ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਰਾਜਾਂ ਨੇ ਪੱਛਮੀ ਘਾਟਾਂ ਦੇ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਖੇਤਰ ਬਾਰੇ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਇੱਛਾ ਪ੍ਰਗਟਾਈ

Posted On: 21 MAY 2020 8:45PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਵੀਡਿਓ ਕਾਨਫਰੰਸਿੰਗ ਜ਼ਰੀਏ ਛੇ ਰਾਜਾਂ ਯਾਨੀ ਕੇਰਲ, ਕਰਨਾਟਕ, ਗੋਆ, ਮਹਾਰਾਸ਼ਟਰ, ਗੁਜਰਾਤ ਅਤੇ ਤਮਿਲ ਨਾਡੂ ਦੇ ਮੁੱਖ ਮੰਤਰੀਆਂ, ਕੈਬਨਿਟ ਮੰਤਰੀਆਂ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਪੱਛਮੀ ਘਾਟਾਂ ਨਾਲ ਸਬੰਧਿਤ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਖੇਤਰ (ਈਐੱਸਏ) ਦੀ ਅਧਿਸੂਚਨਾ ਸਬੰਧੀ ਗੱਲਬਾਤ ਕੀਤੀ।

 

 

ਪੱਛਮੀ ਘਾਟਾਂ ਦੀ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਅਤੇ ਸੰਭਾਲ ਕੇ ਰੱਖਦੇ ਹੋਏ ਖੇਤਰ ਦੇ ਨਿਰੰਤਰ ਅਤੇ ਸਮਾਵੇਸ਼ੀ ਵਿਕਾਸ ਦੀ ਆਗਿਆ ਦਿੱਤੀ ਜਾ ਰਹੀ ਹੈ, ਭਾਰਤ ਸਰਕਾਰ ਨੇ ਡਾ. ਕਸਤੂਰੀਰੰਗਨ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਕਾਰਜ ਸਮੂਹ ਦਾ ਗਠਨ ਕੀਤਾ ਸੀ। ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਛੇ ਰਾਜਾਂ ਕੇਰਲ, ਕਰਨਾਟਕ,ਗੋਆ, ਮਹਾਰਾਸ਼ਟਰ, ਗੁਜਰਾਤ ਅਤੇ ਤਮਿਲ ਨਾਡੂ ਵਿੱਚ ਪੈਣ ਵਾਲੇ ਭੂਗੋਲਿਕ ਖੇਤਰਾਂ ਨੂੰ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਖੇਤਰ ਐਲਾਨਿਆ ਜਾ ਸਕਦਾ ਹੈ। ਈਐੱਸਏ ਵਿੱਚ ਅਧਿਸੂਚਿਤ ਖੇਤਰਾਂ ਦਾ ਜ਼ਿਕਰ ਕਰਦੇ ਹੋਏ ਅਕਤੂਬਰ 2018 ਵਿੱਚ ਇੱਕ ਮਸੌਦਾ ਅਧਿਸੂਚਨਾ ਜਾਰੀ ਕੀਤੀ ਗਈ ਸੀ।

 

ਰਾਜ ਇਸ ਗੱਲ ਤੇ ਇਕਮਤ ਸਨ ਕਿ ਪੱਛਮੀ ਘਾਟਾਂ ਦੇ ਮਹੱਤਵ ਨੂੰ ਦੇਖਦੇ ਹੋਏ ਪੱਛਮੀ ਘਾਟਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਰਾਜਾਂ ਨੇ ਉਕਤ ਅਧਿਸੂਚਨਾ ਵਿੱਚ ਦਰਸਾਈਆਂ ਗਤੀਵਿਧੀਆਂ ਅਤੇ ਖੇਤਰ ਦੀ ਹੱਦ ਦੇ ਸਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਇਹ ਤੈਅ ਕੀਤਾ ਗਿਆ ਸੀ ਕਿ ਰਾਜ ਦੇ ਵਿਸ਼ੇਸ਼ ਮੁੱਦਿਆਂ ਨੂੰ ਅੱਗੇ ਵਿਚਾਰਿਆ ਜਾਵੇਗਾ ਤਾਕਿ ਇਸ ਮੁੱਦੇ ਤੇ ਆਮ ਸਹਿਮਤੀ ਬਣ ਸਕੇ। ਰਾਜਾਂ ਨੇ ਈਕੋਸਿਸਟਮ ਅਤੇ ਵਾਤਾਵਰਣ ਦੇ ਹਿਤਾਂ ਦੀ ਰਾਖੀ ਕਰਦੇ ਹੋਏ ਜਲਦੀ ਅਧਿਸੂਚਨਾ ਜਾਰੀ ਕਰਨ ਦੀ ਇੱਛਾ ਪ੍ਰਗਟਾਈ ਹੈ।

 

https://twitter.com/PrakashJavdekar/status/1263443091882512384?s=20

 

 ***

 

ਜੀਕੇ(Release ID: 1625943) Visitor Counter : 5