ਟੈਕਸਟਾਈਲ ਮੰਤਰਾਲਾ
ਪੀਪੀਈ ਕਵਰਆਲਸ ਦੇ ਪ੍ਰੋਟੋ-ਟਾਈਪ ਦੇ ਟੈਸਟ ਸੈਂਪਲਾਂ ਨੂੰ ਹੁਣ ਨੌਂ ਅਧਿਕਾਰਿਤ ਪ੍ਰਯੋਗਸ਼ਾਲਾਵਾਂ ਦੁਆਰਾ ਟੈਸਟ ਅਤੇ ਪ੍ਰਮਾਣਿਤ ਕੀਤਾ ਜਾ ਰਿਹਾ ਹੈ
ਕੋਵਿਡ-19 ਲਈ ਟੈਸਟ ਦੇ ਮਾਪਦੰਡ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਰਧਾਰਿਤ ਤਕਨੀਕੀ ਮਿਆਰਾਂ ਦੇ ਅਨੁਰੂਪ ਹਨ
ਖਰੀਦ ਏਜੰਸੀਆਂ ਨੂੰ ਸਮੇਂ-ਸਮੇਂ ‘ਤੇ ਪੀਪੀਈ ਕਵਰਆਲਸ ਦੇ ਨਮੂਨੇ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਪ੍ਰਵਾਨਿਤ ਪ੍ਰਯੋਗਸ਼ਾਲਾਵਾਂ ਤੋਂ ਉਨ੍ਹਾਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ
Posted On:
26 MAY 2020 5:48PM by PIB Chandigarh
ਭਾਰਤ ਵਿੱਚ ਪੀਪੀਈ ਕਵਰਆਲਸ ਦਾ ਨਿਰਮਾਣ ਸਿਹਤ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਅਤੇ ਹੇਰ ਸਾਰੇ ਮਹੱਤਵਪੂਰਨ ਮਾਪਦੰਡਾਂ ਨੂੰ ਧਿਆਨ ਰੱਖ ਕੇ ਕੀਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਨਿਰਧਾਰਿਤ ਤਕਨੀਕੀ ਹਿਦਾਇਤਾਂ ਅਨੁਸਾਰ ਪੀਪੀਈ ਕਵਰਆਲਸ ਦੇ ਪ੍ਰੋਟੋ-ਟਾਈਪ ਦੇ ਟੈਸਟ ਦੇ ਨਮੂਨਿਆਂ ਨੂੰ ਨੌਂ ਅਧਿਕਾਰਿਤ ਪ੍ਰਯੋਗਸ਼ਾਲਾਵਾਂ ਦੁਆਰਾ ਪਰਖਿਆ ਅਤੇ ਪ੍ਰਮਾਣਿਤ ਕੀਤਾ ਜਾ ਰਿਹਾ ਹੈ। ਟੈਸਟ ਦੇ ਮਾਪਦੰਡ ਕੇਵਿਡ-19 ਲਈ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਕੂਲ ਹਨ, ਅਤੇ ਇਸ ਦੀ ਦਰਜਾਬੰਦੀ ਆਈਐੱਸਓ-16603 ਕਲਾਸ 3 ਅਤੇ ਇਸ ਤੋਂ ਉੱਪਰ ਦੇ ‘ਸਿੰਥੈਟਿਕ ਬਲੱਡ ਪੈਨੀਟ੍ਰੇਸ਼ਨ ਰੈਸਟੈਂਸ ਟੈਸਟ’ ਲਈ ਕੀਤੇ ਜਾਣ ਵਾਲੇ ਟੈਸਟ ਦੇ ਪੱਧਰ ਦੀ ਸਮਝੀ ਜਾਂਦੀ ਹੈ। ਪੀਪੀਈ ਨੂੰ ਉਪਯੋਗਕਰਤਾ ਦੀ ਪੂਰੀ ਸੁਰੱਖਿਆ ਲਈ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਸ ਵਿੱਚ ਕੋਈ ਤਰਲ ਪਦਾਰਥ ਜਾਂ ਹਵਾ ਵਿੱਚ ਤੈਰਦੇ ਸੂਖਮ ਠੋਸ ਕਣ ਪ੍ਰਵੇਸ਼ ਨਾ ਕਰ ਸਕੇ।
ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਅਜਿਹੀਆਂ ਪ੍ਰਮਾਣਿਤ ਏਜੰਸੀਆਂ ਤੋਂ ਸਮੱਗਰੀ ਖਰੀਦਣ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਦੇ ਬਣੇ ਹੋਏ ਕਵਰਆਲ ਦੇ ਅੰਦਰ ਵਿਸ਼ੇਸ਼ ਪ੍ਰਮਾਣਿਤ ਕੋਡ ਛਪੇ ਹੋਣ। ਉਪਭੋਗਤਾਵਾਂ ਅਤੇ ਖਰੀਦ ਏਜੰਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਟੈਕਸਟਾਈਲ ਮੰਤਰਾਲੇ ਦੀ ਵੈੱਬਸਾਈਟ www.texmin.nic.in 'ਤੇ ਦਿੱਤੇ ਵੈੱਬ ਲਿੰਕ' ਤੇ ਸਰਟੀਫਿਕੇਟ ਦੀ ਤਸਦੀਕ ਕਰਨ ਤੋਂ ਬਾਅਦ ਪ੍ਰਮਾਣਿਤ ਨਿਰਮਾਤਾਵਾਂ ਕੋਲੋਂ ਹੀ ਸਮੱਗਰੀ ਖਰੀਦਣ। ਇਸ ਦੇ ਇਲਾਵਾ, ਖਰੀਦ ਏਜੰਸੀਆਂ ਨੂੰ ਸਮੇਂ-ਸਮੇਂ ‘ਤੇ ਪੀਪੀਈ ਕਵਰਆਲ ਦੀ ਸਪਲਾਈ ਖੇਪ ‘ਚੋਂ ਰੈਂਡਮ ਸੈਂਪਲਾਂ ਨੂੰ ਇਕੱਤਰ ਕਰਕੇ ਇਨ੍ਹਾਂ ਸੈਂਪਲਾਂ ਦੀ ਜਾਂਚ ਨੌਂ (9) ਅਧਿਕਾਰਿਤ ਪ੍ਰਯੋਗਸ਼ਾਲਾਵਾਂ ਤੋਂ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਪ੍ਰਯੋਗਸ਼ਾਲਾਵਾਂ ਦਾ ਵੇਰਵੇ www.texmin.nic.in 'ਤੇ ਉਪਲਬਧ ਹੈ।
****
ਐੱਸਜੀ / ਐੱਸਬੀ
(Release ID: 1627076)
Visitor Counter : 324