ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਉੱਤਰ ਪੂਰਬ ਅਤੇ ਜੰਮੂ ਕਸ਼ਮੀਰ ਵਿੱਚ ਫ਼ੌਜ ਵੱਲੋਂ ਕੋਵਿਡ ਨਾਲ ਸਬੰਧਿਤ ਮੈਡੀਕਲ ਸਹਾਇਤਾ ਦੀ ਸ਼ਲਾਘਾ ਕੀਤੀ

Posted On: 18 MAY 2020 9:05PM by PIB Chandigarh

ਕੇਂਦਰੀ ਉੱਤਰ ਪੂਰਬ ਖੇਤਰ ਵਿਕਾਸ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ ਨੇ ਉੱਤਰ ਪੂਰਬ ਅਤੇ ਜੰਮੂ ਕਸ਼ਮੀਰ ਲਈ ਫ਼ੌਜ ਵੱਲੋਂ ਕੋਵਿਡ ਲਈ ਮੈਡੀਕਲ ਸਹਾਇਤਾ ਦੀ ਸ਼ਲਾਘਾ ਕੀਤੀ ਹੈ ਅਤੇ ਤਿਆਰੀਆਂ ਦੇ  ਸ਼ੁਰੂਆਤੀ ਪੜ੍ਹਾਅ ਵਿੱਚ ਡਾਇਗਨੌਸਟਿਕ ਅਤੇ ਇਲਾਜ ਦੀਆਂ ਸੁਵਿਧਾਵਾਂ ਦੀ ਪੂਰਤੀ ਲਈ ਮਹਾਮਾਰੀ ਦੇ ਸ਼ੁਰੂ ਵਿੱਚ ਕਦਮ ਵਧਾਉਣ ਲਈ ਪ੍ਰਤੀਕਿਰਿਆ ਦੇਣ ਤੇ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਦੀ ਪ੍ਰਸ਼ੰਸਾ ਕੀਤੀ।

 

 

 

ਉੱਤਰ ਪੂਰਬ ਦੇ ਸਬੰਧ ਵਿੱਚ ਜਨਰਲ ਬੈਨਰਜੀ ਨੇ ਡਾ ਜਿਤੇਂਦਰ ਸਿੰਘ ਨੂੰ ਤਾਜ਼ਾ ਘਟਨਾ ਕ੍ਰਮ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਵਿੱਚ ਮਿਲਟਰੀ ਹਸਪਤਾਲ ਤੇਂਗਾ ਪਾਸ ਕੋਵਿਡ ਲਈ  80 ਬੈੱਡ ਅਤੇ 2 ਆਈਸੀਯੂ ਬੈੱਡ ਮੌਜੂਦ ਹਨ, ਮਿਲਟਰੀ ਹਸਪਤਾਲ ਲਿਕਾਬਾਲੀ ਵਿੱਚ ਕੋਵਿਡ ਲਈ 82 ਬੈੱਡ ਅਤੇ 2 ਆਈਸੀਯੂ ਬੈਡ ਹਨ। ਇਸੇ ਤਰ੍ਹਾਂ ਅਸਾਮ ਦੇ ਜ਼ੋਰ ਹਾਰਟ ਮੇਘਾਲਯਾ ਦੇ ਸ਼ਿਲੌਂਗ ਵਿੱਚ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਵੱਲੋਂ ਕ੍ਰਮਵਾਰ 110 ਅਤੇ 247 ਬੈੱਡ ਅਤੇ ਨਾਲ ਹੀ ਕ੍ਰਮਵਾਰ 10 ਅਤੇ 4 ਆਈਸੀਯੂ ਬੈੱਡ ਤਿਆਰ ਕੀਤੇ ਗਏ ਸਨ।

ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਦੇ ਡਾਇਰੈਕਟਰ ਜਨਰਲ ਲੈਫਟੀਨੇਂਟ ਜਨਰਲ ਅਨੂਪ ਬੈਨਰਜੀ ਤੋਂ ਤਾਜ਼ਾ ਜਾਣਕਾਰੀ ਹਾਸਲ ਕਰਦਿਆਂ, ਡਾ. ਜਿਤੇਂਦਰ ਸਿੰਘ ਨੇ ਆਰਮੀ ਕਮਾਂਡ ਹਸਪਤਾਲ ਉਧਮਪੁਰ ਦੀ ਵਿਸ਼ੇਸ਼ ਸ਼ਬਦਾਂ ਨਾਲ ਸ਼ਲਾਘਾ ਕੀਤੀ, ਜਿਸ ਨੇ ਸ਼ੁਰੂਆਤੀ ਦੌਰ ਵਿੱਚ ਆਮ ਨਾਗਰਿਕਾਂ ਸਮੇਤ ਕੋਵਿਡ ਦੇ ਮਰੀਜ਼ਾਂ ਲਈ 200   ਬੈੱਡਾਂ ਅਤੇ 6 ਆਈਸੀਯੂ ਬੈੱਡ ਉਪਲਬੱਧ ਕਰਾਏ।ਇਸੇ ਤਰ੍ਹਾਂ ਉਨ੍ਹਾਂ ਨੇ ਆਰਮੀ ਹਸਪਤਾਲ ਸ਼੍ਰੀਨਗਰ ਵਿੱਚ 124 ਬੈੱਡ ਅਤੇ ਆਰਮੀ ਹਸਪਤਾਲ ਰਾਜੌਰੀ ਵਿੱਚ 82 ਬੈੱਡਾਂ ਦਾ ਪ੍ਰਬੰਧ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਦੀਆਂ ਸਿਹਤ ਅਥਾਰਟੀਆਂ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਮਾਂਡ ਹਸਪਤਾਲ ਉਧਮਪੁਰ ਵੱਲੋਂ ਸ਼ੁਰੂ ਤੋਂ ਹੀ ਜਾਂਚ ਸੁਵਿਧਾ  ਮੁਹਈਆ ਕਰਵਾਈ ਜਾ ਰਹੀ ਸੀ।

 

ਡਾ ਜਿਤੇਂਦਰ ਸਿੰਘ ਨੇ ਕੋਵਿਡ ਮਹਾਮਾਰੀ ਦੇ  ਸ਼ੁਰੂਆਤੀ ਪੜਾਅ ਦੌਰਾਨ ਕਿਰਿਆਸ਼ੀਲ ਸਹਿਯੋਗ ਲਈ ਹੌਸਲਾ-ਅਫਜਾਈ ਕੀਤੀ ਜਿਸ ਨਾਲ ਮਹਾਮਾਰੀ ਦਾ  ਬੋਝ ਘੱਟ ਕਰਨ ਵਿੱਚ ਸਹਾਇਤਾ ਮਿਲੀ। ਉਨ੍ਹਾਂ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਵਜੋਂ ਬਣਾਏ ਗਏ ਇਕਾਂਤਵਾਸ ਕੈਪਾਂ ਅਤੇ ਆਏਸੋਲੇਸ਼ਨ ਪ੍ਰਬੰਧਾ ਬਾਰੇ ਵੀ ਜਾਣਕਾਰੀ ਲਈ।

 

ਮੈਡੀਕਲ ਸੇਵਾਵਾਂ ਦੇ ਡਾਇਰੈਕਟਰ ਜਨਰਲ ਨੇ ਮੰਤਰੀ ਨੂੰ ਦੱਸਿਆ ਕਿ ਅਜਿਹੇ ਹਸਪਤਾਲਾਂ ਦੀ ਗਿਣਤੀ ਵਿੱਚ ਸਥਿਤੀ ਅਨੁਸਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਪਲਾਈ ਕਰਨ ਵਾਲਿਆ ਤੋਂ ਸਾਜ਼ੋ-ਸਮਾਨ ਦੀ ਉਪਲਬੱਧਤਾ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਮੰਤਰੀ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਥਿਤੀ ਅਨੁਸਾਰ ਬੈੱਡਾਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ।

                                                     *****

ਵੀਜੀ/ਐੱਸਐੱਨਸੀ



(Release ID: 1625023) Visitor Counter : 156