ਰੇਲ ਮੰਤਰਾਲਾ

1 ਜੂਨ ਤੋਂ ਸ਼ੁਰੂ ਹੋਣ ਜਾ ਰਹੀਆਂ 200 ਟ੍ਰੇਨਾਂ ਲਈ ਤੇਜ਼ੀ ਨਾਲ ਹੋ ਰਹੀ ਹੈ ਬੁਕਿੰਗ
22 ਮਈ, 2020 ਤੋਂ 20:14 ਵਜੇ ਤੋਂ ਬੁਕਿੰਗ ਲਈ ਉਪਲੱਬਧ ਹਨ ਸਾਰੀਆਂ 200 ਟ੍ਰੇਨਾਂ

ਕੱਲ੍ਹ ਤੋਂ ਹੁਣ ਤੱਕ 14,13,277 ਯਾਤਰੀ ਸਮਰੱਥਾ ਵਾਲੀਆਂ ਇਨ੍ਹਾਂ ਟ੍ਰੇਨਾਂ ਲਈ 6,52,644 ਟਿਕਟਾਂ ਦੀ ਔਨਲਾਈਨ ਬੁਕਿੰਗ ਹੋਈ

ਇਹ 200 ਵਿਸ਼ੇਸ਼ ਸੇਵਾਵਾਂ 1 ਮਈ ਤੋਂ ਚਲ ਰਹੀਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਅਤੇ 12 ਮਈ,2020 ਤੋਂ ਚਲ ਰਹੀਆਂ ਵਿਸ਼ੇਸ਼ ਏਸੀ ਟ੍ਰੇਨਾਂ (30 ਟ੍ਰੇਨ) ਤੋਂ ਇਲਾਵਾ ਹਨ

Posted On: 22 MAY 2020 9:32PM by PIB Chandigarh

ਰੇਲਵੇ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਨਾਲ ਮਸ਼ਵਰਾ ਕਰਨ ਤੋਂ ਬਾਅਦ ਫੈਸਲਾ ਲਿਆ ਹੈ ਕਿ 1 ਜੂਨ, 2020 ਤੋਂ ਭਾਰਤੀ ਰੇਲਵੇ ਦੀਆਂ ਟ੍ਰੇਨ ਸੇਵਾਵਾਂ ਨੂੰ ਅੰਸ਼ਕ ਰੂਪ ਨਾਲ ਬਹਾਲ ਕਰ ਦਿੱਤਾ ਜਾਵੇਗਾ।

 

ਦੇਸ਼ ਭਰ ਵਿੱਚ ਪ੍ਰਤੀ ਦਿਨ 200 ਰੋਜ਼ਾਨਾਂ ਯਾਤਰੀ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਟ੍ਰੇਨਾਂ 1 ਜੂਨ 2020 ਤਂ  ਚਲਣ ਲਗਣਗੀਆਂ ਅਤੇ ਇਨ੍ਹਾਂ ਸਾਰੀਆਂ ਟ੍ਰੇਨਾਂ ਦੇ ਲਈ ਬੁਕਿੰਗ 21 ਮਈ,2020 ਤੋਂ ਸ਼ੁਰੂ ਹੋ ਗਈ ਹੈ; ਇਹ ਵਿਸ਼ੇਸ ਸੇਵਾਵਾਂ 1 ਮਈ ਤੋਂ ਚਲ ਰਹੀਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਅਤੇ 12 ਮਈ,2020 ਤੋਂ ਚਲ ਰਹੀਆਂ ਵਿਸ਼ੇਸ਼ ਏਸੀ ਟ੍ਰੇਨਾਂ (30 ਟ੍ਰੇਨ) ਤੋਂ ਇਲਾਵਾ ਹਨ।

 

ਇਨ੍ਹਾਂ ਟ੍ਰੇਨਾਂ ਦੇ ਲਈ ਟਿਕਟਾਂ ਦੀ ਔਨਲਾਈਨ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਜ਼ਰੀਏ ਕੀਤੀ ਜਾ ਰਹੀ ਹੈ। ਭਾਰਤੀ ਰੇਲਵੇ ਨੇ ਰਿਜ਼ਰਵੇਸ਼ਨ ਕਾਊਂਟਰਾਂ, ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਅਤੇ ਟਿਕਟ ਏਜੰਟਾਂ ਜ਼ਰੀਏ 21 ਮਈ, 2020 ਤੋਂ ਰਿਜ਼ਰਵੇਸ਼ਨ ਟਿਕਟਾਂ ਦੀ ਬੁਕਿੰਗ ਦੀ ਆਗਿਆ ਦੇ ਦਿੱਤੀ ਹੈ।

 

ਇਨ੍ਹਾਂ ਟ੍ਰੇਨਾਂ ਦੇ ਲਈ ਟਿਕਟਾਂ ਦੀ ਬੁਕਿੰਗ 21 ਮਈ ਤੋਂ ਸ਼ੁਰੂ ਹੋ ਗਈ ਅਤੇ 22 ਮਈ, 2020 ਦੀ ਰਾਤ 20:14 ਵਜੋ ਤੱਕ ਪ੍ਰਣਾਲੀ ਵਿੱਚ ਬੁਕਿੰਗ ਦੇ ਲਈ ਉਪਲੱਬਧ ਸਾਰੀਆਂ 200 ਟ੍ਰੇਨਾਂ ਦੇ ਲਈ 14,13,277 ਯਾਤਰੀ ਸਮਰੱਥਾ ਦੀ ਤੁਲਨਾ ਵਿੱਚ  6,52,644 ਟਿਕਟਾਂ ਦੀ ਔਨਲਾਈਨ ਬੁਕਿੰਗ ਹੋ ਗਈ ਸੀ।

                                           

****

 

ਡੀਜੇਐੱਨ/ਐੱਮਕੇਵੀ(Release ID: 1626308) Visitor Counter : 38