ਜਲ ਸ਼ਕਤੀ ਮੰਤਰਾਲਾ

ਪੁੱਦੂਚੇਰੀ ਨੇ 2020-21 ਵਿੱਚ ਸਾਰੇ ਗ੍ਰਾਮੀਣ ਘਰਾਂ ਨੂੰ ਟੂਟੀ ਕਨੈਕਸ਼ਨ ਦੇਣ ਦੀ ਯੋਜਨਾ ਬਣਾਈ ਹੈ

Posted On: 03 JUN 2020 4:20PM by PIB Chandigarh

ਵਿੱਤੀ ਸਾਲ 2020-21 ਲਈ ਪੁੱਦੂਚੇਰੀ ਦੀ ਸਲਾਨਾ ਕਾਰਜ ਯੋਜਨਾ ਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਜਲ ਜੀਵਨ ਮਿਸ਼ਨ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ। ਕੇਂਦਰੀ ਸ਼ਾਸਤ ਪ੍ਰਦੇਸ਼ ਦੀ ਯੋਜਨਾ ਹੈ ਕਿ 2020-21 ਵਿੱਚ ਬਾਕੀ ਰਹਿੰਦੇ ਪਰਿਵਾਰਾਂ ਨੂੰ ਘਰੇਲੂ ਟੂਟੀ ਕਨੈਕਸ਼ਨ ਦਿੱਤੇ ਜਣ।ਇਸ ਕਾਰਜ ਲਈ, ਕੋਵਿਡ-19 ਦੇ ਬਾਵਜੂਦ ਸਥਾਨਕ ਭਾਈਚਾਰੇ ਨੂੰ ਸ਼ਾਮਲ ਕਰਕੇ ਪਿੰਡ ਪੱਧਰ ਦੀ ਯੋਜਨਾਬੰਦੀ ਜ਼ੋਰਾਂ 'ਤੇ ਹੈ। ਪਿੰਡਾਂ ਵਿੱਚ ਸਮਾਜਿਕ ਦੂਰੀ ਦਾ ਨਿਰਬਾਹ ਹੋਏ ਗ੍ਰਾਮ ਸਭਾਵਾਂ ਕਰਵਾਈਆਂ ਜਾਂਦੀਆਂ ਹਨ। ਸਥਾਨਕ ਭਾਈਚਾਰਾ ਲੰਮੇ ਸਮੇਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਵਿੱਚ ਯੋਜਨਾਬੰਦੀ, ਲਾਗੂ ਕਰਨ,ਪ੍ਰਬੰਧਨ,ਸੰਚਾਲਨ ਅਤੇ ਜਲ ਸਪਲਾਈ ਪ੍ਰਣਾਲੀਆਂ ਦੀ ਸਾਂਭ-ਸੰਭਾਲ਼ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ਸਥਾਨਕ ਭਾਈਚਾਰਿਆਂ ਨੂੰ ਨਿਯਮਿਤ ਤੌਰ 'ਤੇ ਸੰਭਾਲ਼ ਅਤੇ ਕਾਰਜ-ਸੰਭਾਲ਼ ਅਤੇ ਰੱਖ-ਰਖਾਓ ਲਈ ਪਿੰਡਾਂ ਵਿੱਚ ਜਲ ਸਪਲਾਈ ਪ੍ਰਣਾਲੀ ਦੀ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਨਾ ਸਿਰਫ ਰਵਾਇਤੀ ਜਲ ਭੰਡਾਰਾਂ ਦੇ ਨਵੀਨੀਕਰਨ 'ਤੇ ਜ਼ੋਰ ਦਿੱਤਾ ਹੈ, ਬਲਕਿ ਲੰਮੇ ਸਮੇਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਗਰੇਅ ਵਾਟਰ ਟਰੀਟਮੈਂਟ ਅਤੇ ਮੁੜ ਵਰਤੋਂ ਦੇ ਕੰਮਾਂ 'ਤੇ ਵੀ ਧਿਆਨ ਦਿੱਤਾ ਜਾਂਦਾ ਹੈ।

 

ਜਲ ਜੀਵਨ ਮਿਸ਼ਨ ਦੇ ਅੰਤਰਗਤ ਜ਼ਿਲ੍ਹੇ ਅਤੇ ਰਾਜ ਪੱਧਰ 'ਤੇ ਜਲ ਗੁਣਵੱਤਾ ਜਾਂਚ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਨੂੰ ਪਹਿਲ ਦਿੱਤੀ ਗਈ ਹੈ। ਜਲ ਦੀ ਗੁਣਵੱਤਾ ਦੀ ਨਿਗਰਾਨੀ ਦੇ ਲਈ ਭਾਈਚਾਰੇ ਨੂੰ ਜੋੜਿਆ ਜਾ ਰਿਹਾ ਹੈ। ਭਾਈਚਾਰੇ ਨੂੰ ਸ਼ਸਕਤ ਅਤੇ ਉਨ੍ਹਾਂ ਦੇ ਨਾਲ ਜੁੜੇ ਰਹਿਣ ਦੀ ਵਿਵਸਥਾ ਕੀਤੀ ਗਈ ਹੈ,ਇਸ ਦੇ ਲਈ ਕਿੱਟ ਦੀ ਸਮਾਂਬੱਧ ਖਰੀਦ, ਭਾਈਚਾਰੇ ਤੱਕ ਕਿੱਟਾਂ ਦੀ ਸਪਲਾਈ, ਹਰ ਪਿੰਡ ਵਿੱਚ ਘੱਟੋ ਘੱਟ ਪੰਜ ਮਹਿਲਾਵਾਂ ਦੀ ਪਹਿਚਾਣ, ਮਹਿਲਾਵਾਂ ਨੂੰ ਫੀਲਡ ਟੈਸਟ ਕਿੱਟਾਂ ਦੇ ਉਪਯੋਗ ਅਤੇ ਸੂਚਨਾ ਦਰਜ ਕਰਨਾ ਦੇ ਲਈ ਸਿਖਲਾਈ ਜਿਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਮਿਲਾ ਕੇ ਇੱਕ ਕਾਰਜ ਯੋਜਨਾ ਬਣਾਈ ਗਈ ਹੈ,ਤਾਂ ਜੋ ਪਿੰਡ ਪੱਧਰ 'ਤੇ ਸਪਲਾਈ ਕੀਤੇ ਪਾਣੀ ਦੀ ਸਥਿਤੀ ਵਿੱਚ ਜਾਂਚ ਕੀਤੀ ਜਾ ਸਕੇ।

ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸਲਾਹ ਦਿੱਤੀ ਗਈ ਕਿ ਉਹ ਗ੍ਰਾਮੀਣ ਖੇਤਰਾਂ ਵਿੱਚ 24*7 ਸੇਵਾ ਸਪੁਦਰਗੀ 'ਤੇ ਧਿਆਨ ਕੇਂਦ੍ਰਿਤ ਕਰਨ, ਤਾਂ ਜੋ ਪਿੰਡ ਸਹੂਲਤਾਂ ਦੇ ਤੌਰ 'ਤੇ 'ਸੇਵਾ ਸਪੁਰਦਗੀ' 'ਤੇ ਕੇਂਦ੍ਰਿਤ ਹੋ ਸਕਣ। ਪਿੰਡਾਂ ਵਿੱਚ ਪਾਣੀ ਦੀ ਸਪਲਾਈ ਲਈ ਇੰਟਰਨੈੱਟ ਆਵ੍ ਥਿੰਗਸ (ਆਈਓਟੀ) ਅਧਾਰਿਤ ਸੈਂਸਰ ਨਿਗਰਾਨੀ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ।

 

ਗਰਮੀਆਂ ਦੇ ਨਾਲ-ਨਾਲ ਮੌਨਸੂਨ ਨੇੜੇ ਆ ਰਹੇ ਹਨ ਅਤੇ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਮੁਹੱਈਆ ਕਰਵਾਉਣਾ ਹੋਰ ਲਾਜ਼ਮੀ ਹੋ ਗਿਆ ਹੈ ਜਿਹੜੇ ਆਪਣੇ ਜੱਦੀ ਪਿੰਡਾਂ ਨੂੰ ਪਰਤ ਚੁੱਕੇ ਹਨ, ਉਨ੍ਹਾਂ ਨੂੰ ਪਾਣੀ ਦੀ ਸਪਲਾਈ ਨਾਲ ਜੁੜੀਆਂ ਨੌਕਰੀਆਂ ਦੇ ਕੇ,ਖਾਸਕਾਰ ਪਾਣੀ ਦੀ ਸੰਭਾਲ਼ ਜੋ ਧਰਤੀ ਹੇਠਲੇ ਪਾਣੀ ਦੀ ਉਲੱਬਧਤਾ ਨੂੰ ਯਕੀਨੀ ਬਣਾਏਗਾ, ਜਿਸ ਨਾਲ ਪਾਣੀ ਦੀ ਸੁਰੱਖਿਆ ,ਖੇਤੀਬਾੜੀ ਲਈ ਪਾਣੀ ਦੀ ਉਪਲੱਬਧਤਾ ਅਤੇ ਸਭ ਤੋਂ ਮਹੱਤਵਪੂਰਨ ਹਰ ਗ੍ਰਾਮੀਣ ਨੂੰ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਵਾਉਣ ਵਿੱਚ ਸਹਾਇਤਾ ਮਿਲੇਗੀ।

 

'ਜਲ ਜੀਵਨ ਮਿਸ਼ਨ' ਦੇ ਜ਼ਰੀਏ,ਭਾਰਤ ਸਰਕਾਰ ਦੇਸ਼ ਦੇ ਹਰ ਗ੍ਰਾਮੀਣ ਪਵਿਾਰ ਨੂੰ ਨਿਯਮਿਤ ਅਤੇ ਲੰਮੇ ਸਮੇਂ ਦੇ ਅਧਾਰ 'ਤੇ ਨਿਰਧਾਰਤ ਗੁਣਾਂ ਦੀ ਲੋੜੀਂਦੀ ਮਾਤਰਾ ਵਿੱਚ ਪਾਣੀ ਲਈ ਇੱਕ ਕਿਰਿਆਸ਼ੀਲ਼ ਘਰੇਲੂ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਲਈ ਸਾਰੇ ਯਤਨ ਕਰ ਰਹੀ ਹੈ। ਇਸ ਫਲੈਗਸ਼ਿਪ ਪ੍ਰੋਗਰਾਮ ਦਾ ਉਦੇਸ਼ ਗ੍ਰਾਮੀਣ ਲੋਕਾਂ ਦੇ ਦਰਵਾਜ਼ੇ 'ਤੇ ਪੀਣ ਯੋਗ ਪਾਣੀ ਮਹੱਈਆ ਕਰਵਾਕੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ  ਲਿਆਉਣਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਲ 2024 ਤੱਕ ਦੇਸ਼ ਦੇ ਹਰੇਕ ਗ੍ਰਾਮੀਣ ਪਰਿਵਾਰ ਨੂੰ ਕਾਰਜਸ਼ੀਲ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ 15 ਅਗਸਤ,2019 ਨੂੰ 'ਜਲ ਜੀਵਨ ਮਿਸ਼ਨ' ਦੀ ਘੋਸ਼ਣਾ ਕੀਤੀ ਸੀ। ਇਸ ਮਹੱਤਵਪੂਰਨ ਮਿਸ਼ਨ ਤਹਿਤ ਪੀਣ ਵਾਲੇ ਪਾਣੀ ਦੀ ਸੁਰੱਖਿਅਤ ਪਹੁੰਚ ਲਈ ਸਾਰੇ ਗ੍ਰਾਮੀਣ ਖੇਤਰਾਂ ਦੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਲਈ 3.60 ਲੱਖ ਕਰੋੜ ਦਾ ਬਜਟ ਰੱਖਿਆ ਗਿਆ ਹੈ। ਪਾਣੀ ਦੀ ਗੁਣਵੱਤਾ ਪ੍ਰਭਾਵਿਤ ਖੇਤਰਾਂ, ਖਾਹਿਸ਼ੀ ਜ਼ਿਲ੍ਹਿਆਂ,ਐੱਸਸੀ/ਐੱਸਟੀ ਬਸਤੀਆਂ, ਸੰਸਦ ਆਦਰਸ਼ ਗ੍ਰਾਮੀਣ ਯੋਜਨਾਵਾਂ ਅਦਿ ਵਿੱਚ ਪਹਿਲ ਦੇ ਅਧਾਰ 'ਤੇ ਪੀਣ ਯੋਗ ਪਾਣੀ ਪਾਣੀ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। 

 

                                                           *****

ਏਪੀਐੱਸ/ਪੀਕੇ



(Release ID: 1629248) Visitor Counter : 139