ਵਿੱਤ ਮੰਤਰਾਲਾ

1 ਅਪ੍ਰੈਲ, 2020 ਤੋਂ ਲੈ ਕੇ 26,242 ਕਰੋੜ ਰੁਪਏ ਦੇ ਰੀਫ਼ੰਡ ਜਾਰੀ ਕੀਤੇ

Posted On: 22 MAY 2020 3:15PM by PIB Chandigarh

ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸ (ਸੀਬੀਡੀਟੀ) ਨੇ 1 ਅਪ੍ਰੈਲ, 2020 ਤੋਂ 21 ਮਈ, 2020 ਤੱਕ 16,84,298 ਟੈਕਸ ਦੇਣ ਵਾਲਿਆਂ ਦੇ 26,242 ਕਰੋੜ ਰੁਪਏ ਦੇ ਟੈਕਸ ਰਿਫੰਡ ਕੀਤੇ ਹਨ।

 

ਇਸ ਸਮੇਂ ਦੌਰਾਨ 15,81,906 ਟੈਕਸ ਦੇਣ ਵਾਲਿਆਂ ਦੇ 14,632 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ 1,02,392 ਕਾਰਪੋਰੇਟ ਟੈਕਸ ਦੇਣ ਵਾਲਿਆਂ ਦੇ 11,610 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।

 

ਦੱਸਿਆ ਜਾ ਰਿਹਾ ਹੈ ਕਿ ਰਿਫ਼ੰਡ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਪਿਛਲੇ ਹਫ਼ਤੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਦੇ ਆਤਮਨਿਰਭਰ ਭਾਰਤ ਅਭਿਯਾਨ ਦੇ ਐਲਾਨ ਤੋਂ ਬਾਅਦ ਇਹ ਰਿਫੰਡ ਦੀਆਂ ਰਕਮਾਂ ਵੱਡੇ ਪੱਧਰ ਤੇ ਜਾਰੀ ਕੀਤੀਆਂ ਗਈਆਂ ਹਨ। ਸੀਬੀਡੀਟੀ ਨੇ ਪਿਛਲੇ ਹਫ਼ਤੇ ਮਤਲਬ 16 ਮਈ ਤੱਕ 2050.61 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ, ਯਾਨੀ ਕਿ 9 ਤੋਂ 16 ਮਈ, 2020 ਦੇ ਵਿਚਕਾਰ 37,531 ਆਮਦਨੀ ਕਰ ਦੇਣ ਵਾਲਿਆਂ ਲਈ ਇਹ ਰਕਮ ਜਾਰੀ ਕੀਤੀ ਸੀ। ਇਸ ਤੋਂ ਇਲਾਵਾ, 2878 ਕਾਰਪੋਰੇਟ ਟੈਕਸ ਦੇਣ ਵਾਲਿਆਂ ਨੂੰ 867.62 ਕਰੋੜ ਰੁਪਏ ਜਾਰੀ ਕੀਤੇ ਗਏ ਹਨ| ਇਸ ਹਫ਼ਤੇ 17 ਤੋਂ 21 ਮਈ, 2020 ਦੇ  ਦਰਮਿਆਨ ਹੋਰ 1,22,764 ਆਮਦਨ ਟੈਕਸ ਦੇਣ ਵਾਲਿਆਂ ਨੂੰ 2672.97 ਕਰੋੜ ਰੁਪਏ ਰੀਫ਼ੰਡ ਕੀਤੇ ਗਏ ਅਤੇ 33,774 ਕਾਰਪੋਰੇਟ ਟੈਕਸ ਦੇਣ ਵਾਲੇ ਜਿਨ੍ਹਾਂ ਵਿੱਚ ਐੱਮਐੱਸਐੱਮਈ, ਮਲਕੀਅਤ, ਹਿੱਸੇਦਾਰ, ਆਦਿ ਸ਼ਾਮਲ ਸਨ, ਉਨ੍ਹਾਂ ਨੂੰ 6714.34 ਕਰੋੜ ਰੁਪਏ ਰੀਫ਼ੰਡ ਕੀਤੇ ਗਏ ਹਨ। ਇਨ੍ਹਾਂ 1,56,538 ਟੈਕਸ ਦੇਣ ਵਾਲਿਆਂ ਦਾ ਸਭ ਦਾ ਕੁੱਲ ਮਿਲਾ ਕੇ 9387.31 ਕਰੋੜ ਰੁਪਏ ਰੀਫ਼ੰਡ ਕੀਤਾ ਗਿਆ ਹੈ।

********

 

 

ਆਰਐੱਮ / ਕੇਐੱਮਐੱਨ



(Release ID: 1626268) Visitor Counter : 201