ਪ੍ਰਿਥਵੀ ਵਿਗਿਆਨ ਮੰਤਰਾਲਾ
ਪੂਰਬੀ ਸੈਂਟਰਲ ਅਤੇ ਇਸ ਦੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ ’ਤੇ ਦਬਾਅ: ਉੱਤਰੀ ਮਹਾਰਾਸ਼ਟਰ-ਦੱਖਣੀ ਗੁਜਰਾਤ ਦੇ ਤੱਟ ’ਤੇ ਪੂਰਵ-ਚੱਕਰਵਾਤ ਦੇਖਿਆ
ਅਗਲੇ 24 ਘੰਟਿਆਂ ਦੌਰਾਨ ਪੂਰਬੀ ਸੈਂਟਰਲ ਅਰਬ ਸਾਗਰ ਉੱਤੇ ਚੱਕਰਵਾਤੀ ਤੂਫਾਨ ਵਿੱਚ ਹੋਰ ਤੇਜ਼ੀ ਆਉਣ ਦੀ ਬਹੁਤ ਸੰਭਾਵਨਾ ਹੈ
ਦੱਖਣੀ ਤਟਵਰਤੀ ਓਮਾਨ ਅਤੇ ਨਾਲ ਲਗਦੇ ਯਮਨ ’ਤੇ ਘੱਟ ਦਬਾਅ
Posted On:
01 JUN 2020 12:32PM by PIB Chandigarh
ਦੱਖਣ ਪੂਰਬ ਅਤੇ ਇਸ ਦੇ ਨਾਲ ਲਗਦੇ ਪੂਰਬੀ ਸੈਂਟਰਲ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਦਾ ਘੱਟ ਦਬਾਅ ਵਾਲਾ ਖੇਤਰ ਪੂਰਬ-ਕੇਂਦਰੀ ਅਤੇ ਇਸ ਦੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ ਨਾਲ ਕੇਂਦਰਿਤ ਰਿਹਾ ਅਤੇ ਅੱਜ 1 ਜੂਨ, 2020 ਦੇ 0530 ਘੰਟਿਆਂ ’ਤੇ ਕੇਂਦਰਿਤ ਹੈ ਜੋ 13.0° ਉੱਤਰ ਵਿਥਕਾਰ ਅਤੇ 71.40 ਪੂਰਬ ਲੰਬਕਾਰ ’ਤੇ ਪਾਂਜੀਮ (ਗੋਆ) ਦੇ ਲਗਭਗ 370 ਕਿਲੋਮੀਟਰ ਦੱਖਣ-ਪੱਛਮ ਵਿਚ, ਮੁੰਬਈ (ਮਹਾਰਾਸ਼ਟਰ) ਦੇ ਦੱਖਣ-ਦੱਖਣ-ਪੱਛਮ ਵਿਚ 690 ਕਿਲੋਮੀਟਰ ਅਤੇ ਸੂਰਤ (ਗੁਜਰਾਤ) ਦੇ 920 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿਚ ਸਥਿਤ ਹੈ।
ਅਗਲੇ 12 ਘੰਟਿਆਂ ਦੌਰਾਨ ਪੂਰਬੀ ਸੈਂਟਰਲ ਅਤੇ ਇਸਦੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ ਦੇ ਗਹਿਰੇ ਦਬਾਅ ਵਿਚ ਆਉਣ ਦੀ ਸੰਭਾਵਨਾ ਹੈ ਅਤੇ ਅਗਲੇ 24 ਘੰਟਿਆਂ ਦੌਰਾਨ ਪੂਰਬੀ ਸੈਂਟਰਲ ਅਰਬ ਸਾਗਰ ਉੱਤੇ ਚੱਕਰਵਾਤੀ ਤੂਫਾਨ ਹੋਰ ਤੇਜ਼ ਹੋ ਜਾਵੇਗਾ।
ਸ਼ੁਰੂ ਵਿੱਚ 02 ਜੂਨ ਸਵੇਰ ਤੱਕ ਲਗਭਗ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ ਅਤੇ ਫਿਰ 3 ਜੂਨ ਦੀ ਸ਼ਾਮ/ਰਾਤ ਦੌਰਾਨ ਹਰਿਹਰੇਸ਼ਵਰ (ਰਾਏਗੜ੍ਹ, ਮਹਾਰਾਸ਼ਟਰ) ਅਤੇ ਦਮਨ ਵਿਚਕਾਰ ਉੱਤਰ-ਉੱਤਰ ਪੂਰਬ ਵੱਲ ਫਿਰ ਤੋਂ ਉੱਤਰ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਤੱਟ ਨੂੰ ਪਾਰ ਕਰੇਗਾ।
ਪੂਰਬ ਅਨੁਮਾਨ ਦੀ ਟਰੈਕ ਅਤੇ ਤੀਬਰਤਾ ਹੇਠ ਦਿੱਤੀ ਸਾਰਣੀ ਵਿੱਚ ਦਿੱਤੀ ਗਈ ਹੈ :
ਮਿਤੀ/ਸਮਾਂ (ਆਈਐੱਸਟੇ)
|
ਸਥਿਤੀ (ਵਿਥਕਾਰ 0ਉੱਤਰ/ ਲੰਬਕਾਰ 0ਪੂਰਬ)
|
ਹਵਾ ਦੀ ਸਤਹਾ ’ਤੇ ਵੱਧ ਤੋਂ ਵੱਧ ਰਫ਼ਤਾਰ (ਕਿਲੋਮੀਟਰ ਪ੍ਰਤੀ ਘੰਟਾ)
|
ਚੱਕਰਵਾਤ ਦੀ ਗੜਬੜ ਦੀ ਸ਼੍ਰੇਣੀ
|
01.06.20/0530
|
13.0/71.4
|
40-50 ਤੋਂ ਵਧ ਕੇ 60
|
ਦਬਾਅ
|
01.06.20/1130
|
13.3/71.2
|
45-55 ਤੋਂ ਵਧ ਕੇ 65
|
ਦਬਾਅ
|
01.06.20/1730
|
13.7/71.0
|
50-60 ਤੋਂ ਵਧ ਕੇ 70
|
ਗਹਿਰਾ ਦਬਾਅ
|
01.06.20/2330
|
14.2/70.9
|
55-65 ਤੋਂ ਵਧ ਕੇ 75
|
ਗਹਿਰਾ ਦਬਾਅ
|
02.06.20/0530
|
14.9/70.8
|
60-70 ਤੋਂ ਵਧ ਕੇ 80
|
ਚੱਕਰਵਾਤੀ ਤੂਫ਼ਾਨ
|
02.06.20/1730
|
15.7/70.9
|
80-90 ਤੋਂ ਵਧ ਕੇ 100
|
ਚੱਕਰਵਾਤੀ ਤੂਫ਼ਾਨ
|
03.06.20/0530
|
17.0/71.4
|
90-100 ਤੋਂ ਵਧ ਕੇ 110
|
ਗੰਭੀਰ ਚੱਕਰਵਾਤੀ ਤੂਫ਼ਾਨ
|
03.06.20/1730
|
18.4/72.2
|
105-115 ਤੋਂ ਵਧ ਕੇ 125
|
ਗੰਭੀਰ ਚੱਕਰਵਾਤੀ ਤੂਫ਼ਾਨ
|
04.06.20/0530
|
19.6/72.9
|
95-105 ਤੋਂ ਵਧ ਕੇ 115
|
ਗੰਭੀਰ ਚੱਕਰਵਾਤੀ ਤੂਫ਼ਾਨ
|
04.06.20/1730
|
20.8/73.5
|
60-70 ਤੋਂ ਵਧ ਕੇ 80
|
ਚੱਕਰਵਾਤੀ ਤੂਫ਼ਾਨ
|
ਦੱਖਣੀ ਤਟਵਰਤੀ ਓਮਾਨ ਅਤੇ ਇਸਦੇ ਨਾਲ ਲਗਦੇ ਯਮਨ ’ਤੇ ਦਬਾਅ ਅਸਲ ਵਿੱਚ ਕਮਜ਼ੋਰ ਬਣਿਆ ਹੋਇਆ ਹੈ ਅਤੇ ਘੱਟ ਨਿਸ਼ਚਤ ਦਬਾਅ ਵਾਲੇ ਖੇਤਰ ਵਿੱਚ ਕਮਜ਼ੋਰ ਰਿਹਾ ਅਤੇ ਉਸੇ ਖੇਤਰ ਵਿੱਚ 1 ਜੂਨ, 2020 ਨੂੰ ਯਾਨੀ ਅੱਜ 0530 ਵਜੇ ਸਥਿਤ ਹੈ। ਅਗਲੇ 24 ਘੰਟਿਆਂ ਦੌਰਾਨ ਇਸਦੇ ਹੌਲੀ ਹੌਲੀ ਘੱਟ ਦਬਾਅ ਵਾਲੇ ਖੇਤਰ ਵਿੱਚ ਕਮਜ਼ੋਰ ਹੋਣ ਦੀ ਬਹੁਤ ਸੰਭਾਵਨਾ ਹੈ।
ਚੇਤਾਵਨੀ :
1. ਵਰਖਾ
• ਦਬਾਅ ਦੇ ਪ੍ਰਭਾਵ ਅਧੀਨ, ਅੱਜ 1 ਜੂਨ ਨੂੰ ਲਕਸ਼ਦੀਪ ਖੇਤਰ, ਉੱਤਰੀ ਕੇਰਲਾ ਅਤੇ ਤਟਵਰਤੀ ਕਰਨਾਟਕ ਵਿੱਚ ਬਹੁਤ ਜ਼ਿਆਦਾ ਭਾਰੀ ਵਰਖਾ ਦੇ ਨਾਲ ਬਹੁਤੇ ਸਥਾਨਾਂ ’ਤੇ ਹਲਕੀ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਹੈ। 01 ਜੂਨ ਨੂੰ ਦੱਖਣੀ ਕੋਂਕਣ ਅਤੇ ਗੋਆ ਵਿਚ ਛੋਟੀਆਂ ਮੋਟੀਆਂ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਪੈਣ ਦੇ ਨਾਲ ਜ਼ਿਆਦਾਤਰ ਥਾਵਾਂ ’ਤੇ ਹਲਕੇ ਤੋਂ ਦਰਮਿਆਨੀ ਵਰਖਾ ਦੀ ਸੰਭਾਵਨਾ ਹੈ। ਕੋਂਕਣ ਅਤੇ ਗੋਆ ਵਿਚ 02 ਜੂਨ ਨੂੰ ਅਤੇ ਦੱਖਣੀ ਕੋਂਕਣ ਅਤੇ ਗੋਆ ਵਿਚ 03 ਜੂਨ ਨੂੰ ਛੋਟੇ ਮੋਟੇ ਸਥਾਨਾਂ ’ਤੇ ਭਾਰੀ ਅਤੇ ਬਹੁਤ ਭਾਰੀ ਵਰਖਾ ਹੋਣ ਨਾਲ ਬਹੁਤ ਸਾਰੀਆਂ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ।
• ਉੱਤਰੀ ਕੋਂਕਣ ਅਤੇ ਉੱਤਰ ਮੱਧ ਮਹਾਰਾਸ਼ਟਰ ਦੇ ਵੱਖ ਵੱਖ ਸਥਾਨਾਂ ’ਤੇ 03 ਅਤੇ 04 ਜੂਨ ਨੂੰ ਬਹੁਤੀਆਂ ਥਾਵਾਂ ’ਤੇ ਹਲਕੇ ਤੋਂ ਦਰਮਿਆਨੀ ਵਰਖਾ, ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਅਤੇ ਬਹੁਤ ਭਾਰੀ ਵਰਖਾ ਦੀ ਸੰਭਾਵਨਾ ਹੈ।
• ਦੱਖਣੀ ਗੁਜਰਾਤ ਰਾਜ, ਦਮਨ, ਦਿਉ, ਦਾਦਰਾ ਅਤੇ ਨਗਰ ਹਵੇਲੀ ਵਿਚ ਬਹੁਤੇ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਵਰਖਾ ਦੀ ਬਹੁਤ ਸੰਭਾਵਨਾ ਹੈ ਜੋ 3 ਜੂਨ ਨੂੰ ਅਤੇ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਅਤੇ ਦੱਖਣੀ ਗੁਜਰਾਤ ਰਾਜ, ਦਮਨ, ਦਿਉ, ਦਾਦਰਾ ਅਤੇ ਨਗਰ ਹਵੇਲੀ ਵਿੱਚ 04 ਜੂਨ ਨੂੰ ਛੋਟੇ ਮੋਟੇ ਸਥਾਨਾਂ ’ਤੇ ਬਹੁਤ ਭਾਰੀ ਵਰਖਾ ਹੋ ਸਕਦੀ ਹੈ।
2. ਹਵਾ ਦੀ ਚੇਤਾਵਨੀ
• ਤੇਜ਼ ਤੂਫਾਨੀ ਹਵਾਵਾਂ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣਗੀਆਂ, ਜੋ ਪੂਰਬ-ਕੇਂਦਰੀ ਅਤੇ ਇਸ ਦੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ ਉੱਤੇ ਪ੍ਰਬਲ ਹਨ। ਅਗਲੇ 48 ਘੰਟਿਆਂ ਦੌਰਾਨ ਇਹ ਪੂਰਬੀ ਸੈਂਟਰਲ ਅਤੇ ਇਸ ਦੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ’ਤੇ ਚੱਲਣ ਦੀ ਸੰਭਾਵਨਾ ਹੈ।
• ਇਹ ਹੌਲੀ ਹੌਲੀ ਰਫ਼ਤਾਰ ਫੜੇਗੀ ਅਤੇ ਪੂਰਬੀ ਸੈਂਟਰਲ ਅਰਬ ਸਾਗਰ ਅਤੇ ਇਸਦੇ ਨਾਲ ਲਗਦੇ ਦੱਖਣੀ ਮਹਾਰਾਸ਼ਟਰ ਤਟ ’ਤੇ 02 ਜੂਨ ਦੀ ਸਵੇਰ ਤੋਂ ਇਸਦੀ ਗਤੀ 60-70 ਕਿਲੋਮੀਟਰ ਪ੍ਰਤੀ ਘੰਟੇ ਤੋਂ 80 ਕਿਲੋਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਬਾਅਦ ਵਿੱਚ ਇਹ ਪੂਰਬੀ ਸੈਂਟਰਲ ਅਤੇ ਉੱਤਰੀ ਪੂਰਬੀ ਅਰਬ ਸਾਗਰ ਅਤੇ ਮਹਾਰਾਸ਼ਟਰ ਤਟ ’ਤੇ 105-115 ਕਿਲੋਮੀਟਰ ਪ੍ਰਤੀ ਘੰਟਾ ਤੋਂ 125 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। 03 ਜੂਨ ਦੀ ਸ਼ਾਮ ਤੋਂ ਇਹ ਦੱਖਣੀ ਗੁਜਰਾਤ ਤਟ ’ਤੇ 80-90 ਕਿਲੋਮੀਟਰ ਪ੍ਰਤੀ ਘੰਟੇ ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਰਫ਼ਤਾਰ ਨਾਲ ਤੇਜ਼ ਹੋ ਜਾਵੇਗੀ।
• ਅਗਲੇ 48 ਘੰਟਿਆਂ ਦੌਰਾਨ ਤੇਜ਼ ਹਵਾ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪੂਰਬੀ ਸੈਂਟਰਲ ਅਰਬ ਸਾਗਰ ਉੱਤੇ ਅਤੇ ਕਰਨਾਟਕ-ਗੋਆ ਦੇ ਤਟ ’ਤੇ ਚੱਲਣ ਦੀ ਸੰਭਾਵਨਾ ਹੈ।
• ਅਗਲੇ 48 ਘੰਟਿਆਂ ਦੌਰਾਨ ਤੇਜ਼ ਰਫ਼ਤਾਰ ਹਵਾ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਕਸ਼ਦੀਪ ਦੇ ਖੇਤਰ ਅਤੇ ਕੇਰਲ ਦੇ ਤਟ ਦੇ ਨਾਲ-ਨਾਲ ਵਧਣ ਦੀ ਸੰਭਾਵਨਾ ਹੈ।
3. ਸਮੁੰਦਰ ਦੀ ਸਥਿਤੀ
• ਅਗਲੇ 48 ਘੰਟਿਆਂ ਦੌਰਾਨ ਪੂਰਬੀ ਸੈਂਟਰਲ ਅਤੇ ਨਾਲ ਲਗਦੇ ਦੱਖਣ-ਪੂਰਬੀ ਅਰਬ ਸਾਗਰ ਤੋਂ ਸਮੁੰਦਰ ਦੀ ਸਥਿਤੀ ਬਹੁਤ ਖਰਾਬ ਹੋਣ ਦੀ ਸੰਭਾਵਨਾ ਹੈ। ਇਹ ਅਗਲੇ 48 ਘੰਟਿਆਂ ਦੌਰਾਨ ਪੂਰਬੀ ਸੈਂਟਰਲ ਅਤੇ ਦੱਖਣ-ਪੂਰਬੀ ਅਰਬ ਸਾਗਰ ਦੇ ਉੱਪਰ ਅਤੇ ਕਰਨਾਟਕ-ਗੋਆ ਦੇ ਤੱਟ ’ਤੇ ਬਹੁਤ ਖਰਾਬ ਹੋ ਜਾਵੇਗੀ। ਇਹ 2 ਜੂਨ ਤੋਂ ਪੂਰਬ ਸੈਂਟਰਲ ਅਰਬ ਸਾਗਰ ਦੇ ਨਾਲ-ਨਾਲ ਅਤੇ ਮਹਾਰਾਸ਼ਟਰ ਦੇ ਤਟ ’ਤੇ ਹੋਰ ਵੀ ਜ਼ਿਅਦਾ ਵਿਗੜ ਜਾਵੇਗੀ।
• ਸਮੁੰਦਰ ਦੀ ਸਥਿਤੀ 3 ਜੂਨ ਤੋਂ ਗੁਜਰਾਤ ਦੇ ਤਟ ਦੇ ਨਾਲ-ਨਾਲ ਉੱਤਰ-ਪੂਰਬੀ ਅਰਬ ਸਾਗਰ ਤੋਂ ਹੋਰ ਖਰਾਬ ਹੋ ਜਾਵੇਗੀ।
4. ਮਛੇਰਿਆਂ ਨੂੰ ਚੇਤਾਵਨੀ
ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਗਲੇ 48 ਘੰਟਿਆਂ ਦੌਰਾਨ ਦੱਖਣ-ਪੂਰਬ ਅਰਬ ਸਾਗਰ, ਲਕਸ਼ਦੀਪ ਖੇਤਰ ਅਤੇ ਕੇਰਲ ਤਟ ’ਤੇ ਨਾ ਜਾਣ, ਪੂਰਬ-ਪੂਰਬ ਅਰਬ ਸਾਗਰ ਅਤੇ ਕਰਨਾਟਕ-ਗੋਆ ਤੱਟ ਨਾਲ 3 ਜੂਨ ਤੱਕ, 3-4 ਜੂਨ ਦੌਰਾਨ ਮਹਾਰਾਸ਼ਟਰ ਦੇ ਤਟ ਦੇ ਨਾਲ ਅਤੇ ਪੂਰਬ ਵਿੱਚ ਪੂਰਬੀ ਤਟ ਨਾਲ ਅਤੇ ਗੁਜਰਾਤ ਤਟ ਤੋਂ ਪੂਰਬ-ਪੂਰਬ ਅਰਸ ਸਾਗਰ ਤੱਕ ਨਾ ਜਾਣ।
ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ www.rsmcnewdelhi.imd.gov.in ਅਤੇ www.mausam.imd.gov.in ’ਤੇ ਵਿਜ਼ਿਟ ਕਰੋ।



*****
ਐੱਨਬੀ/ਕੇਜੀਐੱਸ
(Release ID: 1628400)
Visitor Counter : 177