ਸਿੱਖਿਆ ਮੰਤਰਾਲਾ

72 ਘੰਟਿਆਂ ਤੋਂ ਵੀ ਘੱਟ ਸਮੇਂ 'ਚ 2,00,000ਤੋਂ ਜ਼ਿਆਦਾ ਵਿਦਿਆਰਥੀਆਂ ਨੇ ਨੈਸ਼ਨਲ ਟੈਸਟ ਪ੍ਰੈਕਟਿਸ ਐਪ ਡਾਊਨਲੋਡ ਕੀਤੀ-ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'

ਜੇਈਈ (ਮੇਨਸ) ਅਤੇ ਨੀਟ ਦੀ ਤਿਆਰੀ ਲਈ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਬਣਾਇਆ ਨੈਸ਼ਨਲ ਟੈਸਟ ਅਭਯਾਸ ਐਪ (Abyaas app) ਵਿਦਿਆਰਥੀਆਂ ਵਿੱਚ ਪ੍ਰਚੱਲਤ ਹੋਇਆ

Posted On: 22 MAY 2020 7:45PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ ਲਈ ਵਿਦਿਆਰਥੀਆਂ ਦੁਆਰਾ ਜੇਈਈ (ਮੇਨਸ) ਅਤੇ ਨੀਟ ਦੀ ਤਿਆਰੀ ਲਈ ਲਾਂਚ ਕੀਤਾ ਨੈਸ਼ਨਲ ਟੈਸਟ ਅਭਯਾਸ ਐਪਵਿਦਿਆਰਥੀਆਂ ਵਿੱਚ 72 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਵਧੇਰੇ ਪ੍ਰਚਲਿਤ ਹੋ ਗਿਆ ਤੇ 2,00,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਹ ਐਪ ਡਾਊਨਲੋਡ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 80 ਹਜਾਰ ਵਿਦਿਆਰਥਈਆਂ ਨੇ ਨੇ ਜੇਈਈ (ਮੇਨਸ) ਤੇ ਨੀਟ ਲਈ ਮੌਕ ਟੈਸਟ ਵੀ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀਆਂ ਨੇ ਸਵੇਰੇ 10 ਵਜੇ ਤੋਂ 12 ਵਜੇ ਦੇ ਵਿਚਕਾਰ ਮੌਕ ਟੈਸਟ ਦਿੱਤਾ।

 

ਇਸ ਐਪ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਹਰੇਕ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਜੇਈਈ (ਮੇਨ), ਨੀਟ ਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਭਾਗ ਲੈਂਦੇ ਹਨ ਤੇ ਇਸ ਵਿੱਚੋਂ ਕਈ ਵਿਦਿਆਰਥੀ ਪ੍ਰਾਈਵੇਟ ਕੋਚਿੰਗ ਇੰਸਟੀਟਿਊਟਾਂ ਵਿੱਚ ਪੜ੍ਹਾਈ ਨਹੀਂ ਕਰ ਸਕਦੇ। ਉਨ੍ਹਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਹੀ ਐਨਟੀਏ ਨੇ ਇਹ ਐਪ ਲਾਂਚ ਕੀਤੀ ਹੈ, ਜਿਹੜੀ ਕਿ ਉਨ੍ਹਾਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਦਦ ਕਰੇਗੀ

https://twitter.com/DrRPNishank/status/1263775159233638402

 

ਉਨ੍ਹਾਂ ਅੱਗੇ ਦੱਸਿਆ ਕਿ ਇਸ ਐਪ 'ਤੇ ਵਿਦਿਆਰਥੀਆਂ ਕੋਲ ਪ੍ਰਸ਼ਨ ਪੱਤਰ ਹੱਲ ਕਰਨ ਲਈ ਤਿੰਨ ਘੰਟੇ ਦਾ ਸਮਾਂ ਹੋਵੇਗਾ, ਉਹ ਵਿਦਿਆਰਥੀ ਐਪ ਡਾਊਨਲੋਡਿੰਗ ਤੋਂ ਬਾਅਦ ਕਿਸੇ ਵੀ ਸਮੇਂ ਪ੍ਰੀਖਿਆ ਦੇ ਸਕਦੇ ਹਨ। ਵਿਦਿਆਰਥੀਆਂ ਨੂੰ ਇਹ ਟੈਸਟ ਦੇਣ ਲਈ ਇੰਟਰਨੈੱਟ ਸੁਵਿਧਾ ਦੀ ਲੋੜ ਨਹੀਂ ਹੋਵੇਗੀ।

 

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਇਸ ਐਪ ਦੇ ਲਾਂਚ ਹੋਣ ਨਾਲ ਭਾਰਤ ਨੇ ਅਹਿਮ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਮਾਨਤਾ ਲਿਆਉਣ ਲਈ ਅਹਿਮ ਕਦਮ ਚੁੱਕਿਆ ਹੈ। ਸਿਹਤ ਐਮਰਜੰਸੀ ਜਹੇ ਇਸ ਮਾੜੇ ਸਮੇਂ ਵਿੱਚ ਇਹ ਐਪ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਵਧੇਰੇ ਮਦਦਗਾਰ ਸਾਬਤ ਹੋਵੇਗਾ। ਇਸ ਐਪ ਨਾਲ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀ ਤਿਆਰੀ ਲਈ ਸਾਡਾ ਸਭ ਤੋਂ ਵੱਡਾ ਵਰਚੁਅਲ ਟੈਸਟ ਸਿਸਟਮ ਬਣਾਉਣ ਦਾ ਟੀਚਾ ਵੀ ਪੂਰਾ ਹੋਵੇਗਾ, ਜਿਹੜਾ ਕਿ ਤੁਰੰਤ, ਸਹੀ ਅਤੇ ਗ਼ੈਰ ਪੱਖਪਾਤੀ ਨਤੀਜੇ ਦੇਵੇਗਾ।

 

ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਇਹ ਐਪ ਐਂਡਰਾਇਡ ਪਲੈਟਫਾਰਮ 'ਤੇ ਉਪਲਬਧ ਹੈ ਤੇ ਛੇਤੀ ਹੀ ਆਈਓਐੱਸ ਪਲੈਟਫਾਰਮ 'ਤੇ ਵੀ ਉਪਲਬਧ ਹੋਵੇਗਾ। ਵਿਦਿਆਰਥੀ ਇਸ ਐਪ ਨੂੰ ਗੂਗਲ ਪਲੇ ਸਟੋਰ ਨਾਲ ਮੁਫਤ ਵਿੱਚ ਡਾਊਨਲੋਡ ਕਰ ਸਕਦੇ ਹਨ। ਇਸ ਐਪ 'ਤੇ ਉਪਲਬਧ ਟੈਸਟ ਦੇਣ ਉਪਰੰਤ ਵਿਦਿਆਰਥੀ ਤੁਰੰਤ ਆਪਣੀ ਤਿਆਰੀ ਦਾ ਮੁੱਲਾਂਕਣ ਕਰ ਸਕਦੇ ਹਨ ਤੇ ਉਹ ਸਾਰੇ ਪ੍ਰਸ਼ਨਾਂ ਦੇ ਉੱਤਰ ਆਪਣੀਵਿਆਖਿਆ ਨਾਲ ਸਮਝ ਸਕਣਗੇ। ਸ਼੍ਰੀ ਪੋਖਰਿਯਾਲ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ

 

******

ਐੱਨਬੀ/ਏਕੇਜੇ/ਏਕੇ



(Release ID: 1626277) Visitor Counter : 164