ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਭਾਰਤ ਕੋਵਿਡ ਤੋਂ ਬਾਅਦ ਵਧੇਰੇ ਆਤਮ ਵਿਸ਼ਵਾਸ ਨਾਲ ਉੱਭਰੇਗਾ ਅਤੇ ਵਿਸ਼ਵ ਵਿੱਚ ਮਾਣ-ਸਤਿਕਾਰ ਹਾਸਲ ਕਰੇਗਾ:ਡਾ. ਜਿਤੇਂਦਰ ਸਿੰਘ
Posted On:
22 MAY 2020 8:32PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਭਾਰਤ ਕੋਵਿਡ ਤੋਂ ਬਾਅਦ ਵਧੇਰੇ ਆਤਮ ਵਿਸ਼ਵਾਸ ਨਾਲ ਉੱਭਰੇਗਾ ਅਤੇ ਵਿਸ਼ਵ ਵਿੱਚ ਮਾਣ-ਸਤਿਕਾਰ ਹਾਸਲ ਕਰੇਗਾ।ਇੱਕ ਪ੍ਰਾਈਵੇਟ ਚੈੱਨਲ ਨੂੰ ਦਿੱਤੀ ਇੰਟਰਵਿਊ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਾਰੀਆਂ ਚਿੰਤਾਵਾਂ ਅਤੇ ਉਮੀਦਾਂ ਦੇ ਬਾਵਜੂਦ,ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅੱਜ ਤੋਂ 6 ਮਹੀਨੇ ਬਾਅਦ ,ਦੁਨੀਆ ਸਤਿਕਾਰ ਨਾਲ ਭਾਰਤ ਵੱਲ ਦੇਖੇਗੀ ਅਤੇ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ।ਉਨ੍ਹਾਂ ਕਿਹਾ ਕਿ ਸਿਰਫ਼ ਇਹ ਹੀ ਨਹੀਂ ਭਾਰਤ ਕਾਰੋਬਾਰ ਅਤੇ ਵਪਾਰ ਲਈ ਇੱਕ ਸੁਰੱਖਿਅਤ ਟਿਕਾਣੇ ਵਜੋਂ ਉਭਰੇਗਾ।
ਡਾ. ਜਿਤੇਂਦਰ ਸਿੰਘ ਨੇ ਇਸ 'ਤੇ ਵੀ ਧਿਆਨ ਦਿੱਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਐਲਾਨੇ ਗਏ ਲੌਕਡਾਊਨ ਨਾਲ ਭਾਰਤ ਨੂੰ ਕੋਵਿਡ ਤੋਂ ਬਾਅਦ ਦੇ ਵਿਸ਼ਵ ਦੇ ਨਵੇਂ ਨਿਯਮਾਂ ਲਈ ਸਿਖਲਾਈ ਹਾਸਲ ਕਰਨ ਵਿੱਚ ਸਹਾਇਤਾ ਮਿਲੀ ਹੈ।

ਜਦੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਪੁੱਛਿਆ ਗਿਆ ਕਿ ਉਹ ਉੱਤਰ ਪੂਰਬ ਖੇਤਰ ਦੇ ਇੰਚਾਰਜ ਹਨ ਜਿਹੜਾ ਆਮ ਤੌਰ ਤੇ ਸੈਰ ਸਪਾਟੇ 'ਤੇ ਨਿਰਭਰ ਕਰਦਾ ਹੈ, ਤਾਂ ਮਹਾਮਾਰੀ ਦਾ ਇਸ ਉੱਤੇ ਕੀ ਪ੍ਰਭਾਵ ਪਏਗਾ ਤਾਂ ਡਾ. ਜਿਤੇਂਦਰ ਸਿੰਘ ਨੇ ਜਵਾਬ ਦਿੱਤਾ ਕਿ ਉੱਤਰ ਪੂਰਬ ਵਿੱਚ ਸੈਰ-ਸਪਾਟਾ ਵਧੇਗਾ ਅਤੇ ਹੋ ਸਕਦਾ ਹੈ ਕਿ ਯੂਰਪ ਅਤੇ ਹੋਰ ਪੱਛਮੀ ਦੇਸ਼ ਵੀ ਇਸ ਵੱਲ ਆਕਰਸ਼ਿਤ ਹੋਣ ਕਿਉਂਕਿ ਉਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਨੇ ਸੈਰ-ਸਪਾਟੇ ਦੇ ਰਿਜ਼ੋਰਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਭਾਰਤ ਦਾ ਉੱਤਰ ਪੂਰਬ ਖੇਤਰ ਤੁਲਨਾ ਵਿੱਚ ਲਗਭਗ ਮੁਕਤ ਰਿਹਾ ਹੈ,ਸੈਰ-ਸਪਾਟੇ ਦੇ ਹੋਰ ਸਥਾਨ ਜਿਵੇਂ ਸਿੱਕਮ ਵਿੱਚ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਮਿਲਿਆ।
ਕਾਰੋਬਾਰ ਅਤੇ ਵਪਾਰ ਬਾਰੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਭਾਰਤ ਲਈ ਇੱਕ ਮੌਕਾ ਹੈ ਜਿਸ ਨਾਲ ਮੇਕ ਇਨ ਇੰਡੀਆਮੁਹਿੰਮ ਨੂੰ ਹੁਲਾਰਾ ਦਿੱਤਾ ਜਾਵੇ।ਇਸ ਸਬੰਧ ਵਿੱਚ ਉਨ੍ਹਾਂ ਬਾਂਸ ਦਾ ਜ਼ਿਕਰ ਕੀਤਾ ਜਿਸਦਾ ਹਰ ਸਾਲ 5000 ਤੋਂ 6000 ਕਰੋੜ ਦਾ ਕਾਰੋਬਾਰ ਹੁੰਦਾ ਹੈ ਅਤੇ ਅਗਰਬੱਤੀ ਅਤੇ ਬਾਂਸ ਦੀਆਂ ਹੋਰਨਾਂ ਵਸਤਾਂ ਬਾਂਸ ਬਾਹਰਲੇ ਮੁਲਕਾਂ ਤੋਂ ਮੰਗਵਾਇਆ ਜਾਂਦਾ ਹੈ।ਇਸੇ ਤਰਾਂ ਕੋਵਿਡ 19 ਦੇ ਇਸ ਦੌਰ ਵਿੱਚ ਫਾਰਮਾ ਉਦਯੋਗ ਨੂੰ ਹੁਲਾਰਾ ਮਿਲਿਆ ਹੈ ਅਤੇ ਅਸੀਂ ਦਵਾਈਆਂ ਅਤੇ ਵੈਕਸੀਨ ਬਣਾਉਣ ਵੱਲ ਅੱਗੇ ਵਧ ਰਹੇ ਹਾਂ ਜਿਸ ਨੂੰ ਨਿਰਯਾਤ ਲਈ ਵੀ ਤਿਆਰ ਕੀਤਾ ਜਾਵੇਗਾ।
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਵਿੱਚ ਨਾਗਰਿਕਤਾ ਦੇ ਨੋਟੀਫਿਕੇਸ਼ਨ ਬਾਰੇ ਪੁੱਛੇ ਸਵਾਲ ਬਾਰੇ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਇੱਕ ਵਿਸਥਾਰ ਪ੍ਰਕਿਰਿਆ ਹੈ ਜਿਜ਼ ਨੂੰ 5 ਅਗਸਤ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਹ ਆਪਣੇ ਸਿੱਟੇ ਵੱਲ ਅੱਗੇ ਵਧ ਰਹੀ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਸਕਾਰਾਤਮਕ ਨਤੀਜਿਆਂ ਦਾ ਅਹਿਸਾਸ ਹੋਵੇਗਾ।
****
ਵੀਜੀ/ਐੱਸਐੱਨਸੀ
(Release ID: 1626281)
Visitor Counter : 200