ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਐੱਨਸੀਐੱਸਟੀਸੀ ਨੇ ਪ੍ਰਸਿੱਧ ਕੋਵਿਡ ਕਥਾ ਨੂੰ ਹਿੰਦੀ ਵਿੱਚ ਲਿਆਂਦਾ
ਕੋਵਿਡ ਕਥਾ : ਜਨ ਜਾਗਰੂਕਤਾ ਲਈ ਮਲਟੀਮੀਡੀਆ ਗਾਈਡ
ਕੋਵਿਡ-19 ਸਬੰਧੀ ਸੰਪੂਰਨ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ
Posted On:
27 MAY 2020 5:25PM by PIB Chandigarh
ਡਾ. ਅਨਾਮਿਕਾ ਰੇਅ ਮੈਮੋਰੀਅਲ ਟਰੱਸਟ ਨਾਲ ਮਿਲ ਕੇ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਕੋਵਿਡ-19 ਮਹਾਮਾਰੀ ਬਾਰੇ ਸੰਪੂਰਨ ਮਹੱਤਵਪੂਰਨ ਜਾਣਕਾਰੀ ਉਪਲੱਬਧ ਕਰਵਾ ਕੇ ਜਨ ਜਾਗਰੂਕਤਾ ਪੈਦਾ ਕਰਨ ਵਾਲੀ ਹਰਮਨਪਿਆਰੀ ਮਲਟੀਮੀਡੀਆ ਗਾਈਡ ਦਾ ਹਿੰਦੀ ਸੰਸਕਰਣ ਕੱਢਿਆ ਹੈ।
ਇਸਦਾ ਅੰਗਰੇਜ਼ੀ ਸੰਸਕਰਣ ਪਹਿਲਾਂ ਹੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਾਰੀ ਕੀਤਾ ਗਿਆ ਸੀ। ਵਿਸ਼ੇਸ਼ ਰੂਪ ਨਾਲ ਹਿੰਦੀ ਬੋਲਣ ਵਾਲਿਆਂ ਵਿੱਚ ਕੋਵਿਡ ਕਥਾ ਦੇ ਹਿੰਦੀ ਸੰਸਕਰਣ ਦੀ ਮੰਗ ਨੂੰ ਪੂਰਾ ਕਰਨ ਲਈ ਕੋਵਿਡ ਕਥਾ ਦੇ ਹਿੰਦੀ ਸੰਸਕਰਣ ਨੂੰ ਲੋਕਾਂ ਦੇ ਫਾਇਦੇ ਨੂੰ ਦੇਖਦੇ ਹੋਏ ਅਤੇ ਸੋਧੀ ਹੋਈ ਜਾਣਕਾਰੀ ਨਾਲ ਲਿਆਂਦਾ ਗਿਆ ਹੈ।
ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾ ਨੇ ਕੋਵਿਡ ਕਥਾ ਦੀ ਸ਼ਲਾਘਾ ਕਰਦਿਆਂ ਕਿਹਾ : ਜਨ ਜਾਗਰੂਕਤਾ ਲਈ ਇੱਕ ਮਲਟੀਮੀਡੀਆ ਗਾਈਡ ਵਿੱਚ ਆਮ ਆਦਮੀ ਦੀ ਭਾਸ਼ਾ ਵਿੱਚ ਵਿਗਿਆਨ ਦੀ ਵਿਆਖਿਆ ਨਾਲ ਜਾਗਰੂਕਤਾ ਫੈਲਾਉਣਾ ਮਹੱਤਵਪੂਰਨ ਹੈ ਅਤੇ ਹਿੰਦੀ ਵੱਡੇ ਪੱਧਰ ’ਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਜਿਸ ਵਿੱਚ ਕੋਵਿਡ ਕਥਾ ਦਾ ਹਿੰਦੀ ਸੰਸਕਰਣ ਵਧੇਰੇ ਮਹੱਤਵ ਰੱਖਦਾ ਹੈ। ਪ੍ਰੋ. ਸ਼ਰਮਾ ਨੇ ਕਿਹਾ ਕਿ ਵਿਗਿਆਨਕ ਸੰਦੇਸ਼ਾਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਲਈ ਵਿਗਿਆਨ ਦੇ ਕਾਰਟੂਨ (ਸਾਇੰਸਟੂਨਜ਼) ਅਤੇ ਸਰਲ ਤਰੀਕੇ ਨਾਲ ਸਿਹਤ ਧਾਰਨਾਵਾਂ ਦੀ ਵਿਆਖਿਆ ਕਰਦੇ ਹੋਏ ਮੌਜੂਦਾ ਸਿਹਤ ਸੰਕਟ ਦੌਰਾਨ ਜਦੋਂ ਲੋਕ ਤਣਾਅਗ੍ਰਸਤ ਮਹਿਸੂਸ ਕਰਦੇ ਹਨ ਤਾਂ ਇਹ ਹਾਸਰਸ ਅਤੇ ਮਨੋਰੰਜਨ ਨੂੰ ਵੀ ਆਪਣੇ ਵਿੱਚ ਸ਼ਾਮਲ ਕਰਦੀ ਹੈ।
ਮਲਟੀਮੀਡੀਆ ਤਕਨੀਕਾਂ ਅਤੇ ਡਿਜੀਟਲ ਪਲੈਟਫਾਰਮਾਂ ਦਾ ਉਪਯੋਗ ਕਰਕੇ ਕੋਵਿਡ-19 ’ਤੇ ਆਮ ਜਾਗਰੂਕਤਾ ਫੈਲਾਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ, ਲੋਕਾਂ ਨੂੰ ਉਚਿਤ ਗਿਆਨ ਅਤੇ ਆਤਮਵਿਸ਼ਵਾਸ ਨਾਲ ਮਹਾਮਾਰੀ ਨੂੰ ਸਮਝਣ ਅਤੇ ਸਮਾਧਾਨ ਕੱਢਣ ਵਿੱਚ ਮਦਦ ਕਰਨ ਲਈ ਇੱਕ ਇੰਟਰਐਕਟਿਵ ਇਲੈਕਟ੍ਰੌਨਿਕ ਗਾਈਡ ਲੈ ਕੇ ਆਇਆ ਹੈ।
ਦਿਲਚਸਪ ਗੱਲ ਇਹ ਹੈ ਕਿ ਦੇਸ਼ ਭਰ ਵਿੱਚ ਲੋਕਾਂ ਨੇ ਕੋਵਿਡ ਕਥਾ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਸਬੰਧੀ ਪ੍ਰਤੀਕਿਰਿਆਵਾਂ ਲਗਾਤਾਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੋਵਿਡ ਕਥਾ ਦਾ ਮੇਘਾਲਿਆ ਦੀ ਖਾਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ, ਤਮਿਲ ਸੰਸਕਰਣ ਵੀ ਆ ਰਿਹਾ ਹੈ, ਲੋਕ ਆਪਣੇ ਦਮ ’ਤੇ ਬੰਗਾਲੀ ਅਤੇ ਅਸਾਮੀ ਸੰਸਕਰਣ ’ਤੇ ਕੰਮ ਕਰ ਰਹੇ ਹਨ।
ਵਿਭਿੰਨ ਵਿਗਿਆਨ ਸੰਚਾਰ ਪ੍ਰਭਾਵੀ ਰੂਪ ਨਾਲ ਯਾਨੀ ਫਲਿੱਪ ਸੰਸਕਰਣ, ਐਨੀਮੇਸ਼ਨ, ਵੀਡੀਓ ਅਤੇ ਹੋਰ ਸਰੂਪਾਂ ਵਿੱਚ ਕੋਵਿਡ ਕਥਾ ਨੂੰ ਇਕੱਠਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਸਰਕਾਰੀ ਏਜੰਸੀਆਂ ਆਪਣੇ ਸੋਸ਼ਲ ਮੀਡੀਆ ਵਿੱਚ ਕੋਵਿਡ ਕਥਾ ਦੇ ਵਿਭਿੰਨ ਤੱਤਾਂ ਅਤੇ ਕੋਵਿਡ-19 ’ਤੇ ਹੋਰ ਜਨਸੰਚਾਰੀ ਮੁਹਿੰਮਾਂ, ਯਾਨੀ ‘ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ’, ਸਾਇੰਸਟੂਨਜ਼, ਰੋਜ਼ਾਨਾ ਜਾਣਕਾਰੀ ਦਾ ਉਪਯੋਗ ਕਰਕੇ ਰੋਜ਼ਾਨਾ ਵਰਣਮਾਲਾ ਦੇ ਇੱਕ ਅੱਖਰ ਦਾ ਉਪਯੋਗ ਕਰਦੇ ਹੋਏ ਆਦਿ ਨਾਲ ਇਸ ਦਾ ਉਪਯੋਗ ਕਰ ਰਹੇ ਹਨ।
ਕੋਵਿਡ ਕਥਾ ਦੇ ਹਿੰਦੀ ਅਤੇ ਹੋਰ ਭਾਸ਼ਾਵਾਂ ਦੇ ਸੰਸਕਰਣਾਂ ਨਾਲ ਜ਼ਮੀਨੀ ਪੱਧਰ ’ਤੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਮਿਲੇਗੀ।
ਕੋਵਿਡ ਕਥਾ ਹਿੰਦੀ ਦੇਖਣ ਲਈ ਇੱਥੇ ਕਲਿੱਕ ਕਰੋ: Click here to see COVID Katha in Hindi
ਕੋਵਿਡ ਕਥਾ ਅੰਗਰੇਜ਼ੀ ਦੇਖਣ ਲਈ ਇੱਥੇ ਕਲਿੱਕ ਕਰੋ: Click here to see COVID Katha in English
*****
ਕੇਜੀਐੱਸ/ਡੀਐੱਸਟੀ
(Release ID: 1627290)
Visitor Counter : 280