ਪ੍ਰਿਥਵੀ ਵਿਗਿਆਨ ਮੰਤਰਾਲਾ

ਆਈਐੱਮਡੀ ਦੀ ਵੈੱਬਸਾਈਟ http://mausam.imd.gov.in'ਤੇ ਹੋਸਟ ਕੀਤੀਆਂ ਗਈਆਂ 7 ਸੇਵਾਵਾਂਨੂੰ ਉਮੰਗ (UMANG) ਐਪਲੀਕੇਸ਼ਨ ’ਤੇਲਗਾਇਆ ਗਿਆਹੈ

Posted On: 22 MAY 2020 2:33PM by PIB Chandigarh

ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ. ਰੰਜੀਵਨ ਨੇ ਅੱਜ 22 ਮਈ, 2020 ਨੂੰ ਡੀਜੀ, ਆਈਐੱਮਡੀ ਡਾ. ਐੱਮ. ਮੋਹਾਪਾਤਰਾ ਅਤੇ ਐੱਨਈਜੀਡੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਭਿਸ਼ੇਕ ਸਿੰਘ ਦੀ ਮੌਜੂਦਗੀ ਵਿੱਚ ਦ ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫਾਰ ਨਿਊ ਏਜ ਗਵਰਨੈਂਸ (ਉਮੰਗ-UMANG) ਦਾ ਉਦਘਾਟਨ ਕੀਤਾ।

ਉਮੰਗ ਭਾਰਤ ਸਰਕਾਰ ਦਾ ਇਕਹਿਰਾ, ਏਕੀਕ੍ਰਿਤ, ਸੁਰੱਖਿਅਤ, ਮਲਟੀ-ਚੈਨਲ, ਮਲਟੀ-ਪਲੈਟਫਾਰਮ, ਬਹੁ-ਭਾਸ਼ਾਈ, ਮਲਟੀ-ਸਰਵਿਸ ਮੋਬਾਈਲ ਐਪ ਹੈ ਜੋ ਮਜ਼ਬੂਤ ਬੈਕ-ਐਂਡ ਪਲੈਟਫਾਰਮ ਰਾਹੀਂ ਸੰਚਾਲਿਤ ਹੈ। ਉਹ ਵੱਖ ਵੱਖ ਸੰਗਠਨਾਂ (ਕੇਂਦਰ ਅਤੇ ਰਾਜ) ਦੀਆਂ ਉੱਚ ਪ੍ਰਭਾਵੀ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2017 ਵਿੱਚ ਉਮੰਗ ਐਪ ਲਾਂਚ ਕੀਤੀ ਸੀ ਤਾਕਿ ਸਾਰੀਆਂ ਸਰਕਾਰੀ ਸੇਵਾਵਾਂ ਨੂੰ ਇੱਕ ਹੀ ਮੋਬਾਈਲ ਐਪ ਤੇ ਲਿਆਂਦਾ ਜਾ ਸਕੇ, ਨਾਲ ਹੀ ਨਾਗਰਿਕਾਂ ਦੇ ਮੋਬਾਈਲ ਫੋਨ ਤੇ ਸਰਕਾਰ ਦੀ ਪਹੁੰਚ ਬਣਾਉਣ ਦਾ ਇਹ ਇੱਕ ਵੱਡਾ ਟੀਚਾ ਹੋਵੇਗਾ। 127 ਵਿਭਾਗਾਂ ਅਤੇ 25 ਰਾਜਾਂ ਤੋਂ ਲਗਭਗ 660 ਸੇਵਾਵਾਂ ਜਿਨ੍ਹਾਂ ਵਿੱਚ ਉਪਯੋਗਤਾ ਭੁਗਤਾਨ ਸ਼ਾਮਲ ਹੈ, ਲਾਈਵ ਹਨ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਪਾਈਪਲਾਈਨ ਵਿੱਚ ਹਨ।

ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਹਾਲੀਆ ਸਾਲਾਂ ਵਿੱਚ ਮੌਸਮ ਦੀ ਭਵਿੱਖਬਾਣੀ ਅਤੇ ਚੇਤਾਵਨੀ ਸੇਵਾਵਾਂ ਦੇ ਨਵੀਨਤਮ ਉਪਕਰਨਾਂ ਅਤੇ ਟੈਕਨੋਲੋਜੀ ਦੇ ਅਧਾਰ ਤੇ ਪ੍ਰਸਾਰ ਵਿੱਚ ਸੁਧਾਰ ਲਈ ਵੱਖ ਵੱਖ ਪਹਿਲਕਦਮੀਆਂ ਕੀਤੀਆਂ ਹਨ। ਇਸ ਪਹਿਲ ਨੂੰ ਅੱਗੇ ਵਧਾਉਣ ਲਈ ਆਈਐੱਮਡੀ ਨੇ ਉਮੰਗ ਐਪਦੀ ਵਰਤੋਂ ਕਰਨ ਲਈ ਡਿਜੀਟਲ ਇੰਡੀਆ ਪ੍ਰੋਗਰਾਮ ਦਾ ਲਾਭ ਲਿਆ ਹੈ।

ਹੇਠ ਲਿਖੀਆਂ 7 ਸੇਵਾਵਾਂ ਆਈਐੱਮਡੀ ਦੀ ਵੈੱਬਸਾਈਟ http://mausam.imd.gov.inਤੇ ਹੋਸਟ ਕੀਤੀਆਂ ਐਪਲੀਕੇਸ਼ਨ ਉਮੰਗ ਤੇ ਭੇਜ ਦਿੱਤੀਆਂ ਗਈਆਂ ਹਨ:

ਮੌਜੂਦਾ ਮੌਸਮ- 150 ਸ਼ਹਿਰਾਂ ਦੇ ਤਾਪਮਾਨ, ਨਮੀ, ਹਵਾ ਦੀ ਗਤੀ, ਦਿਸ਼ਾ ਦਿਨ ਵਿਚ 8 ਵਾਰ ਅੱਪਡੇਟ ਹੁੰਦੀ ਹੈ। ਸੂਰਜ ਚੜ੍ਹਨ / ਸੂਰਜ ਡੁੱਬਣ ਅਤੇ ਚੰਦਰਮਾ ਦੀ ਜਾਣਕਾਰੀ ਵੀ ਦਿੱਤੀ ਗਈ ਹੈ।

ਮੌਜੂਦਾ ਸਥਿਤੀ (Nowcast)-ਆਈਐੱਮਡੀ ਦੇ ਰਾਜ ਮੌਸਮ ਵਿਗਿਆਨ ਕੇਂਦਰਾਂ ਦੁਆਰਾ ਲਗਭਗ 800 ਸਟੇਸ਼ਨਾਂ ਅਤੇ ਭਾਰਤ ਦੇ ਜ਼ਿਲ੍ਹਿਆਂ ਲਈ ਜਾਰੀ ਮੌਸਮ ਦੇ ਵਰਤਾਰੇ ਅਤੇ ਉਨ੍ਹਾਂ ਦੀ ਤੀਬਰਤਾ ਬਾਰੇ ਤਿੰਨ ਘੰਟੇ ਦੀ ਚੇਤਾਵਨੀ। ਗੰਭੀਰ ਮੌਸਮ ਦੀ ਸਥਿਤੀ ਵਿਚ ਇਸ ਦਾ ਪ੍ਰਭਾਵ ਚੇਤਾਵਨੀ ਵਿਚ ਸ਼ਾਮਲ ਕੀਤਾ ਜਾਂਦਾ ਹੈ।

ਸ਼ਹਿਰ ਦੀ ਭਵਿੱਖਬਾਣੀ - ਪਿਛਲੇ 24 ਘੰਟਿਆਂ ਅਤੇ 7 ਦਿਨ ਦੇ ਮੌਸਮ ਦੀ ਭਵਿੱਖਬਾਣੀ ਭਾਰਤ ਦੇ ਲਗਭਗ 450 ਸ਼ਹਿਰਾਂ ਵਿੱਚ ਦਿੱਤੀ ਗਈ ਹੈ।

ਮੀਂਹ ਦੀ ਜਾਣਕਾਰੀ- ਸਮੁੱਚੇ ਭਾਰਤ ਦੀ ਜ਼ਿਲ੍ਹਾ ਵਾਰ ਬਾਰਸ਼ ਦੀ ਜਾਣਕਾਰੀ ਰੋਜ਼ਾਨਾ, ਹਫਤਾਵਾਰੀ, ਮਾਸਿਕ ਅਤੇ ਸਮੱਗਰ ਦੇ ਰੂਪ ਵਿੱਚ ਉਪਲੱਬਧ ਹੈ।

ਸੈਰ-ਸਪਾਟੇ ਦੀ ਭਵਿੱਖਬਾਣੀ- ਪਿਛਲੇ 24 ਘੰਟਿਆਂ ਅਤੇ 7 ਦਿਨ ਦੀ ਭਵਿੱਖਬਾਣੀ ਭਾਰਤ ਦੇ ਲਗਭਗ 100 ਟੂਰਿਸਟ ਸ਼ਹਿਰਾਂ ਦੇ ਮੌਸਮ ਦੇ ਹਾਲਾਤ ਦੀ ਪੂਰਤੀ ਕੀਤੀ ਗਈ ਹੈ।

ਚੇਤਾਵਨੀ- ਖਤਰਨਾਕ ਮੌਸਮ ਦੇ ਨਜ਼ਦੀਕ ਆਉਣ ਬਾਰੇ ਨਾਗਰਿਕਾਂ ਨੂੰ ਚੇਤਾਵਨੀ ਦੇਣ ਲਈ ਜਾਰੀ ਕੀਤਾ ਗਿਆ ਅਲਰਟ। ਇਹ ਲਾਲ, ਸੰਤਰੀ ਅਤੇ ਪੀਲੇ ਰੰਗ ਵਿੱਚ ਕੋਡ ਕੀਤਾ ਗਿਆ ਹੈ। ਲਾਲ ਸਭ ਤੋਂ ਗੰਭੀਰ ਸ਼੍ਰੇਣੀ ਦੇ ਤੌਰ ਤੇ ਹੈ। ਇਹ ਆਉਣ ਵਾਲੇ ਪੰਜ ਦਿਨਾਂ ਲਈ ਸਾਰੇ ਜ਼ਿਲ੍ਹਿਆਂ ਲਈ ਦਿਨ ਵਿਚ ਦੋ ਵਾਰ ਜਾਰੀ ਕੀਤਾ ਜਾਂਦਾ ਹੈ।

ਚੱਕਰਵਾਤ- ਤੂਫਾਨ ਦੀ ਚੇਤਾਵਨੀ ਦੇ ਨਾਲ ਨਾਲ ਤੂਫਾਨ ਦੇ ਸਮੁੰਦਰੀ ਤੱਟ ਤੋਂ ਪਾਰ ਹੋਣ ਦੇ ਸੰਕੇਤ ਵੀ ਪ੍ਰਦਾਨ ਕਰਦੇ ਹਨ। ਪ੍ਰਭਾਵ ਅਧਾਰਤ ਚੇਤਾਵਨੀਆਂ, ਖੇਤਰ / ਜ਼ਿਲ੍ਹਾ ਪੱਧਰ, ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਮਜ਼ੋਰ ਖੇਤਰਾਂ ਵਿੱਚ ਤਿਆਰੀ ਕੀਤੀ ਜਾ ਸਕੇ।

 

 

 

Description: Screenshot_20200521-232416

 

ਐਪ ਨਿਮਨ ਲਿੰਕਾਂ ਤੇ ਡਾਊਨਲੋਡ ਲਈ ਉਪਲੱਬਧ ਹੈ :

  1. Web: https://web.umang.gov.in/web/#/
  2. Android: https://play.google.com/store/apps/details?id=in.gov.umang.negd.g2c
  3. iOS: https://apps.apple.com/in/app/umang/id1236448857
     

****
 

ਕੇਜੀਐੱਸ
 


(Release ID: 1626153) Visitor Counter : 194