ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਆਰੋਗਯ ਸੇਤੂ ਐਪ ਦਾ ਸੋਰਸ ਹੁਣ ਜਨਤਕ

Posted On: 26 MAY 2020 8:18PM by PIB Chandigarh

ਭਾਰਤ ਨੇ 02 ਅਪ੍ਰੈਲ, 2020 ਨੂੰ ਕੋਵਿਡ -19 ਮਹਾਮਾਰੀ  ਦੇ ਪ੍ਰਸਾਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿੱਚ ਵਾਧਾ ਕਰਦਿਆਂ ਆਰੋਗਯ ਸੇਤੂ ਮੋਬਾਈਲ ਐਪ ਲਾਂਚ ਕੀਤੀ, ਜਿਸ ਦਾ ਉਦੇਸ਼  ਬਲੂਟੁੱਥ 'ਤੇ ਅਧਾਰਿਤ ਕਿਸੇ ਨਾਲ ਵੀ ਸੰਪਰਕ ਸਾਧਣ, ਸੰਭਾਵਿਤ ਹੌਟਸਪੌਟਸ ਦਾ ਪਤਾ ਲਗਾਉਣ ਅਤੇ ਕੋਵਿਡ -19 ਬਾਰੇ ਪ੍ਰਾਸੰਗਿਕ ਜਾਣਕਾਰੀ ਦੇ ਪ੍ਰਚਾਰ-ਪ੍ਰਸਾਰ ਦੇ ਸਮਰੱਥ ਹੋਣਾ ਹੈ। 26 ਮਈ ਤੱਕ ਇਸ ਐਪ ਦੇ 114 ਮਿਲੀਅਨ ਤੋਂ ਵੱਧ ਉਪਯੋਗਕਰਤਾ ਹਨ ਜੋ ਦੁਨੀਆ ਵਿੱਚ ਕਿਸੇ ਵੀ ਹੋਰ ਸੰਪਰਕ ਸਾਧਣ ਵਾਲੇ ਐਪ ਦੇ ਵਰਤੋਂਕਾਰਾਂ ਨਾਲੋਂ ਜ਼ਿਆਦਾ ਹਨ। ਇਹ ਐਪ 12 ਭਾਸ਼ਾਵਾਂ ਅਤੇ ਐਂਡਰਾਇਡ, ਆਈਓਐੱਸ ਤੇ ਕੇਏਆਈਓਐੱਸ ਪਲੈਟਫਾਰਮ ਤੇ ਉਪਲਬਧ ਹੈ। ਦੇਸ਼ ਭਰ ਵਿੱਚ ਨਾਗਰਿਕ ਆਰੋਗਯ ਸੇਤੂ ਐਪ ਦਾ ਇਸਤੇਮਾਲ ਆਪਣੇ ਆਪ ਨੂੰ, ਆਪਣੇ ਚਾਹੁਣ ਵਾਲਿਆਂ ਨੂੰ ਅਤੇ ਰਾਸ਼ਟਰ ਨੂੰ ਸੁਰੱਖਿਅਤ ਰੱਖਣ ਲਈ ਕਰ ਰਹੇ ਹਨ। ਕਈ ਨੌਜਵਾਨ ਇਸ ਐਪ ਨੂੰ ਆਪਣਾ ਬਾਡੀਗਾਰਡ ਵੀ ਮੰਨਦੇ ਹਨ।

 

ਇਸ ਆਰੋਗਯ ਸੇਤੂ ਦੀ ਪ੍ਰਮੁੱਖ ਖਾਸੀਅਤ ਪਾਰਦਰਸ਼ਤਾ, ਨਿਜਤਾ ਤੇ ਸੁਰੱਖਿਆ ਰਿਹਾ ਹੈ ਅਤੇ ਭਾਰਤ ਦੀ ਓਪਨ ਸੋਰਸ ਸੌਫਟਵੇਅਰ ਨੀਤੀ ਦੀ ਤਰਜ ਤੇ ਆਰੋਗਯ ਸੇਤੂ ਦੇ ਸੋਰਸ ਕੋਡ ਨੂੰ ਹੁਣ ਜਨਤਕ ਕਰ ਦਿੱਤਾ ਗਿਆ ਹੈ। ਇਸ ਐਪਲੀਕੇਸ਼ਨ ਦੇ ਐਂਡਰਾਇਡ ਵਰਜ਼ਨ ਲਈ ਸੋਰਸ ਕੋਡ ਦੀ ਸਮੀਖਿਆ ਅਤੇ ਸਹਿਕਾਰਜ ਲਈ https://github.com/nic-delhi/AarogyaSetu_Android.git 'ਤੇ ਉਪਲਬਧ ਕਰਵਾਇਆ ਗਿਆ ਹੈ। ਇਸ ਐਪਲੀਕੇਸ਼ਨ ਦੇ ਆਈਓਐੱਸ ਵਰਜ਼ਨ ਨੂੰ ਅਗਲੇ 2 ਹਫਤਿਆਂ ਦੇ ਅੰਦਰ ਓਪਨ ਸੋਰਸ ਦੇ ਰੂਪ ਵਿੱਚ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਸਰਵਰ ਕੋਡ ਵੀ ਜਾਰੀ ਕਰ ਦਿੱਤਾ ਜਾਵੇਗਾ। ਆਰੋਗਯ ਸੇਤੂ ਐਪ ਦੇ ਲਗਭਗ 98% ਉਪਭੋਗਤਾ ਹੁਣ ਐਂਡਰਾਇਡ ਪਲੈਟਫਾਰਮ 'ਤੇ ਹਨ।

 

ਡਿਵੈਲਪਰ ਸਮੁਦਾਇ ਲਈ ਸੋਰਸ ਕੋਡ ਨੂੰ ਜਨਤਕ ਕਰ ਦੇਣਾ ਪਾਰਦਰਸ਼ਤਾ ਅਤੇ ਸਹਿਯੋਗ ਦੇ ਸਿਧਾਂਤ ਪ੍ਰਤੀ ਸਾਡੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਆਰੋਗਯ ਸੇਤੂ ਦਾ ਵਿਕਾਸ ਸਰਕਾਰ, ਉਦਯੋਗ, ਸਿੱਖਿਆ ਜਗਤ ਅਤੇ ਨਾਗਰਿਕਾਂ ਦਰਮਿਆਨ ਸਹਿਯੋਗ ਦਾ ਇੱਕ ਉਤਕ੍ਰਿਸ਼ਟ ਉਦਾਹਰਣ ਹੈ। ਇਹ ਸਾਡੇ ਦੇਸ਼ ਦੇ ਪ੍ਰਤਿਭਾਵਾਨ ਨੌਜਵਾਨ ਟੈਕਨੋਲੋਜੀਕਲ ਮਾਹਿਰਾਂ ਦੀ ਸਖਤ ਮਿਹਨਤ ਦਾ ਫਲ ਵੀ ਹੈ।ਜਿਨ੍ਹਾਂ ਨੇ ਇਸ ਵਿਸ਼ਵ ਪੱਧਰੀ ਉਤਪਾਦ ਨੂੰ ਬਣਾਉਣ ਲਈ ਰਾਤ ਦਿਨ ਕੰਮ ਕੀਤਾ। ਆਮ ਲੋਕਾਂ (ਪਬਲਿਕ ਡੋਮੇਨ) ਲਈ ਇਸ ਸੋਰਸ ਕੋਡ ਨੂੰ ਜਾਰੀ ਕਰਨ ਦੇ ਨਾਲ ਹੀ ਅਸੀਂ ਸਹਿਯੋਗ ਵਧਾਉਣ ਅਤੇ ਪ੍ਰਤਿਭਾਵਾਨ ਨੌਜਵਾਨਾਂ ਅਤੇ ਦੇਸ਼ ਦੇ ਨਾਗਰਿਕਾਂ ਦਰਮਿਆਨ ਮੌਜੂਦ ਉੱਚਤਮ ਟੈਕਨੋਲੋਜੀ ਮੁਹਾਰਤ ਦਾ ਲਾਭ ਉਠਾਉਣਾ ਅਤੇ ਸਮੂਹਿਕ ਰੂਪ ਨਾਲ ਇਸ ਮਹਾਮਾਰੀ  ਦਾ ਮੁਕਾਬਲਾ ਮਿਲ ਕੇ ਕਰਨ ਵਿੱਚ ਸ਼ਾਮਲ ਫਰੰਟਲਾਈਨ ਹੈਲਥਕੇਅਰ ਵਰਕਰਾਂ ਦੇ ਕੰਮ ਵਿੱਚ ਮਦਦ ਕਰਨ ਲਈ ਇੱਕ ਮਜ਼ਬੂਤ ਅਤੇ ਸੁਰੱਖਿਅਤ ਟੈਕਨੋਲੋਜੀ ਸਮਾਧਾਨ ਬਣਾਉਣ ਦੀ ਦਿਸ਼ਾ ਵਿੱਚ ਵਧ ਰਹੇ ਹਾਂ।

 

ਇਹ ਐਪ ਕੋਵਿਡ-19 ਦੇ ਵਿਰੁੱਧ ਵਿਸ਼ੇਸ਼ਤਾਵਾਂ ਦਾ ਇੱਕ ਸਮੁੱਚਾ ਸਮੂਹ ਹੈ ਅਤੇ  ਇਹ ਆਪਣੇ ਲਾਂਚ ਦੇ 8 ਹਫ਼ਤਿਆਂ ਦੇ ਅੰਦਰ ਕਈ ਮਾਮਲਿਆਂ ਵਿੱਚ ਪ੍ਰਥਮ ਸਾਬਤ ਹੋਈ ਹੈ। ਜਦੋਂ ਅਸੀਂ ਲੱਛਣਾਂ ਦਾ ਖਾਕਾ (syndromic mapping) ਬਣਾਉਂਦੇ ਹੋਏ ਇਸ ਮਹਾਮਾਰੀ  ਵਿਗਿਆਨ ਦੇ ਨਵੇਂ ਆਂਕੜਿਆਂ ਨੂੰ ਦੇਖਦੇ ਹਾਂ, ਤਾਂ ਵਿਸ਼ਵ ਪੱਧਰ 'ਤੇ ਕੋਵਿਡ -19 ਦੇ ਸੰਕ੍ਰਮਿਤਾਂ ਦੇ ਸੰਪਰਕ ਸਾਧਣ ਅਤੇ ਸਵੈ-ਮੁੱਲਾਂਕਣ ਕਰਨ ਦੇ ਕਈ ਹੋਰ ਸੰਸਾਧਨਾਂ ਦੀ ਤੁਲਨਾ ਵਿੱਚ ਇਸ ਐਪ ਦੀ ਪਹੁੰਚ ਅਤੇ ਪ੍ਰਭਾਵ ਸ਼ਾਇਦ ਸਭ ਤੋਂ ਅਧਿਕ ਹੈ। ਇਸ ਐਪ ਦੇ 114 ਮਿਲੀਅਨ ਤੋਂ ਅਧਿਕ ਰਜਿਸਟਰਡ ਵਰਤੋਂਕਾਰਾਂ ਵਿੱਚੋਂ, ਦੋ-ਤਿਹਾਈ ਵਰਤੋਂਕਾਰਾਂ ਨੇ ਖੁਦ ਹੀ ਕੋਵਿਡ -19 ਦੇ ਸ਼ਿਕਾਰ ਹੋਣ ਦੇ ਜੋਖਮ ਦਾ ਪਤਾ ਲਗਾਉਣ ਆਪਣੇ ਮੁੱਲਾਂਕਣ ਟੈਸਟ ਕੀਤੇ। ਇਸ ਦੇ ਲਗਭਗ 500,000 ਬਲੂਟੁੱਥ ਸੰਪਰਕਾਂ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੀ ਹੈ। ਜਿਨ੍ਹਾਂ ਲੋਕਾਂ ਦੀ ਪਹਿਚਾਣ ਕੋਵਿਡ -19 ਪਾਜ਼ਿਟਿਵ ਮਾਮਲਿਆਂ ਦੇ ਬਲੂਟੁੱਥ ਸੰਪਰਕ ਜਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਮੁੱਲਾਂਕਣ ਦੇ ਅਧਾਰ ਤੇ ਮਦਦ ਪਹੁੰਚਾਉਣ ਦੀ ਜ਼ਰੂਰਤ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ, ਉਨ੍ਹਾਂ ਨਾਲ ਰਾਸ਼ਟਰੀ ਸਿਹਤ ਅਥਾਰਿਟੀ ਸੰਪਰਕ ਕਰਦੀ ਹੈ।

 

ਹੁਣ ਤੱਕ ਇਸ ਐਪ ਨੇ 9,00,000 ਤੋਂ ਵੱਧ ਵਰਤੋਂਕਾਰਾਂ ਤੱਕ ਸੰਪਰਕ ਸਾਧਿਆ ਅਤੇ ਉਨ੍ਹਾਂ ਨੂੰ ਕੁਆਰੰਟੀਨ ਹੋਣ, ਸਾਵਧਾਨੀਆਂ ਵਰਤਣ ਅਤੇ ਜਾਂਚ ਕਰਵਾਉਣ ਦੀ ਸਲਾਹ ਦੇਣ ਦੇ ਰੂਪ ਵਿੱਚ ਮਦਦ ਕੀਤੀ। ਕੋਵਿਡ-19 ਲਈ ਜਾਂਚ ਕਰਵਾਉਣ ਲਈ ਜਿਨ੍ਹਾਂ ਲੋਕਾਂ ਨੂੰ ਇਸ ਐਪ ਰਾਹੀਂ ਸਲਾਹ ਦਿੱਤੀ ਗਈ ਉਨ੍ਹਾਂ ਵਿੱਚੋਂ ਲਗਭਗ 24% ਲੋਕਾਂ ਵਿੱਚ ਕੋਵਿਡ -19 ਪਾਜ਼ਿਟਿਵ ਪਾਇਆ ਗਿਆ। ਇਸ ਦੀ ਤੁਲਨਾ 26 ਮਈ ਤੱਕ ਕੁੱਲ 31,26,119 ਲੋਕਾਂ ਦੀ ਜਾਂਚ ਵਿੱਚੋਂ 1,43,380 ਲੋਕਾਂ ਵਿੱਚ ਕੋਵਿਡ -19 ਨੂੰ ਪਾਜ਼ਿਟਿਵ ਯਾਨੀ ਕੋਵਿਡ -19 ਪਾਜ਼ਿਟਿਵ ਪਾਏ ਜਾਣ ਦੀ ਦਰ ਲਗਭਗ 4.65% ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਸਾਫ ਹੈ ਕਿ ਸੰਪਰਕ ਸਾਧਣ ਦੇ ਇਸ ਐਪ ਨਾਲ ਉਨ੍ਹਾਂ ਲੋਕਾਂ 'ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਮਿਲਦੀ ਹੈ ਜਿਨ੍ਹਾਂ ਨੂੰ ਜਾਂਚ ਕਰਵਾਉਣ ਦੀ ਜ਼ਰੂਰਤ ਹੈ ਅਤੇ ਇਸ ਤਰ੍ਹਾਂ ਇਸ ਮਹਾਮਾਰੀ  ਨੂੰ ਕਾਬੂ ਕਰਨ ਲਈ ਸਰਕਾਰੀ ਯਤਨਾਂ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲ ਰਹੀ ਹੈ।

 

ਬਲੂਟੁੱਥ ਸੰਪਰਕਾਂ ਅਤੇ ਇਸ ਦੀ ਸਥਿਤੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਕੋਵਿਡ ਮਾਮਲਿਆਂ ਦੀ ਉਚਿਤ ਸੰਭਾਵਨਾ ਨਾਲ ਸੰਭਾਵਿਤ ਹੌਟਸਪੌਟਸ ਦੀ ਪਹਿਚਾਣ ਕਰਨ ਵਿੱਚ ਮਦਦ ਮਿਲਦੀ ਹੈ ਜਿਸ ਨਾਲ ਰਾਜ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਸਿਹਤ ਅਧਿਕਾਰੀਆਂ ਨੂੰ ਮਹਾਮਾਰੀ  ਦੀ ਰੋਕਥਾਮ ਲਈ ਸਮਾਂ ਰਹਿੰਦੇ ਜ਼ਰੂਰੀ ਕਦਮ ਚੁੱਕਣ ਵਿੱਚ ਸਹੂਲਤ ਹੁੰਦੀ ਹੈ। ਕੋਵਿਡ -19 ਪਾਜ਼ਿਟਿਵ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਉਨ੍ਹਾਂ ਦੀ ਆਵਾਜਾਈ ਦੇ ਤਰੀਕਿਆਂ ਵਿੱਚ ਸਿਧਾਂਤਾਂ, ਜਨਸੰਖਿਆ ਪੱਧਰੀ ਮਹਾਮਾਰੀ ਮਾਡਲਿੰਗ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ -19 ਦੀ ਮੌਜੂਦਗੀ ਨੂੰ ਲੈ ਕੇ ਇੱਕ ਨਵੀਂ ਸੋਚ ਇਸ ਬਿਮਾਰੀ ਦੇ ਲਈ ਲੱਛਣਾਂ ਵਾਲਾ ਖਾਕਾ ਤਿਆਰ ਕਰਨ ਦੇ ਇਸ ਨਵੇਂ ਤਰੀਕੇ ਨਾਲ ਆਰੋਗਯ ਸੇਤੂ ਨੇ ਦੇਸ਼ ਭਰ ਵਿੱਚ ਉਪ-ਡਾਕ ਘਰ ਦੇ ਪੱਧਰ 'ਤੇ 3,500 ਤੋਂ ਵੱਧ ਹੌਟਸਪੌਟਸ ਦੀ ਪਹਿਚਾਣ ਕੀਤੀ। ਪਹਿਲਾਂ ਦੇ ਅੰਕੜਿਆਂ ਦੇ ਨਾਲ ਆਰੋਗਯ ਸੇਤੂ ਤੋਂ ਪ੍ਰਾਪਤ ਅੰਕੜਿਆਂ ਵਿੱਚ ਉਪ-ਡਾਕਘਰ ਪੱਧਰ ਤੇ ਉੱਭਰਦੇ ਹੌਟਸਪੌਟਸ ਦਾ ਅਨੁਮਾਨ ਲਗਾਉਣ ਦੀ ਕਾਫ਼ੀ ਸੰਭਾਵਨਾ ਹੈ। ਅੱਜ ਪੂਰੇ ਭਾਰਤ ਵਿੱਚ ਲਗਭਗ 1,264 ਉੱਭਰਦੇ ਹੌਟਸਪੌਟਸ ਦੀ ਪਹਿਚਾਣ ਕੀਤੀ ਗਈ ਹੈ, ਜਿਸ ਦਾ ਇਸ ਐਪ ਦੇ ਅਭਾਵ ਵਿੱਚ ਪਤਾ ਨਾ ਲਗ ਸਕਦਾ। ਇਸ ਦੇ ਬਾਅਦ ਇਨ੍ਹਾਂ ਅਨੁਮਾਨਿਤ ਹੌਟਸਪੌਟਸ ਵਿੱਚ ਬਹੁਤਿਆਂ ਦੀ ਜਾਂਚ ਕੀਤੀ ਗਈ ਜੋ ਅਗਲੇ 17 ਤੋਂ 25 ਦਿਨਾਂ ਵਿੱਚ ਅਸਲ ਰੂਪ ਨਾਲ ਹੌਟਸਪੌਟਸ ਬਣ ਜਾਣਗੇ। ਉਦਾਹਰਣ ਦੇ ਰੂਪ ਵਿੱਚਆਰੋਗਯ ਸੇਤੂ ਨੇ ਜਦੋਂ ਕਿਸੇ ਖਾਸ ਦਿਨ ਕਿਸੀ ਜ਼ਿਲ੍ਹੇ ਵਿੱਚ 3 ਮਾਮਲਿਆਂ ਦੀ ਪਹਿਚਾਣ ਕੀਤੀ ਤਾਂ ਉਸ ਜ਼ਿਲ੍ਹੇ ਵਿੱਚ ਅਗਲੇ 15 ਦਿਨਾਂ ਵਿੱਚ 82 ਮਾਮਲੇ ਦਰਜ ਹੋ ਗਏ। ਉਸ ਬਲੂਟੁੱਥ-ਅਧਾਰਿਤ ਸੰਪਰਕ ਅਤੇ ਹੌਟਸਪੌਟ ਦੀ ਪਹਿਚਾਣ ਦੇ ਇਸ ਅਨੂਠੇ ਮੇਲ ਤੋਂ ਹਾਸਲ ਸਟੀਕ ਜਾਣਕਾਰੀ ਇਸ ਬਿਮਾਰੀ ਦੀ ਲੜੀ ਨੂੰ ਤੋੜਨ ਅਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਇੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੀ ਹੈ।

 

 

114 ਮਿਲੀਅਨ ਤੋਂ ਵੱਧ ਵਰਤੋਂਕਾਰਾਂ ਦੁਆਰਾ ਨਿਰੰਤਰ ਇਸਤੇਮਾਲ ਹੋ ਰਹੇ ਇਸ ਤੇਜ਼ੀ ਨਾਲ ਉੱਭਰਦੇ ਉਤਪਾਦ ਦਾ ਸੋਰਸ ਕੋਡ ਜਾਰੀ ਕਰਨਾ ਇੱਕ ਚੁਣੌਤੀ ਹੈ। ਸੋਰਸ ਕੋਡ ਨੂੰ ਵਿਕਸਿਤ  ਕਰਨਾ ਅਤੇ ਉਸ ਦਾ ਰੱਖ-ਰਖਾਅ ਆਰੋਗਯ ਸੇਤੂ ਟੀਮ ਅਤੇ ਡਿਵੈਲਪਰ ਸਮੁਦਾਇ, ਦੋਹਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ। ਕਿਸੇ ਚੀਜ਼ ਦੇ ਬਚਾਅ ਲਈ ਰੱਖੀ ਜਾਣ ਵਾਲੀ ਜਗ੍ਹਾ (ਰਿਪੌਜਿਟਰੀ) ਨੂੰ ਸਾਂਝਾ ਕਰਨਾ ਅਸਲ ਉਤਪਾਦਨ ਦਾ ਵਾਤਾਵਰਣ ਹੈ। ਇਸ ਉਤਪਾਦ ਨਾਲ ਸਬੰਧਿਤ ਸਾਰੀ ਨਵੀਂ ਜਾਣਕਾਰੀ ਵੀ ਉਪਲਬਧ ਕਰਵਾਈ ਜਾਵੇਗੀ।

 

ਓਪਨ ਸੋਰਸ ਵਿਕਾਸ ਦੀ ਪ੍ਰਕਿਰਿਆ ਦਾ ਪ੍ਰਬੰਧਨ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਐੱਸ) ਕਰੇਗਾ। ਕੋਡ ਸਬੰਧੀ ਸੁਝਾਵਾਂ ਨੂੰ ਬੇਨਤੀ ਸਮੀਖਿਆਵਾਂ ਜ਼ਰੀਏ ਸੰਸਾਧਿਤ ਕੀਤਾ ਜਾਵੇਗਾ। ਆਰੋਗਯ ਸੇਤੂ ਦੇ ਸੋਰਸ ਕੋਡ ਨੂੰ ਅਪਾਚੇ ਲਾਇਸੈਂਸ ਵਰਜ਼ਨ 2.0 ਦੇ ਤਹਿਤ ਲਾਇਸੈਂਸ ਮਿਲਿਆ ਹੋਇਆ ਹੈ ਅਤੇ ਇਹ ਜਿਹੋ ਜਿਹਾ ਹੈ ਓਹੋ ਜਿਹੇ ਅਧਾਰ ਤੇ ਉਪਲਬਧ ਹੈ। ਕੋਡ ਵਿੱਚ ਬਦਲਾਅ ਦੇ ਨਾਲ ਸੋਰਸ ਕੋਡ ਦੇ ਕਿਸੇ ਵੀ ਤਰ੍ਹਾਂ ਦੇ ਫਿਰ ਤੋਂ ਇਸਤੇਮਾਲ ਲਈ ਡਿਵੈਲਪਰ ਦੀ ਜ਼ਰੂਰਤ ਪਵੇਗੀ। ਇਸ ਨਾਲ ਸਬੰਧਿਤ ਹੋਰ ਵਿਸਤ੍ਰਿਤ ਜਾਣਕਾਰੀ https://www.mygov.in/aarogya-setu-app/ 'ਤੇ ਸਵਾਲ ਜਵਾਬ ਦਸਤਾਵੇਜ਼ਾਂ ਦੇ ਰੂਪ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ।

 

ਕੋਡ ਨੂੰ ਓਪਨ ਸੋਰਸ ਬਣਾਉਣ ਸਮੇਂ, ਭਾਰਤ ਸਰਕਾਰ ਨੇ ਡਿਵੈਲਪਰ ਸਮੁਦਾਇ ਨਾਲ ਆਰੋਗਯ ਸੇਤੂ ਨੂੰ ਹੋਰ ਅਧਿਕ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਇਸ ਵਿੱਚ ਕਿਸੇ ਪ੍ਰਕਾਰ ਦੀ  ਕਮੀ ਦੀ ਪਹਿਚਾਣ ਕਰਨ ਜਾਂ ਕੋਡ ਵਿੱਚ ਹੋਰ ਸੁਧਾਰ ਲਈ ਮਦਦ ਮੰਗੀ। ਇਸ ਉਦੇਸ਼ ਲਈ, ਸਰਕਾਰ ਨੇ ਸੁਰੱਖਿਆ ਖੋਜੀਆਂ ਨਾਲ ਸਾਂਝੇਦਾਰੀ ਕਰਨ ਦੇ ਉਦੇਸ਼ ਨਾਲ ਇੱਕ ਬੱਗ ਬਾਊਂਟੀਪ੍ਰੋਗਰਾਮ ਵੀ ਲਾਂਚ ਕੀਤਾ ਤਾਂ ਜੋ ਆਰੋਗਯ ਸੇਤੂ ਦੀ ਸੁਰੱਖਿਆ ਕਾਰਜਸਾਧਕਤਾ ਦੀ ਜਾਂਚ ਕੀਤੀ ਜਾ ਸਕੇ ਅਤੇ ਇਸ ਦੀ ਸੁਰੱਖਿਆ ਵਿੱਚ ਸੁਧਾਰ ਜਾਂ ਵਾਧਾ ਕਰਦਿਆਂ ਇਸ ਵਿੱਚ ਵਰਤੋਂਕਾਰਾਂ ਦਾ ਭਰੋਸਾ ਵਧਾਇਆ ਜਾ ਸਕੇ। 'ਬੱਗ ਬਾਊਂਟੀ' ਨੂੰ ਲੈ ਕੇ ਵਿਸਤ੍ਰਿਤ ਜਾਣਕਾਰੀ ਵੱਖਰੇ ਤੌਰ 'ਤੇ ਸਾਂਝੀ ਕੀਤੀ ਜਾ ਰਹੀ ਹੈ। 'ਬੱਗ ਬਾਊਂਟੀ' ਪ੍ਰੋਗਰਾਮ ਬਾਰੇ ਹੋਰ ਵਧੇਰੇ ਜਾਣਕਾਰੀ ਮਾਈ ਗੌਵ ਦੇ ਨਵੇਂ ਪੋਰਟਲ https://innovate.mygov.in/ 'ਤੇ ਉਪਲਬਧ ਹੈ।

 

ਉਤਪਾਦ ਦੇ ਡਿਜ਼ਾਈਨ ਅਤੇ ਕੋਡ ਨੂੰ ਜਨਤਕ ਕਰਨ ਦੇ ਨਾਲ ਹੀ ਭਾਰਤ ਸਰਕਾਰ ਦੀ ਦੁਨੀਆ ਦੀ ਬਿਹਤਰੀ ਦੀ ਦਿਸ਼ਾ ਵਿੱਚ ਕੰਮ ਕਰਦੇ ਰਹਿਣ ਦੀ ਪ੍ਰਤੀਬੱਧਤਾ ਪ੍ਰਦਰਸ਼ਿਤ ਹੁੰਦੀ ਹੈ। ਭਾਰਤ ਕੋਵਿਡ ਦਾ ਸਾਹਮਣਾ ਕਰਨ ਵਿੱਚ ਟੈਕਨੋਲੋਜੀ ਦੇ ਇਸਤੇਮਾਲ ਪ੍ਰਤੀ ਸਾਡੇ ਨਜ਼ਰੀਏ ਤੋਂ ਮਿਲੀ ਸਿੱਖਿਆ ਹੋਰ ਬਾਕੀ ਦੁਨੀਆ ਦੇ ਨਾਲ ਵੀ ਉਪਲਬਧ ਸਮਾਧਾਨ ਨੂੰ ਸਾਂਝਾ ਕਰਨ ਦਾ ਇੱਛੁਕ ਹੈ। ਭਾਰਤ ਦਾ ਕਹਿਣਾ ਹੈ ਕਿ ਕੋਈ ਵੀ ਸਰਕਾਰ ਇਸ ਮਹਾਮਾਰੀ  ਦਾ ਸਾਹਮਣਾ ਕਰਨ ਵਿੱਚ ਇਸ ਦਾ ਇਸਤੇਮਾਲ ਕਰ ਸਕਦੀ ਹੈ। ਅਸੀਂ ਸਾਰੇ ਇੱਕਠੇ ਮਿਲ ਕੇ ਇਸ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਇਸ ਮਹਾਮਾਰੀ  ਦੇ ਵਿਰੁੱਧ ਲੜਨ ਵਿੱਚ ਡਾਕਟਰਾਂ ਅਤੇ ਫਰੰਟਲਾਈਨ ਹੈਲਥ ਵਰਕਰਾਂ ਦੀ ਸਹਾਇਤਾ ਕਰਨਾ ਜਾਰੀ ਰੱਖਾਂਗੇ।

 

ਮੈਂ ਸੁਰੱਖਿਅਤ, ਅਸੀਂ ਸੁਰੱਖਿਅਤ, ਭਾਰਤ ਸੁਰੱਖਿਅਤ।

 

*****(Release ID: 1627235) Visitor Counter : 317