ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸੂਰਤ ਸਮਾਰਟ ਸਿਟੀ ਨੇ ਕੋਵਿਡ - 19 ਪ੍ਰਬੰਧਨ ਅਤੇ ਕੰਟੇਨਮੈਂਟ ਵਿੱਚ ਆਈਟੀ ਦੇ ਅਹਿਮ ਉਪਰਾਲੇ ਕੀਤੇ
Posted On:
29 MAY 2020 3:05PM by PIB Chandigarh
ਸੂਰਤ ਮਿਊਂਸਪਲ ਕਾਰਪੋਰੇਸ਼ਨ ਨੇ ਕੋਵਿਡ - 19 ਨਾਲ ਲੜਨ ਲਈ ਵੱਖ-ਵੱਖ ਆਈਟੀ ਪਹਿਲਾਂ ਕੀਤੀਆਂ। ਐੱਸਐੱਮਸੀ ਨੇ ਐੱਸਐੱਮਸੀ ਕੋਵਿਡ - 19 ਟ੍ਰੈਕਰ ਸਿਸਟਮ ਵਿਕਸਿਤ ਕੀਤਾ ਹੈ ਜਿਸ ਵਿੱਚ “ਐੱਸਐੱਮਸੀ ਕੋਵਿਡ - 19 ਟ੍ਰੈਕਰ” ਨਾਮ ਦਾ ਇੱਕ ਵੈੱਬ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਸ਼ਾਮਲ ਹੈ। ਇਹ ਵਿਦੇਸ਼ੀ ਜਾਂ ਅੰਤਰ-ਰਾਜੀ ਯਾਤਰਾ ਦੇ ਇਤਿਹਾਸ ਅਤੇ ਪਾਜ਼ਿਟਿਵ ਕੋਵਿਡ - 19 ਵਿਅਕਤੀਆਂ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਉਂਦਾ ਹੈ। ਯਾਤਰੀਆਂ ਅਤੇ ਹੋਰ ਵਿਅਕਤੀਆਂ ਦੇ ਵੇਰਵੇ ਵੱਖ-ਵੱਖ ਸਰੋਤਾਂ ਦੁਆਰਾ ਇਕੱਠੇ ਕੀਤੇ ਜਾਂਦੇ ਹਨ ਜਿਵੇਂ ਕਿ ਐੱਸਐੱਮਸੀ ਵੈੱਬਸਾਈਟ ’ਤੇ ਸਵੈ ਘੋਸ਼ਣਾ ਪੱਤਰ, ਹੈਲਪਲਾਈਨ ਨੰਬਰਾਂ ’ਤੇ ਆਈਆਂ ਕਾਲਾਂ, ਭਾਰਤ ਸਰਕਾਰ ਆਦਿ ਤੋਂ ਅੰਤਰਰਾਸ਼ਟਰੀ ਯਾਤਰੀਆਂ ਦੀ ਜਾਣਕਾਰੀ। ਐਪਲੀਕੇਸ਼ਨ ਦੇ ਕੰਮਕਾਜ ਬਾਰੇ ਬ੍ਰੀਫ ਹੇਠਾਂ ਦਿੱਤਾ ਗਿਆ ਹੈ:
1. ਐੱਸਐੱਮਸੀ ਨੇ ਵੈੱਬਸਾਈਟ www.suratmunicipal.gov.in ’ਤੇ ਸਵੈ ਘੋਸ਼ਣਾ ਪੱਤਰ ਪ੍ਰਕਾਸ਼ਿਤ ਕੀਤਾ ਹੈ ਜਿੱਥੇ ਵਿਅਕਤੀ ਆਪਣੇ ਵਿਦੇਸ਼ ਜਾਂ ਅੰਤਰ ਰਾਜ ਯਾਤਰਾ ਦੇ ਇਤਿਹਾਸ ਸਮੇਤ ਆਪਣੇ ਵੇਰਵੇ ਜਮ੍ਹਾਂ ਕਰ ਸਕਦੇ ਹਨ ਅਤੇ ਜੇ ਉਹ ਵੇਰਵੇ ਕਿ ਜੇਕਰ ਉਹ ਕਿਸੇ ਪਾਜ਼ਿਟਿਵ ਕੋਵਿਡ - 19 ਵਿਅਕਤੀ ਦੇ ਸੰਪਰਕ ਵਿੱਚ ਆਏ ਹਨ। ਵੇਰਵੇ ਜਮ੍ਹਾਂ ਕਰਨ ’ਤੇ, ਇੱਕ ਵਿਲੱਖਣ ਟ੍ਰੈਕਰ ਆਈਡੀ ਵਾਲੇ ਵਿਅਕਤੀਆਂ ਨੂੰ ਐੱਸਐੱਮਸੀ ਭੇਜਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਐੱਸਐੱਮਸੀ ਕੋਵਿਡ - 19 ਟ੍ਰੈਕਰ ਮੋਬਾਈਲ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ।
2. ਐੱਸਐੱਮਸੀ ਨੇ ਇੱਕ ਹੈਲਪਲਾਈਨ ਨੰਬਰ 1-800-123-800 ਦੀ ਸ਼ੁਰੂਆਤ ਵੀ ਕੀਤੀ ਹੈ ਜਿੱਥੇ ਨਾਗਰਿਕ ਯਾਤਰੀਆਂ ਜਾਂ ਸ਼ੱਕੀ ਵਿਅਕਤੀਆਂ ਬਾਰੇ ਵੇਰਵੇ ਸਾਂਝੇ ਕਰ ਸਕਦੇ ਹਨ। ਵੇਰਵਿਆਂ ਦੀ ਜਾਂਚ ਸਿਹਤ ਅਧਿਕਾਰੀਆਂ ਸਮੇਤ ਐੱਸਐੱਮਸੀ ਟੀਮ ਦੁਆਰਾ ਕੀਤੀ ਗਈ ਹੈ। ਇੱਕ ਫੀਲਡ ਟੀਮ ਜਗ੍ਹਾ ਦਾ ਦੌਰਾ ਕਰਦੀ ਹੈ ਅਤੇ ਜੇ ਹੈਲਪਲਾਈਨ ’ਤੇ ਦਿੱਤੇ ਗਏ ਵੇਰਵਿਆਂ ਦੀ ਪੁਸ਼ਟੀ ਕੀਤੀ ਜਾਂਦੀ ਹੈ, ਤਾਂ ਵਿਅਕਤੀ ਨੂੰ ਘਰ ਦੇ ਵਿੱਚ ਕੁਆਰੰਟੀਨ ਰਹਿਣ ਲਈ ਕਿਹਾ ਜਾਂਦਾ ਹੈ, ਅਤੇ ਉਨ੍ਹਾਂ ਨੂੰ ਇੱਕ ਵਿਲੱਖਣ ਟ੍ਰੈਕਰ ਆਈਡੀ ਵੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਐੱਸਐੱਮਸੀ ਕੋਵਿਡ - 19 ਟ੍ਰੈਕਰ ਮੋਬਾਈਲ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ।
3. ਵਿਅਕਤੀਆਂ ਨੂੰ ਆਪਣੀ ਸਿਹਤ ਸਬੰਧੀ ਐੱਸਐੱਮਸੀ ਕੋਵਿਡ - 19 ਟ੍ਰੈਕਰ ਐਪ ਦੁਆਰਾ ਦਿਨ ਵਿੱਚ ਦੋ ਵਾਰ (ਸਵੇਰੇ 10 ਵਜੇ ਅਤੇ ਸ਼ਾਮ 9 ਵਜੇ) ਪ੍ਰਸ਼ਨਾਵਲੀ ਭਰਨੀ ਪਵੇਗੀ। ਪ੍ਰਸ਼ਨਾਵਲੀ ਵਿੱਚ ਵਿਅਕਤੀਆਂ ਨੂੰ ਪੁੱਛਣ ਲਈ ਤਿੰਨ ਸਵਾਲ ਦਿੱਤੇ ਗਏ ਹਨ ਕਿ ਕੀ ਉਨ੍ਹਾਂ ਨੂੰ ਬੁਖਾਰ, ਖੰਘ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੈ। ਇਸ ਪ੍ਰਸ਼ਨਾਵਲੀ ਦੇ ਨਾਲ, ਵਿਅਕਤੀ ਨੂੰ ਆਪਣੀ ਸੈਲਫੀ (ਫੋਟੋ) ਵੀ ਭੇਜਣੀ ਪੈਂਦੀ ਹੈ। ਜੇ ਕੋਈ ਵਿਅਕਤੀ ਆਪਣੀ ਸਿਹਤ ਸਬੰਧੀ ਪ੍ਰਸ਼ਨਾਵਲੀ ਵਿੱਚ ਕਿਸੇ ਮੁੱਦੇ ਦਾ ਜ਼ਿਕਰ ਕਰਦਾ ਹੈ, ਤਾਂ ਪਹਿਲਾਂ ਫ਼ੋਨ ਦੁਆਰਾ ਫਾਲੋਅਪ ਕੀਤਾ ਜਾਂਦਾ ਹੈ ਅਤੇ ਜੇ ਲੋੜੀਂਦਾ ਹੁੰਦਾ ਹੈ, ਤਾਂ ਵਿਅਕਤੀਆਂ ਨੂੰ ਲਾਜ਼ਮੀ ਜਾਂਚ ਅਤੇ ਇਲਾਜ ਲਈ ਨੇੜਲੀ ਸਿਹਤ ਸੁਵਿਧਾ ਦਾ ਦੌਰਾ ਕਰਨ ਲਈ ਕਿਹਾ ਜਾਂਦਾ ਹੈ।
4. ਐਪ ਦੀ ਸਫ਼ਲਤਾਪੂਰਵਕ ਸਥਾਪਨਾ ਤੋਂ ਬਾਅਦ, ਵਿਅਕਤੀਆਂ ਨੂੰ ਹਰ ਘੰਟੇ ਉਨ੍ਹਾਂ ਦੀ ਸਥਿਤੀ ਭੇਜਣੀ ਪੈਂਦੀ ਹੈ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਉਹ ਨਿਯਮਿਤ ਅਧਾਰ ’ਤੇ ਘਰੇਲੂ ਕੁਆਰੰਟੀਨ ਦੀ ਪਾਲਣਾ ਕਰ ਰਹੇ ਹਨ। ਐੱਸਐੱਮਸੀ ਟੀਮ ਵਿਅਕਤੀਆਂ ਦੇ ਨਿਰਧਾਰਿਤ ਘਰ ਦੇ ਇਤਿਹਾਸ ਦੀ ਨਿਗਰਾਨੀ ਕਰਦੀ ਹੈ ਜੇ ਕੋਈ ਵਿਅਕਤੀ ਘਰ ਵਿੱਚ ਕੁਆਰੰਟੀਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਪਾਇਆ ਜਾਂਦਾ ਤਾਂ ਅਜਿਹੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
5. ਹਰੇਕ ਵਿਅਕਤੀ ਜਿਸ ਨੂੰ ਘਰ ਵਿੱਚ ਕੁਆਰੰਟੀਨ ਰਹਿਣ ਲਈ ਕਿਹਾ ਜਾਂਦਾ ਹੈ, ਘਰ ਤੋਂ ਘਰ ਰੋਜ਼ਾਨਾ ਫਾਲੋ ਅਪ ਵੀ ਐੱਸਐੱਮਸੀ ਟੀਮ ਦੁਆਰਾ ਕੀਤਾ ਜਾਂਦਾ ਹੈ। ਐੱਸਐੱਮਸੀ ਟੀਮ ਦੁਆਰਾ ਕੀਤਾ ਫਾਲੋ ਅਪ ਵੀ ਸਿਸਟਮ ਦੁਆਰਾ ਕੈਪਚਰ ਕੀਤਾ ਜਾਂਦਾ ਹੈ।
6. ਜੇ ਕਿਸੇ ਵਿਅਕਤੀ ਦੇ ਘਰ ਵਿੱਚ ਕੁਆਰੰਟੀਨ ਸਮੇਂ ਦੇ ਦੌਰਾਨ ਲੱਛਣ ਵਿਕਸਿਤ ਹੋਏ ਹਨ ਅਤੇ ਉਸਨੂੰ ਹਸਪਤਾਲ ਵਿੱਚ ਦਾਖ਼ਲ ਕਰ ਦਿੱਤਾ ਗਿਆ ਹੈ, ਤਾਂ ਸ਼ੱਕੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਸੰਪਰਕ ਇਤਿਹਾਸ ਦੇ ਅਧੀਨ ਸਿਸਟਮ ਵਿੱਚ ਦਾਖਲ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਸੰਪਰਕ ਟ੍ਰੇਸਿੰਗ ਨੂੰ ਸਮਝਣ ਲਈ ਜੋੜਿਆ ਜਾ ਸਕੇ। ਜੇ ਹਸਪਤਾਲ ਵਿੱਚ ਦਾਖਲ ਵਿਅਕਤੀ ਪਾਜ਼ਿਟਿਵ ਪਾਇਆ ਜਾਂਦਾ ਹੈ, ਤਾਂ ਸੰਪਰਕਾਂ ਨੂੰ ਕੁਆਰੰਟੀਨ ਰਹਿਣ ਲਈ ਕਿਹਾ ਜਾਂਦਾ ਹੈ।
7. ਸਿਸਟਮ ਵਿੱਚ ਜ਼ਰੂਰੀ ਐੱਮਆਈਐੱਸ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਸਿਹਤ ਵਿਭਾਗ ਦੀਆਂ ਜ਼ਰੂਰਤਾਂ ਅਨੁਸਾਰ ਨਵੀਆਂ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਹਨ।
8. ਐਡਰਾਇਡ ਅਤੇ ਆਈਓਐੱਸ ਦੇ ਲਈ ਲੋੜੀਂਦੇ ਐਪ ਇੰਸਟਾਲੇਸ਼ਨ ਮੈਨੂਅਲਸ ਵੀ ਯੂ ਟਿਊਬ ਵੀਡੀਓ ਦੇ ਨਾਲ ਤਿਆਰ ਕੀਤੇ ਗਏ ਹਨ ਤਾਂ ਜੋ ਨਾਗਰਿਕਾਂ ਨੂੰ ਐਪਲੀਕੇਸ਼ਨ ਨੂੰ ਅਸਾਨੀ ਨਾਲ ਸਥਾਪਿਤ ਕਰਨ ਵਿੱਚ ਸਹਾਇਤਾ ਹੋ ਸਕੇ।
ਐਂਡਰਾਇਡ ਅਤੇ ਆਈਓਐੱਸ ਐਪ ਦੇ ਨਾਲ ਐੱਸਐੱਮਸੀ ਕੋਵਿਡ - 19 ਟ੍ਰੈਕਿੰਗ ਸਿਸਟਮ 5 ਦਿਨਾਂ ਦੇ ਬਹੁਤ ਘੱਟ ਸਮੇਂ ਵਿੱਚ ਵਿਕਸਿਤ ਕੀਤਾ ਗਿਆ ਹੈ। ਹੁਣ ਤੱਕ ਲਗਭਗ 3800 ਵਿਅਕਤੀਆਂ ਦੇ ਵੇਰਵੇ ਸਿਸਟਮ ਵਿੱਚ ਦਾਖਲ ਕੀਤੇ ਗਏ ਹਨ ਅਤੇ 2800 ਤੋਂ ਵੱਧ ਵਿਅਕਤੀ ਹਰ ਘੰਟੇ ਆਪਣੀ ਲੋਕੇਸ਼ਨ ਭੇਜਣ ਲਈ ਮੋਬਾਈਲ ਐਪ ਦੀ ਵਰਤੋਂ ਕਰ ਰਹੇ ਹਨ ਅਤੇ ਦਿਨ ਵਿੱਚ ਦੋ ਵਾਰ ਆਪਣੀ ਸਿਹਤ ਜਾਂਚ ਪ੍ਰਸ਼ਨਾਵਲੀ ਜਮ੍ਹਾਂ ਕਰ ਰਹੇ ਹਨ।
ਐੱਸਐੱਮਸੀ ਦੁਆਰਾ ਵਿਕਸਿਤ ਸਿਸਟਮ ਦੀ ਗੁਜਰਾਤ ਸਰਕਾਰ ਪੜਚੋਲ ਕਰਦੀ ਹੈ ਅਤੇ ਗੁਜਰਾਤ ਸਰਕਾਰ ਇਸ ਨੂੰ ਪੂਰੇ ਰਾਜ ਵਿੱਚ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਸਿਸਟਮ ਦੇ ਕੁਝ ਸਕ੍ਰੀਨ ਸ਼ਾਟ ਹੇਠਾਂ ਦਿੱਤੇ ਗਏ ਹਨ:
ਐੱਸਐੱਮਸੀ ਕੋਵਿਡ - 19: ਟ੍ਰੈਕਰ ਸਿਸਟਮ
|
|
|
ਸੂਰਤ ਵਿੱਚ ਘਰ ਵਿੱਚ ਕੁਆਰੰਟੀਨ ਵਿਅਕਤੀਆਂ ਦੇ ਨਕਸ਼ੇ ਦਾ ਦ੍ਰਿਸ਼
|
ਸੂਰਤ ਵਿੱਚ ਘਰ ਕੁਆਰੰਟੀਨ ਵਿਅਕਤੀਆਂ ਦੀ ਸੂਚੀ ਦਾ ਦ੍ਰਿਸ਼
|
|
|
ਸੂਰਤ ਵਿੱਚ ਘਰ ਕੁਆਰੰਟੀਨ ਕੀਤੇ ਵਿਅਕਤੀਆਂ ਦੀ ਟਰੈਕਿੰਗ
|
ਐੱਸਐੱਮਸੀ ਟੀਮ ਦੁਆਰਾ ਫਾਲੋ-ਅਪ ਦੇ ਨਾਲ ਵਿਅਕਤੀ ਯਾਤਰਾ ਦਾ ਇਤਿਹਾਸ
|
|
|
ਮੋਬਾਈਲ ਐਪ ਰਾਹੀਂ ਪ੍ਰਾਪਤ ਕੀਤੇ ਸਿਹਤ ਜਾਂਚ ਪ੍ਰਸ਼ਨਾਵਲੀ ਦੇ ਵੇਰਵੇ
|
ਮੋਬਾਈਲ ਐਪ ਡਾਊਨਲੋਡ ਦਿਸ਼ਾ ਨਿਰਦੇਸ਼ ਦੇ ਨਾਲ ਐਪ ਡਾਊਨਲੋਡ ਲਿੰਕ ਅਤੇ ਇੰਸਟਾਲੇਸ਼ਨ ਗਾਈਡ
|
|
|
ਮੋਬਾਈਲ ਐਪ ਸਕ੍ਰੀਨ ਸ਼ਾਟ
|
ਐੱਸਐੱਮਸੀ ਵੈੱਬਸਾਈਟ ’ਤੇ ਸਵੈ-ਘੋਸ਼ਣਾ ਫਾਰਮ
|
********
ਆਰਜੀ / ਐੱਨਜੀ
(Release ID: 1627783)
Visitor Counter : 267