ਗ੍ਰਹਿ ਮੰਤਰਾਲਾ

ਐੱਨਸੀਐੱਮਸੀ ਨੇ ਚੱਕਰਵਾਤੀ ਤੂਫ਼ਾਨ ‘ਨਿਸਰਗ’ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਮੁੜ ਤੋਂ ਬੈਠਕ ਕੀਤੀ

Posted On: 02 JUN 2020 6:26PM by PIB Chandigarh

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਚੱਕਰਵਾਤੀ ਤੂਫ਼ਾਨ ਨਿਸਰਗਨਾਲ ਨਜਿੱਠਣ ਲਈ ਰਾਜਾਂ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਦੀ ਦੂਜੀ ਬੈਠਕ ਦੀ ਪ੍ਰਧਾਨਗੀ ਕੀਤੀ।

 

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਦੱਸਿਆ ਕਿ ਗੰਭੀਰ ਚੱਕਰਵਾਤੀ ਤੂਫ਼ਾਨ ਦੇ 3 ਜੂਨ ਦੀ ਦੁਪਹਿਰ/ਸ਼ਾਮ ਤੱਕ ਮਹਾਰਾਸ਼ਟਰ ਦੇ ਤੱਟ ਨਾਲ ਟਕਰਾਉਣ ਦਾ ਖਦਸ਼ਾ ਹੈ। ਰਾਜ ਦੇ ਤਟਵਰਤੀ ਜ਼ਿਲ੍ਹਿਆਂ  ਵਿੱਚ ਤੇਜ਼ ਹਵਾਵਾਂ 100-110 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਚੱਲਣ ਅਤੇ ਫਿਰ ਇਨ੍ਹਾਂ ਦੇ ਹੋਰ ਵੀ ਉਗਰ ਰੂਪ ਲੈ ਕੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ। ਇਸਦੇ ਨਾਲ ਇਨ੍ਹਾਂ ਜ਼ਿਲ੍ਹਿਆਂ  ਵਿੱਚ ਭਾਰੀ ਵਰਖਾ ਹੋਣ ਅਤੇ 1-2 ਮੀਟਰ ਉੱਚੀਆਂ ਲਹਿਰਾਂ ਉੱਠਣ ਦਾ ਖਦਸ਼ਾ ਹੈ।

 

ਚੱਕਰਵਾਤੀ ਤੂਫ਼ਾਨ ਦਾ ਵਿਆਪਕ ਅਸਰ ਮਹਾਰਾਸ਼ਟਰ ਦੇ ਤਟਵਰਤੀ ਜ਼ਿਲ੍ਹਿਆਂ ਰਾਏਗੜ੍ਹ, ਮੁੰਬਈ, ਠਾਣੇ ਅਤੇ ਪਾਲਘਰ ਦੇ ਨਾਲ ਨਾਲ ਗੁਜਰਾਤ ਦੇ ਵਲਸਾਡ, ਨਵਸਾਰੀ, ਸੂਰਤ, ਭਾਵਨਗਰ ਅਤੇ ਭਰੁਚ ਜ਼ਿਲ੍ਹਿਆਂ  ਅਤੇ ਦਮਨ, ਦਾਦਰਾ ਅਤੇ ਨਗਰ ਹਵੇਲੀ ਤੇ ਵੀ ਪੈਣ ਦੀ ਸੰਭਾਵਨਾ ਹੈ।

 

ਰਾਜ ਸਰਕਾਰਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੇ ਐੱਨਸੀਐੱਮਸੀ ਨੂੰ ਆਪਣੇ ਵੱਲੋਂ ਕੀਤੇ ਗਏ ਵਿਭਿੰਨ ਸ਼ੁਰੂਆਤੀ ਉਪਾਵਾਂ ਤੋਂ ਜਾਣੂ ਕਰਾਇਆ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਲਾਜ਼ਮੀ ਵਸਤੂਆਂ ਦੇ ਉਚਿਤ ਸਟਾਕ ਉਨ੍ਹਾਂ ਕੋਲ ਉਪਲੱਬਧ ਹਨ ਅਤੇ ਸਾਰੀਆਂ ਐਮਰਜੈਂਸੀ ਸੇਵਾਵਾਂ ਲਈ ਪੂਰੀ ਤਿਆਰੀ ਹੈ। ਉਨ੍ਹਾਂ ਨੇ ਦੱਸਿਆ ਕਿ ਦੂਰਸੰਚਾਰ ਵਿਭਾਗ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਥੋਕ ਐੱਸਐੱਮਐੱਸ ਸੁਵਿਧਾ ਦਾ ਉਪਯੋਗ ਚੱਕਰਵਾਤੀ ਤੂਫ਼ਾਨ ਤੋਂ ਪ੍ਰਭਾਵਿਤ ਹੋਣ ਵਾਲੇ ਨਿਵਾਸੀਆਂ ਨੂੰ ਸੁਚੇਤ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਰਿਹਾ ਹੈ।

 

ਐੱਨਡੀਆਰਐੱਫ ਨੇ ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 40 ਟੀਮਾਂ ਨੂੰ ਤੈਨਾਤ ਕੀਤਾ ਹੈ ਅਤੇ ਵਧੀਕ ਟੀਮਾਂ ਨੂੰ ਵੀ ਹਵਾਈ ਮਾਰਗ ਨਾਲ ਉੱਥੇ ਪਹੁੰਚਾਇਆ ਜਾ ਰਿਹਾ ਹੈ। ਸੈਨਾ ਅਤੇ ਜਲ ਸੈਨਾ ਦੇ ਬਚਾਅ ਅਤੇ ਰਾਹਤ ਦਲਾਂ ਦੇ ਨਾਲ-ਨਾਲ ਜਲ ਸੈਨਾ ਅਤੇ ਵਾਯੂ ਸੈਨਾ ਦੇ ਜਹਾਜ਼ਾਂ ਦੀ ਵੀ ਵਾਧੂ ਐਮਰਜੈਂਸੀ ਵਿਵਸਥਾ ਕੀਤੀ ਗਈ ਹੈ। ਤੱਟ ਰੱਖਿਅਕ ਬਲ ਦੇ ਜਹਾਜ਼ ਪਹਿਲਾਂ ਤੋਂ ਹੀ ਸਮੁੰਦਰ ਵਿੱਚ ਮਛੇਰਿਆਂ ਨੂੰ ਬਚਾਉਣ ਵਿੱਚ ਜੁਟੇ ਹੋਏ ਹਨ।

 

ਰਾਜਾਂ ਅਤੇ ਕੇਂਦਰੀ ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਕੈਬਨਿਟ ਸਕੱਤਰ ਨੇ ਨਿਰਦੇਸ਼ ਦਿੱਤਾ ਕਿ ਚੱਕਰਵਾਤੀ ਤੂਫ਼ਾਨ ਦੇ ਮਾਰਗ ਵਿੱਚ ਪੈਣ ਵਾਲੇ ਹੇਠਲੇ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਲਾਜ਼ਮੀ ਉਪਾਅ ਕੀਤੇ ਜਾਣ ਅਤੇ ਇਸਦੇ ਨਾਲ ਹੀ ਸਮੁੰਦਰ ਤੋਂ ਸਾਰੇ ਮਛੇਰਿਆਂ ਦੀ ਵਾਪਸੀ ਯਕੀਨੀ ਕੀਤੀ ਜਾਵੇ। ਇਸਦੇ ਇਲਾਵਾ ਇਹ ਯਕੀਨੀ ਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਸਕਦੇ ਹਨ ਕਿ ਕੋਵਿਡ ਮਰੀਜ਼ਾਂ ਲਈ ਲਾਜ਼ਮੀ ਮੈਡੀਕਲ ਸੇਵਾਵਾਂ ਵਿੱਚ ਰੁਕਾਵਟ ਨਾ ਹੋਵੇ। ਇਨ੍ਹਾਂ ਏਜੰਸੀਆਂ ਨੂੰ ਬਿਜਲੀ, ਦੂਰਸੰਚਾਰ, ਪਰਮਾਣੂ, ਰਸਾਇਣਿਕ, ਜਹਾਜ਼ਰਾਨੀ ਅਤੇ ਸ਼ਿਪਿੰਗ ਸਬੰਧੀ ਬੁਨਿਆਦੀ ਢਾਂਚੇ ਅਤੇ ਸੰਪਤੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਸੰਕਟਕਾਲੀਨ ਯੋਜਨਾਵਾਂ ਨੂੰ ਸਰਗਰਮ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ।

 

ਮਹਾਰਾਸ਼ਟਰ ਅਤੇ ਗੁਜਰਾਤ ਦੇ ਵਧੀਕ ਮੁੱਖ ਸਕੱਤਰ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਊ ਦੇ ਪ੍ਰਸ਼ਾਸਕ ਦੇ ਸਲਾਹਕਾਰ ਨੇ ਵੀਡਿਓ ਕਾਨਫਰੰਸ ਰਾਹੀਂ ਇਸ ਬੈਠਕ ਵਿੱਚ ਭਾਗ ਲਿਆ। ਗ੍ਰਹਿ, ਸ਼ਿਪਿੰਗ, ਬਿਜਲੀ, ਰੇਲਵੇ, ਦੂਰਸੰਚਾਰ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਪਰਮਾਣੂ ਊਰਜਾ, ਰਸਾਇਣ ਅਤੇ ਪੈਟਰੋ ਰਸਾਇਣ, ਨਾਗਰਿਕ ਉਡਾਣ ਅਤੇ ਸਿਹਤ ਮੰਤਰਾਲਿਆਂ, ਆਈਐੱਮਡੀ, ਆਈਡੀਐੱਸ, ਐੱਨਡੀਐੱਮਏ ਅਤੇ ਐੱਨਡੀਆਰਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਬੈਠਕ ਵਿੱਚ ਹਿੱਸਾ ਲਿਆ।

 

ਐੱਨਸੀਐੱਮਸੀ ਉੱਭਰਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਫਿਰ ਤੋਂ ਬੈਠਕ ਕਰੇਗੀ।

 

 

***

 

 

ਵੀਜੀ/ਐੱਸਐੱਨਸੀ/ਵੀਐੱਮ

 



(Release ID: 1628855) Visitor Counter : 120