ਰਸਾਇਣ ਤੇ ਖਾਦ ਮੰਤਰਾਲਾ
ਸ਼੍ਰੀ ਗੌੜਾ ਨੇ ਖਾਦ ਖੇਤਰ ਦੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ
प्रविष्टि तिथि:
19 MAY 2020 6:04PM by PIB Chandigarh
ਕੇਂਦਰੀ ਰਸਾਇਣ ਤੇ ਖਾਦ ਮੰਤਰੀ, ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਕਈ ਰਾਜਾਂ ਦੇ ਸਰਕਾਰੀ ਅਧਿਕਾਰੀਆਂ, ਖਾਦ ਵਿਭਾਗ ਦੇ ਅਧਿਕਾਰੀਆਂ, ਉਸਾਰੂ ਕਿਸਾਨਾਂ ਅਤੇ ਹੋਰ ਹਿਤਧਾਰਕਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਕੀਤੀ।


ਬੈਠਕ ਦੌਰਾਨ ਮੰਤਰੀ ਨੂੰ ਖਾਦ ਖੇਤਰ ਵਿੱਚ ਸੁਧਾਰ ਲਈ ਅਪਣਾਏ ਜਾਣ ਵਾਲੇ ਪੈਮਾਨਿਆਂ ਬਾਰੇ ਮਹੱਤਵਪੂਰਨ ਫੀਡਬੈਕ ਦਿੱਤਾ ਗਿਆ।
ਸ਼੍ਰੀ ਗੌੜਾ ਨੇ ਕਿਹਾ ਕਿ ਸੁਧਾਰ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਹੈ ਅਤੇ ਦੇਸ਼ ਵਿੱਚ ਕਿਸਾਨਾਂ ਨੂੰ ਕਿਫਾਇਤੀ ਖਾਦਾਂ ਮੁਹੱਈਆ ਕਰਵਾਉਣ ਵਿੱਚ ਹੋਰ ਨਿਪੁੰਨਤਾ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਿਤਧਾਰਕਾਂ ਨੂੰ ਖੁਲ੍ਹ ਕੇ ਆਪਂਣੇ ਸੁਝਾਅ ਦੇਣੇ ਚਾਹੀਦੇ ਹਨ ਤਾਂ ਜੋ ਸਰਕਾਰ ਵੱਲੋਂ ਨੀਤੀਗਤ ਫੈਸਲੇ ਲੈਂਦਿਆਂ ਇਨ੍ਹਾਂ ਸੁਝਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕੇ।
ਬੈਠਕ ਵਿੱਚ ਸਕੱਤਰ ਖਾਦਾਂ, ਐਡੀਸ਼ਨਲ ਸਕੱਤਰ ਖਾਦਾਂ, ਕੇਰਲ ਤੇ ਓਡੀਸ਼ਾ ਸਰਕਾਰਾਂ ਦੇ ਅਧਿਕਾਰੀਆਂ ਅਤੇ ਖਾਦ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
****
ਆਰਸੀਜੇ/ਆਰਕੇਐੱਮ
(रिलीज़ आईडी: 1625177)
आगंतुक पटल : 171