ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਬੀਐੱਸ VI ਲਈ ਐੱਲ 7 (ਕੁਆਡ੍ਰੀਸਾਈਕਲ) ਸ਼੍ਰੇਣੀ ਲਈ ਨਿਕਾਸੀ ਨਿਯਮ ਅਧਿਸੂਚਿਤ

Posted On: 24 MAY 2020 5:56PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 22 ਮਈ 2020 ਨੂੰ ਬੀਐੱਸ VI ਲਈ ਐੱਲ 7 (ਕੁਆਡ੍ਰੀਸਾਈਕਲ) ਸ਼੍ਰੇਣੀ ਦੇ ਨਿਕਾਸੀ ਨਿਯਮਾਂ ਬਾਰੇ ਅਧਿਸੂਚਨਾ ਜੀਐੱਸਆਰ 308 (ਈ) ਜਾਰੀ ਕੀਤੀ ਹੈ। ਇਹ ਨਿਯਮ ਅਧਿਸੂਚਨਾ ਦੀ ਮਿਤੀ ਤੋਂ ਲਾਗੂ ਹਨ। ਇਹ ਅਧਿਸੂਚਨਾ ਭਾਰਤ ਵਿੱਚ ਸਾਰੇ ਐੱਲ, ਐੱਮ ਅਤੇ ਐੱਨ ਸ਼੍ਰੇਣੀ ਦੇ ਵਾਹਨਾਂ ਲਈ ਬੀਐੱਸ VI ਦੀ ਪ੍ਰਕਿਰਿਆ ਨੂੰ ਪੂਰਾ ਕਰਦੀ ਹੈ। ਇਹ ਨਿਕਾਸੀ ਨਿਯਮ ਡਬਲਿਊਐੱਮਟੀਸੀ ਸਾਈਕਲ ਦੇ ਨਾਲ ਯੂਰਪੀਅਨ ਯੂਨੀਅਨ ਦੇ ਅਨੁਰੂਪ ਹਨ। ਟੈਸਟਿੰਗ ਦੀ ਪ੍ਰਕਿਰਿਆ ਏਆਈਐੱਸ 137- ਭਾਗ 9 ਵਿੱਚ ਨਿਰਧਾਰਿਤ ਕੀਤੀ ਗਈ ਹੈ।

 

*****

 

ਆਰਸੀਜੇ/ਐੱਮਐੱਸ/ਜੇਕੇ



(Release ID: 1626654) Visitor Counter : 232