ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਜੇਈਈ ਮੇਨ ਨੀਟ2020 ਦੇ ਮੌਕ ਟੈਸਟ ਲਈ ਮੋਬਾਈਲ ਐਪ ਜਾਰੀ ਕੀਤਾ

ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਆਯੋਜਿਤਪ੍ਰੀਖਿਆ ਵਿੱਚ ਬੈਠਣ ਲਈ ਤਿਆਰ ਵਿਦਿਆਰਥੀ ਹੁਣ ਇਸ ਨਵੇਂ ਮੋਬਾਈਲ ਐਪ ਜ਼ਰੀਏ ਆਪਣਾ ਮੌਕ ਟੈਸਟ ਦੇ ਸਕਦੇ ਹਨ

Posted On: 19 MAY 2020 8:08PM by PIB Chandigarh

ਕੇਂਦਰੀ ਮਾਨਵ ਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ 'ਨਿਸ਼ੰਕ'ਨੇ 'ਨੈਸ਼ਨਲ ਟੈਸਟ ਅਭਿਆਨ" ਨਾਮ ਦਾ ਇੱਕ ਨਵਾਂ ਮੋਬਾਈਲ ਐਪ ਜਾਰੀ ਕੀਤਾ ਹੈ।ਇਸ  ਐਪ  ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ)ਦੁਆਰਾ ਵਿਕਸਿਤ ਕੀਤਾ ਗਿਆ ਹੈ ਜਿਹੜੀ ਉਮੀਦਵਾਰਾਂ ਨੂੰ ਆਗਾਮੀ ਪ੍ਰੀਖਿਆਵਾਂ ਜਿਵੇਂ ਜੇਈਈ ਮੇਨ,ਐੱਨਈਈਟੀ ਦੇ ਲਈ ਮੌਕ ਟੈਸਟ ਦੇਣ ਵਿੱਚ ਸਮਰੱਥ ਬਣਾਉਂਦੀ ਹੈ।ਇਸ ਐਪ ਦੀ ਸ਼ੁਰੂਆਤ ਉਮੀਦਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸੁਰੱਖਿਆ ਅਤੇ ਸੁਵਿਧਾ ਦੇ ਨਾਲ ਉੱਚ ਗੁਣਵੱਤਾ ਵਾਲੇ ਮੌਕ ਟੈਸਟ ਦੀ ਸਹੂਲਤ ਪ੍ਰਧਾਨ ਕਰਨ ਲਈ ਕੀਤਾ ਗਿਆ ਹੈਕਿਉਕਿ ਲਾਕਡੌਂਨ ਜਾਰੀ ਰਹਿਣ  ਕਰਕੇ ਸਿੱਖਿਆ ਸੰਸਥਾਵਾਂ ਅਤੇ ਐੱਨਟੀਏ ਦੇ ਟੈਸਟ -ਪ੍ਰੈਕਟਿਸ ਸੈਂਟਰ (ਟੀਪੀਸੀ)ਦੇ ਬੰਦ ਰਹਿਣ ਕਰਕੇ ਵਿਦਿਆਰਥੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਸਦੀ ਪੂਰਤੀ ਦੀ ਮੰਗ ਕੀਤੀ ਜਾ ਰਹੀ ਸੀ।

 

ਵਿਦਿਆਰਥੀਆਂ ਨੂੰ ਇਹ ਸਹੂਲਤ ਪ੍ਰਦਾਨ ਕਰਨ ਨਾਲ ਭਾਰਤ ਨੇ ਇੱਕ ਹੋਰ ਮਹੱਤਵਪੂਰਨ ਖੇਤਰ ਵਿੱਚ ਸਮਾਨ ਸਥਿਤੀ ਵਰਗੀ ਅਨੁਕੂਲਤਾ ਬਹਾਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ-ਟੈਸਟ ਦੀ ਤਿਆਰੀ-ਇੱਥੋਂ ਤੱਕ ਇੱਥੋਂ ਤੱਕ ਕਿ ਉਦੋਂ ਜਦੋਂ ਅਸੀਂ ਇਸ ਅਵਿਸ਼ਵਾਸੀ ਮੁਸ਼ਕਿਲ ਨਾਲ ਨਿਪਟ ਰਹੇ ਹਾਂ, ਜਿਸਦੇ ਕਾਰਨ ਦੁਨੀਆਂ ਭਰ ਦੇ ਜੀਵਨ ਵਿੱਚ ਮਹੱਤਵਪੂਰਨ ਪਰਿਵਰਤਨ ਹੋ ਰਿਹਾ ਹੈ।

 

ਦੇਸ਼ ਭਰ ਵਿੱਚ ਵਿਦਿਆਰਥੀ ਆਉਣ ਵਾਲੇ ਜੇਈਈ ,ਨੀਟ ਅਤੇ ਹੋਰ ਪ੍ਰਤਿਯੋਗੀ ਪ੍ਰੀਖਿਆਵਾਂ ਦੀ ਚੰਗੀ ਤਰਾਂ ਤਿਆਰੀ ਕਰਨ ਲਈ ਉੱਚ ਗੁਣਵੱਤਾ ਵਾਲੇ ਟੈਸਟਾਂ ਦੀ ਪ੍ਰਾਪਤੀ ਲਈ ਇਸ ਟੈਸਟ ਦਾ ਉਪਯੋਗ ਕਰ ਸਕਦੇ ਹਨ, ਉਹ ਵੀ ਮੁਫ਼ਤ ਵਿੱਚ।ਇਨ੍ਹਾਂ ਟੈਸਟਾਂ ਨੂੰ ਅਸਾਨੀ ਨਾਲ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਔਫਲਾਈਨ ਰਹਿੰਦੇ ਹੋਏ ਵੀ ਪੂਰਾ ਕੀਤਾ ਜਾ ਸਕਦਾ ਹੈ,ਇਸ ਤਰ੍ਹਾਂ ਇੰਟਰਨੈੱਟ ਦੀ ਉਪਲਬੱਧਤਾ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ।

 

ਇਸ ਮੌਕੇ ਤੇ ਬੋਲਦੇ ਹੋਏ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ, "ਸਮੇਂ ਸਿਰ ਲੌਂਚ ਕੀਤੇ ਗਏ ਇਸ ਐਪ ਨੂੰ ਇਹ ਨਿਸ਼ਚਿਤ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ਕਿ ਕੋਈ ਵੀ ਵਿਦਿਆਰਥੀ ਅਭਿਆਸ ਟੈਸਟ ਦੇ ਸੰਪਰਕ ਵਿੱਚ ਆਉਣ ਤੋਂ ਵਾਂਝਾ ਨਾ ਰਹਿ ਜਾਵੇ, ਵਿਸ਼ੇਸ਼ ਰੂਪ ਵਿੱਚ ਸਿੱਖਿਆ ਸੰਸਥਾਵਾਂ ਅਤੇ ਐੱਨਟੀਏ ਦੇ ਤਿਸ ਪ੍ਰੈਕਟਿਸ ਸੈਂਟਰ ਬੰਦ ਹੋਣ ਦੇ ਕਾਰਨ ਵਿਦਿਆਰਥੀਆਂ  ਦੇ ਹੋ ਰਹੇ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ ਜੋ ਕਿ ਕੋਵਿਡ -19 ਲਾਕਡੌਂਨ ਦੇ ਕਰਕੇ ਬੰਦ ਹਨ।"

 

A screenshot of a cell phoneDescription automatically generatedA screenshot of a cell phoneDescription automatically generatedA screenshot of a cell phoneDescription automatically generatedA screenshot of a cell phoneDescription automatically generated

 

ਇਹ ਐਪ ਭਾਰਤ ਦੇ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਜਾਂ ਕੰਪਿਊਟਰ ਤੇ ਅਭਿਆਸ ਪ੍ਰੀਖਿਆ ਉਪਲਬੱਧ ਕਰਵਾਏਗਾ, ਭਾਵੇਂ ਉਪਕਰਨਾਂ ਤਕ ਉਨ੍ਹਾਂ ਦੀ ਪਹੁੰਚ ਅਤੇ ਨੈੱਟਵਰਕ ਦੀ ਗੁਣਵੱਤਾ ਦਾ ਪੱਧਰ ਜਿਵੇਂ ਦਾ ਵੀ ਹੋਵੇ।ਐਪ ਵਿੱਚ ਇੱਕ ਔਫਲਾਈਨ ਮੋਡ  ਵੀ ਹੈ ਜਿਸ ਤੇ ਵਿਦਿਆਰਥੀ ਮੌਕ ਟੈਸਟ ਨੂੰ ਡਾਊਨਲੋਡ ਕਰਨ ਤੋਂ ਬਾਅਦ ਇੰਟਰਨੈੱਟ ਦੇ ਬਿਨਾਂ ਵੀ ਟੈਸਟ ਦੇਣ ਦੇ ਸਮਰੱਥ ਹੋ ਸਕਦੇ ਹਨ।ਇਹ ਐਪ ਐਂਡਰਾਇਡ ਅਧਾਰਿਤ ਸਮਾਰਟਫੋਨ ਅਤੇ ਟੇਬਲੇਟ ਤੇ ਵੀ ਕੰਮ ਕਰਦਾ ਹੈ ਅਤੇ ਇਸ ਨੂੰ ਗੁੱਗਲ ਪਲੇ ਸਟੋਰ ਨਾਲ ਡਾਊਨਲੋਡ ਕੀਤਾ ਸੀ ਜਾ ਸਕਦਾ ਹੈ।ਇਹ ਐਪ ਜਲਦੀ ਹੀ ਆਈ ਓ ਐੱਸ ਤੇ ਉਪਲਬੱਧ ਹੋਵੇਗੀ।

 

ਇਕ ਵਾਰ ਜਦ ਵਿਦਿਆਰਥੀ  ਇਸ ਐਪ ਨੂੰ ਡਾਊਨਲੋਡ ਕਰਦੇ ਹਨ, ਉਨ੍ਹਾਂ ਨੂੰ ਕੁਝ ਬੁਨਿਆਦੀ ਵੇਰਵਿਆਂ ਨਾਲ ਸਾਈਨ ਅਪ ਜਾਂ ਪੰਜੀਕਰਨ ਕਰਨਾ ਹੋਵੇਗਾ, ਇਕ ਮੁਫ਼ਤ ਖਾਤਾ ਬਨਾਉਣਾ ਹੋਵੇਗਾ ਅਤੇ ਫਿਰ ਆਪਣੀ ਚੁਣੀਆਂ ਹੋਈ ਪ੍ਰੀਖਿਆਵਾਂ ਲਈ ਮੁਫ਼ਤ ਵਿੱਚ ਮੌਕ ਟੈਸਟ ਦੇਣਾ ਸ਼ੁਰੂ ਕਰ ਸਕਦੇ ਹਨ।

 

ਐੱਨਟੀਏ ਦੁਆਰਾ ਹਰੇਕ ਦਿਨ ਐਪ ਤੇ ਇੱਕ ਨਵਾਂ ਮੌਕ ਟੈਸਟ ਜਾਰੀ ਕਰਨ ਦੀ ਯੋਜਨਾ ਹੈ,ਜਿਸਨੂੰ ਵਿਦਿਆਰਥੀ ਔਫਲਾਈਨ ਡਾਊਨਲੋਡ ਅਤੇ ਟੈਸਟ ਦੇਣ ਦਾ ਯਤਨ ਕਰ ਸਕਦੇ ਹਨ।ਇੱਕ ਵਾਰ ਟੈਸਟ ਪੂਰਾ ਹੋ ਜਾਣ ਤੋਂ ਬਾਅਦ ਵਿਦਿਆਰਥੀ ਟੈਸਟ ਨੂੰ ਜਮ੍ਹਾਂ ਕਰਨ ਲਈ ਫਿਰ ਤੋਂ ਔਨਲਾਈਨ ਹੋ ਸਕਦੇ ਹਨ ਅਤੇ ਆਪਣੀ ਟੈਸਟ ਰਿਪੋਰਟ ਦੇਖ ਸਕਦੇ ਹਨ।ਮਾਨਵ ਸੰਸਾਧਨ ਮੰਤਰੀ ਨੇ ਕਿਹਾ, "ਇਹ ਗੱਲ ਸਪੱਸ਼ਟ ਹੈ ਕਿ ਇਸ ਐਪ ਦੇ ਮੁੱਖ ਲਾਭਾ ਵਿਚੋਂ ਇਕ ਇਹ ਵੀ ਹੈ ਕਿ ਇੱਕ ਵਾਰੀ ਵਿਦਿਆਰਥੀ ਟੈਸਟ ਡਾਊਨਲੋਡ ਕਰ  ਲੈਂਦੇ ਹਨ ,ਤਾਂ ਇਹ ਇੰਟਰਨੈੱਟ ਕਨੈਕਟੀਵਿਟੀ ਦੇ ਬਿਨਾ ਵੀ ਪੂਰੀ ਤਰ੍ਹਾਂਕੰਮ ਕਰਦਾ ਹੈ ਜੋ ਘੱਟ ਬੈਂਡਵਿਡਥ ਵਾਲੇ ਖੇਤਰਾਂ ਦੇ ਵਿਦਿਆਰਥੀਆਂ ਲਈ ਵੀ ਲਾਭਦਾਇਕ ਸਾਬਿਤ ਹੋਵੇਗਾ ਅਤੇ ਵੱਡੇ ਪੱਧਰ ਤੇ ਔਨਲਾਈਨ ਤਿਆਰੀ ਦੇ ਰਸਤਿਆਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰੇਗਾ।ਇਸਦੇ ਇਲਾਵਾ ਐੱਨਟੀਏ ਨੇ http://nta.ac.in/abhyas/help  ਤੇ ਵਿਆਪਕ ਸਮਰਥਨ ਪ੍ਰਣਾਲੀ ਵੀ ਵਿਕਸਿਤ ਕੀਤੀ ਹੈ।ਐੱਨਟੀਏ ਨੇ ਚਲਾਉਣ ਤੋਂ ਪਹਿਲਾਂ ਸੱਤ ਦਿਨ ਲਈ ਸਵੇਰੇ10 ਵਜੇ ਤੋਂ ਲੈ ਕੇ ਅੱਧੀ ਰਾਤ ਤੱਕ ਲਾਇਵ ਸਪੋਰਟ ਦੇਣ ਦੀ ਵਿਵਸਥਾ ਵੀ ਕੀਤੀ ਹੈ ਜਿਸ ਨਾਲ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਵਿਦਿਆਰਥੀਆਂ ਦੁਆਰਾ ਅਨੁਭਵ ਕੀਤੇ ਗਏ ਕਿਸੇ ਵੀ ਮੁੱਦੇ ਨੂੰ ਕਿਰਿਆਸ਼ੀਲ ਰੂਪ ਵਿੱਚ ਹੱਲ ਕੀਤਾ ਜਾ ਸਕੇ"

 

ਪਿੱਛਲੇ ਸਾਲ ਦੌਰਾਨ ਇੱਕ ਖੇਤਰ ਦੇ ਰੂਪ ਵਿੱਚ ਐਜੂਟੈੱਕ (edutech) ਨੇ ਬਹੁਤ ਨਵੀਨਤਾ ਦੇਖੀ ਹੈ ਵਿਸ਼ੇਸ਼ ਰੂਪ ਵਿੱਚ ਅਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਰਗੀਆਂ ਉੱਨਤ ਤਕਨਾਲੋਜੀਆਂ ਦਾ ਲਾਭ ਉਠਾਉਣ ਦੇ ਸੰਦਰਭ ਵਿੱਚ, ਜੋ ਸਮੱਗਰੀ ਦੀ ਸਰਲ ਡਿਜੀਟਲ ਵਿਤਰਨ ਤੋਂ ਪਰੇ ਹੈ।ਹਰੇਕ ਵਿਦਿਆਰਥੀ ਵਿਲੱਖਣ ਹੁੰਦਾ ਹੈ ਅਤੇ ਗਿਆਨ ਅਤੇ ਟੈਸਟ ਪ੍ਰਾਪਤੀ ਦੀ ਰਣਨੀਤੀ ਵਿੱਚ ਅੰਤਰਾਲ ਦਾ ਪਤਾ ਲਗਾਉਣ ਅਤੇ ਉਸਦਾ ਹੱਲ ਕਰਨ ਲਈ ਵਿਸ਼ੇਸ਼ ਮਾਰਗਦਰਸ਼ਨ ਦੀ ਜਰੂਰਤ ਹੁੰਦੀ ਹੈ।ਐੱਨਟੀਏਮੌਕ ਟੈਸਟ ਐਪ ਤੇ ਆਉਣ ਵਾਲੀਆ ਟੈਸਟ ਰਿਪੋਰਟਾਂ, ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਵਿਸਥਾਰ ਪੂਰਵਕ ਵਿਸ਼ਲੇਸ਼ਣ ਕਰਦਾ ਹੈ ਜਿਸਦੇ ਨਾਲ ਉਹ ਆਪਣੀਆਂ ਪ੍ਰਵੇਸ਼ ਪ੍ਰੀਖਿਆਵਾਂ ਵਿੱਚ ਵਧੀਆ ਸਕੋਰ ਪ੍ਰਾਪਤ ਕਰਨ  ਲਈ ਆਪਣੇ ਵਿਅਕਤੀਗਤ ਮਾਰਗ ਨੂੰ ਸਮਝ ਸਕਦੇ ਹਨ।

                                                                                *******

ਐੱਨਬੀ/ਏਕੇਜੇ/ਏਕੇ
 



(Release ID: 1625952) Visitor Counter : 168