ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 18 ਮਈ, 2020 ਨੂੰ ਨਵੀਂ ਦਿੱਲੀ ਵਿੱਚ ਬੰਗਾਲ ਦੀ ਖਾੜੀ ‘ਚ ਆ ਰਹੇ ‘ਅੰਫਾਨ’ ਚੱਕਰਵਾਤ ਦਾ ਮੁਕਾਬਲਾ ਕਰਨ ਦੇ ਉਪਾਵਾਂ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ।


10 ਮੈਗਾਵਾਟ ਗ੍ਰਿੱਡ ਕਨੈਕਟਡ ਸੋਲਰ ਪ੍ਰੋਜੈਕਟ ਅਤੇ ਸੋਲਰ ਟ੍ਰੀ, ਸੋਲਰ ਪੇਅਜਲ ਕਿਓਸਕ ਆਦਿ ਜਿਹੇ ਕਈ ਸੌਰ ਔਫ-ਗ੍ਰਿੱਡ ਐਪਲੀਕੇਸ਼ਨਾਂ ਦੀ ਪਰਿਕਲਪਨਾ

Posted On: 20 MAY 2020 3:48PM by PIB Chandigarh

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ  ਨੇ ਓਡੀਸ਼ਾ ਚ ਕੋਣਾਰਕ ਸੂਰਜ ਮੰਦਰ ਅਤੇ ਕੋਣਾਰਕ ਸ਼ਹਿਰ ਦੇ 100% ਸੋਲਰਾਈਜੇਸ਼ਨ ਦਾ ਜ਼ਿੰਮੇਵਾਰੀ ਲਈ ਹੈ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰ. ਕੇ. ਸਿੰਘ ਨੇ ਦੱਸਿਆ, ‘ਭਾਰਤ ਸਰਕਾਰ ਨੇ ਊਰਜਾ ਦੀ ਆਧੁਨਿਕ ਵਰਤੋ ਅਤੇ ਪ੍ਰਾਚੀਨ ਸੂਰਜ ਮੰਦਰ ਦਰਮਿਆਨ ਤਾਲਮੇਲ ਦੇ ਸੰਦੇਸ਼ ਨੂੰ ਜ਼ਾਹਰ ਕਰਨ ਅਤੇ ਸੌਰ ਊਰਜਾ ਦੇ ਮਹੱਤਤਾ ਨੂੰ ਪ੍ਰੋਤਸਾਹਨ ਦੇਣ ਲਈ ਓਡੀਸ਼ਾ ਚ ਇਤਿਹਾਸਿਕ ਕੋਣਾਰਕ ਸੂਰਜ ਮੰਦਰ ਨੂੰ ਨੂੰ ਸੂਰਜ ਨਗਰੀ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਅੱਗੇ ਲਿਜਾਣ ਦੇ ਉਦੇਸ਼ ਨਾਲ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ

 

ਇਸ ਯੋਜਨਾ ਚ ਭਾਰਤ ਸਰਕਾਰ ਦੁਆਰਾ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਜ਼ਰੀਏ ਲਗਭਗ 25 ਕਰੋੜ ਰੁਪਏ ਦੀ ਸਹਾਇਤਾ ਸਮੇਤ 100% ਕੇਂਦਰੀ ਵਿੱਤੀ ਸਹਾਇਤਾ (ਸੀਐੱਫਏ) ਦੇ ਨਾਲ 10 ਮੈਗਾਵਾਟ ਗ੍ਰਿੱਡ ਕਨੈਕਟਡ ਸੋਲਰ ਪ੍ਰੋਜੈਕਟ ਅਤੇ ਸੋਲਰ ਟ੍ਰੀ, ਸੌਰ ਪੇਅਜਲ ਕਿਓਸਕ ਜਿਹੇ ਕਈ ਸੌਰ ਔਫ-ਗ੍ਰਿੱਡ ਐਪਲੀਕੇਸ਼ਨਾਂਬੈਟਰੀ ਸਟੋਰੇਜ ਸਮੇਤ ਔਫ ਗ੍ਰਿੱਡ ਸੋਲਰ ਪਲਾਂਟਾਂ ਦੀ ਸਥਾਪਨਾ ਆਦਿ ਦੀ ਪਰਿਕਲਪਨਾ ਕੀਤੀ ਗਈ ਹੈ ਇਸ ਯੋਜਨਾ ਦਾ ਲਾਗੂਕਰਨ ਓਡੀਸ਼ਾ ਅਖੁੱਟ ਊਰਜਾ ਵਿਕਾਸ ਏਜੰਸੀ (ਓਆਰਈਡੀਏ) ਦੁਆਰਾ ਕੀਤਾ ਜਾਵੇਗਾ

ਇਹ ਯੋਜਨਾ ਸੌਰ ਊਰਜਾ ਨਾਲ ਕੋਣਾਰਕ ਸ਼ਹਿਰ ਦੀ ਊਰਜਾ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰੇਗੀ 

 

****

 

ਆਰਸੀਜੇ/ਐੱਮ(Release ID: 1625663) Visitor Counter : 144