ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦਾ ਟੀਚਾ ਅਗਲੇ ਪੰਜ ਸਾਲਾਂ ਵਿੱਚ 20,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ ਨਾਲ ਮੱਛੀ ਉਤਪਾਦਨ ਨੂੰ 220 ਲੱਖ ਮੀਟ੍ਰਿਕ ਟਨ ਤੱਕ ਵਧਾਉਣਾ ਹੈ

ਕੇਂਦਰੀ ਮੱਛੀ ਪਾਲਣ ਮੰਤਰੀ ਨੇ ਕਿਹਾ, ‘‘ਨੀਲੀ-ਕ੍ਰਾਂਤੀ ਰਾਹੀਂ ਆਰਥਿਕ-ਕ੍ਰਾਂਤੀ’’


ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਲਈ ਬੀਮਾ ਕਵਰੇਜ


ਸਰਕਾਰ ਤਟੀ ਮਛੇਰਿਆਂ ਵਾਲੇ ਪਿੰਡਾਂ ਵਿੱਚ 3,477 ‘ਸਾਗਰ ਮਿੱਤ੍ਰ’ ਰਜਿਸਟਰਡ ਕਰਨ ਅਤੇ ਮੱਛੀ ਪਾਲਣ ਕਰਨ ਵਾਲੇ ਉਤਪਾਦਕ ਸੰਗਠਨਾਂ (ਐੱਫਐੱਫਪੀਓ) ਨੂੰ ਮੱਛੀ ਪਾਲਣ ਲਈ ਪ੍ਰੋਤਸਾਹਿਤ ਕਰੇਗੀ : ਸ਼੍ਰੀ ਗਿਰੀਰਾਜ ਸਿੰਘ

Posted On: 26 MAY 2020 6:19PM by PIB Chandigarh

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦਾ ਟੀਚਾ 2018-19 ਵਿੱਚ 137.58 ਲੱਖ ਟਨ ਤੋਂ ਲਗਭਗ 9 ਪ੍ਰਤੀਸ਼ਤ ਦੀ ਔਸਤ ਸਲਾਨਾ ਵਾਧਾ ਦਰ ਤੋਂ 2024-25 ਤੱਕ 220 ਲੱਖ ਮੀਟਰਿਕ ਟਨ ਮੱਛੀ ਉਦਪਾਦਨ ਨੂੰ ਵਧਾਉਣਾ ਹੈ। ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਕਿਹਾ ਕਿ ਅਕਾਂਖਿਆਵਾਦੀ ਯੋਜਨਾ ਦੇ ਸਿੱਟੇ ਵਜੋਂ ਅਗਲੇ ਪੰਜ ਸਾਲ ਵਿੱਚ ਨਿਰਯਾਤ ਆਮਦਨ ਦੁੱਗਣੀ ਹੋ ਕੇ 1,00,000 ਕਰੋੜ ਰੁਪਏ ਹੋ ਜਾਵੇਗੀ ਅਤੇ ਮੱਛੀ ਪਾਲਣ ਖੇਤਰ ਵਿੱਚ ਲਗਭਗ 55 ਲੱਖ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮੱਛੀ ਪਾਲਣ ਖੇਤਰ ਨਾਲ ਜੁੜੇ ਮਛੇਰਿਆਂ, ਮੱਛੀ ਪਾਲਕਾਂ, ਮੱਛੀ ਮਜ਼ਦੂਰਾਂ, ਮੱਛੀ ਵਿਕਰੇਤਾਵਾਂ ਅਤੇ ਹੋਰ ਹਿਤਧਾਰਕਾਂ ਨੂੰ ਪੀਐੱਮਐੱਮਐੱਸਵਾਈ ਨੂੰ ਸਮਰਪਿਤ ਕਰਦੇ ਹੋਏ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਲਈ ਬੀਮਾ ਕਵਰੇਜ ਪੇਸ਼ ਕੀਤੀ ਜਾ ਰਹੀ ਹੈ।

 

ਪੀਐੱਮਐੱਮਐੱਸਵਾਈ-ਭਾਰਤ ਵਿੱਚ ਮੱਛੀ ਪਾਲਣ ਖੇਤਰ ਦੇ ਨਿਰੰਤਰ ਅਤੇ ਜ਼ਿੰਮੇਵਾਰ ਵਿਕਾਸ ਰਾਹੀਂ ਨੀਲੀ -ਕ੍ਰਾਂਤੀ ਲਿਆਉਣ ਦੀ ਯੋਜਨਾ’ ’ਤੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ 20 ਮਈ, 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਵੱਲੋਂ ਇਸ ਨੂੰ ਪ੍ਰਵਾਨ ਕੀਤਾ ਗਿਆ ਸੀ।  ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਇਸ ਯੋਜਨਾ ਵਿੱਚ 20,050 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਦਾ ਇਰਾਦਾ ਕੀਤਾ ਗਿਆ ਹੈ ਜਿਸ ਵਿੱਚ ਕੇਂਦਰੀ ਹਿੱਸਾ 9,407 ਕਰੋੜ, ਰਾਜ ਦਾ ਹਿੱਸਾ 4,880 ਕਰੋੜ ਰੁਪਏ ਅਤੇ ਲਾਭਾਰਥੀਆਂ ਦਾ ਯੋਗਦਾਨ 5,763 ਕਰੋੜ ਰੁਪਏ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੀਐੱਮਐੱਮਐੱਸਵਾਈ ਨੂੰ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿੱਤੀ ਸਾਲ 2020-21 ਤੋਂ ਵਿੱਤੀ ਸਾਲ 2024-25 ਤੱਕ 5 ਸਾਲਾਂ ਦੀ ਮਿਆਦ ਲਈ ਲਾਗੂ ਕੀਤਾ ਜਾਵੇਗਾ।

 

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਪੀਐੱਮਐੱਮਐੱਸਵਾਈ ਤਹਿਤ ਮੱਛੀ ਉਤਪਾਦਨ ਅਤੇ ਉਤਪਾਦਕਤਾ ਵਧਾਉਣ, ਗੁਣਵੱਤਾ, ਸਥਿਰਤਾ, ਤਕਨੀਕੀ ਉਪਯੋਗ, ਉਤਪਾਦਨ ਦੇ ਬਾਅਦ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ, ਮੁੱਲ ਲੜੀ ਦਾ ਆਧੁਨਿਕੀਕਰਨ ਅਤੇ ਮਜ਼ਬੂਤੀਕਰਨ, ‘ਖਪਤਕਾਰਾਂ ਤੱਕ ਪਹੁੰਚਤੋਂ ਮੱਛੀ ਖੇਤਰ ਵਿੱਚ ਮਿਆਰਾਂ ਦਾ ਪਤਾ ਲਗਾਉਣ, ਇੱਕ ਮਜ਼ਬੂਤ ਮੱਛੀ ਪਾਲਣ ਪ੍ਰਬੰਧਨ ਢਾਂਚਾ ਸਥਾਪਿਤ ਕਰਨ, ਮਛੇਰਿਆਂ ਦਾ ਕਲਿਆਣ, ਮੱਛੀ ਨਿਰਯਾਤ ਮੁਕਾਬਲੇਬਾਜ਼ੀ ਨੂੰ ਵਧਾਉਣ ਦੀ ਸਮਰੱਥਾ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਮੱਛੀ ਪਾਲਣ ਖੇਤਰ ਵਿੱਚ ਪੀਐੱਮਐੱਮਐੱਸਵਾਈ ਨਿਜੀ ਖੇਤਰ ਦੀ ਸ਼ਮੂਲੀਅਤ, ਉੱਦਮਤਾ ਦੇ ਵਿਕਾਸ, ਵਪਾਰ ਮਾਡਲ, ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਪ੍ਰੋਤਸਾਹਨ ਦੇਣ, ਨਵੀਨਤਾ ਅਤੇ ਨਵੀਆਂ ਪ੍ਰੋਜੈਕਟ ਗਤੀਵਿਧੀਆਂ ਨੂੰ ਸ਼ੁਰੂ ਕਰਨ, ਇਨਕਿਊਬੇਟਰ ਆਦਿ ਲਈ ਅਨੁਕੂਲ ਵਾਤਾਵਰਣ ਬਣਾਵੇਗਾ। ਮੰਤਰੀ ਨੇ ਅੱਗੇ ਕਿਹਾ ਕਿ ਪੀਐੱਮਐੱਮਐੱਸਵਾਈ ਇੱਕ ਮੱਛੀ ਕੇਂਦ੍ਰਿਤ ਛੱਤਰੀ ਯੋਜਨਾ ਹੈ ਜਿਸ ਵਿੱਚ ਮਛੇਰੇ, ਮੱਛੀ ਪਾਲਕ, ਮੱਛੀ ਵਰਕਰ ਅਤੇ ਮੱਛੀ ਵਿਕਰੇਤਾ ਵਿਕਾਸ ਦੀਆਂ ਗਤੀਵਿਧੀਆਂ ਵਿੱਚ ਮਹੱਤਵਪੂਰਨ ਹਿਤਧਾਰਕ ਹਨ ਜਿਨ੍ਹਾਂ ਬਾਰੇ ਇਸ ਵਿੱਚ ਇਰਾਦਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਵਧਾਉਣਾ ਇਸ ਯੋਜਨਾ ਦਾ ਮੁੱਖ ਉਦੇਸ਼ ਹੈ।

 

ਮੱਛੀ ਪਾਲਣ ਮੰਤਰੀ ਨੇ ਕਿਹਾ ਕਿ ਪੀਐੱਮਐੱਮਐੱਸਵਾਈ ਦੇ ਕੁੱਲ ਅਨੁਮਾਨਿਤ ਨਿਵੇਸ਼ ਦਾ ਲਗਭਗ 42 ਪ੍ਰਤੀਸ਼ਤ ਮੱਛੀ ਪਾਲਣ ਬੁਨਿਆਦੀ ਸੁਵਿਧਾਵਾਂ ਦੇ ਨਿਰਮਾਣ ਅਤੇ ਅੱਪਗ੍ਰੇਡੇਸ਼ਨ ਲਈ ਨਿਰਧਾਰਤ ਹੈ। ਕੇਂਦ੍ਰਿਤ ਖੇਤਰਾਂ ਵਿੱਚ ਮੱਛੀ ਬੰਦਰਗਾਹਾਂ, ਲੈਡਿੰਗ ਸੈਂਟਰ, ਉਤਪਾਦਨ ਤੋਂ ਬਾਅਦ ਢਾਂਚਾਗਤ ਵਿਕਾਸ ਅਤੇ ਕੋਲਡ ਚੇਨ ਬੁਨਿਆਦੀ ਢਾਂਚਾ, ਮੱਛੀ ਮਾਰਕੀਟ ਅਤੇ ਮਾਰਕਿਟਿੰਗ ਬੁਨਿਆਦੀ ਢਾਂਚਾ, ਏਕੀਕ੍ਰਿਤ ਆਧੁਨਿਕ ਤਟੀ ਮੱਛੀ ਫੜਨ ਦੇ ਪਿੰਡ ਅਤੇ ਗਹਿਰੇ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਵਿਕਾਸ ਸ਼ਾਮਲ ਹੈ। ਮੱਛੀ ਖੇਤਰ ਵਿੱਚ ਨਿਜੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਕੇ ਮਹੱਤਵਪੂਰਨ ਮੱਛੀ ਪਾਲਣ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਤੋਂ ਇਲਾਵਾ ਉਤਪਾਦਨ ਤੋਂ ਬਾਅਦ ਦੇ ਨੁਕਸਾਨ ਨੂੰ 25 ਪ੍ਰਤੀਸ਼ਤ ਦੇ ਉੱਚ ਪੱਧਰ ਤੋਂ ਘਟਾ ਕੇ 10 ਪ੍ਰਤੀਸ਼ਤ ਤੱਕ ਆਧੁਨਿਕੀਕਰਨ ਅਤੇ ਮੁੱਲ ਲੜੀ ਨੂੰ ਮਜ਼ਬੂਤ ਕਰਨ ਦੀ ਯੋਜਨਾ ਹੈ। ਸਵੱਸਥ ਸਾਗਰ ਯੋਜਨਾਤਹਿਤ ਮੱਛੀ ਖੇਤਰ ਦੇ ਆਧੁਨਿਕੀਕਰਨ ਲਈ ਸੋਚੀਆਂ ਗਈਆਂ ਗਤੀਵਿਧੀਆਂ ਵਿੱਚ ਜੈਵਿਕ ਪਖਾਨਿਆਂ ਨੂੰ ਪ੍ਰੋਤਸਾਹਨ ਦੇਣਾ, ਮੱਛੀ ਫੜਨ ਦੀਆਂ ਕਿਸ਼ਤੀਆਂ ਲਈ ਬੀਮਾ ਕਵਰੇਜ, ਮੱਛੀ ਪ੍ਰਬੰਧਨ ਯੋਜਨਾ, ਈ-ਟੈਂਡਰਿੰਗ/ਮਾਰਕਿਟਿੰਗ, ਮਛੇਰਿਆਂ ਅਤੇ ਸਰੋਤ ਸਰਵੇਖਣ ਅਤੇ ਰਾਸ਼ਟਰੀ ਆਈਟੀ ਅਧਾਰਿਤ ਡੇਟਾਬੇਸ ਦਾ ਨਿਰਮਾਣ ਸ਼ਾਮਲ ਹੈ।

 

ਸਿਹਤ ਫਾਇਦਿਆਂ ਦੇ ਮੱਦੇਨਜ਼ਰ ਘਰੇਲੂ ਮੱਛੀ ਦੀ ਖਪਤ ਵਧਾਉਣ ਦੀ ਲੋੜ ਨੂੰ ਰੇਖਾਂਕਿਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਸਰਕਾਰ ਸਾਗਰ ਮਿੱਤ੍ਰਨੂੰ ਰਜਿਸਟਰਡ ਕਰੇਗੀ ਅਤੇ ਪੀਐੱਮਐੱਮਐੱਸਵਾਈ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਮੱਛੀ ਕਿਸਾਨ ਉਤਪਾਦਕ ਸੰਗਠਨਾਂ (ਐੱਫਐੱਫਪੀਓਜ਼) ਦੇ ਗਠਨ ਨੂੰ ਪ੍ਰੋਤਸਾਹਿਤ ਕਰੇਗੀ। ਤਟੀ ਮਛੇਰਿਆਂ ਵਾਲੇ ਪਿੰਡਾਂ ਵਿੱਚ 3477 ਸਾਗਰ ਮਿੱਤ੍ਰ ਬਣਾਉਣ ਨਾਲ ਨੌਜਵਾਨਾਂ ਨੂੰ ਮੱਛੀ ਵਿਸਥਾਰ ਵਿੱਚ ਲਗਾਇਆ ਜਾਵੇਗਾ। ਨੌਜਵਾਨ ਪੇਸ਼ੇਵਰਾਂ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਨਿਜੀ ਸਥਾਨ ਤੇ ਵੱਡੀ ਸੰਖਿਆ ਵਿੱਚ ਮੱਛੀ ਵਿਸਥਾਰ ਸੇਵਾ ਕੇਂਦਰ ਸਥਾਪਿਤ ਕੀਤੇ ਜਾਣਗੇ।

 

ਇਸ ਯੋਜਨਾ ਵਿੱਚ ਕਈ ਨਵੀਆਂ ਗਤੀਵਿਧੀਆਂ ਅਤੇ ਖੇਤਰਾਂ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿਵੇਂ ਕਿ ਪਤਾ ਲਗਾਉਣਾ, ਪ੍ਰਮਾਣਿਤ ਕਰਨ ਅਤੇ ਮਾਨਤਾ ਦੇਣਾ, ਖਾਰਾ/ਖਾਰੇ ਖੇਤਰਾਂ ਵਿੱਚ ਐਕੂਆਕਲਚਰ, ਵੰਸ਼ਿਕ ਸੁਧਾਰ ਪ੍ਰੋਗਰਾਮ ਅਤੇ ਨਿਊਕੀਲਅਸ ਬ੍ਰੀਡਿੰਗ ਸੈਂਟਰ, ਫਿਸ਼ਰੀਜ ਅਤੇ ਐਕੂਆਕਲਚਰ ਸਟਾਰਟ-ਅੱਪ, ਮੱਛੀ ਦੀ ਖਪਤ ਲਈ ਪ੍ਰਚਾਰ ਗੀਤਵਿਧੀਆਂ, ਬ੍ਰਾਂਡਿੰਗ, ਮੱਛੀਆਂ ਵਿੱਚ ਜੀਆਈ, ਏਕੀਕ੍ਰਿਤ ਐਕੂਆ ਪਾਰਕ, ਏਕੀਕ੍ਰਿਤ ਤਟੀ ਮੱਛੀ ਫੜਨ ਦੇ ਪਿੰਡਾਂ ਦਾ ਵਿਕਾਸ, ਅਤਿ ਆਧੁਨਿਕ ਥੋਕ ਮੱਛੀ ਬਜ਼ਾਰ, ਐਕੂਯਾਟਿਕ ਰੈਫਰਲ ਪ੍ਰਯੋਗਸ਼ਾਲਾਵਾਂ, ਐਕੂਆਕਲਚਰ ਐਕਸਟੈਨਸ਼ਨ ਸੇਵਾਵਾਂ, ਬਾਇਓਫਲੋਕ, ਮੱਛੀ ਫੜਨ ਦੀਆਂ ਕਿਸ਼ਤੀਆਂ ਨਵੀਆਂ/ਅੱਪਗ੍ਰੇਡੇਸ਼ਨ, ਰੋਗ ਨਿਵਾਰਣ ਅਤੇ ਗੁਣਵੱਤਾ ਟੈਸਟ ਪ੍ਰਯੋਗਸ਼ਾਲਾਵਾਂ, ਆਰਗੈਨਿਕ ਐਕੂਆਕਲਚਰ ਦਾ ਪਸਾਰ, ਸਰਟੀਫਿਕੇਸ਼ਨ ਅਤੇ ਸਮਰੱਥਾ ਫਿਸਿੰਗ ਜ਼ੋਨ (ਪੀਐੱਫਜ਼ੈੱਡ) ਉਪਕਰਨ।

 

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਪੀਐੱਮਐੱਮਐੱਸਵਾਈ ਨਵੀਂ ਅਤੇ ਉੱਭਰਦੀ ਟੈਕਨੋਲੋਜੀ ਜਿਵੇਂ ਕਿ ਰੀ-ਸਰਕੁਲੇਟਰੀ ਐਕੂਆਕਲਚਰ ਸਿਸਟਮਜ਼, ਬਾਇਓਫਲੋਕ, ਐਕੂਆਪੋਨਿਕਸ, ਕੇਜ ਕਲਟੀਵੇਸ਼ਨ ਆਦਿ ਤੇ ਜ਼ੋਰ ਪ੍ਰਦਾਨ ਕਰਦਾ ਹੈ ਤਾਂ ਕਿ ਉਤਪਾਦਨ ਅਤੇ ਉਤਪਾਦਕਤਾ, ਫਾਲਤੂ ਜ਼ਮੀਨ ਦਾ ਉਤਪਾਦਕ ਉਪਯੋਗ ਅਤੇ ਐਕੂਆਕਲਚਰ ਲਈ ਪਾਣੀ ਵਿੱਚ ਵਾਧਾ ਕਰਨਾ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ਗ੍ਰਾਮੀਣ ਔਰਤਾਂ ਲਈ ਵੱਡੇ ਪੈਮਾਨੇ ਤੇ ਰੋਜ਼ਗਾਰ ਪੈਦਾ ਕਰਨ ਦੀ ਸਮਰੱਥਾ ਵਾਲੀ ਮੇਰੀਕਲਚਰ, ਸਮੁੰਦਰੀ ਸ਼ੈਵਾਲ ਦੀ ਖੇਤੀ ਅਤੇ ਸਜਾਵਟੀ ਮੱਛੀ ਪਾਲਣ ਵਰਗੀਆਂ ਕੁਝ ਗਤੀਵਿਧੀਆਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ।

 

ਸਸਤੀ ਕੀਮਤ ਤੇ ਗੁਣਵੱਤਾ ਬੀਜ ਦੀ ਉਪਲੱਬਧਤਾ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਤੇ ਜ਼ੋਰ ਦਿੰਦੇ ਹੋਏ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਇਸ ਯੋਜਨਾ ਦੇ ਨਤੀਜੇ ਵਜੋਂ ਜਲ ਖੇਤੀ ਔਸਤ ਉਤਪਾਦਕਤਾ 3 ਟਨ ਪ੍ਰਤੀ ਹੈਕਟੇਅਰ ਮੌਜੂਦਾ ਰਾਸ਼ਟਰੀ ਔਸਤ ਤੋਂ 5 ਟਨ ਪ੍ਰਤੀ ਹੈਕਟੇਅਰ ਵਧ ਜਾਵੇਗੀ। ਇਹ ਉੱਚ ਮੁੱਲ ਵਾਲੀਆਂ ਪ੍ਰਜਾਤੀਆਂ ਨੂੰ ਪ੍ਰੋਤਸਾਹਨ ਦੇਣ ਰਾਹੀਂ ਸਾਰੀਆਂ ਵਪਾਰਕ ਰੂਪ ਨਾਲ ਮਹੱਤਵਪੂਰਨ ਪ੍ਰਜਾਤੀਆਂ ਲਈ ਬਰੂਡ ਬੈਂਕਾਂ ਦਾ ਇੱਕ ਰਾਸ਼ਟਰੀ ਨੈੱਟਵਰਕ ਸਥਾਪਿਤ ਕਰਨ, ਵੰਸ਼ਿਕ ਸੁਧਾਰ ਅਤੇ ਝੀਂਗਾ ਬਰੂਡ ਸਟਾਕ ਵਿੱਚ ਆਤਮਨਿਰਭਰਤਾ ਲਈ ਨਿਊਕਲੀਅਸ ਬ੍ਰੀਡਿੰਗ ਸੈਂਟਰ ਸਥਾਪਿਤ ਕਰਨ, ਬਰੂਡ ਬੈਂਕ, ਹੈਚਰੀ, ਫਾਰਮ ਅਤੇ ਇਨ੍ਹਾਂ ਦੀਆਂ ਬਿਮਾਰੀਆਂ, ਐਂਟੀਬਾਇਓਟਿਕਸ ਅਤੇ ਰਹਿੰਦ ਖੂਹੰਦ ਮੁੱਦਿਆਂ, ਜਲ ਸਿਹਤ ਪ੍ਰਬੰਧਨ ਨੂੰ ਵੀ ਹੱਲ ਕਰਨਾ ਹੈ। ਇਨ੍ਹਾਂ ਕਦਮਾਂ ਨਾਲ ਗੁਣਵੱਤਾ, ਉੱਚ ਉਤਪਾਦਕਤਾ ਯਕੀਨੀ ਕਰਨ, ਨਿਰਯਾਤ ਮੁਕਾਬਲੇਬਾਜ਼ੀ ਵਿੱਚ ਸੁਧਾਰ ਅਤੇ ਮਛੇਰਿਆਂ ਅਤੇ ਕਿਸਾਨਾਂ ਨੂੰ ਉੱਚ ਮੁੱਲ ਪ੍ਰਾਪਤ ਕਰਨ ਦੀ ਸੰਭਾਵਨਾ ਹੈ।

 

 

  

ਆਲਮੀ ਮੱਛੀ ਉਦਪਾਦਨ ਵਿੱਚ ਲਗਭਗ 7.73 ਪ੍ਰਤੀਸ਼ਤ ਅਤੇ ਆਯਾਤ ਆਮਦਨ 46.589 ਕਰੋੜ ਰੁਪਏ (2018-19) ਪੈਦਾ ਕਰਦਿਆਂ ਭਾਰਤ ਨੇ ਅੱਜ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਜਲ ਖੇਤੀ ਅਤੇ ਮੱਛੀ ਨਿਰਯਾਤ ਕਰਨ ਵਾਲੇ ਸਭ ਤੋਂ ਵੱਡੇ ਚੌਥੇ ਰਾਸ਼ਟਰ ਦਾ ਦਰਜਾ ਪ੍ਰਾਪਤ ਕੀਤਾ ਹੈ। ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਦੇਸ਼ ਵਿੱਚ ਸਭ ਤੋਂ ਜ਼ਿਆਦਾ ਮੱਛੀ ਉਤਪਾਦਨ ਅਤੇ ਨਿਰਯਾਤ ਕਰਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਸਮਰੱਥਾ ਹੈ ਅਤੇ ਉਨ੍ਹਾਂ ਦਾ ਮੰਤਰਾਲਾ ਮੱਛੀ ਖੇਤਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਲਈ ਵਚਨਬੱਧ ਹੈ। ਮੰਤਰੀ ਨੇ ਕਿਹਾ ਕਿ ਮੱਛੀ ਪਾਲਣ ਖੇਤਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਮੱਛੀ ਉਤਪਾਦਨ ਅਤੇ ਨਿਰਯਾਤ ਆਮਦਨ ਦੇ ਮਾਮਲੇ ਵਿੱਚ ਪ੍ਰਭਾਵਸ਼ਾਲੀ ਵਾਧਾ ਦਿਖਾਇਆ ਹੈ। ਇਸ ਖੇਤਰ ਵਿੱਚ 2014-15 ਤੋਂ 2018-19 ਦੌਰਾਨ 10.88 ਪ੍ਰਤੀਸ਼ਤ ਦੀ ਔਸਤ ਸਲਾਨਾ ਵਾਧਾ ਦਰ ਦਰਜ ਕੀਤੀ ਗਈ, ਮੱਛੀ ਉਤਪਾਦਨ ਵਿੱਚ 7.53 ਪ੍ਰਤੀਸ਼ਤ ਔਸਤ ਸਲਾਨਾ ਵਾਧਾ ਅਤੇ ਨਿਰਯਾਤ ਆਮਦਨ ਵਿੱਚ 9.71 ਪ੍ਰਤੀਸ਼ਤ ਔਸਤ ਸਲਾਨਾ ਵਾਧਾ, ਖੇਤੀ ਨਿਰਯਾਤ ਵਿੱਚ 18 ਪ੍ਰਤੀਸ਼ਤ ਹਿੱਸੇਦਾਰੀ ਨਾਲ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 2018-19 ਦੌਰਾਨ ਰਾਸ਼ਟਰੀ ਅਰਥਵਿਵਸਥਾ ਵਿੱਚ ਮੱਛੀ ਪਾਲਣ ਦਾ ਕੁੱਲ ਘਰੇਲੂ ਵਾਧਾ (ਜੀਵੀਏ) 2,2,915 ਕਰੋੜ ਰੁਪਏ ਰਿਹਾ ਜੋ ਕੁੱਲ ਰਾਸ਼ਟਰੀ ਜੀਵੀਏ ਦਾ 1.24 ਪ੍ਰਤੀਸ਼ਤ ਅਤੇ ਖੇਤੀ ਜੀਵੀਏ ਦਾ 7.28 ਪ੍ਰਤੀਸ਼ਤ ਹਿੱਸਾ ਹੈ।

 

ਮੱਛੀ ਪਾਲਣ ਦੇ ਵਿਕਾਸ ਦੀ ਵਿਆਪਕ ਸੰਭਾਵਨਾ ਨੂੰ ਦੇਖਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਸੰਬਰ 2014 ਵਿੱਚ ਮੱਛੀ ਖੇਤਰ ਵਿੱਚ ਕ੍ਰਾਂਤੀਲਿਆਉਣ ਦੀ ਬੇਨਤੀ ਕੀਤੀ ਸੀ ਅਤੇ ਇਸ ਨੂੰ ਨੀਲੀ -ਕ੍ਰਾਂਤੀਦਾ ਨਾਮ ਦਿੱਤਾ ਸੀ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਕਲਪਨਾ ਦੇ ਰੂਪ ਵਿੱਚ ਮੱਛੀ ਪਾਲਣ ਵਿੱਚ ਨੀਲੀ -ਕ੍ਰਾਂਤੀ ਦੀ ਸ਼ੁਰੂਆਤ ਕਰਨ ਦੀ ਦਿਸ਼ਾ ਵਿੱਚ ਇੱਕ ਸਥਾਈ ਅਤੇ ਜ਼ਿੰਮੇਵਾਰ ਢੰਗ ਨਾਲ ਮੱਛੀ ਪਾਲਣ ਖੇਤਰ ਦੀ ਸਮਰੱਥਾ ਦਾ ਦੋਹਨ ਕਰਨ ਲਈ ਕਈ ਪਹਿਲਾਂ ਕੀਤੀਆਂ ਹਨ। ਕੇਂਦਰ ਸਰਕਾਰ ਵੱਲੋਂ ਕੀਤੇ ਗਏ ਕੁਝ ਪ੍ਰਮੁੱਖ ਸੁਧਾਰਾਂ ਅਤੇ ਕਦਮਾਂ ਵਿੱਚ (1) ਕੇਂਦਰ ਸਰਕਾਰ ਵਿੱਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦਾ ਇੱਕ ਅਲੱਗ ਮੰਤਰਾਲਾ ਬਣਾਉਣਾ, (2) ਅਜ਼ਾਦ ਪ੍ਰਸ਼ਾਸਕੀ ਢਾਂਚੇ ਨਾਲ ਮੱਛੀ ਪਾਲਣ ਦਾ ਇੱਕ ਨਵਾਂ ਅਤੇ ਸਮਰਪਿਤ ਵਿਭਾਗ ਸਥਾਪਿਤ ਕਰਨਾ, (3) ਨੀਲੀ -ਕ੍ਰਾਂਤੀ ਤੇ ਕੇਂਦਰੀ ਸਪਾਂਸਰ ਯੋਜਨਾ ਨੂੰ ਲਾਗੂ ਕਰਨਾ : ਕੇਂਦਰੀ ਹਿੱਸਾ 3,000 ਕਰੋੜ ਰੁਪਏ ਨਾਲ 2015-16 ਤੋਂ 2019-20 ਦੇ ਸਮੇਂ ਦੌਰਾਨ ਮੱਛੀ ਪਾਲਣ ਦਾ ਏਕੀਕ੍ਰਿਤ ਵਿਕਾਸ ਅਤੇ ਪ੍ਰਬੰਧਨ ਕਰਨਾ, (4) 208-19 ਦੌਰਾਨ ਫਿਸ਼ਰੀਜ਼ ਅਤੇ ਐਕੂਆਕਲਚਰ ਇਨਫਰਾਸਟਰੱਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ) ਦੀ 7,522.48 ਕਰੋੜ ਰੁਪਏ ਦੇ ਫੰਡ ਨਾਲ ਸਿਰਜਣਾ ਕਰਨੀ, (5) 20,050 ਕਰੋੜ ਰੁਪਏ ਦੇ ਨਿਵੇਸ਼ ਨਾਲ ਪੀਐੱਮਐੱਮਐੱਸਵਾਈ ਦੀ ਸ਼ੁਰੂਆਤ, ਮੱਛੀ ਪਾਲਣ ਖੇਤਰ ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੇ ਨਿਵੇਸ਼ ਵਾਲੀ ਯੋਜਨਾ ਹੈ।

 

ਪੱਤਰਕਾਰ ਸੰਮੇਲਨ ਦੌਰਾਨ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਸੰਜੀਵ ਕੁਮਾਰ ਬਾਲੀਆਂ ਅਤੇ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਅਤੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਡਾ. ਰਾਜੀਵ ਰੰਜਨ ਵੀ ਮੌਜੂਦ ਸਨ। ਇਸ ਮੌਕੇ ਤੇ ਇਨ੍ਹਾਂ ਮਾਣਯੋਗ ਹਸਤੀਆਂ ਨੇ ਪੀਐੱਮਐੱਮਐੱਸਵਾਈ ਤੇ ਇੱਕ ਕਿਤਾਬਚਾ ਵੀ ਰਿਲੀਜ਼ ਕੀਤੀ।

 

4.jpg

 

ਪੀਐੱਮਐੱਮਐੱਸਵਾਈ ਬਾਰੇ ਕਿਤਾਬਚਾ ਦੇਖਣ ਲਈ ਇੱਥੇ ਕਲਿੱਕ ਕਰੋ: Click here to view booklet on PMMSY

 

******

 

 

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1627075) Visitor Counter : 320