ਕਿਰਤ ਤੇ ਰੋਜ਼ਗਾਰ ਮੰਤਰਾਲਾ
ਸ਼੍ਰੀ ਸੰਤੋਸ਼ ਗੰਗਵਾਰ ਨੇ ਟਵਿੱਟਰ ਹੈਂਡਲ @LABOURDG ਦਾ ਉਦਘਾਟਨ ਕੀਤਾ ਹੈਂਡਲ ਕਿਰਤ ਭਲਾਈ ਸਬੰਧੀ ਨਵੀਨਤਮ ਅੰਕੜੇ ਪ੍ਰਦਾਨ ਕਰੇਗਾ
Posted On:
28 MAY 2020 2:55PM by PIB Chandigarh
ਕਿਰਤ ਭਲਾਈ ਨਾਲ ਸਬੰਧਿਤ ਅੱਪਡੇਟ ਨਵੀਨਤਮ ਅੰਕੜਿਆਂ ਦੀ ਸਪਲਾਈ ਕਰਨ ਦੇ ਯਤਨ ਵਿੱਚ, ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕੱਲ੍ਹ ਲੇਬਰ ਬਿਊਰੋ ਲਈ ਟਵਿੱਟਰ ਹੈਂਡਲ @LabourDG ਦਾ ਉਦਘਾਟਨ ਕੀਤਾ। ਇਸ ਅਵਸਰ ਉੱਤੇ, ਕਿਰਤ ਅਤੇ ਰੋਜ਼ਗਾਰ ਸਕੱਤਰ ਸ਼੍ਰੀ ਹੀਰਾਲਾਲ ਸਾਮਰਿਯਾ, ਐੱਸਐੱਲਈਏ ਅਤੇ ਲੇਬਰ ਬਿਊਰੋ ਵਿੱਚ ਡਾਇਰੈਕਟਰ ਜਨਰਲ ਸ਼੍ਰੀ ਡੀਪੀਐੱਸ ਨੇਗੀ ਵੀ ਹਾਜ਼ਰ ਸਨ। ਮੰਤਰੀ ਨੇ ਟਵੀਟ ਕੀਤਾ ਕਿ ਇਹ ਹੈਂਡਲ ਭਾਰਤੀ ਕਿਰਤ ਬਜ਼ਾਰ ਦੇ ਸੰਕੇਤਕਾਂ ‘ਤੇ ਸਨੈਪਸ਼ੌਟ ਦਾ ਇੱਕ ਨਿਯਮਿਤ ਅਤੇ ਅੱਪਡੇਟਡ ਸਰੋਤ ਹੋਵੇਗਾ।
ਲੇਬਰ ਬਿਊਰੋ, ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦਾ ਇੱਕ ਅਟੈਚਡ ਦਫ਼ਤਰ ਕਿਰਤ ਕਾਨੂੰਨਾਂ ਦੇ ਕਈ ਪਹਿਲੂਆਂ ਜਿਵੇਂ ਕਿ ਮਜ਼ਦੂਰੀ, ਕਮਾਈ, ਉਤਪਾਦਕਤਾ, ਗ਼ੈਰ-ਹਾਜ਼ਰੀ, ਲੇਬਰ ਟਰਨ-ਓਵਰ, ਉਦਯੋਗਿਕ ਸਬੰਧਾਂ, ਕੰਮ ਕਰਨ ਅਤੇ ਰਹਿਣ - ਸਹਿਣ ਦੀ ਸਥਿਤੀ ਅਤੇ ਕਈ ਕਾਰਜਾਂ ਦੇ ਮੁੱਲਾਂਕਣ ਬਾਰੇ ਜਾਣਕਾਰੀ ਇਕੱਠੀ ਕਰਦਾ ਰਿਹਾ ਹੈ ਅਤੇ ਉਸ ਦਾ ਪ੍ਰਸਾਰ ਕੀਤਾ ਹੈ। ਲੇਬਰ ਬਿਊਰੋ ਦੁਆਰਾ ਪ੍ਰਸਾਰਿਤ ਸੂਚਨਾ ਦੇਸ਼ ਵਿੱਚ ਰੋਜ਼ਗਾਰ ਨੀਤੀਆਂ ਅਤੇ ਪ੍ਰਕਿਰਿਆਵਾਂ ਦੇ ਨਿਰਮਾਣ ਅਤੇ ਲਾਗੂਕਰਨ ਲਈ ਸਰਕਾਰ ਨੂੰ ਸਲਾਹ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਲੇਬਰ ਬਿਊਰੋ ਦੇ ਕੋਲ ਸੂਚਕ ਅੰਕ ਸੰਖਿਆਵਾਂ ਦੇ ਸੰਕਲਨ ਅਤੇ ਰੱਖ-ਰਖਾਅ ਦਾ ਮੈਂਡੇਟ ਹੈ, ਕਿਰਤ ਦੇ ਖੇਤਰ ਵਿੱਚ ਅੰਕੜਿਆਂ ਦੇ ਸੰਗ੍ਰਹਿ ਲਈ ਸਰਵੇਖਣ ਕਰਨਾ ਅਤੇ ਪ੍ਰਸ਼ਾਸਨਿਕ ਕਿਰਤ ਅੰਕੜਿਆਂ ਦਾ ਸੰਕਲਨ ਕਰਨਾ। ਲੇਬਰ ਬਿਊਰੋ ਲੇਬਰ ਫੋਰਸ ਸਰਵੇਖਣ ਅਤੇ ਉੱਦਮ ਸਰਵੇਖਣ ਵਿੱਚ ਲਗਿਆ ਹੋਇਆ ਹੈ ਜੋ ਮੁੱਖ ਰੂਪ ਨਾਲ ਲੇਬਰ ਫੋਰਸ ਨਾਲ ਸਬੰਧਿਤ ਸੰਕੇਤਕਾਂ ਦਾ ਅਨੁਮਾਨ ਪ੍ਰਦਾਨ ਕਰਦਾ ਹੈ।
ਲੇਬਰ ਬਿਊਰੋ ਦੀ ਸਥਾਪਨਾ 1946 ਵਿੱਚ ਹੋਈ ਸੀ। ਲੇਬਰ ਬਿਊਰੋ ਦੀਆਂ ਦੋ ਮੁੱਖ ਸ਼ਾਖਾਵਾਂ ਚੰਡੀਗੜ੍ਹ ਅਤੇ ਸ਼ਿਮਲਾ ਵਿੱਚ ਹਨ। ਇਸ ਦੇ ਪੰਜ ਰੀਜਨਲ ਦਫ਼ਤਰ ਹਨ, ਜਿਨ੍ਹਾਂ ਵਿੱਚੋਂ ਇੱਕ-ਇੱਕ ਅਹਿਮਦਾਬਾਦ, ਕਾਨਪੁਰ , ਕੋਲਕਾਤਾ, ਗੁਵਾਹਾਟੀ ਅਤੇ ਚੇਨਈ ਵਿੱਚ ਹਨ ਜਿਸ ਦਾ ਸਬ-ਰੀਜਨਲ ਦਫ਼ਤਰ ਮੁੰਬਈ ਵਿੱਚ ਹੈ। ਇੱਕ ਐਡੀਸ਼ਨਲ ਸਕੱਤਰ ਪੱਧਰ ਦੇ ਅਧਿਕਾਰੀ, ਭਾਰਤੀ ਆਰਥਿਕ ਸੇਵਾ (ਆਈਈਐੱਸ) ਦੇ ਡਾਇਰੈਕਟਰ ਜਨਰਲ ਦੀ ਅਗਵਾਈ ਵਿੱਚ, ਭਾਰਤੀ ਆਰਥਿਕ ਸੇਵਾ ਅਤੇ ਭਾਰਤੀ ਅੰਕੜਾ ਸੇਵਾ ਦੇ ਪੇਸ਼ੇਵਰ ਇਸ ਟੀਮ ਦੇ ਮੈਂਬਰ ਹਨ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1627554)
Visitor Counter : 190