ਗ੍ਰਹਿ ਮੰਤਰਾਲਾ

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਰਬ ਸਾਗਰ ਵਿੱਚ ਆਉਣ ਵਾਲੇ ਚੱਕਰਵਾਤੀ ਤੂਫ਼ਾਨ ਨਾਲ ਨਜਿੱਠਣ ਲਈ ਐੱਨਡੀਐੱਮਏ, ਐੱਨਡੀਆਰਐੱਫ, ਆਈਐੱਮਡੀ, ਇੰਡੀਅਨ ਕੋਸਟ ਗਾਰਡ ਦੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ

ਸ਼੍ਰੀ ਸ਼ਾਹ ਨੇ ਇਸ ਮੁੱਦੇ ’ਤੇ ਗੁਜਰਾਤ, ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਅਤੇ ਦਮਨ ਅਤੇ ਦੀਊ ਦੇ ਪ੍ਰਸ਼ਾਸਕ ਨਾਲ ਗੱਲ ਕੀਤੀ


ਗ੍ਰਹਿ ਮੰਤਰੀ ਨੇ ਆਉਣ ਵਾਲੇ ਚੱਕਰਵਾਤ ਦੇ ਮੱਦੇਨਜ਼ਰ ਸਭ ਤਰ੍ਹਾਂ ਦੀ ਕੇਂਦਰੀ ਸਹਾਇਤਾ ਦਾ ਭਰੋਸਾ ਦਿੱਤਾ

Posted On: 01 JUN 2020 8:23PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਰਬ ਸਾਗਰ ਵਿੱਚ ਆਉਣ ਵਾਲੇ ਚੱਕਰਵਾਤੀ ਤੂਫ਼ਾਨ ਨਾਲ ਨਜਿੱਠਣ ਲਈ ਐੱਨਡੀਐੱਮਏ, ਐੱਨਡੀਆਰਐੱਫ, ਆਈਐੱਮਡੀ ਅਤੇ ਭਾਰਤੀ ਕੋਸਟ ਰੱਖਿਅਕਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ। ਚੱਕਰਵਾਤ ਨਾਲ ਮਹਾਰਾਸ਼ਟਰ, ਗੁਜਰਾਤ ਅਤੇ ਦਮਨ ਅਤੇ ਦੀਊ ਦੇ ਕੁਝ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

 

 

ਇਸ ਤੋਂ ਪਹਿਲਾਂ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਸੂਚਿਤ ਕੀਤਾ ਕਿ ਦੱਖਣ-ਪੂਰਬ ਅਤੇ ਨਜ਼ਦੀਕੀ ਪੂਰਬ-ਮੱਧ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਵਿੱਚ ਚੰਗੀ ਤਰ੍ਹਾਂ ਦਿਖਾਈ ਦੇਣ ਵਾਲਾ ਘੱਟ ਦਬਾਅ ਦਾ ਖੇਤਰ ਇੱਕ ਦਬਾਅ ਵਿੱਚ ਕੇਂਦ੍ਰਿਤ ਹੈ ਅਤੇ ਅਗਲੇ 12 ਘੰਟਿਆਂ ਦੌਰਾਨ ਇਸਦੇ ਗਹਿਰੇ ਦਬਾਅ ਵਿੱਚ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਅਗਲੇ 24 ਘੰਟਿਆਂ ਦੌਰਾਨ ਪੂਰਬ ਸੈਂਟਰਲ ਅਰਬ ਸਾਗਰ ਉੱਤੇ ਚੱਕਰਵਾਤੀ ਤੂਫ਼ਾਨ ਆਉਣ ਦੀ ਸੰਭਾਵਨਾ ਹੈ।

 

 

 

ਬਾਅਦ ਵਿੱਚ ਸ਼੍ਰੀ ਸ਼ਾਹ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਸ਼੍ਰੀ ਵਿਜੇ ਰੁਪਾਨੀ ਅਤੇ ਸ਼੍ਰੀ ਉੱਦਵ ਠਾਕਰੇ ਅਤੇ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਊ ਦੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕੀਤੀ। ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਆਉਣ ਵਾਲੇ ਚੱਕਰਵਾਤ ਦੇ ਮੱਦੇਨਜ਼ਰ ਸਭ ਤਰ੍ਹਾਂ ਦੀ ਕੇਂਦਰੀ ਮਦਦ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਲਾਜ਼ਮੀ ਲੋੜਾਂ ਅਤੇ ਸੰਸਾਧਨਾਂ ਦਾ ਵਿਵਰਣ ਦੇਣ ਨੂੰ ਕਿਹਾ।

 

ਇਸੇ ਦੌਰਾਨ, ਐੱਨਡੀਆਰਐੱਫ ਨੇ ਪਹਿਲਾਂ ਹੀ ਗੁਜਰਾਤ ਵਿੱਚ 13 ਟੀਮਾਂ ਨੂੰ ਤੈਨਾਤ ਕੀਤਾ ਹੈ ਜਿਨ੍ਹਾਂ ਵਿੱਚ 2 ਰਿਜ਼ਰਵ ਦੇ ਰੂਪ ਵਿੱਚ ਅਤੇ 16 ਟੀਮਾਂ ਮਹਾਰਾਸ਼ਟਰ ਵਿੱਚ ਜਿਨ੍ਹਾਂ ਵਿੱਚ 7 ਟੀਮਾਂ ਨੂੰ ਰਿਜ਼ਰਵ ਵਿੱਚ ਰੱਖਿਆ ਗਿਆ ਹੈ, ਜਦੋਂਕਿ ਇੱਕ ਟੀਮ ਨੂੰ ਦਮਨ ਅਤੇ ਦੀਊ ਅਤੇ ਦਾਦਰਾ ਅਤੇ ਨਗਰ ਹਵੇਲੀ ਲਈ ਤੈਨਾਤ ਕੀਤਾ ਗਿਆ ਹੈ। ਐੱਨਡੀਆਰਐੱਫ ਰਾਜ ਸਰਕਾਰਾਂ ਨੂੰ ਹੇਠਲੇ ਤਟਵਰਤੀ ਖੇਤਰਾਂ ਦੇ ਲੋਕਾਂ ਨੂੰ ਕੱਢਣ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

 

 

*****

 

 

ਵੀਜੀ/ਐੱਸਐੱਨਸੀ/ਵੀਐੱਮ



(Release ID: 1628524) Visitor Counter : 164