ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਜੈਵਿਕ-ਭਿੰਨਤਾ ਦੀ ਸੰਭਾਲ਼ ਲਈ ਭਾਰਤ ਆਪਣੀਆਂ ਬਿਹਤਰੀਨ ਪਿਰਤਾਂ ਅਤੇ ਅਨੁਭਵਾਂ ਨੂੰ ਵਿਸ਼ਵ ਦੇ ਬਾਕੀ ਲੋਕਾਂ ਨਾਲ ਸਾਂਝਾ ਕਰੇਗਾ: ਕੇਂਦਰੀ ਵਾਤਾਵਰਣ ਮੰਤਰੀ

ਅੰਤਰਰਾਸ਼ਟਰੀ ਜੈਵਿਕ-ਭਿੰਨਤਾ ਦਿਵਸ 'ਤੇ ਪੰਜ ਪਹਿਲਾਂ ਲਾਂਚ ਕੀਤੀਆਂ

Posted On: 22 MAY 2020 3:16PM by PIB Chandigarh

ਜੈਵਿਕ-ਭਿੰਨਤਾ ਲਈ ਅੰਤਰਰਾਸ਼ਟਰੀ ਦਿਵਸ 2020 ਦੇ ਇੱਕ ਵਰਚੁਅਲ ਆਯੋਜਨ ਵਿੱਚ, ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਜੈਵਿਕ-ਭਿੰਨਤਾ ਦੀ ਸੰਭਾਲ਼ ਲਈ ਪੰਜ ਅਹਿਮ ਪਹਿਲਾਂ ਲਾਂਚ ਕੀਤੀਆਂ।

 

 

ਵਰ੍ਹਾ 2020, ਜੋ ਕਿ ਜੈਵਿਕ-ਭਿੰਨਤਾ ਲਈ ਉੱਤਮ ਵਰ੍ਹਾਵੀ ਹੈ, ਕਿਉਂਕਿ 20 ਗਲੋਬਲ ਆਇਚੀ (Aichi ) ਟੀਚਿਆਂ ਨਾਲ ਜੈਵਿਕ-ਭਿੰਨਤਾ ਲਈ 2010 ਵਿੱਚ  ਅਪਣਾਈ ਗਈ ਰਣਨੀਤਕ ਯੋਜਨਾ  ਸੰਨ 2020 ਵਿੱਚ ਸਮਾਪਤ ਹੋ ਰਹੀ ਹੈ ਅਤੇ ਸਾਰੇ ਦੇਸ਼ ਮਿਲ ਕੇ -2020 ਤੋਂ ਬਾਅਦ ਦੇ ਗਲੋਬਲ ਜੈਵਿਕ-ਭਿੰਨਤਾ ਫਰੇਮਵਰਕ ਦੀ ਤਿਆਰੀ ਦੀ ਪ੍ਰਕਿਰਿਆ ਵਿੱਚ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ, ਇੱਕ ਮੈਗਾ ਬਾਇਓਡਾਈਵਰਸ ਦੇਸ਼ ਹੋਣ ਦੇ ਨਾਤੇ ਉਨ੍ਹਾਂ ਦੇਸ਼ਾਂ ਦਾ ਸਵਾਗਤ ਕਰਦਾ ਹੈ ਜਿਹੜੇ ਆਪਣੇ ਜੈਵਿਕ-ਭਿੰਨਤਾ ਦ੍ਰਿਸ਼ਾਂ ਨੂੰ ਬਿਹਤਰ ਬਣਾਉਣ ਵਿੱਚ ਦਿਲਚਸਪੀ ਰੱਖਦੇ ਹਨ, ਅਤੇ ਅਸੀਂ ਉਨ੍ਹਾਂ ਨਾਲ ਆਪਣੇ ਅਨੁਭਵ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨ ਲਈ ਤਿਆਰ ਹਾਂ। ਵਾਤਾਵਰਣ ਮੰਤਰੀ ਨੇ ਸਾਡੇ ਉਪਭੋਗਾਂ ਨੂੰ ਸੀਮਤ ਕਰਨ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ।

 

ਇਸ ਸਾਲ ਦੀ ਥੀਮ 'ਤੇ ਜ਼ੋਰ ਦਿੰਦਿਆਂ, ਸ਼੍ਰੀ ਜਾਵਡੇਕਰ ਨੇ ਜ਼ੋਰ ਦੇ ਕੇ ਕਿਹਾ ਕਿ "ਸਾਡੇ ਸਮਾਧਾਨ ਕੁਦਰਤ ਵਿੱਚ ਹਨ" ਅਤੇ ਇਸ ਲਈ ਆਪਣੀ ਕੁਦਰਤ ਦੀ ਸੰਭਾਲ਼ ਕਰਨਾ ਖਾਸ ਤੌਰ 'ਤੇ ਕੌਵਿਡ-19 ਦੇ ਮੌਜੂਦਾ ਸੰਦਰਭ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਜ਼ੂਨੋਟਿਕ ਰੋਗਾਂ ਸਮੇਤ ਕਈ ਪ੍ਰਕਾਰ ਦੇ ਵਿਨਾਸ਼ ਤੋਂ  ਬਚਾਉਂਦੀ ਹੈ।

 

https://twitter.com/PIB_India/status/1263756731512807424

 

ਇਸ ਮੌਕੇ, ਕੇਂਦਰੀ ਵਾਤਾਵਰਣ ਮੰਤਰੀ ਨੇ ਰਾਸ਼ਟਰੀ ਜੈਵਿਕ-ਭਿੰਨਤਾ ਅਥਾਰਿਟੀ (ਐੱਨਬੀਏ) ਅਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦਾ ਜੈਵਿਕ-ਭਿੰਨਤਾ ਸੰਰਕਸ਼ਨ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਵਿੱਚ  20 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਇੱਕ ਸਾਲ  ਲਈ ਇੱਕ ਖੁੱਲੀ, ਪਾਰਦਰਸ਼ੀ ਅਤੇ ਔਨਲਾਈਨ ਕੰਪੀਟੀਟਿਵ ਪ੍ਰਕਿਰਿਆ ਰਾਹੀਂ ਸ਼ਾਮਲ ਕਰਨ ਦਾ ਪ੍ਰਸਤਾਵ ਹੈ। ਇਹ ਪ੍ਰੋਗਰਾਮ ਪ੍ਰਤਿਭਾਸ਼ਾਲੀ ਅਤੇ ਸਿਰਜਣਾਤਮਿਕ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ, ਜੋ ਕੁਦਰਤੀ ਸੰਸਾਧਨ ਪ੍ਰਬੰਧਨ ਅਤੇ ਜੈਵਿਕ-ਭਿੰਨਤਾ ਦੀ ਸੰਭਾਲ਼ ਬਾਰੇ ਸਿੱਖਣ ਅਤੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਨਬੀਏ ਦੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਅਤੇ ਰਾਜ ਜੈਵਿਕ-ਭਿੰਨਤਾ ਬੋਰਡਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜੈਵਿਕ-ਭਿੰਨਤਾ ਪਰਿਸ਼ਦ ਨੂੰ ਸੌਂਪੀ ਗਈ ਜ਼ਿੰਮੇਵਾਰੀ ਨਿਭਾਉਣ ਵਿੱਚ ਉਨ੍ਹਾਂ ਦੀ ਤਕਨੀਕੀ ਸਹਾਇਤਾ ਕਰਨ ਲਈ ਰਜ਼ਾਮੰਦ ਹਨ।

 

ਵਰਚੁਅਲ ਆਯੋਜਨ ਮੌਕੇ ਖ਼ਤਰੇ ਅਧੀਨ ਨਸਲਾਂ ਦੀ ਗ਼ੈਰ- ਕਾਨੂੰਨੀ ਤਸਕਰੀ 'ਤੇ ਯੂਐੱਨਈਪੀ ਮੁਹਿੰਮ :'ਸਾਰੇ ਜਾਨਵਰ ਮਰਜ਼ੀ ਨਾਲ ਪਲਾਇਨ ਨਹੀਂ ਕਰਦੇ' ਦੀ ਸ਼ੁਰੂਆਤ ਵੀ ਕੀਤੀ ਗਈ। ਜੰਗਲੀ ਜੀਵਨ ਵਿੱਚ ਗ਼ੈਰ-ਕਾਨੂਨੀ ਵਪਾਰ ਖ਼ਤਰਨਾਕ ਮਹਾਮਾਰੀ ਫੈਲਾਉਣ ਦਾ ਜੋਖ਼ਮ ਰੱਖਦਾ ਹੈ। ਜੰਗਲੀ ਜੀਵਨ ਅਪਰਾਧ ਕੰਟਰੋਲ ਬਿਊਰੋ ਦੁਆਰਾ ਯੂਐੱਨਈਪੀ ਨਾਲ ਸ਼ੁਰੂ ਕੀਤੀ ਗਈ ਮੁਹਿੰਮ, ਸਾਰੇ ਜਾਨਵਰ ਮਰਜ਼ੀ ਨਾਲ ਪਲਾਇਨ ਨਹੀਂ ਕਰਦੇ, ਵਾਤਾਵਰਣ ਦੀਆਂ ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨ, ਜਾਗਰੂਕਤਾ ਪੈਦਾ ਕਰਨ ਅਤੇ ਸਮਾਧਾਨਾਂ ਦੀ ਵਕਾਲਤ ਕਰਨ ਦੀ ਕੋਸ਼ਿਸ਼ ਕਰਦੀ ਹੈ।

 

ਡਬਲਿਊਡਬਲਿਊਐੱਫ ਮੌਡਲ ਕਾਨਫਰੰਸ ਆਵ੍ ਪਾਰਟੀਜ਼ (ਐੱਮਸੀਓਪੀ) ਦੇ ਨਾਲ ਇੱਕ ਪਹਿਲ, 'ਜੈਵਿਕ-ਭਿੰਨਤਾ ਦੀ ਸੰਭਾਲ਼ ਅਤੇ ਜੈਵ-ਵਿਭਿੰਨਤਾ ਐਕਟ, 2002' 'ਤੇ ਇੱਕ ਵੈਬੀਨਾਰ ਸੀਰੀਜ਼ ਵੀ ਸ਼ੁਰੂ ਕੀਤੀ ਗਈ ਸੀ, ਜੋ ਯੁਵਾ ਪੀੜ੍ਹੀ ਨੂੰ ਆਪਣੇ ਨਾਲ ਜੋੜਦੀ ਹੈ ਤਾਂ ਜੋ ਉਹ ਨਵੀਂ ਸ਼ੁਰੂਆਤ ਕਰ ਸਕੇ ਅਤੇ ਜੈਵਿਕ-ਭਿੰਨਤਾ ਉੱਤੇ ਮਨੁੱਖਤਾ ਦੇ ਫੁਟ-ਪ੍ਰਿੰਟ ਦੇ ਪ੍ਰਭਾਵ ਅਤੇ ਸਾਡੀ ਹੋਂਦ ਨੂੰ ਬਚਾਉਣ ਲਈ ਜੈਵਿਕ-ਭਿੰਨਤਾ ਨੂੰ ਕਾਇਮ ਰੱਖਣ ਦੇ ਮਹੱਤਵ ਸਬੰਧੀ ਗੱਲਬਾਤ ਵਿਚ ਸ਼ਾਮਲ ਹੋ ਸਕੇ। ਇਸ ਆਯੋਜਨ ਦੌਰਾਨ ਕੁਦਰਤ ਦੁਆਰਾ ਮਨੁੱਖਜਾਤੀ ਲਈ ਉਪਲੱਬਧ ਕਰਵਾਈਆਂ ਜਾ ਰਹੀਆਂ ਆਪਣੀਆਂ ਮੁਫ਼ਤ ਵਾਤਾਵਰਣਿਕ ਸੇਵਾਵਾਂ ਰਾਹੀਂ ਅਦਾ ਕੀਤੀ ਗਈ ਭੂਮਿਕਾ ਨੂੰ ਉਜਾਗਰ ਕਰਨ ਲਈ ਡਬਲਿਊਡਬਲਿਊਐੱਫ ਦੁਆਰਾ ਸਮਰਥਿਤ ਇੱਕ ਜਾਗਰੂਕਤਾ ਮੁਹਿੰਮ ਵੀ ਲਾਂਚ ਕੀਤੀ ਗਈ ਸੀ।

 

***

 

ਜੀਕੇ



(Release ID: 1626168) Visitor Counter : 244