ਬਿਜਲੀ ਮੰਤਰਾਲਾ
‘ਕੋਵਿਡ-19’ ਦੇ ਖ਼ਿਲਾਫ਼ ਲੜਾਈ ਵਿੱਚ ਉੱਤਰਾਖੰਡ ਸਰਕਾਰ ਨੂੰ ਪੀਐੱਫਸੀ ਪੀਪੀਈ ਕਿੱਟਾਂ ਅਤੇ ਐਂਬੂਲੈਂਸ ਮੁਹੱਈਆ ਕਰਵਾਏਗੀ
Posted On:
30 MAY 2020 2:45PM by PIB Chandigarh
ਕੋਵਿਡ-19 ਮਹਾਮਾਰੀ ਨਾਲ ਲੜਨ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਉਠਾਉਂਦੇ ਹੋਏ ਬਿਜਲੀ ਮੰਤਰਾਲੇ ਦੇ ਅਧੀਨ ਸੈਂਟਰਲ ਪਬਲਿਕ ਸੈਕਟਰ ਅਦਾਰਾ (ਪੀਐੱਸਯੂ) ਅਤੇ ਭਾਰਤ ਦੀ ਪ੍ਰਮੁੱਖ ਐੱਨਬੀਐੱਫਸੀ ਪਾਵਰ ਫਾਇਨੈਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਫਸੀ) ਉੱਤਰਾਖ਼ੰਡ ਸਰਕਾਰ ਨੂੰ 1.23 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਅੱਗੇ ਆਇਆ ਹੈ।
ਇਸ ਰਕਮ ਦੀ ਵਰਤੋਂ ਫਰੰਟਲਾਈਨ ਸਟਾਫ ਲਈ 500 ਪੀਪੀਈ ਕਿੱਟਾਂ ਅਤੇ ਉੱਤਰਾਖੰਡ ਰਾਜ ਦੇ ਸਿਹਤ ਵਿਭਾਗ ਨੂੰ ਸਪੁਰਦ ਕਰਨ ਲਈ ਪੂਰੀ ਤਰ੍ਹਾਂ ਨਾਲ ਲੈਸ 06 ਐਂਬੂਲੈਂਸਾਂ ਖਰੀਦਣ ਲਈ ਕੀਤੀ ਜਾਵੇਗੀ।
ਇਹੀ ਨਹੀਂ, ਪੀਐੱਫਸੀ ਦੀ ਸੀਐੱਸਆਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਪਹਿਲ ਦੇ ਤਹਿਤ ਕੋਵਿਡ-19 ਦੇ ਫੈਲਾਅ ਦੇ ਖ਼ਿਲਾਫ਼ ਉੱਤਰਾਖ਼ੰਡ ਦੀ ਲੜਾਈ ਵਿੱਚ ਇਸ ਰਾਜ ਦੁਆਰਾ ਕੀਤੀ ਜਾ ਰਹੀ ਤਿਆਰੀ ਵਿੱਚ ਹੋਰ ਜ਼ਰੂਰੀ ਸਹਿਯੋਗ ਦਿੱਤਾ ਜਾਵੇਗਾ।
******
ਆਰਸੀਜੇ/ਐੱਮ
(Release ID: 1627955)
Visitor Counter : 246