PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
23 MAY 2020 7:55PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)
- ਹੁਣ ਤੱਕ 51,783 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ, 3,250 ਮਰੀਜ਼ ਠੀਕ ਹੋਏ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 41.39% ਹੋ ਗਈ ਹੈ।
- ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,25,101 ਹੈ। ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵਿੱਚ 6,654 ਦਾ ਵਾਧਾ ਹੋਇਆ ਹੈ।
- ਭਾਰਤੀ ਰੇਲਵੇ ਅਗਲੇ 10 ਦਿਨਾਂ ਵਿੱਚ 2600 ਹੋਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕਰੇਗਾ।
- ਲੌਕਡਾਊਨ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਗਰਮੀ ਦੀਆਂ ਫਸਲਾਂ ਹੇਠਲੇ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਖਰੀਦ ਵੀ ਵੱਧ ਹੋਈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ
ਸਿਹਤ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਅੱਜ ਇੱਥੇ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ (ਵੀਡੀਓ ਕਾਨਫ਼ਰੰਸ ਰਾਹੀਂ) ਕੋਵਿਡ–19 ਦੇ ਵੱਧ ਕੇਸਾਂ ਵਾਲੇ 11 ਮਿਊਂਸਪਲ ਇਲਾਕਿਆਂ ਦੇ ਪ੍ਰਿੰਸੀਪਲ ਸਿਹਤ ਸਕੱਤਰਾਂ, ਸ਼ਹਿਰੀ ਵਿਕਾਸ ਸਕੱਤਰਾਂ, ਮਿਊਂਸਪਲ ਕਮਿਸ਼ਨਰਾਂ, ਮਿਸ਼ਨ ਡਾਇਰੈਕਟਰਾਂ (ਐੱਨਐੱਚਐੱਮ) ਅਤੇ ਹੋਰ ਅਧਿਕਾਰੀਆਂ ਨਾਲ ਉੱਚ–ਪੱਧਰੀ ਸਮੀਖਿਆ ਮੀਟਿੰਗ ਕੀਤੀ। ਇਹ ਦੱਸਿਆ ਗਿਆ ਕਿ ਇਨ੍ਹਾਂ ਨਿਗਮਾਂ ਦੇ ਇਲਾਕਿਆਂ ਵਿੱਚ ਪ੍ਰਮੁੱਖ ਚੁਣੌਤੀ ਹੈ ਕੌਮੀ ਔਸਤ ਦੇ ਮੁਕਾਬਲੇ ਘੱਟ ਡਬਲਿੰਗ ਸਮਾਂ, ਉੱਚੀ ਮੌਤ ਦਰ ਅਤੇ ਕੇਸ ਪੁਸ਼ਟੀ ਹੋਣ ਦੀ ਉੱਚੀ ਦਰ।
ਹੁਣ ਤੱਕ 51,783 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ, 3,250 ਮਰੀਜ਼ ਠੀਕ ਹੋਏ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 41.39% ਹੋ ਗਈ ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,25,101 ਹੈ। ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵਿੱਚ 6,654 ਦਾ ਵਾਧਾ ਹੋਇਆ ਹੈ।
https://pib.gov.in/PressReleseDetail.aspx?PRID=1626450
ਭਾਰਤੀ ਰੇਲਵੇ ਅਗਲੇ 10 ਦਿਨਾਂ ਵਿੱਚ 2600 ਹੋਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕਰੇਗਾ
ਪ੍ਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਤੱਕ ਪਹੁੰਚ ਕੇ ਰਾਹਤ ਪ੍ਰਦਾਨ ਕਰਨ ਦੇ ਨਿਰੰਤਰ ਯਤਨਾਂ ਦੇ ਤਹਿਤ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ, ਰੇਲਵੇ ਮੰਤਰਾਲੇ ਨੇ ਅਗਲੇ ਦਸ ਦਿਨਾਂ ਵਿੱਚ ਦੇਸ਼ ਭਰ ਦੀਆਂ ਰਾਜ ਸਰਕਾਰਾਂ ਦੀਆਂ ਜ਼ਰੂਰਤਾਂ ਅਨੁਸਾਰ 2600 ਹੋਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦਾ ਪਰਿਚਲਨ ਕਰਨ ਦਾ ਫੈਸਲਾ ਕੀਤਾ ਹੈ। ਇਸ ਪਹਿਲ ਨਾਲ ਦੇਸ਼ ਭਰ ਵਿੱਚ ਫਸੇ 36 ਲੱਖ ਯਾਤਰੀਆਂ ਨੂੰ ਲਾਭ ਦੀ ਸੰਭਾਵਨਾ ਹੈ। ਭਾਰਤੀ ਰੇਲਵੇ ਨੇ ਲੌਕਡਾਊਨ ਕਾਰਨ ਵੱਖ-ਵੱਖ ਥਾਵਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ 1 ਮਈ 2020 ਤੋਂ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਦਾ ਪਰਿਚਾਲਨ ਸ਼ੁਰੂ ਕੀਤਾ ਸੀ।
https://pib.gov.in/PressReleseDetail.aspx?PRID=1626395
1 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ 200 ਟ੍ਰੇਨਾਂ ਲਈ ਤੇਜ਼ੀ ਨਾਲ ਹੋ ਰਹੀ ਹੈ ਬੁਕਿੰਗ
ਦੇਸ਼ ਭਰ ਵਿੱਚ ਪ੍ਰਤੀ ਦਿਨ 200 ਰੋਜ਼ਾਨਾਂ ਯਾਤਰੀ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਜਾਵੇਗਾ। 1 ਜੂਨ 2020 ਤੋਂ ਚਲਣ ਲਗਣਗੀਆਂ ਅਤੇ ਇਨ੍ਹਾਂ ਸਾਰੀਆਂ ਟ੍ਰੇਨਾਂ ਦੇ ਲਈ ਬੁਕਿੰਗ 21 ਮਈ,2020 ਤੋਂ ਸ਼ੁਰੂ ਹੋ ਗਈ ਹੈ; ਇਹ ਵਿਸ਼ੇਸ ਸੇਵਾਵਾਂ 1 ਮਈ ਤੋਂ ਚਲ ਰਹੀਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਅਤੇ 12 ਮਈ,2020 ਤੋਂ ਚਲ ਰਹੀਆਂ ਵਿਸ਼ੇਸ਼ ਏਸੀ ਟ੍ਰੇਨਾਂ (30 ਟ੍ਰੇਨ) ਤੋਂ ਇਲਾਵਾ ਹਨ।
ਇਨ੍ਹਾਂ ਟ੍ਰੇਨਾਂ ਦੇ ਲਈ ਟਿਕਟਾਂ ਦੀ ਬੁਕਿੰਗ 21 ਮਈ ਤੋਂ ਸ਼ੁਰੂ ਹੋ ਗਈ ਅਤੇ 22 ਮਈ, 2020 ਦੀ ਰਾਤ 20:14 ਵਜੋ ਤੱਕ ਪ੍ਰਣਾਲੀ ਵਿੱਚ ਬੁਕਿੰਗ ਦੇ ਲਈ ਉਪਲੱਬਧ ਸਾਰੀਆਂ 200 ਟ੍ਰੇਨਾਂ ਦੇ ਲਈ 14,13,277 ਯਾਤਰੀ ਸਮਰੱਥਾ ਦੀ ਤੁਲਨਾ ਵਿੱਚ 6,52,644 ਟਿਕਟਾਂ ਦੀ ਔਨਲਾਈਨ ਬੁਕਿੰਗ ਹੋ ਗਈ ਸੀ।
https://pib.gov.in/PressReleseDetail.aspx?PRID=1626243
ਲੌਕਡਾਊਨ ਦੇ ਬਾਵਜੂਦ ਪਿਛਲੇ ਸਾਲ ਨਾਲੋਂ ਗਰਮੀ ਦੀਆਂ ਫਸਲਾਂ ਹੇਠਲੇ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਅਤੇ ਖਰੀਦ ਵੀ ਵੱਧ ਹੋਈ
ਗਰਮੀ ਦੀਆਂ ਫਸਲਾਂ ਦਾ ਬਿਜਾਈ ਹੇਠਲਾ ਰਕਬਾ ਚਾਵਲ (ਝੋਨਾ), ਦਾਲ਼ਾਂ, ਮੋਟੇ ਅਨਾਜ ਅਤੇ ਤੇਲ ਬੀਜ ਪਿਛਲੇ ਸਾਲ ਇਸੇ ਮਿਆਦ ਦੀ ਤੁਲਨਾ ਵਿੱਚ ਇਸ ਵਾਲ ਅਧਿਕ ਰਿਹਾ ਹੈ। ਰਬੀ ਮਾਰਕਿਟਿੰਗ ਸੀਜ਼ਨ (ਆਰਐੱਮਐੱਸ) 2020-21 ਵਿੱਚ ਕੁੱਲ 337.48 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚੀ ਹੈ, ਜਿਸ ਵਿੱਚੋਂ ਐੱਫਸੀਆਈ ਦੁਆਰਾ 326.96 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਸਕੀਮ ਤਹਿਤ 24.3.2020 ਤੋਂ ਲੈ ਕੇ ਹੁਣ ਤੱਕ ਤਕਰੀਬਨ 9.55 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ, ਹੁਣ ਤੱਕ 19100.77 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
https://pib.gov.in/PressReleseDetail.aspx?PRID=1626140
ਪ੍ਰਧਾਨ ਮੰਤਰੀ ਦੇ "ਆਤਮਨਿਰਭਰ ਭਾਰਤ" ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇੰਡੀਆ ਪੋਸਟ ਨੂੰ ਕੰਮ ਕਰਨ ਲਈ ਕਿਹਾ
ਕੇਂਦਰੀ ਸੰਚਾਰ,ਕਾਨੂੰਨ ਤੇ ਨਿਆਂ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਪ੍ਰਧਾਨ ਮੰਤਰੀ ਦੇ "ਆਤਮਨਿਰਭਰ ਭਾਰਤ" ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇੰਡੀਆ ਪੋਸਟ ਨੂੰ ਕੰਮ ਕਰਨ ਲਈ ਨਿਰਦੇਸ਼ ਦਿੱਤੇ । ਕੇਂਦਰੀ ਮੰਤਰੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਅੱਜ ਡਾਕ ਵਿਭਾਗ ਦੇ ਕੋਵਿਡ 19 ਦੇ ਸੰਕਟ ਦੇ ਦੌਰ ਵਿੱਚ ਯਤਨਾਂ ਅਤੇ ਕੰਮਾਂ ਦਾ ਜਾਇਜ਼ਾ ਲਿਆ।ਇਸ ਦੌਰਾਨ ਮਾਣਯੋਗ ਸੰਚਾਰ ਰਾਜ ਮੰਤਰੀ ਸ਼੍ਰੀ ਸੰਜੈ ਸ਼ਾਮਰਾਓ ਧੋਤਰੇ, ਡਾਕ ਸਕੱਤਰ ਸ਼੍ਰੀ ਪੀ ਕੇ ਬਿਸੋਈ, ਡਾਕ ਸੇਵਾ ਦੇ ਡਾਇਰੈਕਟਰ ਜਨਰਲ ਕੁਮਾਰੀ ਅਰੁੰਧਤੀ ਘੋਸ਼ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੁੱਖ ਦਫ਼ਤਰ ਵਿਖੇ ਵੀਡੀਓ ਕਾਨਫ਼ਰੰਸ ਵਿੱਚ ਹਿੱਸਾ ਲਿਆ। ਸਾਰੇ ਚੀਫ਼ ਪੋਸਟਮਾਸਟਰ ਜਨਰਲ ਆਪਣੇ ਸਰਕਲ ਦਫ਼ਤਰ ਤੋਂ ਵੀਸੀ ਜ਼ਰੀਏ ਸ਼ਾਮਲ ਹੋਏ।
https://pib.gov.in/PressReleseDetail.aspx?PRID=1626160
ਪ੍ਰਧਾਨ ਮੰਤਰੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫੋਨ ਉੱਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਪ੍ਰਵਿੰਦ ਜਗਨਨਾਥ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਚੱਕਰਵਾਤ ਅੰਫਾਨ ਦੁਆਰਾ ਭਾਰਤ ਵਿੱਚ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਜਗਨਨਾਥ ਨੇ ਸੋਗ ਵਿਅਕਤ ਕੀਤਾ। ਉਨ੍ਹਾਂ ਨੇ ਭਾਰਤੀ ਜਲ ਸੈਨਾ ਦੇ ਜਹਾਜ਼ ‘ਕੇਸਰੀ’ ਨੂੰ ‘ਅਪਰੇਸ਼ਨ ਸਾਗਰ’ ਦੇ ਹਿੱਸੇ ਵੱਜੋਂ ਮਾਰੀਸ਼ਸ ਭੇਜਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਮਾਰੀਸ਼ਸ ਦੇ ਸਿਹਤ ਅਧਿਕਾਰੀਆਂ ਦੀ ਮਦਦ ਕਰਨ ਲਈ ਦਵਾਈਆਂ ਦੀ ਖੇਪ ਅਤੇ 14 ਮੈਂਬਰੀ ਮੈਡੀਕਲ ਟੀਮ ਦੇ ਨਾਲ ਜਹਾਜ਼ ਮਾਰੀਸ਼ਸ ਪਹੁੰਚਿਆ ਸੀ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਮਾਰੀਸ਼ਸ ਦੇ ਲੋਕਾਂ ਵਿੱਚ ਵਿਸ਼ੇਸ਼ ਸਬੰਧਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਭਾਰਤ ਇਸ ਸੰਕਟ ਦੇ ਸਮੇਂ ਵਿੱਚ ਆਪਣੇ ਮਿੱਤਰਾਂ ਦਾ ਸਮਰਥਨ ਕਰਨ ਲਈ ਕਰੱਤਵਬੱਧ ਹੈ।
https://pib.gov.in/PressReleseDetail.aspx?PRID=1626360
ਪ੍ਰਧਾਨ ਮੰਤਰੀ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਗੋਟਬਾਯਾ ਰਾਜਪਕਸ਼ੇ (H.E. Gotabaya Rajapaksa) ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਮੌਜੂਦਾ ‘ਕੋਵਿਡ-19’ ਮਹਾਮਾਰੀ ਦੇ ਨਾਲ-ਨਾਲ ਇਸ ਖੇਤਰ ਵਿੱਚ ਇਸ ਦੇ ਸੰਭਾਵਿਤ ਸਿਹਤ ਅਤੇ ਆਰਥਿਕ ਪ੍ਰਭਾਵਾਂ ਉੱਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਨੂੰ ਇਹ ਭਰੋਸਾ ਦਿੱਤਾ ਕਿ ਭਾਰਤ ਮਹਾਮਾਰੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸ੍ਰੀਲੰਕਾ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਨਿਰੰਤਰ ਜਾਰੀ ਰੱਖੇਗਾ।
https://pib.gov.in/PressReleseDetail.aspx?PRID=1626358
72 ਘੰਟਿਆਂ ਤੋਂ ਵੀ ਘੱਟ ਸਮੇਂ 'ਚ 2,00,000ਤੋਂ ਜ਼ਿਆਦਾ ਵਿਦਿਆਰਥੀਆਂ ਨੇ ਨੈਸ਼ਨਲ ਟੈਸਟ ਪ੍ਰੈਕਟਿਸ ਐਪ ਡਾਊਨਲੋਡ ਕੀਤੀ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ ਲਈ ਵਿਦਿਆਰਥੀਆਂ ਦੁਆਰਾ ਜੇਈਈ (ਮੇਨਸ) ਅਤੇ ਨੀਟ ਦੀ ਤਿਆਰੀ ਲਈ ਲਾਂਚ ਕੀਤਾ ਨੈਸ਼ਨਲ ਟੈਸਟ ਅਭਯਾਸ ਐਪਵਿਦਿਆਰਥੀਆਂ ਵਿੱਚ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਵਧੇਰੇ ਪ੍ਰਚਲਿਤ ਹੋ ਗਿਆ ਤੇ 2,00,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਹ ਐਪ ਡਾਊਨਲੋਡ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 80 ਹਜਾਰ ਵਿਦਿਆਰਥਈਆਂ ਨੇ ਨੇ ਜੇਈਈ (ਮੇਨਸ) ਤੇ ਨੀਟ ਲਈ ਮੌਕ ਟੈਸਟ ਵੀ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ ਨੇ ਸਵੇਰੇ 10 ਵਜੇ ਤੋਂ 12 ਵਜੇ ਦੇ ਵਿਚਕਾਰ ਮੌਕ ਟੈਸਟ ਦਿੱਤਾ।
https://pib.gov.in/PressReleseDetail.aspx?PRID=1626172
ਕਮਿਊਨਿਟੀ ਰੇਡੀਓਜ਼ ਉੱਤੇ ਵਿਗਿਆਪਨ ਪ੍ਰਸਾਰਣ ਦਾ ਸਮਾਂ ਵਧਾ ਕੇ 12 ਮਿੰਟ ਪ੍ਰਤੀ ਘੰਟਾ ਕਰਨ ਲਈ ਸਲਾਹ–ਮਸ਼ਵਰਾ ਜਾਰੀ: ਸ਼੍ਰੀ ਪ੍ਰਕਾਸ਼ ਜਾਵਡੇਕਰ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਕਿਹਾ ਹੈ ਕਿ ਉਹ ਕਮਿਊਨਿਟੀ ਰੇਡੀਓਜ਼ ’ਤੇ ਵਿਗਿਆਪਨਾਂ ਲਈ ਪ੍ਰਸਾਰਣ ਦਾ ਸਮਾਂ 7 ਮਿੰਟ ਤੋਂ ਵਧਾ ਕੇ ਟੀਵੀ ਚੈਨਲਾਂ ਦੇ ਬਰਾਬਰ ਭਾਵ 12 ਮਿੰਟ ਪ੍ਰਤੀ ਘੰਟਾ ਕਰਨ ਦੇ ਚਾਹਵਾਨ ਹਨ। ਸਾਰੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਸਰੋਤਿਆਂ ਨੂੰ ਸੰਬੋਧਨ ਕਰ ਰਹੇ ਸਨ, ਮੰਤਰੀ ਨੇ ਆਮ ਲੋਕਾਂ ਨੂੰ ਕੋਰੋਨਾ–ਵਾਇਰਸ ਵਿਰੁੱਧ ਆਪਣੀ ਜੰਗ ਜਾਰੀ ਰੱਖਣ ਦੀ ਸਲਾਹ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਉਵੇਂ ਹੀ ਭਜਾ ਦੇਵਾਂਗੇ, ਜਿਵੇਂ ਪਹਿਲਾਂ ਹੋਰ ਰੋਗਾਂ ਨੂੰ ਭਜਾ ਚੁੱਕੇ ਹਾਂ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਹੁਣ ਇੱਕ ਨਵੀਂ ਆਮ ਗੱਲ 4 ਕਦਮਾਂ ਉੱਤੇ ਆਧਾਰਤ ਹੈ; ਵੱਧ ਤੋਂ ਵੱਧ ਸੰਭਵ ਹੱਦ ਤੱਕ ਘਰ ’ਚ ਹੀ ਰਹਿਣਾ, ਹੱਥਾਂ ਨੂੰ ਲਗਾਤਾਰ ਧੋਣਾ, ਬਾਹਰ ਜਾਂਦੇ ਸਮੇਂ ਚਿਹਰੇ ਨੂੰ ਮਾਸਕ ਨਾਲ ਢਕਣਾ ਤੇ ਸਮਾਜਿਕ–ਦੂਰੀ ਬਣਾ ਕੇ ਰੱਖਣਾ।
https://pib.gov.in/PressReleseDetail.aspx?PRID=1626170
ਭਾਰਤ ਕੋਵਿਡ ਤੋਂ ਬਾਅਦ ਵਧੇਰੇ ਆਤਮ ਵਿਸ਼ਵਾਸ ਨਾਲ ਉੱਭਰੇਗਾ ਅਤੇ ਵਿਸ਼ਵ ਵਿੱਚ ਮਾਣ-ਸਤਿਕਾਰ ਹਾਸਲ ਕਰੇਗਾ: ਡਾ. ਜਿਤੇਂਦਰ ਸਿੰਘ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤ ਕੋਵਿਡ ਤੋਂ ਬਾਅਦ ਵਧੇਰੇ ਆਤਮ ਵਿਸ਼ਵਾਸ ਨਾਲ ਉੱਭਰੇਗਾ ਅਤੇ ਵਿਸ਼ਵ ਵਿੱਚ ਮਾਣ-ਸਤਿਕਾਰ ਹਾਸਲ ਕਰੇਗਾ।ਇੱਕ ਪ੍ਰਾਈਵੇਟ ਚੈੱਨਲ ਨੂੰ ਦਿੱਤੀ ਇੰਟਰਵਿਊ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਾਰੀਆਂ ਚਿੰਤਾਵਾਂ ਅਤੇ ਉਮੀਦਾਂ ਦੇ ਬਾਵਜੂਦ,ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅੱਜ ਤੋਂ 6 ਮਹੀਨੇ ਬਾਅਦ ,ਦੁਨੀਆ ਸਤਿਕਾਰ ਨਾਲ ਭਾਰਤ ਵੱਲ ਦੇਖੇਗੀ ਅਤੇ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ।ਉਨ੍ਹਾਂ ਕਿਹਾ ਕਿ ਸਿਰਫ਼ ਇਹ ਹੀ ਨਹੀਂ ਭਾਰਤ ਕਾਰੋਬਾਰ ਅਤੇ ਵਪਾਰ ਲਈ ਇੱਕ ਸੁਰੱਖਿਅਤ ਟਿਕਾਣੇ ਵਜੋਂ ਉਭਰੇਗਾ।
https://pib.gov.in/PressReleseDetail.aspx?PRID=1626205
ਸੀਈਐੱਨਐੱਸ (CeNS) ਦੁਆਰਾ ਡਿਜ਼ਾਈਨ ਕੀਤਾ ਚਿਹਰੇ ਦਾ ਅਰਾਮਦਾਇਕ ਮਾਸਕ ਲੋਕਾਂ ਨੂੰ ਲੰਬੇ ਸਮੇਂ ਲਈ ਵਰਤਣ ਲਈ ਉਤਸ਼ਾਹਿਤ ਕਰੇਗਾ
ਸੈਂਟਰ ਫਾਰ ਨੈਨੋ ਐਂਡ ਸੌਫਟ ਮੈਟਰ ਸਾਇੰਸਿਜ਼ (ਸੀਈਐੱਨਐੱਸ) ਬੰਗਲੌਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖ਼ੁਦਮੁਖਤਿਆਰੀ ਸੰਸਥਾ ਹੈ। ਇਸ ਦੇ ਖੋਜਾਰਥੀਆਂ ਦੀ ਇੱਕ ਟੀਮ ਨੇ ਇੱਕ ਕੱਪ ਦੇ ਅਕਾਰ ਦਾ ਮਾਸਕ ਵਾਲਾ ਡਿਜ਼ਾਈਨ (ਪੇਟੈਂਟ ਫਾਈਲਡ) ਵਿਕਸਿਤ ਕੀਤਾ ਹੈ, ਜੋ ਬੋਲਣ ਸਮੇਂ ਮੂੰਹ ਦੇ ਅੱਗੇ ਲੋੜੀਂਦੀ ਜਗ੍ਹਾ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਨੂੰ ਵੱਡੇ ਪੱਧਰ ’ਤੇ ਬਣਾਉਣ ਲਈ ਬੰਗਲੌਰ ਸਥਿਤ ਇੱਕ ਕੰਪਨੀ ਨੂੰ ਦਿੱਤਾ ਗਿਆ ਹੈ।
https://pib.gov.in/PressReleseDetail.aspx?PRID=1626356
ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਅਜਮੇਰ ਸਮਾਰਟ ਸਿਟੀ ਦਾ ਵਾਰ ਰੂਮ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ
ਏਐੱਮਸੀ ਨਗਰ ਨਿਗਮ ਵਿੱਚ ਕੋਵਿਡ-19 ਵਾਰ ਰੂਮ ਦੀ ਸਥਾਪਨਾ ਕੀਤੀ ਗਈ ਅਤੇ ਸੀਨੀਅਰ ਅਜਮੇਰ ਪ੍ਰਸ਼ਾਸਕੀ ਅਧਿਕਾਰੀਆਂ, ਮੈਡੀਕਲ ਅਤੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਮੌਜੂਦਾ ਕੋਵਿਡ-19 ਸਥਿਤੀ ’ਤੇ ਨਜ਼ਰ ਰੱਖਣ ਅਤੇ ਆਪਣੇ ਨਾਗਰਿਕਾਂ ਲਈ ਕੋਵਿਡ-19 ਦੇ ਪਸਾਰ ਨੂੰ ਘੱਟ ਕਰਨ ਲਈ ਅੱਗੇ ਦੀ ਕਾਰਵਾਈ ਕਰਨ ਲਈ ਤਿਆਰ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਤੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਕੋਵਿਡ-19 ਇਹਤਿਹਾਤੀ ਕਦਮਾਂ ਲਈ ਆਪਣੇ ਨਾਗਰਿਕਾਂ ਵਿਚਕਾਰ ਜਾਗਰੂਕਤਾ ਪੈਦਾ ਕਰਨ ਲਈ ਵਿਭਿੰਨ ਨਵੀਨਤਮ ਰਣਨੀਤੀਆਂ ਦੀ ਯੋਜਨਾ ਬਣਾਈ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਵਾਰ ਰੂਮ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
https://pib.gov.in/PressReleseDetail.aspx?PRID=1626401
“ਲੋਕਲ ਟੂ ਗਲੋਬਲ” ਦੇ ਥੀਮ ਨਾਲ “ਹੁਨਰ ਹਾਟ” ਸਤੰਬਰ 2020 ਤੋਂ ਮੁੜ ਸ਼ੁਰੂ ਹੋਵੇਗੀ
ਕੋਰੋਨਾ ਦੀਆਂ ਚੁਣੌਤੀਆਂ ਦੇ ਚਲਦੇ ਲਗਭਗ 5 ਮਹੀਨਿਆਂ ਦੇ ਬਾਅਦ ਦਸਤਕਾਰਾਂ ਸ਼ਿਲਪਕਾਰਾਂ ਦਾ “ਸਸ਼ਕਤੀਕਰਨ ਐਕਸਚੇਂਜ, “ਹੁਨਰ ਹਾਟ” ਸਤੰਬਰ 2020 ਤੋਂ “ਲੋਕਲ ਟੂ ਗਲੋਬਲ” ਥੀਮ ਅਤੇ ਪਹਿਲਾਂ ਤੋਂ ਜ਼ਿਆਦਾ ਦਸਤਕਾਰਾਂ ਦੀ ਭਾਗੀਦਾਰੀ ਦੇ ਨਾਲ ਦੁਬਾਰਾ ਸ਼ੁਰੂ ਹੋ ਰਿਹਾ ਹੈ।
https://pib.gov.in/PressReleseDetail.aspx?PRID=1626322
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
• ਚੰਡੀਗੜ੍ਹ: ਯੂਟੀ ਪ੍ਰਸ਼ਾਸ਼ਨ ਨੇ ਦੁਬਾਰਾ ਸਲਾਹ ਦਿੱਤੀ ਹੈ ਕਿ ਪ੍ਰਸ਼ਾਸਨ ਨੂੰ ਬਾਪੂ ਧਾਮ ਕਲੋਨੀ ਦੇ ਖੇਤਰ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਗ ਨੂੰ ਫੈਲਣ ਤੋਂ ਰੋਕ ਲਿਆ ਗਿਆ ਹੈ। ਆਕ੍ਰਮਕ ਅਤੇ ਤੀਬਰ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਡਾਕਟਰੀ ਇਲਾਜ ਲਈ ਸਾਰੇ ਮਾਮਲਿਆਂ ਦਾ ਛੇਤੀ ਪਤਾ ਲਗਾਇਆ ਜਾ ਸਕੇ।
• ਪੰਜਾਬ: ਵਿਦੇਸ਼ਾਂ ਵਿੱਚ ਫ਼ਸੇ ਪੰਜਾਬੀ ਲੋਕਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਸੰਯੁਕਤ ਰਾਜ ਤੋਂ ਪਹਿਲੀ ਵਿਦੇਸ਼ੋਂ ਲਿਆਉਣ ਵਾਲੀ ਉਡਾਨ 22.05.2020 ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉੱਤਰੀ। ਸਿਹਤ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ, ਸਾਰੇ ਯਾਤਰੀਆਂ ਦੀ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਡਾਕਟਰੀ ਜਾਂਚ ਕੀਤੀ ਗਈ ਅਤੇ ਕਿਸੇ ਵਿੱਚ ਵੀ ਬਿਮਾਰੀ ਦੇ ਕੋਈ ਲੱਛਣ ਨਹੀਂ ਮਿਲੇ। ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੀ ਪ੍ਰਭਾਵਤ ਕੀਤਾ ਜੋ ਸਿਹਤ ਨਾਲ ਜੁੜੀਆਂ ਸਾਵਧਾਨੀਆਂ ਜਿਵੇਂ ਕਿ ਆਪਣੇ ਚਿਹਰੇ ਨੂੰ ਮਾਸਕ ਨਾਲ ਢਕਣਾ, ਹੈਂਡ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ, ਜਿੰਨਾ ਹੋ ਸਕੇ ਹੱਥ ਧੋਣਾ ਅਤੇ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ, ਆਦਿ।
• ਹਰਿਆਣਾ: ਹਰਿਆਣਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਟੈਕਸੀ, ਕੈਬ ਵਾਲਿਆਂ, ਮੈਕਸੀ ਕੈਬਾਂ ਅਤੇ ਆਟੋ ਰਿਕਸ਼ਾ ਲਈ ਲੌਕਡਾਊਨ 4.0 ਦੀ ਮਿਆਦ ਲਈ ਬੈਠਣ ਦੀ ਸਮਰੱਥਾ ਸੀਮਾ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਟੈਕਸੀ ਅਤੇ ਕੈਬ ਵਾਲਿਆਂ ਨੂੰ ਡਰਾਈਵਰ ਤੋਂ ਇਲਾਵਾ ਦੋ ਹੋਰ ਯਾਤਰੀਆਂ ਨੂੰ ਚੜ੍ਹਾਉਣ ਦੀ ਆਗਿਆ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਇੱਕ ਵਾਹਨ ਵਿੱਚ ਤਿੰਨ ਵਿਅਕਤੀ ਹੋਣਗੇ। ਦੋ ਪਹੀਆ ਵਾਹਨ ਚਾਲਕ ਨੂੰ ਇੱਕ ਹੋਰ ਸਵਾਰੀ ਦੀ ਹੀ ਆਗਿਆ ਹੋਵੇਗੀ ਅਤੇ ਦੋਵਾਂ ਵਿਅਕਤੀਆਂ ਲਈ ਹੈਲਮੇਟ, ਮਾਸਕ ਅਤੇ ਦਸਤਾਨੇ ਪਹਿਨਣੇ ਲਾਜ਼ਮੀ ਹੋਣਗੇ ਅਤੇ ਹੱਥੀਂ ਚਲਾਉਣ ਵਾਲਾ ਰਿਕਸ਼ਾ ਦੋ ਤੋਂ ਵੱਧ ਯਾਤਰੀਆਂ ਨੂੰ ਨਹੀਂ ਲੈ ਕੇ ਜਾਵੇਗਾ। ਸਾਰੇ ਡਰਾਈਵਰਾਂ ਅਤੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਰੋਗਿਆ ਸੇਤੂ ਐਪ ਨੂੰ ਮੋਬਾਈਲ ਫੋਨਾਂ ’ਤੇ ਡਾਊਨਲੋਡ ਕਰਨ ਅਤੇ ਐਪ ’ਤੇ ਨਿਯਮਿਤ ਤੌਰ ’ਤੇ ਆਪਣੀ ਸਿਹਤ ਦੀ ਹਾਲਤ ਨੂੰ ਅੱਪਡੇਟ ਕਰਨ।
• ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟ੍ਰੇਨਾਂ ਰਾਹੀਂ ਰਾਜ ਵਿੱਚ ਪਹੁੰਚਣ ਵਾਲੇ ਵਿਅਕਤੀਆਂ ਨਾਲ ਨਜਿੱਠਣ ਵਾਲੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਪੁਲਿਸ ਕਰਮਚਾਰੀਆਂ ਅਤੇ ਹੋਰ ਕਰਮਚਾਰੀਆਂ ਨੂੰ ਸਾਰੇ ਸੁਰੱਖਿਆ ਉਪਕਰਣ ਮੁਹੱਈਆ ਕਰਵਾਉਣ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਉਹ ਆਪਣੇ ਜ਼ਿਲ੍ਹਿਆਂ ਵਿੱਚ ਸੰਸਥਾਗਤ ਕੁਆਰੰਟੀਨ ਲਈ ਵਾਧੂ ਸਹੂਲਤਾਂ ਬਣਾਉਣ, ਕਿਉਂਕਿ ਆਉਂਦੇ ਦਿਨਾਂ ਵਿੱਚ ਲੋਕਾਂ ਦੇ ਵੱਡੀ ਗਿਣਤੀ ਵਿੱਚ ਰਾਜ ਵਿੱਚ ਪਹੁੰਚਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਘਰੇਲੂ ਕੁਆਰੰਟੀਨ ਵਿਧੀ ਨੂੰ ਵੀ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਘਰੇਲੂ ਕੁਆਰੰਟੀਨ ਵਾਲੇ ਵਿਅਕਤੀ ਇਕੱਲੇ ਰਹਿਣ ਅਤੇ ਵਿਸ਼ਾਣੂ ਦੇ ਚੱਕਰ ਨੂੰ ਤੋੜਨ ਵਿੱਚ ਸਹਾਇਤਾ ਕਰਨ।
• ਅਸਾਮ: ਗੁਵਾਹਾਟੀ ਦੇ ਕਾਲਾਪਹਾੜ ਹਸਪਤਾਲ ਨੂੰ ਪੂਰੀ ਤਰ੍ਹਾਂ ਕੰਮ ਕਰਨ ਵਾਲੀ ਕੋਵਿਡ 19 ਦੀ ਸਹੂਲਤ ਵਿੱਚ ਬਦਲਿਆ ਜਾਵੇਗਾ, ਜਿਸ ਵਿੱਚ 20 ਡਾਕਟਰਾਂ, 30 ਨਰਸਾਂ, 25 ਗ੍ਰੇਡ 4 ਕਰਮਚਾਰੀਆਂ ਅਤੇ 9 ਸਫਾਈ ਕਰਮਚਾਰੀਆਂ ਨਾਲ ਜੀਐੱਮਸੀਐੱਚ ਅਧੀਨ ਕੰਮ ਕੀਤਾ ਜਾਵੇਗਾ, ਅਸਾਮ ਦੇ ਸਿਹਤ ਮੰਤਰੀ ਨੇ ਦੱਸਿਆ।
• ਮਣੀਪੁਰ: ਮਣੀਪੁਰ ਵਿੱਚ, ਸਾਰੇ ਬੈਂਕ ਅਤੇ ਦੂਰਸੰਚਾਰ ਨਾਲ ਸਬੰਧਿਤ ਕਰਮਚਾਰੀਆਂ ਨੂੰ ਬਿਨਾਂ ਕਿਸੇ ਕਰਫਿਊ ਪਾਸ ਦੇ ਖੁੱਲ੍ਹੇਆਮ ਘੁੰਮਣ ਦੀ ਆਗਿਆ ਦਿੱਤੀ ਜਾਵੇਗੀ। ਮਣੀਪੁਰ ਵਿੱਚ ਇੱਕ ਹੋਰ ਵਿਅਕਤੀ ਵਿੱਚ ਕੋਵਿਡ 19 ਪਾਜ਼ਿਟਿਵ ਪਾਇਆ ਗਿਆ। ਮਰੀਜ਼ 13 ਮਈ ਨੂੰ ਚੇਨੱਈ ਤੋਂ ਰਾਜ ਵਿੱਚ ਵਾਪਸ ਆਇਆ ਸੀ।
• ਮਿਜ਼ੋਰਮ: ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਨੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਕੁਝ ਹਿੱਸੇ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਜੋ ਕੋਵਿਡ 19 ਮਹਾਂਮਾਰੀ ਕਾਰਨ ਕੁਝ ਸਮੇਂ ਬਾਅਦ ਜਾਰੀ ਕਰ ਦਿੱਤਾ ਜਾਵੇਗਾ।
• ਨਾਗਾਲੈਂਡ: ਦੀਮਾਪੁਰ ਰੇਲਵੇ ਸਟੇਸ਼ਨ ’ਤੇ ਆਟੋਮੈਟਿਕ ਕੀਟਾਣੂਨਾਸ਼ਕ ਬੂਥ ਸਥਾਪਤ ਕੀਤੇ ਗਏ ਹਨ। ਇਸ ਸਹੂਲਤ ਨੂੰ ਨਾਗਾਲੈਂਡ ਚੈਂਬਰ ਆਵ੍ ਕਮਰਸ ਦੁਆਰਾ ਦਾਨ ਕੀਤਾ ਗਿਆ ਹੈ। ਨਾਗਾਲੈਂਡ ਸਰਕਾਰ ਨੇ ਡੀਸੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਲਈ ਅਣਅਧਿਕਾਰਤ ਨਿਰਦੇਸ਼ ਜਾਰੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ।
• ਕੇਰਲ: ਮੁੱਖ ਮੰਤਰੀ ਕੋਵਿਡ ਸੰਕਟ ’ਤੇ ਵਿਚਾਰ ਵਟਾਂਦਰੇ ਲਈ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੁੱਧਵਾਰ ਨੂੰ ਸਰਬ ਪਾਰਟੀ ਬੈਠਕ ਸੱਦਣਗੇ; ਵੀਰਵਾਰ ਨੂੰ ਰਾਜ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਜੀਐੱਸਟੀ ਉੱਤੇ 5 ਫ਼ੀਸਦੀ ਤੋਂ ਉਪਰ ਬਿਪਤਾ ਸੈੱਸ ਲਗਾਉਣ ਦੀ ਕੇਂਦਰੀ ਸਰਕਾਰ ਦੀ ਯੋਜਨਾ ਦੀ ਅਲੋਚਨਾ ਕਰਦਿਆਂ ਰਾਜ ਦੇ ਵਿੱਤ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰ ਰਾਜ ਦੀਆਂ ਸ਼ਕਤੀਆਂ ਖੋਹਣ ਲਈ ਨਵੀਂ ਪਹਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਈਦ-ਉਲ-ਫਿਤਰ ਤੋਂ ਪਹਿਲਾਂ, ਅੱਜ ਅਤੇ ਕੱਲ੍ਹ ਨੂੰ ਕੁਝ ਛੋਟਾਂ ਦੀ ਆਗਿਆ ਹੈ; ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਅੱਜ ਰਾਤ 9 ਵਜੇ ਤੱਕ ਖੁੱਲੀਆਂ ਰਹਿਣਗੀਆਂ। ਰਾਜ ਵਿੱਚ ਲਿਆਂਦੇ ਜਾ ਰਹੇ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ ਦੀ ਜਾਂਚ ਲਈ ਸਾਰੀਆਂ ਸਰਹੱਦੀ ਜਾਂਚ ਚੌਕੀਆਂ ’ਤੇ ਖ਼ਾਸ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਅੱਜ ਵੰਦੇ ਭਾਰਤ ਦੀਆਂ 6 ਉਡਾਣਾਂ ਆਉਣਗੀਆਂ। ਕੇਰਲਾ ਦੇ ਦੋ ਹੋਰ ਵਾਸੀ ਖਾੜੀ ਵਿੱਚ ਕੋਵਿਡ 19 ਕਰਕੇ ਦਮ ਤੋੜ ਗਏ। ਘੱਟੋ-ਘੱਟ 149 ਕੇਰਲਾ ਵਾਸੀ ਰਾਜ ਤੋਂ ਬਾਹਰ ਵਾਇਰਸ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਹੁਣ ਤੱਕ ਹੋਏ ਇੱਕ ਦਿਨ ਦੇ ਸਭ ਤੋਂ ਵੱਡੇ ਵਾਧੇ ਵਿੱਚ ਕੱਲ੍ਹ 42 ਵਿਅਕਤੀਆਂ ਨੂੰ ਕੋਵਿਡ 19 ਲਈ ਪਾਜ਼ਿਟਿਵ ਪਾਇਆ ਗਿਆ, ਜਿਸ ਨਾਲ ਰਾਜ ਵਿੱਚ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 216 ਹੋ ਗਈ ਹੈ।
• ਤਮਿਲ ਨਾਡੂ: ਰਾਜ ਨੇ ਮਹਾਂਮਾਰੀ ਦੇ ਮੱਦੇਨਜ਼ਰ ਤਮਿਲ ਨਾਡੂ ਵਸਤੂਆਂ ਅਤੇ ਸੇਵਾਵਾਂ ਟੈਕਸ ਐਕਟ, 2017 ਵਿੱਚ ਸੋਧ ਕਰਦਿਆਂ ਆਰਡੀਨੈਂਸ ਜਾਰੀ ਕਰਕੇ ਜੀਐੱਸਟੀ ਪਾਲਣਾ ਦੀਆਂ ਤਰੀਕਾਂ ਵਧਾਈਆਂ ਹਨ। ਅੰਮਾ ਕੈਟੀਨਜ਼ ਨੇ 58 ਦਿਨਾਂ ਵਿੱਚ 6 ਲੱਖ ਵਿਅਕਤੀਆਂ ਨੂੰ ਭੋਜਨ ਦਿੱਤਾ। ਪੂਰੇ ਤਮਿਲ ਨਾਡੂ ਵਿੱਚ ਚੇਨੱਈ ਅਤੇ ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ 24 ਮਈ ਤੋਂ ਸੈਲੂਨ ਅਤੇ ਬਿਊਟੀ ਪਾਰਲਰ ਖੁੱਲ੍ਹਣਗੇ। ਰਾਜ ਵਿੱਚ ਕੱਲ੍ਹ 786 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਕੁੱਲ ਮਾਮਲੇ: 13,967, ਕਿਰਿਆਸ਼ੀਲ ਮਾਮਲੇ: 7524, ਮੌਤਾਂ: 94, ਡਿਸਚਾਰਜ: 7128। ਇਕੱਲੇ ਚੇਨੱਈ ਵਿੱਚ 5681 ਕਿਰਿਆਸ਼ੀਲ ਮਾਮਲੇ ਹਨ।
• ਕਰਨਾਟਕ: ਅੱਜ ਦੁਪਹਿਰ 12 ਵਜੇ ਤੱਕ 196 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਜੋ ਕਿ ਇੱਕ ਦਿਨ ਵਿੱਚ ਸਭ ਤੋਂ ਵੱਧ ਵਾਧਾ ਹੈ; ਇਹ ਕ੍ਰਮਵਾਰ ਗਦਾਗ 15, ਯਾਦਗਿਰੀ 72, ਬੰਗਲੁਰੂ 4, ਚੱਕਬੱਲਾਪੁਰਾ 20, ਕਲਬੁਰਗੀ 1, ਰਾਇਚੁਰ 39, ਦਕਸ਼ੀਨ ਕੰਨੜਾ 3, ਹਸਨ 4, ਮੰਡਿਆ 28, ਦਵਾਨਾਗੇਰੇ 3, ਕੋਲਾਰ 2, ਬੈਲਗਾਵੀ 1, ਉੱਤਰ ਕੰਨੜਾ 2, ਧਾਰਵਾੜ 1, ਉਦੂਪੀ 1 ਰਹੇ। ਅੱਜ 2 ਮੌਤਾਂ ਅਤੇ ਇੱਕ ਨੂੰ ਛੁੱਟੀ ਦਿੱਤੀ ਗਈ ਹੈ। ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 1939 ਤੱਕ ਪਹੁੰਚ ਗਏ ਹਨ। ਕਿਰਿਆਸ਼ੀਲ ਮਾਮਲੇ: 1297, ਰਿਕਵਰਡ: 598 ਅਤੇ ਮੌਤਾਂ: 42। ਕੱਲ੍ਹ ਜੋ ਮਹਾਰਾਸ਼ਟਰ ਤੋਂ 116 ਵਿਅਕਤੀ ਵਾਪਸ ਆਏ ਸਨ, ਉਹ ਸਾਰੇ ਪਾਜ਼ਿਟਿਵ ਪਾਏ ਗਏ ਹਨ। ਰਾਜ 31 ਮਈ ਤੱਕ ਸ਼੍ਰਮਿਕ ਸਪੈਸ਼ਲ ਟ੍ਰੇਨਾਂ ’ਤੇ ਪ੍ਰਵਾਸੀ ਕਾਮਿਆਂ ਦੀ ਯਾਤਰਾ ਦਾ ਖ਼ਰਚਾ ਸਹਿਣ ਕਰੇਗਾ।
• ਆਂਧਰ ਪ੍ਰਦੇਸ਼: ਤੰਬਾਕੂ ਦੇ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਮੁੰਬਈ ਨੈਸ਼ਨਲ ਹਾਈਵੇ ’ਤੇ ਨੈਲੌਰ ਵਿੱਚ ਪ੍ਰਦਰਸ਼ਨ ਕੀਤਾ। ਪਿਛਲੇ 24 ਘੰਟਿਆਂ ਵਿੱਚ 9136 ਨਮੂਨਿਆਂ ਦੇ ਟੈਸਟ ਕਰਨ ਤੋਂ ਬਾਅਦ 47 ਨਵੇਂ ਮਾਮਲੇ, ਇੱਕ ਮੌਤ ਅਤੇ 47 ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਮਾਮਲੇ: 2561 ਹਨ, ਕਿਰਿਆਸ਼ੀਲ ਮਾਮਲੇ: 727, ਰਿਕਵਰਡ: 1778 ਅਤੇ 56 ਮੌਤਾਂ ਹੋਈਆਂ ਹਨ। ਦੂਜੇ ਰਾਜਾਂ ਤੋਂ ਵਾਪਸ ਪਰਤਣ ਵਾਲਿਆਂ ਵਿਚਲੇ 153 ਪਾਜ਼ਿਟਿਵ ਮਾਮਲਿਆਂ ਵਿੱਚੋਂ 127 ਮਾਮਲੇ ਕਿਰਿਆਸ਼ੀਲ ਹਨ। ਰਾਜ ਵਿੱਚ ਪ੍ਰਤੀ ਦਸ ਲੱਖ ਵਿਅਕਤੀਆਂ ਪਿੱਛੇ ਔਸਤਨ 5,486 ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
• ਤੇਲੰਗਾਨਾ: ਰਾਜ ਸਰਕਾਰ, ਸ਼ਨੀਵਾਰ ਨੂੰ ਦੱਖਣੀ ਕੇਂਦਰੀ ਰੇਲਵੇ ਦੇ ਨਾਲ ਤਾਲਮੇਲ ਕਰਦਿਆਂ, ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਲਗਭਗ 70,000 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਪਹੁੰਚਾਵੇਗੀ। ਇਸ ਅਨੁਸਾਰ, ਅਧਿਕਾਰੀਆਂ ਨੇ 41 ਖ਼ਾਸ ਟ੍ਰੇਨਾਂ ਤਿਆਰ ਕਰ ਲਈਆਂ ਹਨ, ਜਿਨ੍ਹਾਂ ਨੂੰ ਸ਼ਨੀਵਾਰ ਸ਼ਾਮ 4 ਵਜੇ ਤੋਂ ਐਤਵਾਰ ਦੀ ਸਵੇਰ ਤੱਕ ਚਲਾਇਆ ਜਾਵੇਗਾ। 23 ਮਈ ਤੱਕ ਤੇਲੰਗਾਨਾ ਵਿੱਚ ਕੁੱਲ 1761 ਪਾਜ਼ਿਟਿਵ ਮਾਮਲੇ ਹਨ। ਕੱਲ ਤੱਕ ਕੁੱਲ 118 ਪ੍ਰਵਾਸੀਆਂ ਵਿੱਚ ਕੋਵਿਡ ਪਾਜ਼ਿਟਿਵ ਪਾਇਆ ਗਿਆ ਹੈ।
• ਮਹਾਰਾਸ਼ਟਰ: 2940 ਵਿਅਕਤੀ ਰਾਜ ਵਿੱਚ ਕੋਵਿਡ - 19 ਲਈ ਪਾਜ਼ਿਟਿਵ ਪਾਏ ਗਏ, ਜਿਸ ਨਾਲ ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 44,582 ਹੋ ਗਈ ਹੈ। ਹੌਟਸਪੌਟ ਮੁੰਬਈ ਵਿੱਚ ਇਕੱਲੇ 1751 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਵਿਡ - 19 ਦੇ 63 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 27 ਮੁੰਬਈ ਵਿੱਚ ਮਰੇ ਹਨ, ਰਾਜ ਵਿੱਚ ਮਹਾਂਮਾਰੀ ਦੇ ਕਾਰਨ ਮੌਤਾਂ ਦੀ ਗਿਣਤੀ 1,517 ਹੋ ਗਈ ਹੈ।
• ਗੁਜਰਾਤ: ਰਾਜ ਵਿੱਚ 363 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 392 ਕੋਵਿਡ ਮਰੀਜ਼ਾਂ ਨੂੰ ਵੀ ਉਸੇ ਦਿਨ ਛੁੱਟੀ ਦਿੱਤੀ ਗਈ ਹੈ। ਹੁਣ ਰਾਜ ਵਿੱਚ ਮਾਮਲਿਆਂ ਦੀ ਗਿਣਤੀ 13,273 ਹੈ। ਰਾਜ ਸਿਹਤ ਵਿਭਾਗ ਨੇ ਕਿਹਾ ਕਿ ਰਾਜ ਵਿੱਚ ਰਿਕਵਰੀ/ ਇਲਾਜ ਦੀ ਦਰ ਵਿੱਚ ਸੁਧਾਰ ਹੋ ਕੇ 44.3 ਫ਼ੀਸਦੀ ਹੋ ਗਿਆ ਹੈ। ਅਹਿਮਦਾਬਾਦ ਵਿੱਚ ਮਾਮਲਿਆਂ ਦੀ ਗਿਣਤੀ ਵਧਣ ਕਰਕੇ, ਸਿਵਲ ਪ੍ਰਸ਼ਾਸਨ ਨੇ 42 ਨਿੱਜੀ ਹਸਪਤਾਲਾਂ ਨੂੰ ਕੋਵਿਡ - 19 ਦੇ ਇਲਾਜ ਲਈ 50 ਫ਼ੀਸਦੀ ਬੈੱਡ ਦੇਣ ਲਈ ਕਿਹਾ ਹੈ।
• ਰਾਜਸਥਾਨ: ਅੱਜ ਦੁਪਹਿਰ 2 ਵਜੇ ਤੱਕ 163 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 6657 ਹੋ ਗਈ ਹੈ। ਜਦੋਂ ਕਿ ਕੁੱਲ 3695 ਮਰੀਜ਼ ਠੀਕ ਹੋਏ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 3260 ਨੂੰ ਛੁੱਟੀ ਮਿਲ ਗਈ ਹੈ। ਰਾਜਸਥਾਨ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਅੱਜ ਰਾਜ ਦੇ 55 ਮਹੱਤਵਪੂਰਨ ਰੂਟਾਂ ’ਤੇ ਬੱਸਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
• ਮੱਧ ਪ੍ਰਦੇਸ਼: ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 189 ਨਵੇਂ ਮਰੀਜ਼ ਪਾਏ ਗਏ ਹਨ, ਜਦਕਿ 246 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਮੱਧ ਪ੍ਰਦੇਸ਼ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹੇ ਇੰਦੌਰ ਵਿੱਚ ਮਾਮਲਿਆਂ ਦੀ ਗਿਣਤੀ ਵਧ ਕੇ 2,850 ਹੋ ਗਈ ਹੈ, ਅਤੇ 109 ਮੌਤਾਂ ਹੋਈਆਂ ਹਨ। ਭੋਪਾਲ ਵਿੱਚ ਹੁਣ 1,153 ਕੋਵਿਡ – 19 ਮਰੀਜ਼ ਹਨ, ਉਜੈਨ ਵਿੱਚ 504, ਬੁਰਹਾਨਪੁਰ ਵਿੱਚ 209 ਅਤੇ ਜਬਲਪੁਰ ਵਿੱਚ 194 ਮਰੀਜ਼ ਸਾਹਮਣੇ ਆਏ ਹਨ।
• ਛੱਤੀਸਗੜ੍ਹ: 40 ਨਵੇਂ ਮਾਮਲਿਆਂ ਦੇ ਨਾਲ, ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 173 ਹੋ ਗਈ ਹੈ। ਮਾਮਲਿਆਂ ਵਿੱਚ ਅਚਾਨਕ ਵਾਧਾ ਇਸ ਲਈ ਹੋਇਆ ਹੈ ਕਿਉਂਕਿ ਪ੍ਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਹੋਰ ਵਿਅਕਤੀ ਰਾਜ ਵਿੱਚ ਵਾਪਸ ਪਰਤੇ ਹਨ, ਜਿਨ੍ਹਾ ਵਿੱਚ ਇਹ ਮਾਮਲੇ ਪਾਏ ਗਏ ਹਨ।
• ਗੋਆ: ਰਾਜ ਵਿੱਚ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ - 19 ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 54 ਹੋ ਗਈ ਹੈ। ਈਐੱਸਆਈਸੀ ਹਸਪਤਾਲ ਵਿੱਚ 9 ਮਰੀਜ਼ਾਂ ਦੀ ਰਿਕਵਰੀ ਨਾਲ ਰਾਜ ਵਿੱਚ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਘਟ ਕੇ 38 ਰਹਿ ਗਈ ਹੈ।
ਪੀਆਈਬੀ ਫੈਕਟ ਚੈੱਕ


*****
ਵਾਈਬੀ
(Release ID: 1626524)
Visitor Counter : 393
Read this release in:
English
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam