ਸਿੱਖਿਆ ਮੰਤਰਾਲਾ

ਕੋਵਿਡ - 19 ਦੀ ਮੌਜੂਦਾ ਪਰਿਸਥਿਤੀਆਂ ਦੇ ਮੱਦੇਨਜ਼ਰ ਇਨੋਵੇਟਿਵ ਤਰੀਕਿਆਂ ਦੀ ਵਰਤੋਂ ਕਰਕੇ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਅੱਗੇ ਵਧਾਇਆ ਜਾਵੇਗਾ

Posted On: 28 MAY 2020 6:02PM by PIB Chandigarh

ਕੋਵਿਡ - 19 ਦੀ ਮੌਜੂਦਾ ਪਰਿਸਥਿਤੀਆਂ  ਦੇ ਮੱਦੇਨਜ਼ਰ ਇਨੋਵੇਟਿਵ ਤਰੀਕਿਆਂ ਦੀ ਵਰਤੋਂ ਕਰਕੇ ਸਰਕਾਰ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।

 

ਇਹ ਫ਼ੈਸਲਾ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ  (ਈਬੀਐੱਸਬੀ ਪ੍ਰੋਗਰਾਮ) ਦੇ ਤਹਿਤ ਸਾਂਝੀਦਾਰ ਮੰਤਰਾਲਿਆਂ  ਦੇ ਸਕੱਤਰਾਂ ਦੀ ਹਾਲ ਹੀ ਵਿੱਚ ਵੀਡੀਓ ਕਾਨਫਰੰਸ  ਜ਼ਰੀਏ ਹੋਈ ਇੱਕ ਬੈਠਕ ਵਿੱਚ ਲਿਆ ਗਿਆ। ਇਸ ਬੈਠਕ ਦੀ ਪ੍ਰਧਾਨਗੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ  ਵਿੱਚ ਉੱਚ ਸਿੱਖਿਆ ਸਕੱਤਰ ਸ਼੍ਰੀ ਅਮਿਤ ਖਰੇ ਨੇ ਕੀਤੀ। ਮਾਨਵ ਸੰਸਾਧਨ ਵਿਕਾਸ ਮੰਤਰਾਲਾ  ਈਬੀਐੱਸਬੀ ਪ੍ਰੋਗਰਾਮ ਲਈ ਨੋਡਲ ਮੰਤਰਾਲਾ ਹੈ।  ਇਸ ਬੈਠਕ ਵਿੱਚ ਟੂਰਿਜ਼ਮ ਸਕੱਤਰ ਸ਼੍ਰੀ ਯੋਗੇਂਦਰ ਤ੍ਰਿਪਾਠੀਸੱਭਿਆਚਾਰ ਸਕੱਤਰ ਸ਼੍ਰੀ ਆਨੰਦ ਕੁਮਾਰ ਯੁਵਾ ਮਾਮਲੇ ਵਿਭਾਗ ਵਿੱਚ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਐੱਸਈ ਐਂਡ ਐੱਲ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ  ਮਾਈਗੌਵ  ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਭਿਸ਼ੇਕ ਸਿੰਘ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ , ਰੇਲਵੇ ਮੰਤਰਾਲੇ, ਗ੍ਰਹਿ ਮੰਤਰਾਲੇਰੱਖਿਆ ਮੰਤਰਾਲੇਸੰਸਦੀ ਮਾਮਲੇ ਮੰਤਰਾਲੇ ਅਤੇ ਖੇਡ ਵਿਭਾਗ  ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

 

ਪ੍ਰਤੀਭਾਗੀਆਂ ਦਾ ਸੁਆਗਤ ਕਰਦੇ ਹੋਏ ਸ਼੍ਰੀ ਅਮਿਤ ਖਰੇ ਨੇ ਪ੍ਰੋਗਰਾਮ ਦੇ ਹੁਣ ਤੱਕ ਦੇ ਲਾਗੂਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਕੋਵਿਡ - 19 ਦੀ ਮੌਜੂਦਾ ਪਰਿਸਥਿਤੀਆਂ  ਦੇ ਮੱਦੇਨਜ਼ਰ ਇਨੋਵੇਟਿਵ ਤਰੀਕਿਆਂ ਦੀ ਵਰਤੋਂ ਕਰਕੇ ਇਸ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ।  ਐੱਸਈਐੱਲ ਵਿਭਾਗ ਵਿੱਚ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ ਨੇ ਵੀ ਠੋਸ ਨਤੀਜੇ ਦਰਸਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ।

 

ਬੈਠਕ ਦੌਰਾਨ ਈਬੀਐੱਸਬੀ ਪ੍ਰੋਗਰਾਮ ਦੀ ਦਿਸ਼ਾ ਵਿੱਚ ਹੁਣ ਤੱਕ ਹੋਈ ਪ੍ਰਗਤੀ ਬਾਰੇ ਪੇਸ਼ਕਾਰੀ ਦਿੱਤੀ ਗਈ।

 

ਬੈਠਕ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਟੂਰਿਜ਼ਮ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਯੋਗੇਂਦਰ ਤ੍ਰਿਪਾਠੀ ਨੇ ਸੂਚਿਤ ਕੀਤਾ ਕਿ ਟੂਰਿਜ਼ਮ ਮੰਤਰਾਲੇ ਤਹਿਤ ਸੰਸਥਾਵਾਂ ਟੂਰਿਜ਼ਮ ਨਾਲ ਸਬੰਧਿਤ ਵੱਖ-ਵੱਖ ਪਹਿਲੂਆਂ ਤੇ ਵੈਬੀਨਾਰ ਆਯੋਜਿਤ ਕਰ ਰਹੀਆਂ ਹਨ।  ਮੰਤਰਾਲਾ  ‘’ਦੇਖੋ ਅਪਨਾ ਦੇਸ਼’’ ਲੜੀ  ਤਹਿਤ ਵੈਬੀਨਾਰ ਆਯੋਜਿਤ ਕਰ ਰਿਹਾ ਹੈ ਜਿਸ ਨੂੰ ਮਾਈਗੌਵ ਪੋਰਟਲ ਤੇ ਹੋਸਟ‍ ਕੀਤਾ ਜਾ ਰਿਹਾ ਹੈ।  ਇਨ੍ਹਾਂ ਵੈਬੀਨਾਰਾਂ ਵਿੱਚ ਹਜ਼ਾਰਾਂ ਲੋਕ ਹਿੱਸਾ ਲੈ ਰਹੇ ਹਨ।  ਉਨ੍ਹਾਂ  ਨੇ ਇਹ ਵੀ ਸੁਝਾਅ ਦਿੱਤਾ ਕਿ ਅਜਿਹੇ ਵੈਬੀਨਾਰ ਵੱਖ-ਵੱਖ ਰਾਜਾਂ  ਦੇ ਟੂਰ ਅਪਰੇਟਰਾਂ ਜਿਹੇ ਟੂਰਿਜ਼ਮ ਹਿਤਧਾਰਕਾਂ ਆਦਿ ਲਈ ਆਯੋਜਿਤ ਕੀਤੇ ਜਾ ਸਕਦੇ ਹਨ।  ਸਕੱਤਰਉੱਚ ਸਿੱਖਿਆ ਨੇ ਸੁਝਾਅ ਦਿੱਤਾ ਕਿ ‘’ਦੇਖੋ ਅਪਨਾ ਦੇਸ਼’’ ਅਤੇ ਹੋਰ ਵੈਬੀਨਾਰਾਂ ਦੀਆਂ ਰਿਕਾਰਡਿੰਗਾਂ ਐਜੂਕੇਸ਼ਨਲ ਚੈਨਲਾਂ ਤੇ ਅਤੇ ਔਨਲਾਈਨ ਕਲਾਸਾਂ ਵਿੱਚ ਬ੍ਰੇਕ  ਦੇ ਦੌਰਾਨ  ਪ੍ਰਸਾਰਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

 

ਸੱਭਿਆਚਾਰ ਮੰਤਰਾਲੇ  ਵਿੱਚ ਸਕੱਤਰਸ਼੍ਰੀ ਆਨੰਦ ਕੁਮਾਰ  ਨੇ ਕਿਹਾ ਕਿ ਉਹ ਵੀ ਵੈਬੀਨਾਰਾਂ ਦਾ ਆਯੋਜਨ ਕਰ ਰਹੇ ਹਨ।  ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵੱਖ-ਵੱਖ ਮੰਤਰਾਲਿਆਂ  ਦੇ ਸਾਰੇ ਵੈਬੀਨਾਰਾਂ ਨੂੰ ਏਕ ਭਾਰਤ ਸ਼੍ਰੇਸ਼ਠ ਭਾਰਤ  ਦੇ ਸਾਂਝੇ ਮੰਚ  ਦੇ ਤਹਿਤ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਡਰਾਮਾ ਲੇਖਨਪੇਂਟਿੰਗਸ ਸਮਾਰਕਾਂ  ਦੇ ਵਰਚੁਅਲ ਟੂਰ ਆਦਿ ਜਿਹੇ ਵੱਖ-ਵੱਖ ਵਿਸ਼ਿਆਂ ਤੇ ਈ- ਪ੍ਰੋਗਰਾਮ ਤਿਆਰ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸੱਭਿਆਚਾਰ ਮੰਤਰਾਲੇ  ਨੇ ਈ - ਹੈਰੀਟੇਜਪੀਡੀਆ ਅਤੇ ਈ - ਆਰਟਿਸਟ ਪੀਡੀਆ ਵਿਕਸਿਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਉੱਘੇ ਕਲਾਕਾਰ ਆਪਣੀ ਕਲਾ ਸਿਖਾਉਣ ਲਈ ਵਰਚੁਅਲ ਪ੍ਰੋਗਰਾਮ ਮੌਡਿਊਲਸ  ਵੀ ਕਰ ਸਕਦੇ ਹਨ। ਐੱਸਈਐੱਲ ਵਿਭਾਗ ਵਿੱਚ ਸਕੱਤਰ ਨੇ ਇਸ ਵਿਚਾਰ ਦਾ ਸੁਆਗਤ ਕੀਤਾ ਅਤੇ ਕਿਹਾ ਕਿ  ਵਰਲੀ ਅਤੇ ਮਧੁਬਨੀ ਪੇਂਟਿੰਗਸ  ਜਿਹੀਆਂ ਮੌਲਿਕ ਕਲਾਵਾਂ ਨਾਲ ਸਬੰਧਿਤ ਕਲਾਸਾਂ ਵਿੱਚ ਸਕੂਲ ਬਹੁਤ ਦਿਲਚਸਪੀਲ ਲੈਣਗੇ।

ਯੁਵਾ ਮਾਮਲੇ ਵਿਭਾਗ ਵਿੱਚ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ  ਨੇ ਈਬੀਐੱਸਬੀ ਪ੍ਰੋਗਰਾਮਾਂ  ਦੇ ਸੰਚਾਲਨ ਲਈ ਡਿਜੀਟਲ ਮੀਡੀਅਮ  ਦੀ ਵਰਤੋਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੀ ਪਹੁੰਚ ਵਿਆਪਕ ਰੂਪ ਵਿੱਚ ਵਧਾਈ ਜਾ ਸਕਦੀ ਹੈ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੁਆਰਾ ਤਿਆਰ ਡਿਜੀਟਲ ਸਮੱਗਰੀ ਨੂੰ ਸਾਂਝਾ ਕਰਨ ਦਾ ਵੀ ਸੁਝਾਅ ਦਿੱਤਾ।  ਸਕੱਤਰਐੱਚਈ ਨੇ ਸੁਝਾਅ ਦਿੱਤਾ ਕਿ ਸਾਰੇ ਮੰਤਰਾਲਿਆਂ ਦੀ ਜਾਣਕਾਰੀ ਨੂੰ ਸਿੰਗਲ ਪਲੈਟਫਾਰਮ ਤੇ ਇਕੱਠਾ ਕੀਤਾ ਜਾਣਾ ਚਾਹੀਦਾ ਹੈ।  ਐੱਸਈਐੱਲ ਵਿਭਾਗ ਵਿੱਚ ਸਕੱਤਰ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ  ਡਿਜੀਟਲ ਪਲੈਟਫਾਰਮ ਤੇ ਹੋਸਟ ਕੀਤਾ ਜਾ ਸਕਦਾ ਹੈ।

 

ਮਾਈਗੌਵ ਡਾਟ ਇਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਭਿਸ਼ੇਕ ਸਿੰਘ ਨੇ ਕਿਹਾ ਕਿ ਉਹ ਵੱਖ-ਵੱਖ ਭਾਸ਼ਾਵਾਂ ਵਿੱਚ 100 ਵਾਕ ਸਿੱਖਣ ਲਈ ਇੱਕ ਮੋਬਾਈਲ ਐਪ ਵਿਕਸਿਤ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਈਗੌਵ ਵੱਖ-ਵੱਖ ਵਿਭਾਗਾਂ  ਦੇ ਵੈਬੀਨਾਰ ਹੋਸਟ ਕਰ ਸਕਦਾ ਹੈ ਅਤੇ ਉਨ੍ਹਾਂ  ਦੇ  ਪ੍ਰੋਗਰਾਮਾਂ ਬਾਰੇ ਸੂਚਨਾ ਦਾ ਵੀ ਪ੍ਰਸਾਰ ਕਰ ਸਕਦਾ ਹੈ।

 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ  ਵਿੱਚ ਸੰਯੁਕਤ ਸਕੱਤਰ ਸ਼੍ਰੀ ਵਿਕਰਮ ਸਹਾਏ ਨੇ ਸੁਝਾਅ ਦਿੱਤਾ ਕਿ ਟੀਵੀਰੇਡੀਓ ਅਤੇ ਪ੍ਰਿੰਟ ਮੀਡੀਆ ਦੁਆਰਾ ਸਾਂਝਾ ਕੀਤੀ ਜਾ ਰਹੀ ਵੱਖ-ਵੱਖ ਰਾਜਾਂ ਦੀ ਸੂਚਨਾ  ਦੇ ਇਲਾਵਾ ਹਰੇਕ ਰਾਜ  ਦੀਆਂ ਚੰਗੀਆਂ ਪੱਧਤੀਆਂ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਵੀ ਸਾਂਝੀਦਾਰ ਰਾਜਾਂ  ਦੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ।  ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਰੇ ਵਿਭਾਗ ਆਪਣੇ ਡਿਜੀਟਲ ਸੰਸਾਧਨਾਂ ਨੂੰ ਇਕੱਠੇ ਕਰ ਸਕਦੇ ਹਨ ਅਤੇ ਡੀਡੀ ਨਿਊਜ਼ ਆਪਣੇ ਸਪਤਾਹਿਕ ਈਬੀਐੱਸਬੀ ਪ੍ਰੋਗਰਾਮ ਦੀ ਵਰਤੋਂ ਮੰਜ਼ਿਲ ਅਧਾਰਿਤ ਪ੍ਰੋਗਰਾਮਾਂ ਨੂੰ ਹੋਸਟ ਕਰਨ ਵਿੱਚ ਕਰ ਸਕਦਾ ਹੈ।  ਜੇਐੱਸ  (ਆਈਸੀਸੀ)  ਸੁਸ਼੍ਰੀ ਨੀਤਾ ਪ੍ਰਸਾਦ ਨੇ ਸੁਝਾਅ ਦਿੱਤਾ ਕਿ ਹਰੇਕ ਮੰਤਰਾਲਾ  ਵਿਆਪਕ ਕਵਰੇਜ ਪ੍ਰਾਪਤ ਕਰਨ ਲਈ ਆਪਣੇ ਭਾ‍ਵੀ ਮਾਸਿਕ ਪ੍ਰੋਗਰਾਮ ਪਹਿਲਾਂ ਹੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ  ਦੇ ਨਾਲ ਸਾਂਝਾ ਕਰਨ।

 

ਰੇਲਵੇ ਮੰਤਰਾਲੇ ਵਿੱਚ ਕਾਰਜਕਾਰੀ ਡਾਇਰੈਕਟਰਸ਼੍ਰੀਮਤੀ ਵੰਦਨਾ ਭਟਨਾਗਰ  ਨੇ ਵਿਭਿੰਨ ਈਬੀਐੱਸਬੀ ਪ੍ਰੋਗਰਾਮਾਂ ਵਿੱਚ ਭਾਗ ਲੈਣ ਵਾਲੇ ਅਤੇ ਲੋਗੋ ਡਿਸਪਲੇਰੇਲਵੇ ਦੀ ਸੰਪਤੀ ਤੇ ਵੀਡੀਓ ਡਿਸਪਲੇ  ਆਦਿ  ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਟ੍ਰੇਨਾਂ ਦੀ ਨਿਯਮਿਤ ਆਵਾਜਾਈ ਸ਼ੁਰੂ ਹੋਣ ਤੇ ਇਨ੍ਹਾਂ ਗਤੀਵਿਧੀਆਂ ਨੂੰ ਨਵੇਂ ਸਿਰੇ ਤੋਂ ਅੰਜਾਮ ਦਿੱਤਾ ਜਾਵੇਗਾ।

 

ਗ੍ਰਹਿ ਮੰਤਰਾਲੇਰੱਖਿਆ ਮੰਤਰਾਲੇਸੰਸਦੀ ਮਾਮਲੇ ਮੰਤਰਾਲੇ ਅਤੇ ਖੇਡ ਵਿਭਾਗ  ਦੇ ਅਧਿਕਾਰੀਆਂ ਨੇ ਲੌਕਡਾਊਨ ਤੋਂ ਪਹਿਲਾਂ ਕੀਤੀਆਂ ਗਈ ਗਤੀਵਿਧੀਆਂ ਅਤੇ ਸ਼ੁਰੂ ਕੀਤੇ ਜਾਣ ਲਈ ਪ੍ਰਸਤਾਵਿਤ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਬੈਠਕ  ਦੇ ਅੰਤ ਵਿੱਚ ਸਕੱਤਰਐੱਚ ਈ ਨੇ ਕਾਰਵਾਈ ਕਰਨ ਯੋਗ ਨਿਮਨਲਿਖਤ ਮਹੱਤਵਪੂਰਨ ਬਿੰਦੂਆਂ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ  :

1.      ਹਰੇਕ ਪ੍ਰਤੀਭਾਗੀ ਮੰਤਰਾਲੇ  / ਵਿਭਾਗ ਦੁਆਰਾ ਈਬੀਐੱਸਬੀ  ਦੇ ਤਹਿਤ ਗਤੀਵਿਧੀਆਂ ਸੰਚਾਲਿਤ ਕਰਨ ਲਈ ਡਿਜੀਟਲ ਮਾਧਿਅਮਾਂ ਵੱਲ ਰੁਖ ਕਰਨਾ।

2.     ਵਿਆਪਕ ਪ੍ਰਸਾਰ ਲਈ ਏਕ ਭਾਰਤ ਸ਼੍ਰੇਸ਼ਠ ਭਾਰਤ ਵਿਸ਼ਿਆਂ ਤੇ ਵੈਬੀਨਾਰ ਆਯੋਜਿਤ ਕਰਨਾ।

3.     ਏਕ ਭਾਰਤ ਸ਼੍ਰੇਸ਼ਠ ਭਾਰਤ ਡਿਜੀਟਲ ਸੰਸਾਧਨਾਂ ਲਈ ਸਾਂਝਾ ਸੰਗ੍ਰਿਹ ਤਿਆਰ ਕਰਨਾਜਿਸ ਦੀ ਵਰਤੋਂ ਹਰੇਕ ਮੰਤਰਾਲੇ  ਦੁਆਰਾ ਕੀਤੀ ਜਾ ਸਕੇਗੀ।  ਇਸ ਸੰਗ੍ਰਿਹ ਨੂੰ ਸਾਂਝੇ ਪੋਰਟਲ ਤੇ ਹੋਸਟ ਕੀਤਾ ਜਾ ਸਕਦਾ ਹੈ।

4.     ਇੱਕ ਸੰਸ਼ੋਧਿਤ ਸੰਚਾਰ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਈਬੀਐੱਸਬੀ ਤੇ ਦੂਰਦਰਸ਼ਨ ਦਾ 30 ਮਿੰਟ ਦਾ ਸਪਤਾਹਿਕ ਪ੍ਰੋਗਰਾਮ ਸਾਰੇ ਮੰਤਰਾਲਿਆਂ ਤੋਂ ਪ੍ਰਾਪਤ ਜਾਣਕਾਰੀ ਨਾਲ ਮੰਜ਼ਿਲ ਅਧਾਰਿਤ ਹੋਣਾ ਚਾਹੀਦਾ ਹੈ।

*****

 

ਐੱਨਬੀ/ਏਕੇਜੇ/ਏਕੇ



(Release ID: 1627568) Visitor Counter : 279