ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਲੜੀ ਦੇ ਤਹਿਤ 'ਟਾਈਗਰਸ ਐਂਡ ਟੂਰਿਜ਼ਮ' (ਬਾਘ ਅਤੇ ਸੈਰ-ਸਪਾਟਾ) ਵਿਸ਼ੇ 'ਤੇ ਵੈਬੀਨਾਰ ਆਯੋਜਿਤ ਕੀਤਾ

Posted On: 22 MAY 2020 7:47PM by PIB Chandigarh

ਟੂਰਿਜ਼ਮ ਮੰਤਰਾਲੇ ਨੇ 21 ਮਈ, 2020 ਨੂੰ "ਦੇਖੋ ਅਪਨਾ ਦੇਸ਼" ਵੈਬੀਨਾਰ ਲੜੀ ਦੇ ਤਹਿਤ 'ਟਾਈਗਰਸ ਐਂਡ ਟੂਰਿਜ਼ਮ' (ਬਾਘ ਅਤੇ ਸੈਰ-ਸਪਾਟਾ) ਵਿਸ਼ੇ 'ਤੇ ਆਪਣੇ ਨਵੀਨਤਮ ਵੈਬੀਨਾਰ ਦਾ ਆਯੋਜਨ ਕੀਤਾ। ਵੈਬੀਨਾਰ ਭਾਰਤ ਵਿੱਚ ਬਾਘਾਂ ਦੇ ਆਵਾਸ ਖੇਤਰ ਦੀ ਅਮੀਰ ਵਿਰਾਸਤ ਅਤੇ ਭਾਰਤ ਵਿੱਚ ਸੈਰ-ਸਪਾਟੇ ਦੇ ਨਾਲ ਇਨ੍ਹਾ ਦੀ ਪ੍ਰਾਸੰਗਿਕਤਾ ਬਾਰੇ ਸੀ।

 

ਸ਼ੈਸਨ ਦਾ ਸੰਚਾਲਨ ਟੂਰਿਜ਼ਮ ਮੰਤਰਾਲੇ ਵਿੱਚ ਵਧੀਕ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰ ਬਰਾੜ ਅਤੇ ਪ੍ਰਸਿੱਧ ਵਣਜੀਵ ਸੁਰੱਖਿਆ ਫੋਟੋਗ੍ਰਾਫਰ ਅਤੇ ਫਿਲਮ ਨਿਰਮਾਤਾ, ਨੈਸ਼ਨਲ ਜਿਯੋਗਰਾਫਿਕ ਫੈਲੋ, ਫੋਟੋਗਰਾਫੀ ਵਿੱਚ ਬਾਫਟਾ (BAFTA) ਦੇ ਵਿਜੇਤਾ ਅਤੇ ਸ਼ਾਨਦਾਰ ਫੋਟੋਗਰਾਫੀ ਦੇ ਲਈ ਈਐੱਮਐੱਮਵਾਈ ਨਾਮਜ਼ਦ ਸ਼੍ਰੀ ਸੰਦੇਸ਼ ਕਦੂਰ ਨੇ ਪੇਸ਼ ਕੀਤਾ।

 

ਅਗੁਮਬੇ ਦੇ ਖੂਬਸੂਰਤ ਜੰਗਲਾਂ ਦੇ ਵਿੱਚ, ਸ਼੍ਰੀ ਸੰਦੇਸ਼ ਨੇ ਆਪਣੀ ਜਵਾਨੀ ਦੇ ਦੌਰਾਨ ਯਾਤਰਾ ਦੇ ਦੌਰਾਨ 'ਟਾਈਗਰਸ ਐਂਡ ਟੂਰਿਜ਼ਮ' (ਬਾਘ ਅਤੇ ਸੈਰ-ਸਪਾਟਾ) 'ਤੇ ਇੱਕ ਘੰਟਾ ਲੰਬੀ ਗੱਲਬਾਤ ਸ਼ੁਰੂ ਕੀਤੀ, ਜਦ ਉਹ ਪ੍ਰਸਿੱਧ ਬ੍ਰਿਟਿਸ਼ ਸ਼ਿਕਾਰੀ ਜਿਮ ਕੌਰਬੇਟ ਦੀਆਂ ਕਿਤਾਬਾਂ ਪੜ੍ਹਦੇ ਸਨ ਅਤੇ ਆਖਰਕਾਰ ਜੰਗਲੀ ਵੱਡੀਆਂ ਬਿੱਲੀਆਂ ਦੇ ਬਾਰੇ ਵਿੱਚ ਜਾਣਨ ਦੇ ਲਈ ਪ੍ਰੇਰਿਤ ਹੁੰਦੇ ਸਨ। ਲੱਗਭੱਗ 8 ਸਾਲ ਪਹਿਲਾਂ,ਉਨ੍ਹਾ ਨੇ 'ਟਾਈਗਰਸ ਐਂਡ ਟੂਰਿਜ਼ਮ' (ਬਾਘ ਅਤੇ ਸੈਰ-ਸਪਾਟਾ) 'ਤੇ ਇੱਕ ਵੀਡੀਓ ਤਿਆਰ ਕਰਨ ਦੇ ਲਈ ਪੂਰੇ ਭਾਰਤ ਦੀ ਯਾਤਰਾ ਕੀਤੀ, ਜਿਸ ਨਾਲ ਉਨ੍ਹਾ ਨੇ ਸਮਝਿਆ ਕਿ ਭਾਰਤੀ ਟੂਰਿਜ਼ਮ ਇਨ੍ਹਾਂ ਸ਼ਕਤੀਸ਼ਾਲੀ ਧਾਰੀਦਾਰ ਜੀਵਾਂ ਦੀ ਵੱਡੀ ਆਬਾਦੀ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੈ।

 

ਸ਼੍ਰੀ ਸੰਦੇਸ਼ ਨੇ ਜ਼ਿਕਰ ਕੀਤਾ ਹੈ, ਹਾਲਾਂਕਿ ਮਾਨਵ ਜਾਤੀ ਦਾ ਬਾਘਾਂ ਦੇ ਪ੍ਰਤੀ ਆਕਰਸ਼ਣ ਹਜ਼ਾਰਾਂ ਸਾਲ ਤੋਂ ਅਸਿਤਤਵ ਵਿੱਚ ਹੈ। ਭਾਰਤ ਦੇ ਦੱਖਣ ਪੱਛਮੀ ਭਾਈਚਾਰਿਆਂ ਜ਼ਰੀਏ ਅੰਤਰਿਕ ਸਬੰਧ ਨੂੰ ਸਫਲਤਾਪੂਰਬਕ ਦੇਖਿਆ ਗਿਆ ਹੈ ਜਿਹੜੇ ਮੰਦਿਰ ਤੋਂ ਮੰਦਿਰ, ਪਿੰਡ ਤੋਂ ਪਿੰਡ ਤੱਕ ਪੈਦਲ ਚਲਣ ਵਾਲੇ ਟਾਈਗਰਸ (ਬਾਘ) ਧਾਰੀਆਂ ਵਿੱਚ ਖੁਦ ਨੂੰ ਪੇਂਟ ਕਰਕੇ ਬਾਘਾ ਦੇ ਪ੍ਰਤੀ ਆਪਣੀ ਸ਼ਰਧਾ ਦਿਖਾਉਂਦੇ ਹਨ। ਤਟਵਰਤੀ ਕਰਨਾਟਕ ਦਾ ਪ੍ਰਸਿੱਧ ਲੋਕਨਾਚ ਹੁਲੀ ਵੇਸ਼ਾ ਜਾਂ ਪੀਲੀ ਯੇਸਾਇਸ ਨਵਰਾਤਰਿਆਂ ਦੇ ਦੌਰਾਨ ਦੇਵੀ ਦੁਰਗਾ ਦੇ ਸਨਮਾਨ ਵਿੱਚ ਕੀਤਾ ਜਾਂਦਾ ਹੈ ਜਿਸ ਦਾ ਪ੍ਰਸੰਦੀਦਾ ਜਾਨਵਰ ਟਾਈਗਰਸ ਹੈ।

 

ਦੁਨੀਆ ਦੇ ਬਾਘਾਂ ਦੀ 70% ਆਬਾਦੀ ਭਾਰਤ ਦੇ ਵੱਖ-ਵੱਖ ਆਵਾਸਾਂ ਵਿੱਚ ਪਾਈ ਜਾਂਦੀ ਹੈ, ਜਿਸ ਵਿੱਚ ਵਰਤਮਾਨ ਵਿੱਚ ਦੇਸ਼ ਵਿੱਚ ਫੈਲੇ 50 ਰਿਜ਼ਰਵਾਂ ਵਿੱਚ ਵੱਡੀਆਂ ਬਿੱਲੀਆਂ ਦੀਆਂ ਲਗਭਗ 15 ਪ੍ਰਜਾਤੀਆਂ ਮੌਜੂਦ ਹਨ। ਉਤਰ ਵਿੱਚ ਉਤਰਾਖੰਡ ਸਥਿਤ ਜਿਮ ਕਾਰਬੇਟ ਨੈਸ਼ਨਲ ਪਾਰਕ ਤੋਂ ਸ਼ੁਰੂ ਹੋ ਕੇ ਆਸਾਮ (ਉਤਰ ਪੂਰਬ) ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਨਮ ਭੂਮੀ ਅਤੇ ਪੱਛਮੀ ਬੰਗਾਲ (ਪੂਰਬ) ਦੇ ਸੁੰਦਰਬਨ ਤੋਂ ਲੈ ਕੇ ਰਾਜਸਥਾਨ ਵਿੱਚ ਰਣਥੰਮਬੌਰ ਨੈਸਨਲ ਪਾਰਕ ਦੀ ਸੁੱਕੀ ਭੂਮੀ, ਮੱਧ ਭਾਰਤ ਵਿੱਚ ਮੱਧ ਪ੍ਰਦੇਸ਼ ਵਿੱਚ ਕਾਨਹਾ ਅਤੇ ਬਾਧਵਗੜ ਟਾਈਗਰ ਰਿਜ਼ਰਵ, ਬਾਂਦੀਪੁਰ ਨੈਸ਼ਨਲ ਪਾਰਕ ਅਤੇ ਅਨਾਮਲਾਈ ਟਾਈਗਰ ਰਿਜ਼ਰਵ, ਦੱਖਣੀ ਭਾਰਤ ਵਿੱਚ ਮਦੁਮਲਾਈ ਨੈਸ਼ਨਲ ਪਾਰਕ ਵਰਗੇ ਕਈ ਹੋਰ ਸਥਾਨਾਂ 'ਤੇ, ਇਨ੍ਹਾਂ ਵੱਡੇ ਜਾਨਵਰਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ।

 

ਡਾਕੂਮੈਂਟਰੀ ਵਾਈਲਡ ਕੈੱਟਸ ਆਵ੍ ਇੰਡੀਆ ਦੇ ਫਿਲਮ ਨਿਰਮਾਤਾ ਸ਼੍ਰੀ ਸੰਦੇਸ਼ ਕਦੂਰ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਜ਼ਿੰਮੇਵਾਰ ਸੈਲਾਨੀ ਹੋਣ ਅਤੇ ਸਹਿ-ਅਸਿਤਤਵ ਦਾ ਅਭਿਆਸ ਕਰਨ ਨਾਲ ਇਨ੍ਹਾਂ ਵਿਸ਼ਾਲ ਬਿੱਲੀਆਂ ਦੇ ਜੀਵਨ ਦੀ ਰੱਖਿਆ ਕਰਨ ਦਾ ਲੰਬਾ ਰਾਸਤਾ ਤੈਅ ਕਰਨਾ ਹੋਵੇਗਾ। ਵਣ ਜੀਵਾਂ ਵਿੱਚ ਭਾਰਤ ਦੀ ਹੈਰਾਨੀਜਨਕ ਵਿਵਿਧਤਾ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਦੇਸ਼ ਦਾ ਦੌਰਾ ਕਰਨ ਦੇ ਲਈ ਆਕਰਸ਼ਿਤ ਕਰਦੀ ਹੈ ਅਤੇ ਅਜਿਹੀ ਭੀੜ ਜਾਨਵਰਾਂ, ਬਾਘਾਂ ਦੇ ਲਈ ਖਤਰਾ ਹੋ ਸਕਦੀ ਹੈ, ਅਗਰ ਸਥਿਰਤਾ ਨੂੰ ਕੇਂਦਰ ਬਿੰਦੂ ਨਹੀਂ ਬਣਾਇਆ ਜਾਂਦਾ ਹੈ।

 

ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ 14 ਅਪ੍ਰੈਲ 2020 ਨੁੰ ਸ਼ੁਰੂ ਕੀਤੀ ਗਈ ਸੀ, ਹੁਣ ਤੱਕ 22 ਸ਼ੈਸਨਾਂ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੈਰ ਸਪਾਟਾਂ ਉਤਪਾਦਾਂ ਅਤੇ ਅਨੁਭਵਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਚੁੱਕਿਆ ਹੈ। ਇਸ ਲੜੀ ਨੇ ਹੁਣ ਤੱਕ 90,000 ਤੋਂ ਜ਼ਿਆਦਾ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ।

 

ਇਲੈਕਟਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੁਆਰਾ ਬਣਾਏ ਗਏ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਇੱਕ ਪੇਸ਼ੇਵਰ ਟੀਮ ਦੇ ਨਾਲ ਸਿੱਧੇ ਤਕਨੀਕੀ ਸਹਾਇਤਾ ਪ੍ਰਦਾਨ ਕਰਕੇ ਦੇਖੋ ਅਪਨਾ ਦੇਸ਼ ਵੈਬੀਨਾਰ ਦੇ ਸੰਚਾਲਨ ਵਿੱਚ ਮੰਤਰਾਲੇ ਦਾ ਸਹਿਯੋਗ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

 

ਵੈਬੀਨਾਰ ਦੇ ਸ਼ੈਸਨ ਹੁਣ https://www.youtube.com/channel/UCbzIbBmMvtvH7d6Zo_ZEHDA/featured 'ਤੇ  ਅਤੇ ਟੂਰਿਜ਼ਮ ਮੰਤਰਾਲਾ,ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਉਪਲੱਬਧ ਹਨ।

 

ਅਗਲਾ ਵੈਬੀਨਾਰ 23 ਮਈ 2020 ਨੂੰ 11.00 ਵਜੇ ਤੋਂ 12.00 ਵਜੇ ਤੱਕ 'ਬਾਈਸਿਕਲ ਟੂਰ- ਐਕਸਪਲੋਰਿੰਗ ਇੰਡੀਆ ਐਟ ਦਾ ਪੇਸ਼ ਆਵ੍ ਪੈਂਡਲ' 'ਤੇ ਹੋਵੇਗਾ। ਰਜਿਸਟਰੇਸ਼ਨ ਦੇ ਲਈ  https://bit.ly/BicycleToursDAD 'ਤੇ ਕਲਿੱਕ ਕਰੋ।  

 

                                                    *******

ਐੱਨਬੀ/ਏਕੇ/ਓਏ



(Release ID: 1626309) Visitor Counter : 145