ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਇਨਫੈਕਸ਼ਨ ਟ੍ਰਾਂਸਮਿਸ਼ਨ ਦੀ ਨਿਗਰਾਨੀ ਕਰਨ ਅਤੇ ਨੀਤੀ ਨਿਰਮਾਤਾਵਾਂ ਨੂੰ ਫੈਸਲੇ ਲੈਣ ਵਿੱਚ ਸਹਾਇਤਾ ਦੇ ਲਈ ਕੋਵਿਡ-19 ਇੰਡੀਆ ਨੈਸ਼ਨਲ ਸੁਪਰ ਮਾਡਲ ਦੀ ਸ਼ੁਰੂਆਤ ਕੀਤੀ
Posted On:
30 MAY 2020 3:59PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਇਨਫੈਕਸ਼ਨ ਦੇ ਭਵਿੱਖ ਵਿੱਚ ਹੋਣ ਵਾਲੇ ਪ੍ਰਸਾਰ ਦੀ ਨਿਗਰਾਨੀ ਕਰਨ ਅਤੇ ਇਸ ਪ੍ਰਕਾਰ, ਸਿਹਤ ਪ੍ਰਣਾਲੀ ਦੀ ਤਿਆਰੀ ਅਤੇ ਇਨਫੈਕਸ਼ਨ ਵਿੱਚ ਕਮੀ ਲਿਆਉਣ ਵਾਲੇ ਹੋਰ ਉਪਾਵਾਂ ਨਾਲ ਸਬੰਧਿਤ ਫ਼ੈਸਲੇ ਲੈਣ ਵਿੱਚ ਸਹਾਇਤਾ ਕਰਨ ਦੇ ਲਈ ਇੱਕ ਕੋਵਿਡ - 19 ਇੰਡੀਆ ਨੈਸ਼ਨਲ ਸੁਪਰ ਮਾਡਲ ਦੀ ਸ਼ੁਰੂਆਤ ਕੀਤੀ ਹੈ।
ਜਿੱਥੇ ਸਰਕਾਰ ਇਨਫੈਕਸ਼ਨ ਅਤੇ ਮੌਤ ਦਰ ’ਤੇ ਬਾਰੀਕੀ ਨਜ਼ਰ ਰੱਖ ਰਹੀ ਹੈ, ਰੋਗ ਦੇ ਪ੍ਰਸਾਰ ਦਾ ਅੰਦਾਜ਼ਾ ਲਗੂਂ ਦੇ ਲਈ ਇੱਕ ਮਜ਼ਬੂਤ ਭਵਿੱਖਬਾਣੀ ਕਰਨ ਵਾਲਾ ਮਾਡਲ ਲਿਆਉਣ ਅਤੇ ਰੋਗ ਦੇ ਨਿਰੀਖਣ ਵਿੱਚ ਵਾਧਾ ਕਰਨਾ ਵੀ ਬਹੁਤ ਜ਼ਰੂਰੀ ਹੈ। ਡੀਐੱਸਟੀ -ਐੱਸਈਆਰਬੀ (ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ) ਅਤੇ ਹੋਰ ਏਜੰਸੀਆਂ ਦੁਆਰਾ ਫੰਡ ਕੀਤੇ ਜਾਂਚਕਰਤਾਵਾਂ ਦੁਆਰਾ ਕੋਵਿਡ - 19 ਦੀ ਭਵਿੱਖਬਾਣੀ ਅਤੇ ਨਿਰੀਖਣ ਦੇ ਲਈ ਅਣਗਣਿਤ ਗਣਿਤ ਦੇ ਮਾਡਲਾਂ ’ਤੇ ਕੰਮ ਕੀਤਾ ਜਾ ਰਿਹਾ ਹੈ।
ਮੈਟਰੋਲੋਜੀਕਲ ਇਵੈਂਟਾਂ ਦੀ ਆਫ਼ਤ ਪ੍ਰਬੰਧਨ ਯੋਜਨਾਵਾਂ ਦੇ ਲਈ ਗਣਿਤ ਮਾਡਲਾਂ ਦੀ ਵਰਤੋਂ ਦੇ ਭਾਰਤ ਦੇ ਇਤਿਹਾਸ ਤੋਂ ਪ੍ਰੇਰਿਤ ਹੋ ਕੇ, ਡੀਐੱਸਟੀ ਨੇ ਇਸ ਖੇਤਰ ਦੀ ਮੁਹਾਰਤ ਨੂੰ ਹਾਸਲ ਕਰਨ ਵਿੱਚ ਅਤੇ ਪੂਰੇ ਦੇਸ਼ ਦੇ ਲਈ ਇੱਕ ਮਾਡਲ ਦਾ ਨਿਰਮਾਣ ਕਰਨ ਦੇ ਲਈ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਸ ਨੂੰ ਸਬੂਤ-ਅਧਾਰਿਤ ਭਵਿੱਖਬਾਣੀ ਕਰਨ ਲਈ, ਜਿਸ ਦੀ ਵਰਤੋਂ ਪਰੰਪਰਾਗਤ ਰੂਪ ਨਾਲ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਭਾਈਚਾਰਿਆਂ ਵਿੱਚ ਕੀਤਾ ਜਾਂਦਾ ਹੈ, ਦੇ ਲਈ ਲੋੜੀਂਦੀ ਸਖ਼ਤ ਟੈਸਟਿੰਗ ਦੇ ਅਧੀਨ ਹੋਵੇਗਾ।
ਇਹ ਮਾਡਲ ਪੂਰੀ ਤਰ੍ਹਾਂ ਨਾਲ ਉਸ ਅੰਕੜੇ ’ਤੇ ਭਰੋਸਾ ਕਰੇਗਾ ਜੋ ਕੋਵਿਡ - 19 ਲਈ ਢੁਕਵਾਂ ਹੋਵੇਗਾ ਅਤੇ ਇਸ ਵਿੱਚ ਅੰਕੜੇ ਦੇ ਲਈ ਨਵੇਂ ਰੁਝਾਨਾਂ ਤੋਂ ਸਿੱਖਣ ਦੇ ਲਈ ਇੱਕ ਅਨੁਕੂਲ ਅੰਦਰੂਨੀ ਕੰਪੋਨੈਂਟ ਵੀ ਹੋਵੇਗਾ। ਇਹ ਸਫ਼ਲ ਸਬੂਤ ਅਧਾਰਿਤ ਗਣਿਤਿਕ ਅਤੇ ਸੰਖਿਅਕੀ ਭਵਿੱਖਬਾਣੀ ਮਾਡਲ ਨੂੰ ਇਕੱਠਾ ਕਰੇਗਾ ਅਤੇ ਇਨਫੈਕਸ਼ਨ ਰੋਗ ਦੇ ਫੈਲਣ ਦੀ ਮਜਬੂਤ ਭਵਿੱਖਬਾਣੀ ਦੇ ਲਈ ਸਭ ਤੋਂ ਵਧੀਆ ਭਵਿੱਖਸੂਚਕ ਵਿਸ਼ਲੇਸ਼ਣ ਨੂੰ ਸ਼ਾਮਲ ਕਰੇਗਾ। ਇਸ ਸੁਪਰ ਮਾਡਲ ਦੀ ਵਰਤੋਂ ਭਾਰਤ ਅਤੇ ਦੁਨੀਆ ਭਰ ਵਿੱਚ ਇਨਫੈਕਸ਼ਨ ਦੇ ਪ੍ਰਸਾਰ ਦੀ ਦਰ ਅਤੇ ਕਿਸ ਤਰ੍ਹਾਂ ਇਹ ਸਿਹਤ ਖੇਤਰ ਨੂੰ ਪ੍ਰਭਾਵਿਤ ਕਰੇਗਾ, ਦੀ ਭਵਿੱਖਬਾਣੀ ਕਰਨ ਵਿੱਚ ਮੁਸ਼ਕਿਲਾਂ ਤੋਂ ਉਭਰਨ ਵਿੱਚ ਨੀਤੀ ਨਿਰਮਾਤਾਵਾਂ ਦੁਆਰਾ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਮਹਾਮਾਰੀ ਨੂੰ ਰੋਕਿਆ ਜਾ ਸਕੇਗਾ।
ਇਸ ਪਹਿਲ ਦੇ ਇੱਕ ਹਿੱਸੇ ਦੇ ਰੂਪ ਵਿੱਚ, ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਫਿਕ ਰਿਸਰਚ (ਜੇਐੱਨਸੀਏਐੱਸਆਰ) ਅਤੇ ਆਈਆਈਐੱਸਸੀ, ਬੰਗਲੌਰ ਦੇਸ਼ ਵਿੱਚ ਸਾਰੇ ਕੋਵਿਡ - 19 ਮਾਡਲਿੰਗ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਦੇ ਨਾਲ ਸੰਪਰਕ ਕਰਨ ਅਤੇ ਕੰਮ ਕਰਨ ਦੇ ਲਈ ਤਾਲਮੇਲ ਕਰਨਗੇ। ਇਹ ਵੱਖ-ਵੱਖ ਮਾਡਲਾਂ ਦਾ ਮੁੱਲਾਂਕਣ ਕਰਨ ਦੇ ਲਈ ਬੈਂਚਮਾਰਕਾਂ ਦੇ ਇੱਕ ਸੈੱਟ ਵਿਕਸਿਤ ਕਰੇਗਾ ਅਤੇ ਆਖਰੀ ਰੂਪ ਵਿੱਚ ਕੋਵਿਡ - 19 ਇੰਡੀਆ ਨੈਸ਼ਨਲ ਸੁਪਰ ਮਾਡਲ ਨੂੰ ਪ੍ਰਦਾਨ ਕਰੇਗਾ। ਤਾਲਮੇਲ ਟੀਮ ਮਾਡਲਿੰਗ ਵਿੱਚ ਕਿਰਿਆਸ਼ੀਲ ਖੋਜ ਸਮੂਹਾਂ, ਵੱਖ-ਵੱਖ ਸਾਫ਼ਟਵੇਅਰ ਡਿਵੈਲਪਰਾਂ ਅਤੇ ਨਾਮਵਰ ਕੰਪਨੀਆਂ ਦੇ ਨਾਲ ਸਲਾਹ ਮਸ਼ਵਰਾ ਕਰੇਗਾ ਅਤੇ ਕੰਮ ਕਰੇਗਾ, ਜਿਸ ਨਾਲ ਕਿ ਇੱਕ ਢੁਕਵੇਂ ਯੂਜਰ ਇੰਟਰਫੇਸ ਅਤੇ ਸੌਫ਼ਟਵੇਅਰ ਦੀ ਡਿਲੀਵਰੀ ਕੀਤੀ ਜਾ ਸਕੇ।
ਇੱਕ ਸਲਾਹਕਾਰ ਕਮੇਟੀ ਡੀਐੱਸਟੀ ਅਤੇ ਐੱਸਈਆਰਬੀ ਅਤੇ ਕੋਆਰਡੀਨੇਟਰਾਂ (ਜੇਐੱਨਸੀਏਐੱਸਆਰ ਅਤੇ ਆਈਆਈਐੱਸਸੀ ਬੰਗਲੌਰ) ਅਤੇ ਇਸ ਪਹਿਲ ਦੇ ਮਾਡਲਰਾਂ ਦੇ ਨਾਲ ਮਿਲ ਕੇ ਕੰਮ ਕਰੇਗਾ, ਜਿਸ ਨਾਲ ਕਿ ਤਕਨੀਕੀ ਇਕੱਠ, ਦਿਸ਼ਾ-ਨਿਰਦੇਸ਼ ’ਤੇ ਮਹੱਤਵਪੂਰਨ ਇਨਪੁੱਟ ਉਪਲਬਧ ਕਰਾਇਆ ਜਾ ਸਕੇ ਅਤੇ ਇੱਕ ਮਜਬੂਤ ਸੁਪਰ ਮਾਡਲ ਦੀ ਆਖਰੀ ਡਿਲੀਵਰੀ ਕੀਤੀ ਜਾ ਸਕੇ।
ਡੀਐੱਸਟੀ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਕੋਵਿਡ - 19 ਦੇ ਪ੍ਰਸਾਰ ਦੇ ਲਈ ਗਣਿਤਿਕ ਮਾਡਲਿੰਗ ਅਤੇ ਅਨੁਰੂਪਤਾ ਅਤੇ ਇਸਦਾ ਪ੍ਰਭਾਵ ਸਿਰਫ਼ ਅਕਾਦਮਿਕ ਅਭਿਆਸ ਨਹੀਂ ਹੈ, ਬਲਕਿ ਤਰਕਸੰਗਤ ਫੈਸਲੇ ਲੈਣ, ਯੋਜਨਾ ਨਿਰਮਾਣ ਅਤੇ ਸਰੋਤ ਪ੍ਰਬੰਧਨ ਦੇ ਲਈ ਮਹੱਤਵਪੂਰਨ ਲੋੜਾਂ ਹਨ। ਇਸ ਤਰ੍ਹਾਂ, ਇਹ ਬੇਹੱਦ ਮਹੱਤਵਪੂਰਨ ਹੈ ਕਿ ਇੱਕ ਮਜਬੂਤ ਰਾਸ਼ਟਰੀ ਮਾਡਲ ਜਿਸ ਦੀ ਜਾਂਚ ਇਸ ਖੇਤਰ ਦੇ ਕੰਮ ਕਰਨ ਵਾਲੇ ਵਿਗਿਆਨਕ ਭਾਈਚਾਰੇ ਦੇ ਵੱਡੇ ਨੁਮਾਇੰਦਿਆਂ ਦੁਆਰਾ ਕੀਤੀ ਗਈ ਹੈ, ਦਾ ਵਿਕਾਸ ਕੀਤਾ ਜਾਵੇਗਾ।
*****
ਐੱਨਬੀ/ ਕੇਜੀਐੱਸ/ (ਡੀਐੱਸਟੀ)
(Release ID: 1627980)
Visitor Counter : 287