ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐੱਫਓ ਨੇ 1ਅਪ੍ਰੈਲ,2020 ਤੋਂ 52.62 ਲੱਖ ਗਾਹਕਾਂ ਦੇ ਕੇਵਾਈਸੀ ਨੂੰ ਅੱਪਡੇਟ ਕੀਤਾ

Posted On: 03 JUN 2020 12:36PM by PIB Chandigarh

ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਔਨਲਾਈਨ ਸੇਵਾਵਾਂ ਪਹਿਲਾਂ ਨਾਲੋਂ ਜਿਆਦਾ ਮਹੱਤਵਪੂਰਨ ਹੋ ਗਈਆਂ ਹਨ,ਇਸ ਸਮੇਂ ਵਿੱਚ ਉਨ੍ਹਾਂ ਦੀ ਉਪਲੱਭਧਤਾ ਅਤੇ ਪਹੁੰਚ ਨੂੰ ਵਧਾਉਣ ਲਈ ਈਪੀਐੱਫਓ ਨੇ ਅਪ੍ਰੈਲ ਅਤੇ ਮਈ 2020 ਦੇ ਮਹੀਨਿਆਂ ਵਿੱਚ 52.62 ਲੱਖ ਗਾਹਕਾਂ ਦੇ ਅਪ੍ਰੈਲ ਅਤੇ ਮਈ 2020 ਮਹੀਨੇ ਦੇ ਗਾਹਕ ਨੂੰ ਜਾਣਨ (ਕੇਵਾਈਸੀ) ਦੇ ਡਾਟਾ ਨੂੰ ਅੱਪਡੇਟ ਕੀਤਾ ਹੈ। ਕੁੱਲ 39.97 ਲੱਖ ਗਾਹਕਾਂ ਲਈ ਅਧਾਰ ਜੋੜ,9.87 ਲੱਖ ਲਈ ਮੋਬਾਈਲ ਸੀਡਿੰਗ ਅਤੇ 11.11ਲੱਖ ਲਈ ਬੈਂਕ ਖ਼ਾਤੇ ਦਾ ਜੋੜ ਕੀਤਾ ਗਿਆ ਹੈ। ਕੇਵਾਈਸੀ ਇੱਕ ਵਾਰ ਦੀ ਪ੍ਰਕਿਰਿਆ ਹੈ ਜਿਸ ਨਾਲ ਯੂਨੀਵਰਸਲ ਖਾਤਾ ਨੰਬਰ (ਯੂਏਐੱਨ) ਰਾਹੀਂ ਗਾਹਕ ਦੀ ਪਛਾਣ ਦੀ ਪੁਸ਼ਟੀ ਵਿੱਚ ਸਹਾਇਤਾ ਮਿਲਦੀ ਹੈ।

 

ਇਸਤੋਂ ਇਲਾਵਾ ਕੇਵਾਈਸੀ ਦੀ ਪੁਸ਼ਟੀ ਨੂੰ ਇੰਨੇ ਵੱਡੇ ਪੈਮਾਨੇ ਤੇ ਕਰਨ ਲਈ ਸਮਰੱਥ ਬਣਾਉਣ ਲਈ ਈਪੀਐੱਫਓ ਨੇ  ਲੌਕਡਾਊਨ ਦੌਰਾਨ ਵੀ ਗਾਹਕਾਂ ਦੇ ਵਿਵਰਣ ਨੂੰ ਅੱਪਡੇਟ ਕਰਨ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਨਾਲ ਪਿਛਲੇ ਦੋ ਮਹੀਨਿਆਂ ਵਿੱਚ 4.81 ਲੱਖ ਨਾਮਾਂ ਵਿੱਚ ਸੁਧਾਰ,2.01 ਲੱਖ ਜਨਮ ਮਿਤੀ ਅਤੇ 3.70 ਲੱਖ ਅਧਾਰ ਸੰਖਿਆ ਵਿੱਚ ਸੁਧਾਰ ਕੀਤੇ ਗਏ ਹਨ।

 

ਇੱਕ ਪਾਸੇ ਲੌਕਡਾਊਨ ਦੌਰਾਨ ਦਫ਼ਤਰ ਵਿੱਚ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਸਮਾਜਿਕ ਦੂਰੀ ਨੂੰ ਅਪਣਾਇਆ ਗਿਆ ਅਤੇ ਦੂਜੇ ਪਾਸੇ ਗਾਹਕਾਂ ਲਈ ਕੇਵਾਈਸੀ ਅੱਪਡੇਟ ਸੁਵਿਧਾ ਨੂੰ ਈਪੀਐੱਫਓ ਨੇ ਘਰੋਂ ਕੰਮ ਕਰਨ ਅਤੇ ਕੇਵਾਈਸੀ ਅੱਪਡੇਟ ਪ੍ਰਕਿਰਿਆ ਨੂੰ ਦੂਹਰੀ ਰਣਨੀਤੀ ਅਪਣਾ ਕੇ ਸੁਖਾਲਾ ਬਣਾਇਆ। ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੇਵਾਈਸੀ  ਨੂੰ ਅੱਪਡੇਟ ਕਰਨ ਅਤੇ ਜਾਣਕਾਰੀ ਨੂੰ ਸੁਧਾਰਨ ਦਾ ਕੰਮ ਸੌੰਪਿਆ ਗਿਆ ਸੀ, ਜਿਸ ਨਾਲ ਬਾਕੀ ਪਿਆ ਕੰਮ ਦਿਨ ਪ੍ਰਤੀ ਦਿਨ ਦੇ ਅਧਾਰ ਤੇ ਘੱਟ ਹੋਇਆ।ਆਧਾਰ ਸੀਡਿੰਗ ਲਈ ਨਿਯੁਕਤੀਕਾਰਾਂ ਤੇ ਨਿਰਭਰਤਾ ਨੂੰ ਦੂਰ ਕਰਨ ਅਤੇ ਤਿੰਨ ਸਾਲ ਤੱਕ ਦੇ ਫਰਕ ਲਈ ਜਨਮ ਤਰੀਕ ਦੇ ਪ੍ਰਮਾਣ ਦੇ ਰੂਪ ਵਿੱਚ ਅਧਾਰ ਨੂੰ ਸਵੀਕਾਰ ਕਰਨ ਜਿਹੀਆਂ ਪ੍ਰਕਿਰਿਆਵਾਂ ਦੇ ਸਰਲੀਕਰਨ ਨੇ ਇਸ ਪੂਰੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਹੈ।

 

ਕੇਵਾਈਸੀ ਅੱਪਡੇਸ਼ਨ ਇੱਕ ਮੈਂਬਰ ਨੂੰ ਮੈਂਬਰ ਪੋਰਟਲ ਰਾਹੀਂ ਔਨਲਾਈਨ ਸੇਵਾਵਾਂ ਦਾ ਲਾਭ ਉਠਾਉਣ ਦੇ ਸਮਰੱਥ ਬਣਾਉਂਦਾ ਹੈ।ਇਸਦੇ ਜ਼ਰੀਏ ਕੋਈ ਮੈਂਬਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (PMGKY) ਦੇ ਤਹਿਤ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਕੋਵਿਡ 19 ਅੰਤ੍ਰਿਮ ਸਹਾਇਤਾ ਸਹਿਤ ਅੰਤਿਮ ਨਿਕਾਸੀ ਅਤੇ ਅਗਾਊਂ ਭੁਗਤਾਨ ਲਈ  ਔਨਲਾਈਨ ਅਰਜ਼ੀ ਦੇ ਸਕਦਾ ਹੈ।ਇਹ ਨੌਕਰੀਆਂ ਬਦਲਣ ਤੇ ਪੀਐੱਫ ਖ਼ਾਤੇ ਦੇ ਪ੍ਰੇਸ਼ਾਨੀ ਮੁਕਤ ਔਨਲਾਈਨ ਟਰਾਂਸਫਰ ਦੀ ਸੁਵਿਧਾ ਪ੍ਰਦਾਨ ਕਰਦਾ ਹੈ।ਕੇਵਾਈਸੀ ਦਾ ਅਨੁਪਾਲਣ ਕਰਨ ਵਾਲਾ ਕੋਈ ਵੀ ਮੈਂਬਰ ਡੈਸਕਟੌਪ ਜਾਂ ਉਮੰਗ ਐਪ ਰਾਹੀਂ ਸਾਰੀਆਂ ਔਨਲਾਈਨ ਸੇਵਾਵਾਂ ਦਾ ਲਾਭ ਉਠਾ ਸਕਦਾ ਹੈ।

 

ਕੋਵਿਡ ਪਾਬੰਦੀਆਂ ਦੇ ਬਾਵਜੂਦ ਈਪੀਐੱਫਓ ਔਨਲਾਈਨ ਮਾਧਿਅਮ ਅਪਣਾ ਕੇ ਆਪਣੇ ਮੈਂਬਰਾਂ ਦੇ ਬੂਹੇ ਤੱਕ ਆਪਣੀਆਂ ਸੇਵਾਵਾਂ ਨੂੰ ਲਿਜਾਣ ਲਈ ਪ੍ਰਤੀਬੱਧ ਹੈ। ਇਸ ਨੇ ਦਾਅਵਾ ਨਿਪਟਾਰਾ, ਈਪੀਐੱਫ ਅਡਵਾਂਸ,ਪੀਐੱਫ ਟਰਾਂਸਫਰ ਅਤੇ ਪੈਨਸ਼ਨ ਪ੍ਰਕਿਰਿਆ ਲਈ ਲੱਗਣ ਵਾਲੇ ਸਮੇਂ ਵਿੱਚ ਕਟੌਤੀ ਕਰਕੇ,ਈਪੀਐੱਫਓ ਨੂੰ ਮਾਤਰਾ ਅਤੇ ਗੁਣ ਅਨੁਸਾਰ ਸੁਧਾਰ ਕਰਨ ਵਿੱਚ ਮਦਦ ਕੀਤੀ ਹੈ।

                                                                      *****

ਆਰਸੀਜੇ/ਐੱਸਕੇਪੀ/ਆਈਏ


(Release ID: 1629250) Visitor Counter : 256