਟੋਨ ਮਿਥਾਈਲ ਟ੍ਰਾਂਸਫਰੇਜ਼, ਹਿਸਟੋਨ ਡੇਸੇਟਾਇਲੇਜ਼, ਅਤੇ ਡੀਐੱਨਏ ਮਿਥਾਈਲ ਟ੍ਰਾਂਸਫਰੇਜ਼ ਜਿਹੇ ਐਪੀਜੈਨੇਟਿਕ ਰੈਗੂਲੇਟਰ ਨੂੰ  ਰੋਕਣ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਅਵਰੋਧਕਾਂ ਦੇ ਟੀਚਿਆਂ ਨੂੰ ਕੈਂਸਰ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ, ਹਾਲਾਂਕਿ, ਵਾਇਰਸ ਜੀਵਨ ਚੱਕਰ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਪਤਾ ਨਹੀਂ ਹੈ। ਇਸ ਦੇ ਤਹਿਤ, ਐਂਟੀ-ਕੋਰੋਨਾਵਾਇਰਸ ਗੁਣਾਂ ਵਾਲੇ ਚੁਣੇ ਗਏ ਉਮੀਦਵਾਰਾਂ (ਹਿੱਟ) ਦਾ ਅਧਿਐਨ ਕੀਤਾ ਜਾਵੇਗਾ।

 

ਪਰੰਪਰਾਗਤ ਤੌਰ ਤੇ, ਐਂਟੀਵਾਇਰਲ ਡਰੱਗਸ ਕੁਝ ਖਾਸ ਵਾਇਰਲ ਪ੍ਰੋਟੀਨ ਨੂੰ ਸਿੱਧੇ ਨਿਸ਼ਾਨਾ ਬਣਾ ਕੇ ਵਿਕਸਿਤ ਕੀਤਾ ਜਾਂਦਾ ਹੈ। ਹਾਲਾਂਕਿ, ਦਵਾ-ਪ੍ਰਤੀਰੋਧੀ ਵਾਇਰਸ ਦੇ ਤੇਜ਼ੀ ਨਾਲ ਵਧਣ ਦੇ ਕਾਰਨ ਇਹ ਰਣਨੀਤੀ ਅਕਸਰ ਅਸਫਲ ਹੋ ਜਾਂਦੀ ਹੈ। ਹੋਰ ਜੀਵਾਣੂਆਂ ਦੇ ਉਲਟ ਵਾਇਰਲ ਐਨਜ਼ਾਈਮ, ਜੋ ਆਪਣੇ ਨਿਊਕਲਿਕ ਐਸਿਡ (ਆਰਐੱਨਏ) ਨੂੰ ਸੰਸ਼ਲੇਸ਼ਿਤ ਕਰਦਾ ਹੈ, ਵਿੱਚ ਪਰੂਫਰੀਡਿੰਗ ਸਮਰੱਥਾ ਨਹੀਂ ਹੁੰਦੀ ਹੈ। ਇਸ ਲਈ, ਕੋਰੋਨਾਵਾਇਰਸ ਜਿਹੇ ਆਰਐੱਨਏ ਵਾਇਰਸ ਵਿੱਚ ਵਾਇਰਲ ਜੀਨੋਮ ਦੇ ਸੰਸ਼ਲੇਸ਼ਣ ਦੇ ਦੌਰਾਨ ਗਲਤ ਢੰਗ ਨਾਲ ਸ਼ਾਮਲ ਨਿਊਕਲੋਟਾਈਡਸ (ਵਾਇਰਲ ਆਰਐੱਨਏ ਦੇ ਬਿਲਡਿੰਗ ਬਲਾਕਸ) ਨੂੰ ਹਟਾਉਣ ਦੀ ਯੋਗਤਾ ਨਹੀਂ ਹੈ। ਪਰੂਫਰੀਡਿੰਗ ਸਮਰੱਥਾ ਦੀ ਕਮੀ ਕਰਕੇ ਵਾਇਰਲ ਜੀਨੋਮ ਵਿੱਚ ਬਿੰਦੂ ਮਿਊਟੇਸ਼ਨ ਦਾ ਸੰਚਾਲਨ ਹੁੰਦਾ ਹੈ। ਇਸ ਨਾਲ ਵਾਇਰਲ ਪ੍ਰੋਟੀਨ ਵਿੱਚ ਪਰਿਵਰਤਨ ਹੁੰਦਾ ਹੈ। ਪਰਿਵਰਤਿਤ ਵਾਇਰਲ ਪ੍ਰੋਟੀਨ ਤਦ ਉਪਲੱਬਧ ਐਂਟੀਵਾਇਰਲ ਦਵਾਈਆਂ ਲਈ ਪ੍ਰਤੀਰੋਧੀ ਬਣ ਸਕਦਾ ਹੈ। ਤੇਜ਼ੀ ਨਾਲ ਅਤੇ ਵਾਰ-ਵਾਰ ਖੁਦ ਨੂੰ ਬਦਲਣ ਦੀ ਵਾਇਰਸ ਦੀ ਇਸ ਯੋਗਤਾ ਦੇ ਕਾਰਨ ਐਂਟੀਵਾਇਰਲ ਦਵਾਈਆਂ ਵਿਕਸਿਤ ਕਰਨਾ, ਵਿਗਿਆਨੀਆਂ ਲਈ ਇੱਕ ਵੱਡੀ ਚੁਣੌਤੀ ਹੈ।

 

ਵਾਇਰਸ ਸਿਰਫ ਹੋਸਟ ਸੈੱਲ ਦੇ ਅੰਦਰ ਵਧ ਸਕਦੇ ਹਨ।  ਇੱਕ ਮੇਜ਼ਬਾਨ (ਮਨੁੱਖ) ਸੈੱਲ ਵਿੱਚ ਲਗਭਗ 25,000 ਪ੍ਰੋਟੀਨ ਹੁੰਦੇ ਹਨ। ਪ੍ਰਤੀਕ੍ਰਿਤੀ ਦੌਰਾਨ, ਵਾਇਰਸ ਇਨ੍ਹਾਂ ਸੈਲੂਲਰ ਪ੍ਰੋਟੀਨਾਂ ਦੇ ਨਾਲ ਕਈ ਸੰਪਰਕ ਸਥਾਪਿਤ ਕਰਦੇ ਹਨ। ਇੱਕ ਵਾਇਰਸ ਨੂੰ ਹੋਸਟ ਸੈੱਲ ਦੇ ਅੰਦਰ ਪ੍ਰਭਾਵੀ ਢੰਗ ਨਾਲ ਪ੍ਰਤੀਕ੍ਰਿਤੀ ਲਈ 1000 ਤੋਂ ਵੱਧ ਵੱਖ-ਵੱਖ ਸੈਲੂਲਰ ਪ੍ਰੋਟੀਨਾਂ ਦੀ ਜ਼ਰੂਰਤ ਹੁੰਦੀ ਹੈ।

 

ਐੱਸਈਆਰਬੀ ਦੇ ਸਕੱਤਰ ਪ੍ਰੋਫੈਸਰ ਸੰਦੀਪ ਵਰਮਾ ਨੇ ਕਿਹਾ, “ਮੈਡੀਕਲ ਰਸਾਇਣ ਵਿਗਿਆਨ ਖੋਜ ਵਿੱਚ ਰਸਾਇਣਕ ਲਾਇਬ੍ਰੇਰੀ ਸਕ੍ਰੀਨਿੰਗ ਇੱਕ ਉਪਯੋਗੀ ਪੱਧਤੀ ਹੈ ਜੋ ਵਿਸ਼ੇਸ਼ ਰੂਪ ਨਾਲ ਪਹਿਚਾਣੇ ਗਏ ਸਾਰਸ-ਕੋਵ-2 ਲਈ ਥੋੜ੍ਹੇ ਸਮੇਂ ਵਿੱਚ ਦਵਾਈ ਦੀ ਖੋਜ ਅਤੇ ਵਿਕਾਸ ਕਰ ਸਕਦੀ ਹੈ। ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਉਪਯੋਗੀ  ਫਾਰਮਾਸਿਊਟੀਕਲਸ ਲਈ ਤੇਜ਼ੀ ਨਾਲ ਪਹੁੰਚ ਪ੍ਰਦਾਨ ਕਰਦੇ ਹਨ ਅਤੇ ਖੋਜ ਦੀ ਮਿਆਦ ਨੂੰ ਛੋਟਾ ਕਰ ਦਿੰਦੇ ਹਨ। ਕੋਵ-2 ਟੀਕਾ ਵਿਕਾਸ ਪ੍ਰੋਗਰਾਮਾਂ ਦੇ ਸਮਰਥਨ ਦੇ ਨਾਲ, ਐਂਟੀ-ਕੋਰੋਨਾਵਾਇਰਸ ਦਵਾਈ 'ਤੇ ਵੀ ਪੂਰਾ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ।

ਐੱਨਸੀਵੀਟੀਸੀ ਦੇ ਵਿਗਿਆਨੀ ਡਾ. ਨਵੀਨ ਕੁਮਾਰ ਅਜਿਹੇ ਸੈਲੂਲਰ ਪ੍ਰੋਟੀਨ, ਪ੍ਰੋਟੀਨ-ਪ੍ਰੋਟੀਨ (ਵਾਇਰਸ-ਹੋਸਟ) ਇੰਟਰੈਕਸ਼ਨ, ਜਾਂ ਐਪੀਜੈਨੇਟਿਕ ਨਿਯਾਮਕਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਐਂਟੀਵਾਇਰਲ ਡਰੱਗ ਵਿਕਸਿਤ ਕਰਨ ਲਈ ਇੱਕ ਵਿਕਲਪਕ ਰਣਨੀਤੀ ਦੀ ਖੋਜ ਕਰ ਰਹੇ ਹਨ ਜਿਸ ਨੂੰ ਆਮ ਤੌਰ ਤੇ ਹੋਸਟ-ਡਾਇਰੈਕਟਡ ਐਂਟੀਵਾਇਰਲ ਥੈਰੇਪੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹੋਸਟ-ਡਾਇਰੈਕਟਡ ਐਂਟੀਵਾਇਰਲ ਵਿੱਚ ਦਵਾਈ ਪ੍ਰਤੀਰੋਧ ਕਰਨ ਦੀ ਪ੍ਰਵਿਰਤੀ ਘੱਟ ਹੁੰਦੀ ਹੈ ਕਿਉਂਕਿ ਮਿਊਟੇਸ਼ਨ ਦੁਆਰਾ ਵਾਇਰਸ ਦੁਆਰਾ ਰਹਿ ਗਏ ਸੈਲੂਲਰ ਕਾਰਜਾਂ ਨੂੰ ਅਸਾਨੀ ਨਾਲ ਬਦਲਣਾ ਸੰਭਵ ਨਹੀਂ ਹੁੰਦਾ ਹੈ।

 

ਇਸ ਤੋਂ ਇਲਾਵਾ, ਹੋਸਟ-ਡਾਇਰੈਕਟਡ ਐਂਟੀਵਾਇਰਲ ਏਜੰਟ ਵਿੱਚ ਵਿਆਪਕ ਐਂਟੀਵਾਇਰਲ ਪ੍ਰਭਾਵਾਂ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਹੋਸਟ ਕਾਰਕਾਂ ਦੀ ਜ਼ਰੂਰਤ ਨੂੰ ਆਮ ਤੌਰ 'ਤੇ ਇੱਕ ਵਿਸ਼ੇਸ਼ ਵਾਇਰਸ ਪਰਿਵਾਰ ਦੇ ਮੈਂਬਰਾਂ ਦੁਆਰਾ ਜਾਂ ਕਦੇ-ਕਦੇ ਵੱਖ-ਵੱਖ ਵਾਇਰਸ ਪਰਿਵਾਰਾਂ ਦੇ ਮੈਂਬਰਾਂ ਦੁਆਰਾ ਸੁਰੱਖਿਅਤ ਕੀਤਾ ਜਾਂਦਾ ਹੈ। ਸੰਸਥਾਨ ਦੇ ਛੋਟੇ ਅਣੂ ਅਵਰੋਧਕਾਂ ਦਾ ਸੰਗ੍ਰਹਿ ਉਹ ਸਰੋਤ ਹੋਵੇਗਾ ਜਿਸ ਨਾਲ ਡਾ. ਕੁਮਾਰ ਨੂੰ ਸੈਲੂਲਰ ਪ੍ਰੋਟੀਨ, ਪ੍ਰੋਟੀਨ-ਪ੍ਰੋਟੀਨ (ਵਾਇਰਸ-ਹੋਸਟ) ਸੰਪਰਕ, ਜਾਂ ਕੋਵਿਡ 19 ਲਈ ਐਪੀਜੈਨੇਟਿਕ ਨਿਯਾਮਕਾਂ ਨੂੰ ਨਿਸ਼ਾਨਾ ਕਰਦਿਆਂ ਆਪਣੀ ਐਂਟੀਵਾਇਰਲ ਦਵਾਈ ਨੂੰ ਵਿਕਸਿਤ ਕਰਨ ਦੀ ਉਮੀਦ ਹੈ।

https://ci6.googleusercontent.com/proxy/SEQDyiIcdCTAMyAzryjwJb7OQ_GsgpZZs91-QMPTd0-84aLfZ5bo6ONLpyGQ-w-lpEDA8J5iQcxo9V2jRzocPwjlnSB43y_G334LycOvmM95yfTd9ODm=s0-d-e1-ft#https://static.pib.gov.in/WriteReadData/userfiles/image/image003G9TD.gif

[ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਡਾ: ਨਵੀਨ ਕੁਮਾਰ,

naveenkumar.icar[at]gmail[dot]com   ਮੋਬਾਈਲ: +91 9992117990]

 

 

*****

ਐੱਨਬੀ/ਕੇਜੀਐੱਸ/(ਡੀਐੱਸਟੀ)
 


(Release ID: 1629429) Visitor Counter : 252