ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਮ ਲੋਕਾਂ ਦੇ ਅਭਿਨਵ ਰੋਗਾਣੂ-ਮੁਕਤ ਅਤੇ ਸਵੱਛਤਾ ਸਮਾਧਾਨ ਐੱਨਆਈਐੱਫ ਦੇ ਚੈਲੰਜ ਕੋਵਿਡ -19 ਕੰਪੀਟੀਸ਼ਨ (ਸੀ3) ਵਿੱਚ ਚੁਣੇ ਗਏ

Posted On: 02 JUN 2020 10:55AM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰ ਸੰਸਥਾ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ, ਇੰਡੀਆ (ਐੱਨਆਈਐੱਫ), ਨੇ ਹਾਲ ਹੀ ਵਿੱਚ ਆਮ ਲੋਕਾਂ ਦੁਆਰਾ ਤਿਆਰ ਕੀਤੇ ਦੋ ਅਭਿਨਵ ਰੋਗਾਣੂ-ਮੁਕਤ ਸਮਾਧਾਨਾਂ ਨੂੰ ਸਮਰਥਨ ਦਿੱਤਾ ਹੈ, ਜਿਨ੍ਹਾਂ ਨੂੰ ਐੱਨਆਈਐੱਫ ਨੇ ਆਪਣੇ ਚੈਲੰਜ ਕੋਵਿਡ -19 ਕੰਪੀਟੀਸ਼ਨ (ਸੀ3) ਦੇ ਰਿਸਪਾਂਸ ਦੇ ਰੂਪ ਵਿੱਚ ਪ੍ਰਾਪਤ ਕੀਤਾ ਸੀ।

 

 

ਇਸ ਮੁਹਿੰਮ ਤਹਿਤ ਹਾਲ ਹੀ ਵਿੱਚ ਸਮਰਥਿਤ ਇਨ੍ਹਾਂ ਨਵੀਨ ਸਮਾਧਾਨਾਂ ਵਿੱਚੋਂ ਇੱਕ ਵਾਹਨ ਕੀਟਾਣੂਨਾਸ਼ਕ ਚੈਂਬਰ ਹੈ ਅਤੇ ਦੂਜਾ, ਪੈਰ ਨਾਲ ਸੰਚਾਲਿਤ ਹੋਣ ਵਾਲਾ ਹਾਈਟ ਅਡਜਸਟੇਬਲ ਹੈਂਡ ਫ੍ਰੀ ਸੈਨੀਟਾਈਜ਼ਰ ਡਿਸਪੈਂਸਰ ਸਟੈਂਡ ਹੈ।

 

 

ਵਾਹਨ ਦਾ ਕੀਟਾਣੂਨਾਸ਼ਕ ਚੈਂਬਰ ਵਾਹਨਾਂ ਨੂੰ ਆਟੋਮੈਟਿਕ ਢੰਗ ਨਾਲ ਕੀਟਾਣੂ-ਰਹਿਤ ਕਰਨ ਦਾ ਇੱਕ ਉਪਾਅ ਹੈ, ਜੋ ਬਿਨਾ ਕਿਸੇ ਖਾਸ ਕੋਸ਼ਿਸ਼ ਦੇ ਅਤੇ ਬਹੁਤ ਘੱਟ ਸਮੇਂ ਵਿੱਚ ਕਿਸੇ  ਵਾਹਨ ਦੇ ਕੀਟਾਣੂ-ਸ਼ੋਧਨ ਦੀ ਪ੍ਰਕਿਰਿਆ ਨੂੰ ਪੂਰਾ ਕਰਕੇ ਇਸ ਵਿੱਚ ਲਗਣ ਵਾਲੇ ਸਮੇਂ ਅਤੇ ਊਰਜਾ ਨੂੰ ਘੱਟ ਕਰ ਦਿੰਦਾ ਹੈ। ਇਸ ਵਿੱਚ ਫਰੇਮ, ਟੈਂਕ, ਮੋਟਰਾਂ, ਐੱਮਸੀਬੀ ਬੋਰਡ, ਐਗਰੋਨੈੱਟ, ਨੋਜ਼ਲ, ਵਾਲਵ, ਪਾਈਪ ਅਤੇ ਫਿਟਿੰਗ ਸ਼ਾਮਲ ਹਨ ਅਤੇ ਇਹ ਅਜਿਹੀ ਮੋਟਰ ਤਕਨੀਕ ਦੀ ਵਰਤੋਂ ਕਰਕੇ ਕੀਟਾਣੂਨਾਸ਼ਕ ਤਰਲ ਦੇ ਛਿੜਕਾਅ ਦੇ ਸਿਧਾਂਤ 'ਤੇ ਕੰਮ ਕਰਦਾ ਹੈ। ਇਹ ਰਾਜ ਸੀਮਾ / ਚੈੱਕ ਪੋਸਟਾਂ 'ਤੇ ਅਸਾਨੀ ਨਾਲ ਤੈਨਾਤ ਕੀਤੇ ਜਾ ਸਕਦੇ ਹਨ, ਜੋ ਕਿਸੇ ਰਾਜ ਵਿੱਚ ਵਾਹਨਾਂ ਦਾ ਪ੍ਰਵੇਸ਼ ਬਿੰਦੂ ਹੁੰਦੇ ਹਨ। ਇਸ ਨੂੰ ਸਿੱਕਿਮ ਰਾਜ ਦੀਆਂ ਦੋ ਚੈੱਕਪੋਸਟਾਂ ਵਿੱਚ ਪਹਿਲਾਂ ਤੋਂ ਸਥਾਪਿਤ ਕੀਤਾ ਜਾ ਚੁੱਕਾ ਹੈ - ਪੂਰਬੀ ਸਿੱਕਮ ਦੀ ਰੰਗਪੋ ਚੈੱਕਪੋਸਟ ਅਤੇ ਦੱਖਣੀ ਸਿੱਕਮ ਵਿੱਚ ਮੇਲੀ ਚੈੱਕਪੋਸਟ।

Description: 20200502_150416Description: A truck driving down a streetDescription automatically generated

 

ਇਹ ਵਾਹਨ ਕੀਟਾਣੂਨਾਸ਼ਕ ਬੇਅ ਪੂਰਬੀ ਸਿੱਕਮ ਦੀ ਰੰਗਪੋ ਚੈੱਕਪੋਸਟ ਤੇ ਤੈਨਾਤ ਹੈ

 

ਪੈਰਾਂ ਦੁਆਰਾ ਸੰਚਾਲਿਤ ਹੋਣ ਵਾਲਾ ਹਾਈਟ ਅਡਜਸਟਬਲ ਹੈਂਡਸ-ਫ੍ਰੀ ਸੈਨੀਟਾਈਜ਼ਰ ਡਿਸਪੈਂਸਰ ਸਟੈਂਡ ਰਿਹਾਇਸ਼ੀ, ਕਮਰਸ਼ੀਅਲ ਅਤੇ ਉਦਯੋਗਿਕ ਐਪਲੀਕੇਸ਼ਨਾਂ ਲਈ ਇੱਕ ਆਦਰਸ਼ ਸਰਬਵਿਆਪੀ ਸਵੱਛਤਾ ਸਮਾਧਾਨ ਹੈ, ਜਿਸ ਵਿੱਚ ਕਿਸੇ ਨੂੰ ਬਸ ਇੱਕ ਪੈਡਲ ਨੂੰ ਦਬਾਉਣ ਦੀ ਜ਼ਰੂਰਤ ਹੁੰਦੀ ਹੈ, ਅਤੇ ਸੈਨੀਟਾਈਜ਼ਰ ਇਸ ਵਿੱਚੋਂ ਬਾਹਰ ਆ ਜਾਂਦਾ ਹੈ। ਇਸ ਦੀ ਉਚਾਈ ਸੈਨੀਟਾਈਜ਼ਰ ਦੀ ਬੋਤਲ ਦੇ ਆਕਾਰ ਦੇ ਅਨੁਸਾਰ ਅਡਜਸਟ ਹੁੰਦੀ ਹੈ, ਅਤੇ ਸਟੀਲ ਦੇ ਇਪੌਕਸੀ ਪਾਊਡਰ ਨਾਲ ਕੋਟ ਕੀਤਾ ਹੁੰਦਾ ਹੈ। ਇਸ ਵਿੱਚ ਨਾ ਖਿਸਕਣ ਵਾਲੇ ਰਬੜ ਦੇ ਜੁੱਤੇ ਵੀ ਲੱਗੇ ਹੋਏ ਹਨ ਅਤੇ ਇਸ ਵਿੱਚ ਇੱਕ ਉੱਚੀ ਗੁਣਵੱਤਾ ਦੇ ਇਲਾਸਟਿਕ ਤੋਂ ਬਣਿਆ ਵਿਸ਼ੇਸ਼ ਬੋਤਲ ਹੋਲਡਰ ਵੀ ਹੈ। ਇਸ ਨੂੰ ਮਾਲ, ਹਵਾਈ ਅੱਡਿਆਂ, ਥੀਏਟਰਾਂ, ਬੈਂਕਾਂ, ਵਪਾਰਕ ਪਾਰਕਾਂ, ਫੈਕਟਰੀਆਂ, ਵਿੱਦਿਅਕ ਸੰਸਥਾਵਾਂ, ਬੱਸ ਡਿਪੂਆਂ ਜਾਂ ਰੇਲਵੇ ਸਟੇਸ਼ਨਾਂ, ਹੋਟਲ, ਰੈਸਟਰਾਂ ਜਿਹੇ ਸਥਾਨਾਂ 'ਤੇ ਤੈਨਾਤ ਕੀਤਾ ਜਾ ਸਕਦਾ ਹੈ। ਮੁੰਬਈ ਸਥਿਤ ਵਿਸਕੋ ਰੀਹੈਬਲੀਟੇਸ਼ਨ ਏਡਸ ਪ੍ਰਾਈਵੇਟ ਲਿਮਟਿਡ ਦੁਆਰਾ ਇਸ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ, ਜੋ ਆਰਥੋਪੈਡਿਕ ਉਤਪਾਦਾਂ ਅਤੇ ਆਉਣ-ਜਾਣ ਵਿੱਚ ਸਹਾਇਤਾ ਕਰਨ ਲਈ ਉਤਪਾਦਾਂ ਦੀ ਇੱਕ ਮੋਹਰੀ ਨਿਰਮਾਤਾ ਕੰਪਨੀ ਹੈ।

 

ਡੀਐੱਸਟੀ ਦੇ ਸਕੱਤਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਐੱਨਆਈਐੱਫ ਨਾ ਸਿਰਫ ਵੱਡੀ ਗਿਣਤੀ ਵਿੱਚ ਨਾਗਰਿਕਾਂ ਦਰਮਿਆਨ ਪ੍ਰਾਸੰਗਿਕ ਅਤੇ ਕਿਫਾਇਤੀ ਇਨੋਵੇਸ਼ਨ ਲਈ ਭਾਲ ਕਰ ਰਿਹਾ ਹੈ, ਬਲਕਿ ਸਭ ਤੋਂ ਉੱਤਮ ਵਿਚਾਰਾਂ ਨੂੰ ਖੰਭ ਦੇਣ ਲਈ ਐਂਡ-ਟੂ-ਐਂਡ ਸਮਾਧਾਨਾਂ ਦੇ ਨਾਲ ਸਹਾਇਤਾ ਕਰ ਰਿਹਾ ਹੈ। ਇਸ ਤਰ੍ਹਾਂ ਦੀ ਇੱਕ ਟੌਪਿਕਲ ਪ੍ਰਤੀਯੋਗਿਤਾ ਦਰਅਸਲ ਸਾਰੇ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਦੀ ਰਚਨਾਤਮਕ, ਸਮਾਜਿਕ ਸੇਵਾ ਅਤੇ ਉੱਦਮਸ਼ੀਲਤਾ ਨਾਲ ਜੁੜੀਆਂ ਚਾਹਤਾਂ ਨੂੰ ਇੱਕਠੇ ਸੰਤੁਸ਼ਟ ਕਰਦੀ ਹੈ।

 

Description: A picture containing table, computerDescription automatically generated

ਪੈਰ ਨਾਲ ਸੰਚਾਲਿਤ ਹੋਣ ਵਾਲਾ ਹਾਈਟ ਅਡਜਸਟੇਬਲ ਹੈਂਡਸ-ਫ੍ਰੀ ਸੈਨੀਟਾਈਜ਼ਰ ਡਿਸਪੈਂਸਰ ਸਟੈਂਡ

 

ਐੱਨਆਈਐੱਫ ਇਨ੍ਹਾਂ ਵਿਚਾਰਾਂ ਨੂੰ ਜਨਮ ਦੇਣ ਵਾਲਿਆਂ ਨੂੰ ਹੋਰ ਅਧਿਕ ਪ੍ਰਸਾਰ ਲਈ ਇੰਕਿਊਬੇਸ਼ਨ ਅਤੇ ਮੈਂਟਰਿੰਗ ਨਾਲ ਜੁੜੀ ਮਦਦ ਪ੍ਰਦਾਨ ਕਰ ਰਿਹਾ ਹੈ।

 

ਚੈਲੰਜ ਕੋਵਿਡ -19 ਕੰਪੀਟੀਸ਼ਨ (ਸੀ3) ਦੇ ਤਹਿਤ, ਐੱਨਆਈਐੱਫ ਦੇਸ਼ ਦੇ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਲਗਭਗ 360 ਜ਼ਿਲ੍ਹਿਆਂ ਦੀਆਂ ਵੈੱਬਸਾਈਟਾਂ, ਈਮੇਲਾਂ ਅਤੇ ਵਟਸਐਪ ਰਾਹੀਂ 1700 ਤੋਂ ਵੱਧ ਨਾਗਰਿਕਾਂ ਦੇ ਵਿਚਾਰਾਂ ਅਤੇ ਇਨੋਵੇਸ਼ਨ ਨੂੰ ਆਕਰਸ਼ਿਤ ਕਰਨ ਵਿੱਚ ਕਾਮਯਾਬ ਰਿਹਾ ਹੈ।

 

ਇਸ ਕੰਪੀਟੀਸ਼ਨ ਨੇ 5 ਸਾਲ ਤੋਂ ਲੈ ਕੇ 76 ਸਾਲ ਤੱਕ ਦੀ ਉਮਰ ਦੇ ਪੇਸ਼ੇਵਰਾਂ, ਵਿਦਿਆਰਥੀਆਂ, ਕਿਸਾਨਾਂ, ਉੱਦਮੀਆਂ, ਸਿੱਖਿਆ ਸ਼ਾਸਤਰੀਆਂ, ਆਈਟੀ ਅਤੇ ਆਈਟੀਈਐੱਸ ਪੇਸ਼ੇਵਰਾਂ, ਡਾਕਟਰਾਂ ਅਤੇ ਫਾਰਮਾਸਿਸਟਾਂ ਦੀ ਇੱਕ ਵਿਸ਼ਾਲ ਵਰਗ ਦੇ ਲੋਕਾਂ ਤੋਂ ਵਿਚਾਰਾਂ ਨੂੰ ਆਕਰਸ਼ਿਤ ਕੀਤਾ ਹੈ।

 

 

ਵਰਤਮਾਨ ਵਿੱਚ ਚੁਣੇ ਗਏ ਵਿਚਾਰਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਵੈਲਿਊ ਐਡੀਸ਼ਨ, ਵਿੱਤੀ ਸਹਾਇਤਾ, ਸਲਾਹ ਆਦਿ ਜਿਹੀ ਅਪੇਕਸ਼ਿਤ ਮਦਦ ਐੱਨਆਈਐੱਫ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ।

 

[ਵਧੇਰੇ ਜਾਣਕਾਰੀ ਲਈ: ਸ਼੍ਰੀ ਤੁਸ਼ਾਰ ਗਰਗ, ਵਿਗਿਆਨਕ, ਐੱਨਆਈਐੱਫ, tusharg@nifindia.org , ਮੋਬਾਈਲ: 9632776780]

 

 

*****

 

ਐੱਨਬੀ/ਕੇਜੀਐੱਸ


(Release ID: 1628864) Visitor Counter : 252