ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਕੂੜਾ – ਮੁਕਤ ਸ਼ਹਿਰਾਂ ਦੀ ਸਟਾਰ ਰੇਟਿੰਗ ਦੇ ਨਤੀਜੇ ਐਲਾਨਦੇ ਹੋਏ 6 ਸ਼ਹਿਰਾਂ ਨੂੰ 5 ਸਟਾਰ ਦਰਜਾ, 65 ਸ਼ਹਿਰਾਂ ਨੂੰ 3 ਸਟਾਰ ਅਤੇ 70 ਸ਼ਹਿਰਾਂ ਨੂੰ 1 ਸਟਾਰ ਦਰਜਾ ਦਿੱਤਾ

Posted On: 19 MAY 2020 1:51PM by PIB Chandigarh

ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ ਕਿ ਮੁੱਲਾਂਕਣ ਸਾਲ 2019 - 2020 ਲਈ ਕੁੱਲ ਛੇ ਸ਼ਹਿਰਾਂ (ਅੰਬਿਕਾਪੁਰ, ਰਾਜਕੋਟ, ਸੂਰਤ, ਮੈਸੂਰ, ਇੰਦੌਰ ਅਤੇ ਨਵੀਂ ਮੁੰਬਈ) ਨੂੰ 5-ਸਟਾਰ, 65 ਸ਼ਹਿਰਾਂ ਨੂੰ 3-ਸਟਾਰ ਅਤੇ 70 ਸ਼ਹਿਰਾਂ ਨੂੰ 1-ਸਟਾਰ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ ਇੱਥੇ ਕੂੜਾ ਮੁਕਤ ਸ਼ਹਿਰਾਂ ਦੀ ਸਟਾਰ ਰੇਟਿੰਗ ਦੇ ਨਤੀਜਿਆਂ ਦਾ ਐਲਾਨ ਕਰਦਿਆਂ, ਅੱਜ ਸ਼੍ਰੀ ਪੁਰੀ ਨੇ ਇਸ ਸਮਾਰੋਹ ਵਿੱਚ ਕੂੜਾ ਮੁਕਤ ਸ਼ਹਿਰਾਂ ਦੀ ਸਟਾਰ ਰੇਟਿੰਗ ਲਈ ਸੋਧਿਆ ਖਰੜਾ ਵੀ ਲਾਂਚ ਕੀਤਾ ਮੰਤਰਾਲੇ ਦੁਆਰਾ ਸਟਾਰ ਰੇਟਿੰਗ ਖਰੜੇ ਦੀ ਸ਼ੁਰੂਆਤ ਜਨਵਰੀ, 2018 ਵਿੱਚ ਹੋਈ ਸੀ ਇਸ ਦੀ ਸ਼ੁਰੂਆਤ ਸ਼ਹਿਰਾਂ ਨੂੰ ਕੂੜਾ ਮੁਕਤ ਰੁਤਬਾ ਪ੍ਰਾਪਤ ਕਰਨ ਲਈ ਇੱਕ ਸੰਸਥਾਗਤ ਢਾਂਚੇ ਨੂੰ ਬਣਾਉਣ ਅਤੇ ਸ਼ਹਿਰਾਂ ਲਈ ਸਵੱਛਤਾ ਦਾ ਉੱਚਾ ਦਰਜਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਲਈ ਕੀਤੀ ਗਈ ਸੀ ਇਸ ਮੌਕੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸੱਕਤਰ, ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ

 

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ, “ਕੋਵਿਡ ਸੰਕਟ ਕਾਰਨ ਸਵੱਛਤਾ ਅਤੇ ਪ੍ਰਭਾਵਸ਼ਾਲੀ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੀ ਮਹੱਤਤਾ ਹੁਣ ਸਭ ਦੇ ਸਾਹਮਣੇ ਆ ਗਈ ਹੈ ਦਰਅਸਲ, ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਮੌਜੂਦਾ ਹਾਲਤ ਇਸ ਤੋਂ ਵੀ ਬਦਤਰ ਹੋ ਸਕਦੀ ਸੀ ਜੇ ਇਹ ਨਾਜ਼ੁਕ ਕੰਮ ਨਾ ਕਰਿਆ ਹੁੰਦਾ ਜੋ ਐੱਸਬੀਐੱਮ - ਯੂ ਨੇ ਪਿਛਲੇ ਪੰਜ ਸਾਲਾਂ ਵਿੱਚ ਸ਼ਹਿਰੀ ਸਫਾਈ ਅਤੇ ਸਵੱਛਤਾ ਦੀ ਉੱਚ ਡਿਗਰੀ ਨੂੰ ਯਕੀਨੀ ਬਣਾਉਣ ਲਈ ਕਰਿਆ ਹੈ ਪੰਜ ਸਾਲ ਪਹਿਲਾਂ, ਅਸੀਂ ਸਵੱਛ ਸਰਵੇਖਣ (ਐੱਸਐੱਸ), ਜੋ ਸ਼ਹਿਰੀ ਭਾਰਤ ਲਈ ਸਲਾਨਾ ਸਵੱਛਤਾ ਸਰਵੇਖਣ ਪੇਸ਼ ਕੀਤਾ ਸੀ ਜਿਸਨੇ ਸਿੱਧੇ ਮੁਕਾਬਲੇ ਦੀ ਭਾਵਨਾ ਨਾਲ ਸ਼ਹਿਰੀ ਸਫਾਈ ਨੂੰ ਬਿਹਤਰ ਬਣਾਉਣ ਦਾ ਸਫ਼ਲ ਸਬੂਤ ਦਿੱਤਾ ਹੈ ਹਾਲਾਂਕਿ, ਕਿਉਂਕਿ ਇਹ ਦਰਜਾਬੰਦੀ ਪ੍ਰਣਾਲੀ ਹੈ, ਸਾਡੇ ਬਹੁਤ ਸਾਰੇ ਸ਼ਹਿਰ ਬਹੁਤ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਸਹੀ ਢੰਗ ਨਾਲ ਮਾਨਤਾ ਪ੍ਰਾਪਤ ਨਹੀਂ ਕਰ ਪਾਏ ਮੰਤਰਾਲੇ ਨੇ ਇਸ ਲਈ ਕੂੜਾ ਮੁਕਤ ਸ਼ਹਿਰਾਂ ਲਈ ਸਟਾਰ ਰੇਟਿੰਗ ਪ੍ਰੋਟੋਕੋਲ ਤਿਆਰ ਕੀਤਾ ਹੈ - ਇਹ ਸਾਡੀ ਪ੍ਰੀਖਿਆ ਪ੍ਰਣਾਲੀਆਂ ਵਰਗਾ ਇੱਕ ਵਿਆਪਕ ਢਾਂਚਾ ਹੈ, ਜਿੱਥੇ ਹਰ ਸ਼ਹਿਰ ਦੇ ਹਰੇਕ ਵਾਰਡ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ (ਐੱਸਡਬਲਿਊਐੱਮ) ਦੇ 24 ਵੱਖ-ਵੱਖ ਹਿੱਸਿਆਂ ਰਾਹੀਂ ਇੱਕ ਨਿਸ਼ਚਤ ਮਿਆਰ ਪ੍ਰਾਪਤ ਕਰਨਾ ਪੈਂਦਾ ਹੈ ਅਤੇ ਸਮੁੱਚੇ ਅੰਕਾਂ ਦੇ ਅਧਾਰ ਤੇ ਗ੍ਰੇਡ ਦਿੱਤੀ ਜਾਂਦੀ ਹੈਉਸਨੇ ਅੱਗੇ ਕਿਹਾ, “ਜਦੋਂ ਐੱਸਡਬਲਿਊਐੱਮ ਦੀ ਗੱਲ ਆਉਂਦੀ ਹੈ ਤਾਂ ਸਾਡਾ ਉਦੇਸ਼ ਸੰਸਥਾਗਤ ਕਰਨ ਦੇ ਨਾਲ-ਨਾਲ ਹੀ ਇਕਸਾਰਤਾ ਅਤੇ ਪਾਰਦਰਸ਼ਤਾ ਲਿਆਉਣਾ ਹੈ ਇਹ ਸਰਟੀਫਿਕੇਟ ਨਾ ਸਿਰਫ ਅਰਬਨ ਲੋਕਲ ਬਾਡੀਜ਼ ਦੀ ਸਾਫ਼ ਹਾਲਤ ਅਤੇ ਮਜਬੂਤ ਐੱਸਡਬਲਿਊਐੱਮ ਪ੍ਰਣਾਲੀਆਂ ਦੀ ਪ੍ਰਮਾਣਿਕਤਾ ਹੈ, ਬਲਕਿ ਸਰਵ ਵਿਆਪਕ ਤੌਰ ਤੇ ਜਾਣੇ ਜਾਂਦੇ ਮਾਪਦੰਡਾਂ ਦੇ ਬਰਾਬਰ ਵਿਸ਼ਵਾਸ ਅਤੇ ਭਰੋਸੇਯੋਗਤਾ ਦਾ ਚਿੰਨ੍ਹ ਹੈ ਇਸ ਤੋਂ ਇਲਾਵਾ, ਸਟਾਰ ਰੇਟਿੰਗ ਪ੍ਰੋਟੋਕੋਲ ਅਧੀਨ ਸ਼ਹਿਰਾਂ ਦੀ ਕਾਰਗੁਜ਼ਾਰੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਵੱਛ ਸਰਵੇਖਣ ਵਿੱਚ ਉਨ੍ਹਾਂ ਦੇ ਆਖਰੀ ਮੁੱਲਾਂਕਣ ਵਿੱਚ ਮਹੱਤਵਪੂਰਨ ਵਜ਼ਨ ਰੱਖਦਾ ਹੈ

ਪ੍ਰੋਟੋਕੋਲ ਨੂੰ ਸਰਵਪੱਖੀ ਢੰਗ ਨਾਲ ਤਿਆਰ ਕੀਤਾ ਗਿਆ ਹੈ ਜਿਵੇਂ ਕਿ ਡਰੇਨਾਂ ਅਤੇ ਪਾਣੀ ਬਾਡੀਜ਼ ਦੀ ਸਾਫ਼-ਸਫ਼ਾਈ, ਪਲਾਸਟਿਕ ਕੂੜਾ ਕਰਕਟ ਪ੍ਰਬੰਧਨ, ਉਸਾਰੀ ਅਤੇ ਢੂਹਾਈ ਵੇਲੇ ਕੂੜੇ ਦਾ ਪ੍ਰਬੰਧਨ ਆਦਿ, ਜੋ ਕੂੜਾ ਮੁਕਤ ਸ਼ਹਿਰਾਂ ਦੀ ਪ੍ਰਾਪਤੀ ਲਈ ਮਹੱਤਵਪੂਰਨ ਚਾਲਕ ਹਨ ਜਦੋਂ ਕਿ ਇਸ ਪ੍ਰੋਟੋਕੋਲ ਦਾ ਮੁੱਖ ਜ਼ੋਰ ਐੱਸਡਬਲਿਊਐੱਮ ਤੇ ਹੈ, ਇਹ ਚੌਖਟੇ ਵਿੱਚ ਪ੍ਰਭਾਸ਼ਿਤ ਸ਼ਰਤਾਂ ਦੇ ਸੈੱਟ ਦੁਆਰਾ ਸੈਨੀਟੇਸ਼ਨ ਦੇ ਕੁਝ ਘੱਟੋ-ਘੱਟ ਮਾਪਦੰਡਾਂ ਨੂੰ ਯਕੀਨੀ ਬਣਾਉਣ ਦਾ ਵੀ ਧਿਆਨ ਰੱਖਦਾ ਹੈ

 

ਕਾਨਫ਼ਰੰਸ ਵਿੱਚ ਮੌਜ਼ੂਦ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ, ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਅੱਗੇ ਕਿਹਾ, “ਇਹ ਸੁਨਿਸ਼ਚਿਤ ਕਰਨ ਲਈ ਕਿ ਪ੍ਰੋਟੋਕੋਲ ਦਾ ਚੌਖਟਾ ਸਮਾਰਟ ਹੈ, ਅਸੀਂ ਤਿੰਨ ਪੜਾਅ ਮੁੱਲਾਂਕਣ ਪ੍ਰਕਿਰਿਆ ਵਿਕਸਤ ਕੀਤੀ ਹੈ ਪਹਿਲੇ ਪੜਾਅ ਵਿੱਚ, ਯੂਐੱਲਬੀ ਇੱਕ ਖ਼ਾਸ ਸਮਾਂ ਸੀਮਾ ਦੇ ਅੰਦਰ ਸਮਰਥਨ ਕਰਨ ਵਾਲੇ ਦਸਤਾਵੇਜ਼ਾਂ ਦੇ ਨਾਲ ਪੋਰਟਲ ਉੱਤੇ ਆਪਣੇ ਪ੍ਰੌਗਰੈੱਸ ਦੇ ਡੈਟਾ ਨੂੰ ਤਿਆਰ ਕਰਦੇ ਹਨ ਦੂਜੇ ਪੜਾਅ ਵਿੱਚ ਇੱਕ ਤੀਜੀ ਧਿਰ ਦੀ ਏਜੰਸੀ ਦੁਆਰਾ ਡੈਸਕਟਾਪ ਮੁੱਲਾਂਕਣ ਸ਼ਾਮਲ ਕੀਤਾ ਜਾਂਦਾ ਹੈ ਜੋ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਚੁਣੀ ਜਾਂਦੀ ਹੈ ਅਤੇ ਨਿਯੁਕਤ ਕੀਤੀ ਜਾਂਦੀ ਹੈ। ਡੈਸਕਟਾਪ ਮੁੱਲਾਂਕਣ ਨੂੰ ਪਾਰ ਕਰਨ ਵਾਲੇ ਸ਼ਹਿਰਾਂ ਦੇ ਦਾਅਵਿਆਂ ਦੀ ਜਾਂਚ ਫਿਰ ਸੁਤੰਤਰ ਫੀਲਡ ਪੱਧਰ ਦੇ ਨਿਰੀਖਣ ਦੁਆਰਾ ਕੀਤੀ ਜਾਂਦੀ ਹੈ। ਸਟਾਰ ਰੇਟਿੰਗ ਮੁੱਲਾਂਕਣ ਦੇ ਤਾਜ਼ਾ ਪੜਾਅ ਵਿੱਚ, 1435 ਸ਼ਹਿਰਾਂ ਨੇ ਅਪਲਾਈ ਕੀਤਾ ਹੈ। ਮੁੱਲਾਂਕਣ ਦੌਰਾਨ, 1.10 ਕਰੋੜ ਨਾਗਰਿਕ ਫੀਡਬੈਕ ਅਤੇ 10 ਲੱਖ ਤੋਂ ਵੱਧ ਜਿਓ - ਟੈਗ ਤਸਵੀਰਾਂ ਇਕੱਤਰ ਕੀਤੀਆਂ ਗਈਆਂ ਅਤੇ 5110 ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਦਾ ਦੌਰਾ 1210 ਫੀਲਡ ਮੁੱਲਾਂਕਣ ਅਧਿਕਾਰੀਆਂ ਨੇ ਕੀਤਾ ਸੀ। ਜਦੋਂ ਕਿ 698 ਸ਼ਹਿਰਾਂ ਨੇ ਡੈਸਕਟਾਪ ਮੁੱਲਾਂਕਣ ਨੂੰ ਹਰੀ ਝੰਡੀ ਦਿੱਤੀ ਹੈ, 141 ਸ਼ਹਿਰਾਂ ਨੂੰ ਫੀਲਡ ਮੁੱਲਾਂਕਣ ਦੌਰਾਨ ਸਟਾਰ ਰੇਟਿੰਗ ਨਾਲ ਸਰਟੀਫ਼ਾਈ ਕੀਤਾ ਗਿਆ ਹੈ। ਸਰਟੀਫਿਕੇਟਾਂ ਦੀ ਘੱਟ ਗਿਣਤੀ ਪ੍ਰੋਟੋਕਾਲ ਦੀ ਸਖ਼ਤ ਅਤੇ ਮਜ਼ਬੂਤ ਪ੍ਰਮਾਣੀਕਰਣ ਵਿਧੀ ਨੂੰ ਦਰਸਾਉਂਦੀ ਹੈ। ਸਟਾਰ ਰੇਟਿੰਗ ਚੌਖਟੇ ਲਈ ਸੁਧਾਰੇ ਗਏ ਪ੍ਰੋਟੋਕਾਲ ਦੀ ਸ਼ੁਰੂਆਤ ਕਰਦਿਆਂ ਸ੍ਰੀ ਮਿਸ਼ਰਾ ਨੇ ਵਿਸਥਾਰ ਨਾਲ ਕਿਹਾ, “ਸਾਡੀ ਕੋਸ਼ਿਸ਼ ਹੈ ਕਿ ਸ਼ਹਿਰਾਂ ਤੋਂ ਮਿਲੇ ਫੀਡਬੈਕ ਦੇ ਅਧਾਰ ਉੱਤੇ ਮੁੜ ਤੋਂ ਜਾ ਕੇ ਲਗਾਤਾਰ ਨਜ਼ਰਸਾਨੀ ਕਰਕੇ ਇਸ ਨੂੰ ਮਜਬੂਤ ਕਰੀਏ। ਨਵੇਂ ਪ੍ਰੋਟੋਕਾਲ ਵਾਰਡਾਂ ਮੁਤਾਬਕ ਜਿਓ - ਮੈਪਿੰਗ, ਸਵੱਛ ਨਗਰ ਐਪ ਅਤੇ ਆਈਟੀਟੀ ਦਖਲਅੰਦਾਜ਼ੀ ਦੁਆਰਾ ਐੱਸਡਬਲਿਊਐੱਮ ਵੈਲਯੂ ਚੇਨ ਦੀ ਨਿਗਰਾਨੀ ਅਤੇ 50 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਜ਼ੋਨ ਵਾਈਦਰਜਾਬੰਦੀ ਤੇ ਵਿਚਾਰ ਕਰੇਗਾ।

 

ਇਸ ਤੋਂ ਇਲਾਵਾ, ਕੋਵਿਡ - 19 ਯਾਨੀ ਕਿ ਕਰੋਨਾ ਸੰਕਟ ਦੇ ਮੱਦੇਨਜ਼ਰ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਸ਼ਹਿਰਾਂ ਨੂੰ ਜਨਤਕ ਥਾਵਾਂ ਦੀ ਖ਼ਾਸ ਸਫ਼ਾਈ ਅਤੇ ਵੱਖ-ਵੱਖ ਸ਼ਹਿਰਾਂ ਤੋਂ ਬਾਇਓ - ਮੈਡੀਕਲ ਰਹਿੰਦ - ਖੂੰਹਦ ਨੂੰ ਇੱਕਠਾ ਕਰਨ ਅਤੇ ਨਿਪਟਾਰੇ ਬਾਰੇ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ, ਇਸ ਦੇ ਬਹੁਤ ਹੀ ਪ੍ਰਚੱਲਿਤ ਨਾਗਰਿਕ ਸ਼ਿਕਾਇਤ ਨਿਵਾਰਣ ਪਲੇਟਫਾਰਮ, ਸਵੱਛਤਾ ਐਪ ਨੂੰ ਵੀ ਸੋਧਿਆ ਤਾਂ ਜੋ ਨਾਗਰਿਕਾਂ ਨੂੰ ਉਨ੍ਹਾਂ ਦੇ ਕੋਵਿਡ -19 ਨਾਲ ਸੰਬੰਧਤ ਮੁੱਦਿਆਂ ਨੂੰ ਉਨ੍ਹਾਂ ਦੇ ਸੰਬੰਧਤ ਯੂਐੱਲਬੀ ਦੁਆਰਾ ਹੱਲ ਕੀਤਾ ਜਾ ਸਕੇ। ਸਵੱਛਤਾ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਦੇ ਪਹਿਲੂ ਤੇ ਜ਼ੋਰ ਦਿੰਦਿਆਂ ਮੰਤਰੀ ਨੇ ਅੱਗੇ ਕਿਹਾ, ‘ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਇਸ ਸੰਬੰਧ ਵਿੱਚ ਇੱਕ ਅਡਵਾਇਜ਼ਰੀ ਵੀ ਜਾਰੀ ਕੀਤੀ ਹੈ, ਜੋ ਪੀਪੀਈ ਦੀ ਵਿਵਸਥਾ, ਸਿਹਤ ਜਾਂਚ ਅਤੇ ਸੈਨੀਨਾਈਜੇਸ਼ਨ ਕਰਨ ਵਾਲੇ ਕਾਮਿਆਂ ਨੂੰ ਨਿਯਮਤ ਤਨਖਾਹਾਂ ਦੀ ਅਦਾਇਗੀ ਦੇ ਪਹਿਲੂ ਤੇ ਜ਼ੋਰ ਦਿੰਦੀ ਹੈ। ਮੈਨੂੰ ਇਹ ਵੇਖ ਕੇ ਖੁਸ਼ੀ ਹੋ ਰਹੀ ਹੈ ਕਿ ਸਫਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਅਧਿਕਾਰੀਆਂ ਅਤੇ ਨਾਗਰਿਕਾਂ ਦੁਆਰਾ ਇਕਸਾਰ ਤੌਰ ਤੇ ਮਾਨਤਾ ਦਿੱਤੀ ਜਾ ਰਹੀ ਹੈ। ਸ਼ਹਿਰਾਂ ਨੇ ਕੋਵਿਡ - 19 ਨਾਲ ਨਜਿੱਠਣ ਲਈ ਕਈ ਹੋਰ ਪਹਿਲਾਂ ਦੀ ਸ਼ੁਰੂਆਤ ਵੀ ਕੀਤੀ ਹੈ। ਕੁਝ ਸ਼ਹਿਰ ਜਨਤਕ ਖੇਤਰਾਂ ਦੀ ਸਵੱਛਤਾ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ ਜਦਕਿ ਦੂਜੇ ਇਸ ਲਈ ਅੱਗ ਬੁਝਾਉਣ ਦੇ ਟੈਂਡਰ ਦੀ ਵਿਸ਼ਾਲ ਵਰਤੋਂ ਕਰ ਰਹੇ ਹਨ। ਗਾਜ਼ੀਆਬਾਦ ਵਰਗੇ ਸ਼ਹਿਰਾਂ ਨੇ ਲੋੜਵੰਦਾਂ ਨੂੰ ਭੋਜਨ ਅਤੇ ਸ਼ਰਨ ਦੇਣ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਨਾਗਰਿਕਾਂ ਨੂੰ ਸਾਰੀਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਅਤੇ ਕੁਆਰੰਟੀਨ ਘਰਾਂ ਦੀ ਸਥਿਤੀ ਦੀ ਨਿਗਰਾਨੀ ਕਰਨ ਲਈ ਤਕਨਾਲੋਜੀ ਦਾ ਫ਼ਾਇਦਾ ਉਠਾਇਆ ਗਿਆ ਹੈ।

 

ਉਨ੍ਹਾਂ ਅੱਗੇ ਬੋਲਦਿਆਂ ਹੋਇਆਂ ਕਿਹਾ, “ਮੇਰਾ ਮੰਤਰਾਲਾ ਲੌਕਡਾਉਨ ਦੌਰਾਨ ਵਿੱਤੀ ਤਣਾਅ ਦੇ ਮਾਮਲੇ ਵਿੱਚ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਣਦਾ ਹੈ। ਤਕਰੀਬਨ 50 ਲੱਖ ਵਿਕਰੇਤਾਵਾਂ ਦੇ ਸਮਰਥਨ ਲਈ ਗਲੀ ਵਿਕਰੇਤਾਵਾਂ ਲਈ ਅਸਾਨ ਪਹੁੰਚ ਦੀ ਸੁਵਿਧਾ ਲਈ ਇੱਕ ਖ਼ਾਸ ਮਾਈਕ੍ਰੋ - ਕ੍ਰੈਡਿਟ ਸੁਵਿਧਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਵੇਂ, ਸ਼ਹਿਰੀ ਪਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇਸ ਨੂੰ ਨਿਰਮਾਣ ਉਦਯੋਗਾਂ ਆਦਿ ਵਿੱਚ ਮਜ਼ਦੂਰਾਂ ਲਈ, ਕਿਫ਼ਾਇਤੀ ਕਿਰਾਏ ਵਾਲੇ ਹਾਊਸਿੰਗ ਕੰਪਲੈਕਸ (ਏਐੱਚਆਰਸੀ) ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

 

ਮਿਸ਼ਨ ਦੇ ਅੱਗੇ ਵਧਣ ਦੇ ਰਸਤੇ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਮੰਤਰੀ ਨੇ ਕਿਹਾ, “ਸਾਡਾ ਮਕਸਦ ਸ਼ਹਿਰੀ ਭਾਰਤ ਵਿੱਚ 100 ਫ਼ੀਸਦੀ ਗੰਦੇ ਪਾਣੀ ਦੇ ਇਲਾਜ਼ ਦੇ ਨਾਲ - ਨਾਲ ਸੁਰੱਖਿਅਤ ਕੰਟੇਨਮੈਂਟ, ਆਵਾਜਾਈ, ਵੇਸਟ ਵਾਟਰ ਟਰੀਟਮੈਂਟ ਦੇ ਨਾਲ ਨਿਪਟਾਰੇ ਅਤੇ ਪਾਸੈਸਿੰਗ ਦੇ ਜ਼ਰੀਏ ਪਾਣੀ ਸਰੋਤਾਂ ਵਿੱਚ ਛੱਡਣ ਤੋਂ ਪਹਿਲਾਂ ਉਸ ਦੀ ਮੁੜ ਵਰਤੋਂ ਨੂੰ ਯਕੀਨੀ ਬਣਾਉਣਾ ਹੈ। ਅਸੀਂ 3 ਆਰ ਅਤੇ ਸਰਕੂਲਰ ਆਰਥਿਕਤਾ ਦੇ ਅਧਾਰ ਤੇ 100 ਫ਼ੀਸਦੀ ਵਿਗਿਆਨਕ ਅਤੇ ਸਰੋਤ ਕੁਸ਼ਲ ਐੱਸਡਬਲਿਊਐੱਮ ਹਾਸਲ ਕਰਨ ਦਾ ਵੀ ਇਰਾਦਾ ਰੱਖਦੇ ਹਾਂ। ਜਦੋਂ ਕਿ ਅਸੀਂ ਐੱਸਡਬਲਿਯੂਐੱਮ ਦੀਆਂ ਬੁਨਿਆਦੀ ਗੱਲਾਂ ਤੇ ਆਪਣਾ ਕੰਮ ਜਾਰੀ ਰੱਖਾਂਗੇ, ਯਾਨੀ, ਪ੍ਰਭਾਵਸ਼ਾਲੀ ਕੁਲੈਕਸ਼ਨ, ਅਲੱਗ-ਥਲੱਗ ਕਰਨ ਅਤੇ ਪ੍ਰੋਸੈਸਿੰਗ ਕਰਨਾ, ਸਾਡੇ ਫੋਕਸ ਵਿੱਚ ਸਾਰੀਆਂ ਡੰਪਸਾਈਟਾਂ ਦਾ ਬਾਇਓਰੀਮੀਡੀਏਸ਼ਨ, ਸਿੰਗਲ ਇਸਤੇਮਾਲ ਪਲਾਸਟਿਕ ਮੁਕਤ ਭਾਰਤ ਅਤੇ ਕੁਸ਼ਲ ਨਿਰਮਾਣ ਵੀ ਸ਼ਾਮਲ ਹੋਵੇਗਾ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਐੱਸਬੀਐੱਮ ਯੂ ਦੇ ਅਗਲੇ ਪੜਾਅ ਵਿੱਚ, ਅਸੀਂ ਆਪਣੇ ਸਾਰੇ ਸ਼ਹਿਰਾਂ ਨੂੰ ਓਡੀਐੱਫ਼ + ਅਤੇ ਘੱਟੋ-ਘੱਟ 3 -ਸਟਾਰ ਕੂੜਾ ਮੁਕਤ ਸਰਟੀਫ਼ਾਈ ਬਣਾਉਣ ਦੇ ਯੋਗ ਹੋਵਾਂਗੇ ਅਤੇ ਸਾਡੇ ਸ਼ਹਿਰ ਅਤੇ ਕਸਬੇ ਸਵੱਛਤਾ ਵਿੱਚ ਨਵੇਂ ਮਾਪਦੰਡ ਸਥਾਪਤ ਕਰਨਾ ਜਾਰੀ ਰੱਖਣਗੇ। ਇਸ ਤਰ੍ਹਾਂ ਇੱਕ ਸਵੱਛ’, ‘ਸਵਸਥ’, ‘ਸ਼ਸ਼ਕਤਅਤੇ ਸੰਪੰਨਆਤਮ ਨਿਰਭਰ ਨਵੇਂ ਭਾਰਤ ਦਾ ਰਾਹ ਪੱਧਰਾ ਹੋਵੇਗਾ।

 

ਸਾਲ 2014 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਸਵੱਛ ਭਾਰਤ ਮਿਸ਼ਨ - ਅਰਬਨ (ਐੱਸਬੀਐੱਮ - ਯੂ) ਨੇ ਸਵੱਛਤਾ ਅਤੇ ਠੋਸ ਰਹਿੰਦ - ਖੂੰਹਦ ਦੇ ਪ੍ਰਬੰਧਨ, ਦੋਵੇਂ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਅੱਜ, 4324 ਅਰਬਨ ਲੋਕਲ ਬਾਡੀਜ਼ (ਯੂਐੱਲਬੀ) ਨੂੰ ਓਡੀਐੱਫ਼ (4204 ਪ੍ਰਮਾਣਸ਼ੁਦਾ ਓਡੀਐੱਫ਼), 1306 ਸ਼ਹਿਰ ਪ੍ਰਮਾਣਸ਼ੁਦਾ ਓਡੀਐੱਫ਼ + ਅਤੇ 489 ਸ਼ਹਿਰ ਪ੍ਰਮਾਣਸ਼ੁਦਾ ਓਡੀਐੱਫ਼ ++ ਐਲਾਨੇ ਗਏ ਹਨ। ਇਸ ਤੋਂ ਇਲਾਵਾ, 66 ਲੱਖ ਵਿਅਕਤੀਗਤ ਘਰੇਲੂ ਪਖਾਨੇ ਅਤੇ 6 ਲੱਖ ਤੋਂ ਵੱਧ ਕਮਿਊਨਿਟੀ/ ਜਨਤਕ ਪਖਾਨੇ ਬਣ ਚੁੱਕੇ ਹਨ ਜਾਂ ਨਿਰਮਾਣ ਅਧੀਨ ਹਨ। ਠੋਸ ਰਹਿੰਦ - ਖੂੰਹਦ ਪ੍ਰਬੰਧਨ ਦੇ ਖੇਤਰ ਵਿੱਚ, 96 ਫ਼ੀਸਦੀ ਵਾਰਡਾਂ ਵਿੱਚ 100 ਫ਼ੀਸਦੀ ਡੋਰ ਟੂ ਡੋਰ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ ਜਦਕਿ ਕੁੱਲ 65 ਫ਼ੀਸਦੀ ਕੂੜੇ ਨੂੰ ਪ੍ਰਾਸੈੱਸ ਕੀਤਾ ਜਾ ਰਿਹਾ ਹੈ।

 

ਅਨੈਕਸ਼ਰ - 1 ਕੂੜਾ ਮੁਕਤ ਸ਼ਹਿਰਾਂ ਦੀ ਸਟਾਰ ਰੇਟਿੰਗ

5 ਸਟਾਰ ਸ਼ਹਿਰ

ਯੂਐੱਲਬੀ ਨਾਮ

ਰਾਜ

ਆਖਰੀ ਰੇਟਿੰਗ

ਅੰਬੀਕਾਪੁਰ

ਛੱਤੀਸਗੜ੍ਹ

5 ਸਟਾਰ

ਰਾਜਕੋਟ

ਗੁਜਰਾਤ

5 ਸਟਾਰ

ਸੂਰਤ

ਗੁਜਰਾਤ

5 ਸਟਾਰ

ਮੈਸੂਰ

ਕਰਨਾਟਕ

5 ਸਟਾਰ

ਇੰਦੌਰ

ਮੱਧ ਪ੍ਰਦੇਸ਼

5 ਸਟਾਰ

ਨਵੀਂ ਮੁੰਬਈ

ਮਹਾਰਾਸ਼ਟਰ

5 ਸਟਾਰ

 

3 ਸਟਾਰ ਸ਼ਹਿਰ

ਯੂਐੱਲਬੀ ਨਾਮ

ਰਾਜ

ਆਖਰੀ ਰੇਟਿੰਗ

ਤਿਰੂਪਤੀ

ਆਂਧਰ ਪ੍ਰਦੇਸ਼

3 ਸਟਾਰ

ਵਿਜੈਵਾੜਾ

ਆਂਧਰ ਪ੍ਰਦੇਸ਼

3 ਸਟਾਰ

ਚੰਡੀਗੜ੍ਹ

ਚੰਡੀਗੜ੍ਹ

3 ਸਟਾਰ

ਭਿਲਾਈ ਨਗਰ

ਛੱਤੀਸਗੜ੍ਹ

3 ਸਟਾਰ

ਜਸ਼ਨਪੁਰ ਨਗਰ (ਐੱਮ)

ਛੱਤੀਸਗੜ੍ਹ

3 ਸਟਾਰ

ਨਹਾਰਪੁਰ (ਐੱਨਪੀ)

ਛੱਤੀਸਗੜ੍ਹ

3 ਸਟਾਰ

ਪਟਨ (ਐੱਨਪੀ)

ਛੱਤੀਸਗੜ੍ਹ

3 ਸਟਾਰ

ਰਾਏਗੜ੍ਹ

ਛੱਤੀਸਗੜ੍ਹ

3 ਸਟਾਰ

ਰਾਜਨੰਦਗਾਓਂ

ਛੱਤੀਸਗੜ੍ਹ

3 ਸਟਾਰ

ਬਿਲਾਸਪੁਰ

ਛੱਤੀਸਗੜ੍ਹ

3 ਸਟਾਰ

ਸਾਰਾਗਾਓਂ (ਐੱਨਪੀ)

ਛੱਤੀਸਗੜ੍ਹ

3 ਸਟਾਰ

ਬਾਰਸੁਰ (ਐੱਨਪੀ)

ਛੱਤੀਸਗੜ੍ਹ

3 ਸਟਾਰ

ਨਵੀਂ ਦਿੱਲੀ (ਐੱਨਡੀਐੱਮਸੀ)

ਦਿੱਲੀ

3 ਸਟਾਰ

ਅਹਿਮਦਾਬਾਦ

ਗੁਜਰਾਤ

3 ਸਟਾਰ

ਬਗਾਸਰਾ

ਗੁਜਰਾਤ

3 ਸਟਾਰ

ਗਾਂਧੀਨਗਰ

ਗੁਜਰਾਤ

3 ਸਟਾਰ

ਜਾਮਨਗਰ

ਗੁਜਰਾਤ

3 ਸਟਾਰ

ਤਲਾਲਾ

ਗੁਜਰਾਤ

3 ਸਟਾਰ

ਕਰਨਾਲ

ਹਰਿਆਣਾ

3 ਸਟਾਰ

ਜਮਸ਼ੇਦਪੁਰ

ਝਾਰਖੰਡ

3 ਸਟਾਰ

ਭੋਪਾਲ

ਮੱਧ ਪ੍ਰਦੇਸ਼

3 ਸਟਾਰ

ਬੁਰਹਾਨਪੁਰ

ਮੱਧ ਪ੍ਰਦੇਸ਼

3 ਸਟਾਰ

ਛਿੰਦਵਾੜਾ

ਮੱਧ ਪ੍ਰਦੇਸ਼

3 ਸਟਾਰ

ਕੰਥਾਫੋੜ

ਮੱਧ ਪ੍ਰਦੇਸ਼

3 ਸਟਾਰ

ਕਟਨੀ

ਮੱਧ ਪ੍ਰਦੇਸ਼

3 ਸਟਾਰ

ਖਾਰਗੋਨ

ਮੱਧ ਪ੍ਰਦੇਸ਼

3 ਸਟਾਰ

ਓਅੰਕਾਰੇਸ਼ਵਰ

ਮੱਧ ਪ੍ਰਦੇਸ਼

3 ਸਟਾਰ

ਪਿਥਾਮਪੁਰ

ਮੱਧ ਪ੍ਰਦੇਸ਼

3 ਸਟਾਰ

ਸਿੰਗਰੌਲੀ

ਮੱਧ ਪ੍ਰਦੇਸ਼

3 ਸਟਾਰ

ਉੱਜੈਨ

ਮੱਧ ਪ੍ਰਦੇਸ਼

3 ਸਟਾਰ

ਅੰਬਰਨਾਥ

ਮਹਾਰਾਸ਼ਟਰ

3 ਸਟਾਰ

ਇਵੰਡੀ ਨਿਜ਼ਾਮਪੁਰ

ਮਹਾਰਾਸ਼ਟਰ

3 ਸਟਾਰ

ਬ੍ਰਹਮਪੁਰੀ

ਮਹਾਰਾਸ਼ਟਰ

3 ਸਟਾਰ

ਚੰਦਰਪੁਰ _ਐੱਮ

ਮਹਾਰਾਸ਼ਟਰ

3 ਸਟਾਰ

ਦਿਓਲਾਲੀ ਪ੍ਰਵਾਰਾ

ਮਹਾਰਾਸ਼ਟਰ

3 ਸਟਾਰ

ਧੁਲੇ

ਮਹਾਰਾਸ਼ਟਰ

3 ਸਟਾਰ

ਗਾਂਧੀਗਲਾਜ

ਮਹਾਰਾਸ਼ਟਰ

3 ਸਟਾਰ

ਇੰਦਾਪੁਰ

ਮਹਾਰਾਸ਼ਟਰ

3 ਸਟਾਰ

ਜਲਗਾਓਂ

ਮਹਾਰਾਸ਼ਟਰ

3 ਸਟਾਰ

ਜਲਨਾ

ਮਹਾਰਾਸ਼ਟਰ

3 ਸਟਾਰ

ਜੇਜੂਰੀ

ਮਹਾਰਾਸ਼ਟਰ

3 ਸਟਾਰ

ਜੁਨਾਰ

ਮਹਾਰਾਸ਼ਟਰ

3 ਸਟਾਰ

ਕਾਗਲ

ਮਹਾਰਾਸ਼ਟਰ

3 ਸਟਾਰ

ਕ੍ਰਹਾਦ

ਮਹਾਰਾਸ਼ਟਰ

3 ਸਟਾਰ

ਖੇਦ

ਮਹਾਰਾਸ਼ਟਰ

3 ਸਟਾਰ

ਲੋਨਾਵਲਾ

ਮਹਾਰਾਸ਼ਟਰ

3 ਸਟਾਰ

ਮਹਾਬਲੇਸ਼ਵਰ

ਮਹਾਰਾਸ਼ਟਰ

3 ਸਟਾਰ

ਮਲਕਪੁਰ_ਐੱਸ

ਮਹਾਰਾਸ਼ਟਰ

3 ਸਟਾਰ

ਮਥੇਰਨ

ਮਹਾਰਾਸ਼ਟਰ

3 ਸਟਾਰ

ਮੌਦਾ ਸੀਟੀ

ਮਹਾਰਾਸ਼ਟਰ

3 ਸਟਾਰ

ਮਿਰਾ – ਭਿਅੰਡਰ

ਮਹਾਰਾਸ਼ਟਰ

3 ਸਟਾਰ

ਮੁਰਗੁਦ

ਮਹਾਰਾਸ਼ਟਰ

3 ਸਟਾਰ

ਨਰਖੇਦ

ਮਹਾਰਾਸ਼ਟਰ

3 ਸਟਾਰ

ਪੰਚਗਨੀ

ਮਹਾਰਾਸ਼ਟਰ

3 ਸਟਾਰ

ਪਨਹਾਲਾ

ਮਹਾਰਾਸ਼ਟਰ

3 ਸਟਾਰ

ਰਾਜਪੁਰ

ਮਹਾਰਾਸ਼ਟਰ

3 ਸਟਾਰ

ਰਤਨਾਗਿਰੀ

ਮਹਾਰਾਸ਼ਟਰ

3 ਸਟਾਰ

ਸਸਵਾਦ

ਮਹਾਰਾਸ਼ਟਰ

3 ਸਟਾਰ

ਸ਼ਿਰੜੀ

ਮਹਾਰਾਸ਼ਟਰ

3 ਸਟਾਰ

ਤਾਸਗਾਓਂ

ਮਹਾਰਾਸ਼ਟਰ

3 ਸਟਾਰ

ਥਾਨੇ

ਮਹਾਰਾਸ਼ਟਰ

3 ਸਟਾਰ

ਵਾੜਗਾਓਂ

ਮਹਾਰਾਸ਼ਟਰ

3 ਸਟਾਰ

ਵੈਨਗੁਰਲਾ

ਮਹਾਰਾਸ਼ਟਰ

3 ਸਟਾਰ

ਵੀਟਾ

ਮਹਾਰਾਸ਼ਟਰ

3 ਸਟਾਰ

ਨਵਾਂ ਸ਼ਹਿਰ

ਪੰਜਾਬ

3 ਸਟਾਰ

 

1 ਸਟਾਰ ਸ਼ਹਿਰ

ਯੂਐੱਲਬੀ ਨਾਮ

ਰਾਜ

ਆਖਰੀ ਰੇਟਿੰਗ

ਚਿਰਾਲਾ

ਆਂਧਰ ਪ੍ਰਦੇਸ਼

1 ਸਟਾਰ

ਜੀਵੀਐੱਮਸੀ ਵਿਸ਼ਾਖਾਪਟਨਮ

ਆਂਧਰ ਪ੍ਰਦੇਸ਼

1 ਸਟਾਰ

ਪਾਲੇਮਨੇਰੂ

ਆਂਧਰ ਪ੍ਰਦੇਸ਼

1 ਸਟਾਰ

ਸੱਤੇਨਪੱਲੀ

ਆਂਧਰ ਪ੍ਰਦੇਸ਼

1 ਸਟਾਰ

ਬਾਰਾਮਕੇਲਾ (ਐੱਨਪੀ)

ਛੱਤੀਸਗੜ੍ਹ

1 ਸਟਾਰ

ਬੇਰਲਾ (ਐੱਨਪੀ)

ਛੱਤੀਸਗੜ੍ਹ

1 ਸਟਾਰ

ਚਿਖਲਕਾਸਾ (ਐੱਨਪੀ)

ਛੱਤੀਸਗੜ੍ਹ

1 ਸਟਾਰ

ਕਤਘੋਰਾ (ਐੱਨਪੀ)

ਛੱਤੀਸਗੜ੍ਹ

1 ਸਟਾਰ

ਪਖੰਜੂਰ (ਐੱਨਪੀ)

ਛੱਤੀਸਗੜ੍ਹ

1 ਸਟਾਰ

ਦਿੱਲੀ ਕੈਂਟ

ਦਿੱਲੀ

1 ਸਟਾਰ

ਭਾਵਨਗਰ

ਗੁਜਰਾਤ

1 ਸਟਾਰ

ਤਰਸਾਦੀ

ਗੁਜਰਾਤ

1 ਸਟਾਰ

ਵਡੋਦਰਾ

ਗੁਜਰਾਤ

1 ਸਟਾਰ

ਵਿਸਾਵਾਦਰ

ਗੁਜਰਾਤ

1 ਸਟਾਰ

ਵਿਆਰਾ

ਗੁਜਰਾਤ

1 ਸਟਾਰ

ਰੋਹਤਕ

ਹਰਿਆਣਾ

1 ਸਟਾਰ

ਬਦਨਾਵਰ

ਮੱਧ ਪ੍ਰਦੇਸ਼

1 ਸਟਾਰ

ਗਵਾਲੀਅਰ

ਮੱਧ ਪ੍ਰਦੇਸ਼

1 ਸਟਾਰ

ਹਥੋੜ

ਮੱਧ ਪ੍ਰਦੇਸ਼

1 ਸਟਾਰ

ਖੰਡਵਾ

ਮੱਧ ਪ੍ਰਦੇਸ਼

1 ਸਟਾਰ

ਮਹੇਸ਼ਵਰ

ਮੱਧ ਪ੍ਰਦੇਸ਼

1 ਸਟਾਰ

ਸਰਦਾਰਪੁਰ

ਮੱਧ ਪ੍ਰਦੇਸ਼

1 ਸਟਾਰ

ਸ਼ਾਹਗੰਜ

ਮੱਧ ਪ੍ਰਦੇਸ਼

1 ਸਟਾਰ

ਅਹਿਮਦਨਗਰ

ਮਹਾਰਾਸ਼ਟਰ

1 ਸਟਾਰ

ਅਕੋਲਾ

ਮਹਾਰਾਸ਼ਟਰ

1 ਸਟਾਰ

ਅਨਜਾਨਗਾਓਂ ਸੁਰਜੀ

ਮਹਾਰਾਸ਼ਟਰ

1 ਸਟਾਰ

ਅਸ਼ਟਾ _ ਐੱਮਐੱਚ

ਮਹਾਰਾਸ਼ਟਰ

1 ਸਟਾਰ

ਬੱਲਰਪੁਰ

ਮਹਾਰਾਸ਼ਟਰ

1 ਸਟਾਰ

ਬਰਸ਼ੀ

ਮਹਾਰਾਸ਼ਟਰ

1 ਸਟਾਰ

ਭਾਗੂਰ

ਮਹਾਰਾਸ਼ਟਰ

1 ਸਟਾਰ

ਦਾਉਂਦ

ਮਹਾਰਾਸ਼ਟਰ

1 ਸਟਾਰ

ਜੀਓਰਾਈ

ਮਹਾਰਾਸ਼ਟਰ

1 ਸਟਾਰ

ਜੈਮਨਰ

ਮਹਾਰਾਸ਼ਟਰ

1 ਸਟਾਰ

ਜੌਹਰ

ਮਹਾਰਾਸ਼ਟਰ

1 ਸਟਾਰ

ਕਲਿਆਣ ਡੋਮਬਿਵਾਲੀ

ਮਹਾਰਾਸ਼ਟਰ

1 ਸਟਾਰ

ਖਾਨਾਪੁਰ _ ਐੱਮ

ਮਹਾਰਾਸ਼ਟਰ

1 ਸਟਾਰ

ਖਾਪਾ

ਮਹਾਰਾਸ਼ਟਰ

1 ਸਟਾਰ

ਖੋਪੋਲੀ

ਮਹਾਰਾਸ਼ਟਰ

1 ਸਟਾਰ

ਕੁਲਗਾਓਂ - ਬਦਲਾਪੁਰ

ਮਹਾਰਾਸ਼ਟਰ

1 ਸਟਾਰ

ਕੁਰੁੰਦਵਾਦ

ਮਹਾਰਾਸ਼ਟਰ

1 ਸਟਾਰ

ਮਾਹਡ

ਮਹਾਰਾਸ਼ਟਰ

1 ਸਟਾਰ

ਮਹਾਦੁਲਾ

ਮਹਾਰਾਸ਼ਟਰ

1 ਸਟਾਰ

ਮਲਕਾਪੁਰ _ ਕੇ

ਮਹਾਰਾਸ਼ਟਰ

1 ਸਟਾਰ

ਮੰਗਲਵੇੜੇ

ਮਹਾਰਾਸ਼ਟਰ

1 ਸਟਾਰ

ਮੁਰਬਾਦ

ਮਹਾਰਾਸ਼ਟਰ

1 ਸਟਾਰ

ਨਾਗਭਿੜ

ਮਹਾਰਾਸ਼ਟਰ

1 ਸਟਾਰ

ਨਾਸਿਕ

ਮਹਾਰਾਸ਼ਟਰ

1 ਸਟਾਰ

ਪੈਥਨ

ਮਹਾਰਾਸ਼ਟਰ

1 ਸਟਾਰ

ਪਨਵੇਲ

ਮਹਾਰਾਸ਼ਟਰ

1 ਸਟਾਰ

ਪੈਨ

ਮਹਾਰਾਸ਼ਟਰ

1 ਸਟਾਰ

ਫੁਲਾਮਬਰੀ

ਮਹਾਰਾਸ਼ਟਰ

1 ਸਟਾਰ

ਰਾਜੂਰਾ

ਮਹਾਰਾਸ਼ਟਰ

1 ਸਟਾਰ

ਰਾਮਟੇਕ

ਮਹਾਰਾਸ਼ਟਰ

1 ਸਟਾਰ

ਰੇਵਰ

ਮਹਾਰਾਸ਼ਟਰ

1 ਸਟਾਰ

ਸੈਲੂ

ਮਹਾਰਾਸ਼ਟਰ

1 ਸਟਾਰ

ਸੰਗਮਨੇਰ

ਮਹਾਰਾਸ਼ਟਰ

1 ਸਟਾਰ

ਸ਼ਹਾਦਾ

ਮਹਾਰਾਸ਼ਟਰ

1 ਸਟਾਰ

ਸ਼ੈਂਦੂਰਜਨਾਘਾਟ

ਮਹਾਰਾਸ਼ਟਰ

1 ਸਟਾਰ

ਸ਼ਿਰਪੁਰ - ਵਾਰਵਾੜੇ

ਮਹਾਰਾਸ਼ਟਰ

1 ਸਟਾਰ

ਉਰਾਨ ਇਸਲਾਮਪੁਰ

ਮਹਾਰਾਸ਼ਟਰ

1 ਸਟਾਰ

ਵੈਜਾਪੁਰ

ਮਹਾਰਾਸ਼ਟਰ

1 ਸਟਾਰ

ਵਾਰਾਂਗਾਓਂ (Varangaon)

ਮਹਾਰਾਸ਼ਟਰ

1 ਸਟਾਰ

ਵਸਾਈ ਵਿਰਾਰ

ਮਹਾਰਾਸ਼ਟਰ

1 ਸਟਾਰ

ਵਡੁਜ (Waduj)

ਮਹਾਰਾਸ਼ਟਰ

1 ਸਟਾਰ

ਅਲੀਗੜ੍ਹ

ਉੱਤਰ ਪ੍ਰਦੇਸ਼

1 ਸਟਾਰ

ਗਜਰੌਲਾ (ਐੱਨਪੀਪੀ)

ਉੱਤਰ ਪ੍ਰਦੇਸ਼

1 ਸਟਾਰ

ਗ਼ਾਜ਼ੀਆਬਾਦ

ਉੱਤਰ ਪ੍ਰਦੇਸ਼

1 ਸਟਾਰ

ਝਾਂਸੀ

ਉੱਤਰ ਪ੍ਰਦੇਸ਼

1 ਸਟਾਰ

ਲਖਨਊ

ਉੱਤਰ ਪ੍ਰਦੇਸ਼

1 ਸਟਾਰ

ਨੌਇਡਾ

ਉੱਤਰ ਪ੍ਰਦੇਸ਼

1 ਸਟਾਰ

***

ਆਰਜੇ



(Release ID: 1625247) Visitor Counter : 205