ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ‘ਦ ਟਿਨੈਸਿਟੀ ਆਵ੍ ਸਰਵਾਈਵਲ- ਇੰਸਪਿਰੇਸ਼ਨਲ ਸਟੋਰੀ ਆਵ੍ ਕੱਛ’ ਸਿਰਲੇਖ ਹੇਠ 26ਵਾਂ ਦੇਖੋ ਅਪਨਾ ਦੇਸ਼ ਵੈਬੀਨਾਰ ਆਯੋਜਿਤ ਕੀਤਾ

ਵੈਬੀਨਾਰ ਨੇ"ਕੱਛ ਨਹੀਂ ਦੇਖਾ ਤੋ ਕੁਛ ਨਹੀਂ ਦੇਖਾ" ਦੇ ਸੰਦੇਸ਼ ਨਾਲ ਕੱਛ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਅਮੀਰ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਪ੍ਰਯਤਨ ਹੈ

Posted On: 01 JUN 2020 1:05PM by PIB Chandigarh

ਟੂਰਿਜ਼ਮ ਮੰਤਰਾਲੇ ਦੀ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਦੇ 30.05.2020 ਨੂੰ ਹੋਏ 26ਵੇਂ ਸੈਸ਼ਨ, ਜਿਸ ਦਾ ਸਿਰਲੇਖ ਸੀ ਦ ਟਿਨੈਸਿਟੀ ਆਵ੍ ਸਰਵਾਈਵਲ- ਇੰਸਪਿਰੇਸ਼ਨਲ ਸਟੋਰੀ ਆਵ੍ ਕੱਛਨੇ ਭਾਰਤ ਦੇ ਸਭ ਤੋਂ ਵੱਡੇ ਜ਼ਿਲ੍ਹੇ ਕੱਛ, ਗੁਜਰਾਤ ਦੇ ਇਤਿਹਾਸ, ਸੱਭਿਆਚਾਰ, ਸ਼ਿਲਪਕਾਰੀ, ਟੈਕਸਟਾਈਲ ਵਿਰਸੇ ਅਤੇ ਕੁਦਰਤੀ ਆਫ਼ਤਾਂ ਨਾਲ ਲੜਨ ਲਈ ਕੱਛ ਦੇ ਲੋਕਾਂ ਦੀ ਭਾਵਨਾ ਤੇ ਹੁਨਰ ਜੋ ਭਾਰਤੀ ਸੱਭਿਅਤਾ ਨੂੰ ਪਰਿਭਾਸ਼ਤ ਕਰਨ ਵਾਲੀ ਨਿਰੰਤਰ ਗਤੀਸ਼ੀਲਤਾ ਦਾ ਰਿਪੋਰਟ ਕਾਰਡ ਬਣਦੇ ਹਨ, ਨੂੰ ਪ੍ਰਦਰਸ਼ਿਤ ਕੀਤਾ। ਵੈਬੀਨਾਰ ਨੇ ਕੱਛ ਦੇ ਸੰਦੇਸ਼ ਨੂੰ ਪ੍ਰਦਰਸ਼ਿਤ ਕੀਤਾ ਕਿ ਕੱਛ ਨਹੀਂ ਦੇਖਾ ਤੋ ਕੁਛ ਨਹੀਂ ਦੇਖਾਦੇਖੋ ਆਪਣਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਭਾਰਤ ਦੀ ਅਮੀਰ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈ।

ਵੈਬਿਨਾਰ ਦਾ ਇਹ ਸੈਸ਼ਨ ਸ਼੍ਰੀਮਤੀ ਰੁਪਿੰਦਰ ਬਰਾੜ ਵਧੀਕ ਡਾਇਰੈਕਟਰ ਜਨਰਲ, ਸੈਰ ਸਪਾਟਾ ਮੰਤਰਾਲਾ ਦੁਆਰਾ ਸੰਚਾਲਿਤ ਕੀਤਾ ਗਿਆ ਅਤੇ ਡਾ: ਨਵੀਨਾ ਜਫਾ, ਡਾਇਰੈਕਟਰ, ਭਾਰਤੀ ਸੱਭਿਆਚਾਰਕ ਵਿਰਾਸਤ ਖੋਜ ਦੁਆਰਾ ਪੇਸ਼ ਕੀਤਾ ਗਿਆ।

 

ਸ਼੍ਰੀਮਤੀ ਜਫਾ ਨੇ ਆਪਣੇ ਸ਼ਕਤੀਸ਼ਾਲੀ ਬਿਰਤਾਂਤ ਦੇ ਹੁਨਰ ਰਾਹੀਂ ਵਿਪਰੀਤ ਭੂਗੋਲਿਕ ਲੱਛਣ ਅਤੇ ਜੈਨੇਟਿਕ ਕੌਕਟੇਲ ਪੇਸ਼ ਕੀਤੇ ਜੋ ਕਿ ਭਾਰਤ ਨੂੰ ਸਭ ਤੋਂ ਨਾਟਕੀ ਢੰਗ ਨਾਲ ਪਰਿਭਾਸ਼ਿਤ ਕਰਦੇ ਹਨ।

 

ਕੱਛ ਨਮਕ ਵਾਲੇ ਰੇਗਿਸਤਾਨ, ਘਾਹ ਦੇ ਮੈਦਾਨਾਂ ਅਤੇ ਮੈਨਗ੍ਰੋਵਸ ਦੀ ਧਰਤੀ ਹੈ। ਦਿਲਚਸਪ ਗੱਲ ਇਹ ਹੈ ਕਿ ਇੱਥੋਂ ਦੇ ਮੈਨਗ੍ਰੋਵਸ  ਵਿਸ਼ਵ ਦੇ ਇੱਕੋ-ਇੱਕ ਅੰਤਰਦੇਸ਼ੀ ਮੈਨਗਰੋਵ ਹੋਣ ਦੇ ਇੱਕ ਅਦਭੁੱਤ ਵਰਤਾਰੇ ਲਈ ਜਾਣੇ ਜਾਂਦੇ ਹਨ। ਕੇਵਲ ਕੱਛ ਦਾ ਰਣ ਹੀ ਭਾਰਤ ਦੀ ਕੁੱਲ ਨਮਕ ਸਪਲਾਈ ਦਾ ਤਿੰਨ-ਚੌਥਾਈ ਉਤਪਾਦਨ ਕਰਦਾ ਹੈ। ਇਹ ਜਗ੍ਹਾ ਊਠ ਦੀ ਖਾਰਾਈ ਨਸਲ ਦਾ ਘਰ ਵੀ ਹੈ ਜੋ ਸੁੱਕੀ ਜ਼ਮੀਨ ਦੇ ਨਾਲ ਨਾਲ ਖਾਰੇ ਪਾਣੀ ਵਿਚ ਵੀ ਰਹਿਣ ਦੀ ਵਿਸ਼ੇਸ਼ ਯੋਗਤਾ ਰੱਖਦਾ ਹੈ। ਉਹ ਸਮੁੰਦਰ ਦੇ ਪਾਣੀ ਵਿੱਚ ਤੈਰ ਵੀ ਸਕਦੇ ਹਨ ਅਤੇ ਖਾਰੇ ਪਾਣੀ ਅਤੇ ਪੌਦਿਆਂ ਨੂੰ ਆਹਾਰ ਵੀ ਬਣਾ ਸਕਦੇ ਹਨ। ਉਹ ਮਾਰੂਥਲ ਦੇ ਖਰਾਬ ਮੌਸਮ ਅਤੇ ਪਾਣੀ ਦੇ ਉੱਚ ਖਾਰੇਪਣ ਲਈ ਪੂਰੀ ਤਰ੍ਹਾਂ ਅਨੁਕੂਲ ਹਨ।

 

ਪ੍ਰਸਤੁਤੀ ਦੀ ਪ੍ਰਮੁੱਖ ਹਾਈਲਾਈਟ ਅਜਰਖ ਰਵਾਇਤੀ ਬਲਾਕ ਪ੍ਰਿੰਟਰਾਂ ਦੀ ਕਮਿਊਨਿਟੀ ਦਾ ਵਰਚੁਅਲ ਦੌਰਾ ਸੀ। ਅਜਰਖ ਭਾਰਤ ਦੇ ਗੁਜਰਾਤ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਅਜੇ ਵੀ ਟੈਕਸਟਾਈਲ ਉੱਤੇ ਛਾਪੇ ਦੀਆਂ ਪੁਰਾਣੀਆਂ ਕਿਸਮਾਂ ਵਿੱਚੋਂ ਇੱਕ ਹੈ। ਇਸ ਸ਼ੈਲੀ ਵਿਚ ਛਪੇ ਕੱਪੜੇ, ਦੋਹਾਂ ਪਾਸਿਆਂ ਤੋਂ ਕੁਦਰਤੀ ਰੰਗਾਂ ਦੀ ਵਰਤੋਂ ਕਰਕੇ ਪ੍ਰਿੰਟਿੰਗ ਦੀ ਇੱਕ ਮਿਹਨਤ ਵਾਲੀ ਅਤੇ ਲੰਮੀ ਪ੍ਰਕਿਰਿਆ ਦੁਆਰਾ ਹੱਥ ਨਾਲ ਛਾਪੇ ਜਾਂਦੇ ਹਨ

 

ਸੈਮੀਨਾਰ ਨੇ ਸਹਿਭਾਗੀਆਂ ਨੂੰ ਕੱਛ ਦੇ ਬਨੀਥੀ ਨਮਕ ਰੇਗਿਸਤਾਨ ਦਾ ਦੌਰਾ ਕਰਾਇਆ ਜਿੱਥੇ ਤਿੰਨ ਪ੍ਰਮੁੱਖ ਸਵਦੇਸ਼ੀ ਭਾਈਚਾਰਿਆਂ ਦੇ-ਮਿੱਟੀ ਦੇ ਬਰਤਨ, ਕਢਾਈ ਅਤੇ ਚਮੜੇ ਦੇ ਕੰਮ  ਦਾ ਪ੍ਰਦਰਸ਼ਨ ਕੀਤਾ ਗਿਆ। ਸੁਸ਼੍ਰੀ ਜਫਾਲਸੋ ਨੇ ਕੰਨ ਪਾਟੇ ਸੰਨਿਆਸੀਆਂ (ਸਿੱਧੀ ਸਿਧੰਤ ਸੰਪਰਦਾ) ਦੇ ਮੱਠ ਅਤੇ ਮੱਠ ਦੁਆਰਾ ਚਲਾਏ ਜਾਂਦੇ ਲੰਗਰ ਬਾਰੇ ਗੱਲ ਕੀਤੀ।

 

ਇਸ ਪੇਸ਼ਕਾਰੀ ਵਿਚ ਮਾਂਡਵੀ ਦੇ ਕੋਸਟਲ ਟਾਊਨ ਨੂੰ ਵੀ ਕਵਰ ਕੀਤਾ ਗਿਆ ਜਿੱਥੇ ਖੇਤਰੀ ਸੂਫੀ ਆਸਥਾ, ਅਰਬ ਸਾਗਰ 'ਤੇ ਰਵਾਇਤੀ ਕਿਸ਼ਤੀ ਬਣਾਉਣ ਵਾਲਿਆਂ ਦੀ ਅਗਵਾਈ ਕਰਦੀ ਹੈ।

 

ਵੈਬੀਨਾਰ ਵਿੱਚ ਪ੍ਰਦਰਸ਼ਿਤ ਕੱਛ ਦੇ ਹੋਰ ਪ੍ਰਮੁੱਖ ਆਕਰਸ਼ਣਾਂ ਵਿੱਚ ਸ਼ਾਮਲ ਸਨ:

ਧੋਲਾਵੀਰਾ- ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਅਤੇ ਭਾਰਤ ਵਿਚ ਸਥਿਤ ਦੂਜੀ ਸਭ ਤੋਂ ਵੱਡੀ ਹੜੱਪਨ ਸਾਈਟ। ਇਹ ਦਰਅਸਲ ਸ਼ਹਿਰ ਦੀ ਯੋਜਨਾਬੰਦੀ ਅਤੇ ਆਰਕੀਟੈਕਚਰ ਦੀ ਇੱਕ ਸ਼ਾਨਦਾਰ ਮਿਸਾਲ ਹੈ।

ਫੌਸਿਲ ਪਾਰਕ

ਕੱਛ ਦਾ ਰਣ- ਅਰਬ ਸਾਗਰ ਦਾ ਨਮਕ ਮਾਰੂਥਲ

ਕਾਲਾ ਡੂੰਗਰ

ਗੁਰੂ ਗੋਰਖਨਾਥ ਮੰਦਰ

ਨਾਰਾਇਣ ਸਰੋਵਰ ਮੰਦਰ

ਲਖਪੋਰਟ ਕਿਲ੍ਹਾ ਅਤੇ ਪੋਰਟ

ਸੁਰਹੰਦੋ-  ਮੋਰ ਦੇ ਆਕਾਰ ਦਾ  ਇੱਕ ਸੁਰੀਲਾ ਸੰਗੀਤ ਇੰਸਟਰੂਮੈਂਟ

ਥਾਲੀ ਡਾਂਸ- ਇਕ ਸੰਤੁਲਿਤ ਡਾਂਸ ਜੋ ਵਿਆਹ ਅਤੇ ਬੱਚੇ ਦੇ ਜਨਮ ਦੇ ਜਸ਼ਨਾਂ ਨੂੰ ਪੂਰਾ ਕਰਨ ਲਈ ਪੇਸ਼ ਕੀਤਾ ਜਾਂਦਾ ਹੈ

ਤੂਫਾਨ- ਸਮੁੰਦਰ ਦਾ ਮਸ਼ਹੂਰ ਜੰਗਲੀ ਨਾਚ ਜਿਸਨੂੰ "ਸਮੁੰਦਰ ਕੀ ਮਸਤੀ" ਵੀ ਕਿਹਾ ਜਾਂਦਾ ਹੈ

ਵਾਈ ਸੂਫੀ ਰਹੱਸ

ਧੋਰਡੋ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਭੁਜ ਤਾਲੁਕਾ ਦਾ ਇੱਕ ਪਿੰਡ ਹੈ। ਇਸ ਜਗ੍ਹਾ ਦਾ ਈਕੋਸਿਸਟਮ ਕਿਸੇ ਵੀ ਹੋਰ ਗਤੀਵਿਧੀ ਲਈ ਢੁਕਵੀਂ ਨਹੀਂ ਹੈ,ਇਸ ਲਈ ਇੱਥੇ  ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਗਿਆ। ਰਣ ਉਤਸਵ ਜੋ ਕਿ ਹਰ ਸਾਲ ਨਵੰਬਰ ਤੋਂ ਮਾਰਚ ਤੱਕ ਆਯੋਜਿਤ ਹੁੰਦਾ ਹੈ, ਗੁਜਰਾਤ ਵਿੱਚ ਟੂਰਿਜ਼ਮ ਲਈ ਮੁੱਖ ਚਾਲਕ ਬਣ ਗਿਆ ਹੈ। ਸਭ ਤੋਂ ਚੁਣੌਤੀਪੂਰਨ ਧੋਰਡੋ ਸਫੇਦ ਰਣ ਦੇ, ਇਸ ਸਭ ਤੋਂ ਵੱਧ ਚੁਣੌਤੀਪੂਰਨ ਗੁਜਰਾਤ ਦੇ ਟੂਰਿਜ਼ਮ ਸਥਾਨ ਵਿੱਚ ਪਰਿਵਰਤਿਤ ਹੋਣ ਕਾਰਨ ਧੋਰਡੋ ਅਤੇ ਇਸ ਦੇ ਆਸ ਪਾਸ ਬਹੁਤ ਸਾਰੇ ਅਸਥਾਈ ਅਤੇ ਸਥਾਈ ਰਿਹਾਇਸ਼ੀ ਮਕਾਨ ਬਣ ਗਏ ਹਨ। ਮਨੁੱਖੀ ਹਿੰਮਤ, ਕਲਪਨਾ ਅਤੇ ਉੱਦਮ ਨੇ ਇੱਕ ਖਰਵੇ ਅਤੇ ਅਸਧਾਰਨ ਖੇਤਰ ਨੂੰ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਪ੍ਰਗਤੀ ਦੇ ਇੱਕ ਇੰਜਨ ਵਿੱਚ ਬਦਲ ਦਿੱਤਾ ਹੈ, ਜਿਸ ਨਾਲ ਇਸਦੇ ਲੋਕਾਂ ਵਿੱਚ ਸਵੈ-ਨਿਰਭਰਤਾ ਅਤੇ ਸਵੈ-ਮਾਣ ਦੀ ਭਾਵਨਾ ਪੈਦਾ ਹੋਈ ਹੈ। ਗੁਜਰਾਤ ਟੂਰਿਜ਼ਮ ਦੇ ਸਮਰਥਨ ਨਾਲ ਆਯੋਜਿਤ ਹੋਣ ਵਾਲਾ ਰਣ ਉਤਸਵ ਟੈਂਟ ਸਿਟੀ ਸਭ ਤੋਂ ਮਸ਼ਹੂਰ ਹੈ।

 

ਹਰ ਸਾਲ ਰਣ ਫੈਸਟੀਵਲ ਦਸੰਬਰ ਤੋਂ ਫਰਵਰੀ ਤੱਕ ਮਨਾਇਆ ਜਾਂਦਾ ਹੈ। ਭੁਜ ਸ਼ਹਿਰ ਮੁਢਲੀਆਂ ਸੁਵਿਧਾਵਾਂ ਨਾਲ ਟੈਂਟ ਸਿਟੀ ਵਿੱਚ ਤਬਦੀਲ ਹੋ ਗਿਆ ਹੈ। ਉਤਸਵ ਵਿੱਚ ਬੀਐੱਸਐੱਫ ਬੈਂਡ, ਹੌਟ ਏਅਰ ਬੈਲੂਨਿੰਗ  ਗਤੀਵਿਧੀਆਂ, ਲੋਕ ਸੰਗੀਤ ਅਤੇ ਨ੍ਰਿਤ , ਖਰੀਦਾਰੀ ਅਤੇ ਰਵਾਇਤੀ ਪਕਵਾਨਾਂ ਨੂੰ ਚੱਖਣ ਦੇ ਆਕਰਸ਼ਣ ਹੁੰਦੇ ਹਨ।

 

3-4 ਦਿਨਾਂ ਅਤੇ 7-8 ਦਿਨਾਂ ਲਈ ਇੱਕ ਯਾਤਰਾ ਸਾਂਝੀ ਕੀਤੀ ਗਈ ਸੀ ਜੋ ਕਿ ਕੱਛ ਦੀ ਅਸਲ ਭਾਵਨਾ ਨੂੰ ਜਾਣਨ ਲਈ ਸੀ। ਇਸ ਯਾਤਰਾ ਦਾ ਉਦੇਸ਼ ਕੱਛ ਜਾਣ ਵਾਲੇ ਸੈਲਾਨੀਆਂ ਦਾ ਮਾਰਗ ਦਰਸ਼ਨ ਕਰਨਾ, ਚੀਜ਼ਾਂ, ਸਥਾਨਾਂ ਜਾਂ ਟੂਰਿਜ਼ਮ ਸਥਾਨਾਂ ਬਾਰੇ ਸੰਖੇਪ ਜਾਣਕਾਰੀ ਦੇਣਾ, ਅਤੇ ਸੱਭਿਆਚਾਰ, ਪਰੰਪਰਾਵਾਂ, ਕੱਪੜਾ, ਬਲਾਕ ਪ੍ਰਿੰਟਿੰਗ, ਸੰਗੀਤ ਦੇ ਸਾਜ਼ਾਂ, ਬਜ਼ਾਰਾਂ, ਪਿੰਡਾਂ ਦੇ ਟੂਰ ਅਤੇ ਨਾਚ ਵੰਨਗੀਆਂ ਨੂੰ ਦੇਖਣਾ ਹੈ।

 

ਭੁਜ ਗੁਜਰਾਤ ਵਿੱਚ ਆਪਣੇ ਗੁਆਂਢੀ ਸ਼ਹਿਰਾ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ਾਸ ਤੌਰ 'ਤੇ ਦਿੱਲੀ ਅਤੇ ਮੁੰਬਈ ਨਾਲ ਚੰਗਾ ਰੇਲ ਸੰਪਰਕ ਹੈ ਅਤੇ ਰੁਦਰਾ ਮਾਤਾ ਏਅਰਪੋਰਟ ਤੋਂ ਵੀ ਹਵਾਈ ਕਨੈਕਟੀਵਿਟੀ ਹੈ।

 

ਵੈਬੀਨਾਰ ਸੈਸ਼ਨ ਹੁਣhttps://www.youtube.com/channel/UCbzIbBmMvtvH7d6Zo_ZEHDA/featured ʼਤੇ ਉਪਲੱਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ ʼਤੇ ਵੀ ਉਪਲੱਬਧ ਹਨ।

ਵੈਬੀਨਾਰ ਦਾ ਅਗਲਾ ਐਪੀਸੋਡ, 2 ਜੂਨ, 2020 ਨੂੰ ਸਵੇਰੇ 11:00 ਵਜੇ ਰੱਖਿਆ ਗਿਆ ਹੈ, ਜਿਸ ਦਾ ਸਿਰਲੇਖ ਹੈ ਹਰਿਆਣਾ: ਸੱਭਿਆਚਾਰ, ਖਾਣਾ ਅਤੇ ਟੂਰਿਜ਼ਮਕਿਰਪਾ ਕਰਕੇ ਇੱਥੇ ਰਜਿਸਟਰ ਕਰੋ: https://bit/ly/3dmTbmz

******

 

ਐੱਨਬੀ/ਏਕੇਜੇ/ਓਏ



(Release ID: 1628529) Visitor Counter : 213