ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰਨ ਵਾਲੇ ਲਗਭਗ 50 ਲੱਖ ਪ੍ਰਵਾਸੀਆਂ ਨੂੰ 85 ਲੱਖ ਤੋਂ ਵੀ ਜ਼ਿਆਦਾ 'ਮੁਫਤ ਭੋਜਨ' ਪੈਕਟ ਅਤੇ ਲਗਭਗ 1.25 ਕਰੋੜ 'ਮੁਫਤ ਪਾਣੀ ਦੀਆ ਬੋਤਲਾਂ' ਵੰਡੀਆਂ
28 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ 3736 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ; ਕੱਲ੍ਹ 172 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਵਾਨਾ ਕੀਤੀਆਂ ਗਈਆਂ
Posted On:
28 MAY 2020 7:50PM by PIB Chandigarh
ਭਾਰਤੀ ਰੇਲਵੇ ਨੇ 1 ਮਈ 2020 ਤੋਂ ਹੀ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰਨ ਵਾਲੇ ਲਗਭਗ 50 ਲੱਖ ਪ੍ਰਵਾਸੀਆਂ ਨੂੰ 85 ਲੱਖ ਤੋਂ ਵੀ ਜ਼ਿਆਦਾ 'ਮੁਫਤ ਭੋਜਨ' ਪੈਕਟ ਅਤੇ ਲਗਭਗ 1.25 ਕਰੋੜ 'ਮੁਫਤ ਪਾਣੀ ਦੀਆਂ ਬੋਤਲਾਂ' ਵੰਡੀਆਂ ਹਨ। ਇਨ੍ਹਾਂ ਵਿੱਚ ਭਾਰਤੀ ਰੇਲਵੇ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਆਈਆਰਸੀਟੀਸੀ ਦੁਆਰਾ ਤਿਆਰ ਕੀਤੇ ਜਾ ਰਹੇ ਅਤੇ ਜ਼ੋਨਲ ਰੇਲਵੇ ਦੁਆਰਾ ਵੰਡੇ ਜਾ ਰਹੇ ਭੋਜਨ ਸ਼ਾਮਲ ਹਨ। ਸਾਰੀਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰ ਰਹੇ ਪ੍ਰਵਾਸੀਆਂ ਨੂੰ ਭੋਜਨ ਅਤੇ ਪਾਣੀ ਦੀਆਂ ਬੋਤਲਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਆਈਆਰਸੀਟੀਸੀ ਯਾਤਰਾ ਕਰ ਰਹੇ ਪ੍ਰਵਾਸੀਆਂ ਨੂੰ ਰੇਲ ਨੀਰ ਪਾਣੀ ਦੇ ਨਾਲ ਭੋਜਨ ਦੇ ਰੂਪ ਵਿੱਚ ਪੂਰੀ-ਸਬਜ਼ੀ-ਅਚਾਰ, ਰੋਟੀ- ਸਬਜ਼ੀ-ਅਚਾਰ, ਕੇਲਾ, ਬਿਸਕੁਟ, ਕੇਕ, ਬਿਸਕੁਟ-ਨਮਕੀਨ, ਕੇਕ-ਨਮਕੀਨ, ਸ਼ਾਕਾਹਾਰੀ ਪੁਲਾਓ, ਪਾਵ-ਭਾਜੀ, ਨਿੰਬੂ-ਚਾਵਲ-ਅਚਾਰ, ਉਪਮਾ, ਪੋਹਾ-ਅਚਾਰ ਅਦਿ ਉਪਲੱਬਧ ਕਰਵਾ ਰਹੀ ਹੈ।
ਵੱਖ-ਵੱਖ ਸਥਾਨਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਸਪੈਸ਼ਲ ਟ੍ਰੇਨਾਂ ਰਾਹੀਂ ਆਵਾਜਾਈ ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੇ ਆਦੇਸ਼ ਦੇ ਬਾਅਦ ਭਾਰਤੀ ਰੇਲਵੇ 1 ਮਈ 2020 ਤੋਂ ਹੀ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਦਾ ਸੰਚਾਲਨ ਕਰ ਰਿਹਾ ਹੈ। 28 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ 3736 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ ਹਨ, ਜਦਕਿ ਲਗਭਗ 67 ਟ੍ਰੇਨਾਂ ਪਾਈਪਲਾਈਨ ਵਿੱਚ ਹਨ;27 ਮਈ 2020 ਨੂੰ 172 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਵਾਨਾ ਕੀਤੀਆਂ ਗਈਆਂ। ਹੁਣ ਤੱਕ 27 ਦਿਨਾਂ ਵਿੱਚ ਲਗਭਗ 50 ਲੱਖ ਪ੍ਰਵਾਸੀਆਂ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਲਿਜਾਇਆ ਗਿਆ ਹੈ। ਵਰਨਣਯੋਗ ਹੈ ਕਿ ਅੱਜ ਚਲਣ ਵਾਲੀਆਂ ਟ੍ਰੇਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਭੀੜ (ਕੰਜੈਸ਼ਨ) ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।
ਇਹ 2736 ਟ੍ਰੇਨਾਂ ਵੱਖ-ਵੱਖ ਰਾਜਾਂ ਤੋਂ ਰਵਾਨਾ ਹੋਈਆਂ ਸਨ। ਚੋਟੀ ਦੇ ਪੰਜ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਤੋਂ ਜ਼ਿਆਦਾ ਟ੍ਰੇਨਾਂ ਰਵਾਨਾ ਹੋਈਆਂ, ਉਨ੍ਹਾਂ ਵਿੱਚ ਗੁਜਰਾਤ (979 ਟ੍ਰੇਨਾਂ),ਮਹਾਰਾਸ਼ਟਰ (695 ਟ੍ਰੇਨਾਂ),ਪੰਜਾਬ (397 ਟ੍ਰੇਨਾਂ),ਉੱਤਰ ਪ੍ਰਦੇਸ਼ (263 ਟ੍ਰੇਨਾਂ), ਅਤੇ ਬਿਹਾਰ (263 ਟ੍ਰੇਨਾਂ), ਸ਼ਾਮਲ ਹਨ।
ਇਹ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਪਹੁੰਚੀਆਂ। ਚੋਟੀ ਦੇ ਪੰਜ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜਿਨ੍ਹਾਂ ਵਿੱਚ ਜ਼ਿਆਦਾ ਟ੍ਰੇਨਾਂ ਪਹੁੰਚੀਆਂ, ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ (1520 ਟ੍ਰੇਨਾਂ),ਬਿਹਾਰ (1296 ਟ੍ਰੇਨਾਂ),ਝਾਰਖੰਡ (167 ਟ੍ਰੇਨਾਂ),ਮੱਧ ਪ੍ਰਦੇਸ਼ (121 ਟ੍ਰੇਨਾਂ), ਅਤੇ ਓੜੀਸ਼ਾ (139 ਟ੍ਰੇਨਾਂ), ਸ਼ਾਮਲ ਹਨ।
ਸ਼੍ਰਮਿਕ ਸਪੈਸ਼ਲ ਟ੍ਰੇਨਾਂ ਤੋਂ ਇਲਾਵਾ,ਰੇਲਵੇ ਨਵੀਂ ਦਿੱਲੀ ਨਾਲ ਜੁੜਨ ਵਾਲੀਆਂ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ। ਰੇਲਵੇ ਨੇ ਸਮਾਂ ਸਾਰਣੀ ਦੇ ਅਨੁਸਾਰ 1 ਜੂਨ ਤੋਂ 200 ਹੋਰ ਟ੍ਰੇਨਾਂ ਚਲਾਉਣ ਦੀ ਯੋਜਨਾ ਬਣਾਈ ਹੈ।
****
ਡੀਜੇਐੱਨ/ਐੱਸਜੀ/ਐੱਮਕੇ
(Release ID: 1627587)
Visitor Counter : 258