ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਮਾਮਲੇ ਮੰਤਰਾਲੇ ਅਧੀਨ ਟ੍ਰਾਈਫੈੱਡ ਨੇ ਕੋਵਿਡ -19 ਤੋਂ ਪੈਦਾ ਹੋਈਆਂ ਹਾਲਤਾਂ ਦੇ ਕਾਰਨ ਪਰੇਸ਼ਾਨੀ ਵਿੱਚ ਆਏ ਕਬਾਇਲੀ ਕਾਰੀਗਰਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦਿੱਤਾ
ਟ੍ਰਾਈਫੈੱਡ ਨੇ ਆਪਣੇ ਸਾਰੇ ਆਊਟਲੈਟਾਂ ਅਤੇ ਈ-ਕਮਰਸ ਪੋਰਟਲਾਂ ਨੂੰ ਆਦਿਵਾਸੀਆਂ ਦੇ ਵਪਾਰ ਅਤੇ ਉਨ੍ਹਾਂ ਦੇ ਉਤਪਾਦਾਂ ’ਤੇ ਆਕਰਸ਼ਕ ਛੂਟਾਂ ਦੇ ਸਮਰਥਨ ਲਈ ਮੁੜ ਖੋਲ੍ਹਿਆ
Posted On:
02 JUN 2020 4:57PM by PIB Chandigarh
ਕਬਾਇਲੀ ਮਾਮਲੇ ਮੰਤਰਾਲੇ ਦੇ ਅਧੀਨ ਟ੍ਰਾਈਫੈੱਡ ਨੇ ਕੋਵਿਡ -19 ਤੋਂ ਪੈਦਾ ਹੋਈਆਂ ਹਾਲਤਾਂ ਦੇ ਕਾਰਨ ਪਰੇਸ਼ਾਨੀ ਵਿੱਚ ਕਬਾਇਲੀ ਕਾਰੀਗਰਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦਿੱਤਾ। ਕਾਰੀਗਰਾਂ ਨੂੰ ਉਨ੍ਹਾਂ ਦੇ ਉਤਪਾਦਨ ਅਤੇ ਵਿਕਰੀ ਕਾਰਜਾਂ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਦੇਣ ਲਈ ਇਸ ਨੇ ਆਪਣੇ ਟ੍ਰਾਈਬਜ਼ ਇੰਡੀਆ ਪ੍ਰਚੂਨ ਅਤੇ ਈ-ਕਮਰਸ ਪਲੇਟਫਾਰਮਾਂ (www.tribesindia.com) ਦੁਆਰਾ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਅਨੁਸਾਰ, ਟ੍ਰਾਈਫੈੱਡ ਨੇ ਆਪਣੇ ਸਾਰੇ ਆਊਟਲੈਟਸ ਅਤੇ ਈ-ਕਮਰਸ ਪੋਰਟਲ ਦੁਬਾਰਾ ਖੋਲ੍ਹ ਕੇ ਆਦਿਵਾਸੀਆਂ ਦੇ ਵਪਾਰ ਨੂੰ ਸਮਰਥਨ ਦਿੱਤਾ।
ਟ੍ਰਾਈਫੈੱਡ ਨੇ ਇਨ੍ਹਾਂ ਉਤਪਾਦਾਂ ਨੂੰ ਦੇਸ਼ ਭਰ ਵਿੱਚ ਆਪਣੇ ਵਿਆਪਕ ਪ੍ਰਚੂਨ ਨੈੱਟਵਰਕ ਰਾਹੀਂ ਅਤੇ ਆਕਰਸ਼ਕ ਛੂਟਾਂ ਦੇ ਨਾਲ ਥੋਕ ਵਿਕਰੀ ਦੁਆਰਾ ਵੇਚਣ ਦਾ ਫੈਸਲਾ ਕੀਤਾ ਹੈ। ਕਬੀਲੇ ਦੇ ਮੁੱਖ ਕਾਰੀਗਰਾਂ ਅਤੇ ਔਰਤਾਂ ਨੂੰ ਦਰਪੇਸ਼ ਹੁੰਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਕਰੀ ਦੀ 100 ਪ੍ਰਤੀਸ਼ਤ ਕਮਾਈ ਆਦਿਵਾਸੀ ਕਾਰੀਗਰਾਂ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਛੂਟ ਦੀ ਪੇਸ਼ਕਸ਼ ਨੂੰ ਹੋਰ ਈ-ਕਮਰਸ ਪੋਰਟਲਾਂ ਤੱਕ ਵਧਾਉਣ ਲਈ ਵਿਚਾਰ ਵਟਾਂਦਰੇ ਜਾਰੀ ਹਨ, ਜਿੱਥੇ ਉਤਪਾਦ ਵੇਚੇ ਜਾ ਰਹੇ ਹਨ। ਇਹ ਸਾਰੀਆਂ ਸਾਈਟਾਂ ਉਤਪਾਦਾਂ ’ਤੇ ਵੀ ਆਕਰਸ਼ਕ ਛੋਟ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
ਐਮਾਜ਼ਾਨ - (https://www.amazon.in/s?k=tribes+india ,
ਫਲਿੱਪਕਾਰਟ - (https://www.flipkart.com/search?q=tribes%20india ),
ਸਨੈਪਡੀਲ -(https://www.snapdeal.com/search?keyword=tribes%20india&sort=rlvncy ), ਅਤੇ
ਜੀਈਐੱਮ (https://mkp.gem.gov.in/arts-and-crafts-equipment-and-accessories-and-supplies-art-paintings/search )
ਟ੍ਰਾਈਫੈੱਡ ਆਪਣੇ ਸਪਲਾਇਰਾਂ ਨਾਲ ਬਾਕਾਇਦਾ ਵੀਡੀਓ ਕਾਨਫ਼ਰੰਸਿੰਗ ਮੀਟਿੰਗਾਂ ਵੀ ਕਰ ਰਹੀ ਹੈ। ਇਹ ਰਾਸ਼ਟਰੀ ਅਤੇ ਖੇਤਰੀ ਸਪਲਾਇਰ ਬੈਠਕਾਂ ਵਿੱਚ 5000 ਤੋਂ ਵੱਧ ਕਬੀਲੇ ਦੇ ਕਾਰੀਗਰਾਂ ਨੇ ਹਿੱਸਾ ਲਿਆ ਹੈ।
ਟ੍ਰਾਈਫੈੱਡ ਦੇ ਸਾਰੇ ਖੇਤਰੀ ਦਫ਼ਤਰਾਂ ਨੂੰ ਇਸਦੇ ਕਾਰੀਗਰਾਂ ਨੂੰ ਰਾਹਤ ਦੇਣ ਲਈ ਲੌਕਡਾਉਨ ਦੌਰਾਨ ਆਪਾਤਕਾਲੀਨ ਖ਼ਰੀਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਟ੍ਰਾਈਫੈੱਡ ਦੇ ਖੇਤਰੀ ਦਫ਼ਤਰਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਲੋੜੀਂਦੀ ਆਗਿਆ ਪ੍ਰਾਪਤ ਕਰਨ ਲਈ ਅਗਵਾਈ ਕੀਤੀ ਹੈ ਤਾਂ ਜੋ ਟ੍ਰਾਈਫੈੱਡ ਦੇ ਕਬਾਇਲੀ ਕਾਰੀਗਰ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਦੇ ਨਿਵਾਸ ਸਥਾਨਾਂ ਵਿੱਚ ਕੰਮ ਕਰਨ ਦਿੱਤਾ ਜਾ ਸਕੇ। ਇਨ੍ਹਾਂ ਚੀਜ਼ਾਂ ਦੀ ਢੋਆ ਢੁਆਈ ਲਈ ਵੀ ਇਜਾਜ਼ਤ ਦਾ ਪ੍ਰਬੰਧ ਕੀਤਾ ਗਿਆ ਹੈ। ਕਾਰੀਗਰਾਂ ਨੂੰ ਕੋਵਿਡ -19 ਦੇ ਫੈਲਣ ਦੇ ਦੌਰਾਨ ਲਾਗ ਤੋਂ ਬਚਣ ਲਈ ਰੋਕਥਾਮ ਅਭਿਆਸਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਬਾਰੇ ਦੱਸਿਆ ਗਿਆ।
ਕਾਰੀਗਰਾਂ ਨੂੰ ਸਾਬਣ, ਫੇਸ ਮਾਸਕ ਅਤੇ ਸੈਨੀਟਾਈਜ਼ਰ ਬਣਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਟ੍ਰਾਈਫੈੱਡ ਇਨ੍ਹਾਂ ਜ਼ਰੂਰੀ ਚੀਜ਼ਾਂ ਦੀ ਵਿਕਰੀ ਲਈ ਸਰਕਾਰੀ ਬਾਡੀਆਂ, ਸੰਸਥਾਵਾਂ ਤੱਕ ਪਹੁੰਚ ਕਰ ਰਿਹਾ ਹੈ। ਇਹ ਟ੍ਰਾਈਬਜ਼ ਇੰਡੀਆ ਵੈੱਬਸਾਈਟ, ਜੀਈਐੱਮ ਵਰਗੇ ਉਪਲਬਧ ਈ-ਕਮਰਸ ਤਰੀਕਿਆਂ ਦਾ ਲਾਭ ਵੀ ਲੈ ਰਿਹਾ ਹੈ। ਸਾਰੇ ਸਪਲਾਇਰ ਜੋ ਸਾਬਣ, ਮਾਸਕ ਅਤੇ ਸੈਨੀਟਾਈਜ਼ਰ ਦੇ ਉਤਪਾਦਨ ਵਿੱਚ ਲੱਗੇ ਹੋਏ ਹਨ ਉਹ ਨਿਯਮਤ ਤੌਰ ’ਤੇ ਟ੍ਰਾਈਫੈੱਡ ਦੇ ਸੰਪਰਕ ਵਿੱਚ ਹਨ, ਜਿਸ ਨਾਲ ਅਜਿਹੀਆਂ ਚੀਜ਼ਾਂ ਦੀ ਉਪਲਬਧ ਸਪਲਾਈ ਦੇ ਮੁੱਲਾਂਕਣ ਵਿੱਚ ਸਹਾਇਤਾ ਹੋ ਰਹੀ ਹੈ।
ਮਾਨਵਤਾਵਾਦੀ ਨਜ਼ਰੀਏ ਵਜੋਂ, ਆਰਟ ਆਵ੍ ਲਿਵਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ, ਟ੍ਰਾਈਫੈੱਡ ਨੇ ਹਾਲ ਹੀ ਵਿੱਚ ਸਹਾਇਤਾ ਦੀ ਸਖ਼ਤ ਲੋੜ ਵਿੱਚ 5000 ਕਾਰੀਗਰ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਹੈ।
ਹੈਦਰਾਬਾਦ ਦੇ ਨਾਗਾਲੋਂਡਾ ਜ਼ਿਲ੍ਹੇ ਦੇ ਦੇਵਰਾਕੋਂਡਾ ਪਿੰਡ (Deverkonda village, Nagalonda District) ਵਿੱਚ ਰਾਸ਼ਨ ਕਿੱਟਾਂ ਦੀ ਵੰਡ
*****
ਐੱਨਬੀ / ਐੱਸਕੇ / ਐੱਮਓਟੀਏ / 02.06.2020
(Release ID: 1628818)
Visitor Counter : 194