ਗ੍ਰਹਿ ਮੰਤਰਾਲਾ

ਐੱਨਸੀਐੱਮਸੀ ਨੇ ਸੁਪਰ ਚੱਕਰਵਾਤੀ ਤੂਫ਼ਾਨ ‘ਅੰਫਾਨ’ ਦੇ 20 ਮਈ 2020 ਨੂੰ ਜ਼ਮੀਨ ’ਤੇ ਪਹੁੰਚਣ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ

Posted On: 18 MAY 2020 10:08PM by PIB Chandigarh

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਨੇ ਅੱਜ ਦੂਜੀ ਵਾਰ ਸੁਪਰ ਚੱਕਰਵਾਤੀ ਤੂਫ਼ਾਨ ਅੰਫਾਨਨਾਲ ਨਜਿੱਠਣ ਲਈ ਰਾਜਾਂ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ।

 

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਜਾਣਕਾਰੀ ਦਿੱਤੀ ਹੈ ਕਿ ਸੁਪਰ ਚੱਕਰਵਾਤ ਦੇ 20 ਮਈ ਦੀ ਦੁਪਹਿਰ/ਸ਼ਾਮ ਨੂੰ ਪੱਛਮ ਬੰਗਾਲ ਤੱਕ ਪਹੁੰਚਣ ਦੀ ਉਮੀਦ ਹੈ ਜਿਸਦੀ ਗਤੀ 155-165 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 185 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ, ਜਿਸ ਨਾਲ ਭਾਰੀ ਵਰਖਾ ਹੋ ਸਕਦੀ ਹੈ, ਰਾਜ ਦੇ ਤਟੀ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਅਤੇ ਤੂਫਾਨ ਆ ਸਕਦਾ ਹੈ।

 

ਓਡੀਸ਼ਾ ਦੇ ਤਟੀ ਜ਼ਿਲ੍ਹਿਆਂ ਜਗਤਸਿੰਘਪੁਰ, ਕੇਂਦਰਪਾੜਾ, ਭਰਦਕ, ਜਾਜਪੁਰ ਅਤੇ ਬਾਲਾਸੋਰ ਅਤੇ ਪੱਛਮੀ ਮੇਦਿਨੀਪੁਰ, ਦੱਖਣੀ ਅਤੇ ਉੱਤਰੀ 24 ਪਰਗਨਾ, ਹਾਵੜਾ, ਹੁਗਲੀ ਅਤੇ ਕੋਲਕਾਤਾ ਵਿੱਚ ਤੂਫ਼ਾਨ ਦਾ ਅਸਰ ਪੈਣ ਦੀ ਸੰਭਾਵਨਾ ਹੈ।

 

ਸਬੰਧਿਤ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੇ ਐੱਨਸੀਐੱਮਸੀ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਸ਼ੁਰੂਆਤੀ ਉਪਾਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਕੋਲ ਉਚਿਤ ਮਾਤਰਾ ਵਿੱਚ ਖੁਰਾਕੀ ਪਦਾਰਥ, ਪੇਅਜਲ ਅਤੇ ਹੋਰ ਲਾਜ਼ਮੀ ਸਪਲਾਈ ਅਤੇ ਸੇਵਾਵਾਂ ਉਪਲੱਬਧ ਹਨ।

 

ਐੱਨਡੀਆਰਐੱਫ ਨੇ ਓਡੀਸ਼ਾ ਅਤੇ ਪੱਛਮ ਬੰਗਾਲ ਵਿੱਚ 26 ਟੀਮਾਂ ਨੂੰ ਤੈਨਾਤ ਕੀਤਾ ਹੈ ਅਤੇ ਇਸ ਦੇ ਇਲਾਵਾ ਟੀਮਾਂ ਉਨ੍ਹਾਂ ਰਾਜਾਂ ਵਿੱਚ ਪਹੁੰਚ ਰਹੀਆਂ ਹਨ। ਟੀਮਾਂ ਕਿਸ਼ਤੀਆਂ, ਦਰੱਖਤ ਕਟਰਾਂ, ਦੂਰਸੰਚਾਰ ਉਪਕਰਣਾਂ ਆਦਿ ਨਾਲ ਲੈਸ ਹਨ। ਜਲ ਸੈਨਾ ਅਤੇ ਵਾਯੂ ਸੈਨਾ ਅਤੇ ਤਟ ਰੱਖਿਅਕ ਬਲ ਦੇ ਜਹਾਜ਼ਾਂ ਅਤੇ ਵਾਯੂ ਸੈਨਾ ਨਾਲ ਸੈਨਾ ਅਤੇ ਜਲ ਸੈਨਾ ਦੇ ਬਚਾਅ ਅਤੇ ਰਾਹਤ ਦਲਾਂ ਨੂੰ ਸਟੈਂਡਬਾਏ ਰੱਖਿਆ ਗਿਆ ਹੈ।

 

ਰਾਜਾਂ ਅਤੇ ਕੇਂਦਰੀ ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਕੈਬਨਿਟ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਚੱਕਰਵਾਤ ਮਾਰਗ ਵਿੱਚ ਹੇਠਲੇ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾਣ ਅਤੇ ਉਚਿਤ ਮਾਤਰਾ ਵਿੱਚ ਲਾਜ਼ਮੀ ਸਪਲਾਈ ਜਿਵੇਂ ਭੋਜਨ, ਪੇਅਜਲ ਅਤੇ ਦਵਾਈਆਂ ਆਦਿ ਨੂੰ ਉਚਿਤ ਮਾਤਰਾ ਵਿੱਚ ਤਿਆਰ ਰੱਖਿਆ ਜਾਵੇ।

 

ਏਜੰਸੀਆਂ ਨੂੰ ਬਿਜਲੀ ਅਤੇ ਦੂਰਸੰਚਾਰ ਸੇਵਾਵਾਂ ਵਿੱਚ ਰੁਕਾਵਟਾਂ ਨੂੰ ਰੋਕਣ ਲਈ ਨਿਰਦੇਸ਼ ਦਿੱਤੇ ਗਏ ਹਨ। ਚੱਕਰਵਾਤ ਅਤੇ ਅੰਦਰੂਨੀ ਖੇਤਰਾਂ ਦੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਟੀਚਾਗਤ ਐੱਸਐੱਮਐੱਸਜ਼ ਦੀ ਮੁਫ਼ਤ ਸੁਵਿਧਾ ਪ੍ਰਦਾਨ ਕੀਤੀ ਜਾਣੀ ਹੈ।

 

ਮੀਟਿੰਗ ਵਿੱਚ ਓਡੀਸ਼ਾ ਦੇ ਮੁੱਖ ਸਕੱਤਰ ਅਤੇ ਪੱਛਮੀ ਬੰਗਾਲ ਦੇ ਪ੍ਰਮੁੱਖ ਸਕੱਤਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ। ਗ੍ਰਹਿ ਮੰਤਰਾਲਾ, ਰੱਖਿਆ, ਜਹਾਜ਼ਰਾਨੀ, ਬਿਜਲੀ, ਦੂਰਸੰਚਾਰ, ਸਿਹਤ, ਆਈਐੱਮਡੀ, ਐੱਨਡੀਐੱਮਏ ਅਤੇ ਐੱਨਡੀਆਰਐੱਫ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

 

ਉੱਭਰਦੀ ਸਥਿਤੀ ਦੀ ਸਮੀਖਿਆ ਕਰਨ ਲਈ ਐੱਨਸੀਐੱਮਸੀ ਕੱਲ੍ਹ ਫਿਰ ਮੀਟਿੰਗ ਕਰੇਗੀ

 

*****

 

ਵੀਜੀ/ਐੱਸਐੱਨਸੀ/ਵੀਐੱਮ



(Release ID: 1625015) Visitor Counter : 102