ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਪਰ ਚੱਕਰਵਾਤੀ ਤੂਫਾਨ 'ਅੰਫਾਨ' ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ

'ਅੰਫਾਨ' 20 ਮਈ, 2020 ਨੂੰ ਤਟਵਰਤੀ ਇਲਾਕਿਆਂ ਨਾਲ ਟਕਰਾਵੇਗਾ

Posted On: 18 MAY 2020 7:16PM by PIB Chandigarh

ਚੱਕਰਵਾਤੀ ਤੂਫਾਨ 'ਅੰਫਾਨ' ਨੇ ਅੱਜ ਬੰਗਾਲ ਦੀ ਖਾੜੀ ਵਿੱਚ 'ਸੁਪਰ ਚੱਕਰਵਾਤੀ ਤੂਫਾਨ' ਦਾ ਅਤਿਅੰਤ ਗੰਭੀਰ ਰੂਪ ਧਾਰ ਲਿਆ ਹੈ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਪਰ ਚੱਕਰਵਾਤੀ ਤੂਫਾਨ 'ਅੰਫਾਨ' ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸਬੰਧਿਤ ਰਾਜਾਂ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੀਆਂ ਤਿਆਰੀਆਂ ਦੀ ਗਹਿਨ ਸਮੀਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਾਲ-ਨਾਲ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਭਾਰਤੀ ਮੌਸਮ ਵਿਭਾਗ (ਆਈਐੱਮਡੀ), ਐੱਨਡੀਐੱਮਏ ਅਤੇ ਐੱਨਡੀਆਰਐੱਫ ਦੇ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਸਨ।

 

18.05.2020 PM NDMA Amphan.JPG

 

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਸੂਚਿਤ ਕੀਤਾ ਹੈ ਕਿ ਇਹ 'ਸੁਪਰ ਚੱਕਰਵਾਤੀ ਤੂਫਾਨ' ਨੇ 20 ਮਈ, 2020 ਦੀ ਦੁਪਹਿਰ ਵਿੱਚ ਇੱਕ ਬੇਹੱਦ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ 195 ਕਿਲੋਮੀਟਰ ਪ੍ਰਤੀ ਘੰਟੇ ਤੱਕ ਹਵਾ ਦੀ ਕਾਫੀ ਤੇਜ਼ ਰਫਤਾਰ ਨਾਲ ਪੱਛਮ ਬੰਗਾਲ ਦੇ ਤਟ ਨਾਲ ਟਕਰਾਉਣ ਦੀ ਪ੍ਰਬਲ ਸੰਭਾਵਨਾ ਹੈ। ਇਸ ਕਾਰਨ ਰਾਜ ਦੇ ਤਟਵਰਤੀ ਜ਼ਿਲ੍ਹਿਆਂ ਵਿੱਚ ਤੇਜ਼ ਤੋਂ ਲੈ ਕੇ ਅਤਿਅੰਤ ਤੇਜ਼ ਵਰਖਾ ਹੋਵੇਗੀ।

 

ਇਸ ਚੱਕਰਵਾਤੀ ਤੂਫਾਨ ਨਾਲ ਪੱਛਮ ਬੰਗਾਲ ਵਿੱਚ ਪੂਰਬ ਮੇਦਿਨੀਪੁਰ, ਦੱਖਣੀ ਅਤੇ ਉੱਤਰ 24 ਪਰਗਣਾ, ਹਾਵੜਾ, ਹੁਗਲੀ ਅਤੇ ਕੋਲਕਾਤਾ ਜ਼ਿਲ੍ਹਿਆਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਹ ਹੀ ਨਹੀਂ, ਇਸ ਤੂਫਾਨ ਨਾਲ ਉੱਤਰੀ ਓਡੀਸ਼ਾ ਦੇ ਤਟਵਰਤੀ ਜ਼ਿਲ੍ਹਿਆਂ ਜਿਵੇਂ ਕਿ ਜਗਤਸਿੰਘਪੁਰ, ਕੇਂਦਰਪਾੜਾ, ਭਦਰਕ ਅਤੇ ਬਾਲਾਸੋਰ ਦੇ ਵੀ ਇਸ ਦੇ ਨਾਲ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।

 

ਆਈਐੱਮਡੀ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਤਿਅੰਤ ਉਗਰ ਜਵਾਰ ਦੇ ਉੱਪਰ ਲਗਭਗ 4-5 ਮੀਟਰ ਦੀ ਉਚਾਈਆਂ ਤੇ ਤੂਫਾਨ ਆਉਣ ਦੀ ਸੰਭਾਵਨਾ ਹੈ, ਜੋ ਪੱਛਮ ਬੰਗਾਲ ਦੇ ਦੱਖਣ ਅਤੇ ਉੱਤਰ 24 ਪਰਗਣਾ ਦੇ ਨਿਚਲੇ ਤਟੀ ਇਲਾਕਿਆਂ ਵਿੱਚ ਹੜ੍ਹ ਲਿਆਵੇਗਾ। ਇਸੇ ਤਰ੍ਹਾਂ ਤਟੀ ਇਲਾਕਿਆਂ ਨਾਲ ਤੂਫਾਨ ਦੇ ਟਕਰਾਉਣ ਸਮੇਂ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਵਿੱਚ ਵੀ 3-4 ਮੀਟਰ ਦੀ ਉਚਾਈਆਂ 'ਤੇ ਇਹ ਕਹਿਰ ਢਾਹੇਗਾ। ਇਸ ਚੱਕਰਵਾਤੀ ਤੂਫਾਨ ਨਾਲ ਪੱਛਮ ਬੰਗਾਲ ਦੇ ਤਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋਣ ਦਾ ਅੰਦੇਸ਼ਾ ਹੈ।

 

ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਚੱਕਰਵਾਤੀ ਤੂਫਾਨ ਦੇ ਰਾਹ ਵਿੱਚ ਪੈਣ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਕੱਢਣ ਅਤੇ ਜ਼ਰੂਰੀ ਸਮੱਗਰੀ ਦੀ ਸਪਲਾਈ ਨੂੰ ਲੋੜੀਂਦੀ ਮਾਤਰਾ ਵਿੱਚ ਬਣਾਈ ਰੱਖਣ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾਣ।

 

ਸਾਰੀਆਂ ਸਬੰਧਿਤ ਅਥਾਰਿਟੀਆਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਜ਼ਰੂਰੀ ਸੇਵਾਵਾਂ ਜਿਵੇਂ ਕਿ ਬਿਜਲੀ, ਟੈਲੀਫੋਨ ਨੂੰ ਨੁਕਸਾਨ ਪਹੁੰਚਣ ਦੀ ਸਥਿਤੀ ਵਿੱਚ ਉਨ੍ਹਾਂ ਦੇ ਰੱਖ-ਰਖਾਅ ਨੂੰ ਸੁਨਿਸ਼ਚਿਤ ਕਰਨ ਲਈ ਲੋੜੀਂਦੀਆਂ ਤਿਆਰੀਆਂ ਕਰਨ ਅਤੇ ਇਸ ਦੇ ਨਾਲ ਹੀ ਸਮੇਂ ਤੇ ਆਪਣੀਆਂ ਤਿਆਰੀਆਂ ਦੀ ਪੂਰੀ ਤਰ੍ਹਾਂ ਨਾਲ ਸਮੀਖਿਆ ਕਰਨ ਅਤੇ ਕਿਸੇ ਵੀ ਵਿਘਨ ਦੀ ਸਥਿਤੀ ਵਿੱਚ ਜ਼ਰੂਰੀ ਸੇਵਾਵਾਂ ਦੀ ਤੁਰੰਤ ਬਹਾਲੀ ਸੁਨਿਸ਼ਚਿਤ ਕਰਨ।

 

ਭਾਰਤੀ ਤਟ ਰੱਖਿਅਕ ਬਲ ਅਤੇ ਜਲ ਸੈਨਾ ਨੇ ਰਾਹਤ ਅਤੇ ਬਚਾਅ ਕਾਰਜਾਂ ਲਈ ਕਈ ਜਹਾਜ਼ ਅਤੇ ਹੈਲੀਕੌਪਟਰ ਤੈਨਾਤ ਕਰ ਦਿੱਤੇ ਹਨ। ਇਨਾਂ ਰਾਜਾਂ ਵਿੱਚ ਸੈਨਾ ਅਤੇ ਵਾਯੂ ਸੈਨਾ ਦੀਆਂ ਇਕਾਈਆਂ ਨੂੰ ਵੀ ਐਮਰਜੈਂਸੀ ਵਿਵਸਥਾ ਦੇ ਤੌਰ ਤੇ ਰੱਖਿਆ ਗਿਆ ਹੈ।

 

ਐੱਨਡੀਆਰਐੱਫ ਨੇ ਓਡੀਸ਼ਾ ਅਤੇ ਪੱਛਮ ਬੰਗਾਲ ਵਿੱਚ 25 ਟੀਮਾਂ ਨੂੰ ਤੈਨਾਤ ਕੀਤਾ ਹੈ। ਇਸ ਤੋਂ ਇਲਾਵਾ, 12 ਟੀਮਾਂ ਨੂੰ ਐਮਰਜੈਂਸੀ ਵਿਵਸਥਾ ਦੇ ਤੌਰ ਤੇ ਰੱਖਿਆ ਗਿਆ ਹੈ। ਇਹ ਟੀਮਾਂ ਜ਼ਰੂਰੀ ਸਮੱਗਰੀ ਜਿਵੇਂ ਕਿ ਕਿਸ਼ਤੀਆਂ, ਰੁੱਖ ਕੱਟਣ ਦੇ ਔਜਾਰ, ਦੂਰਸੰਚਾਰ ਉਪਕਰਣ, ਆਦਿ ਨਾਲ ਲੈਸ ਹਨ।

 

ਆਈਐੱਮਡੀ ਸਾਰੇ ਸਬੰਧਿਤ ਰਾਜਾਂ ਨੂੰ ਨਵੀਨਤਮ ਪੂਰਵ ਅਨੁਮਾਨ ਨਾਲ ਨਿਯਮਿਤ ਤੌਰ 'ਤੇ ਬੁਲੇਟਿਨ ਜਾਰੀ ਕਰਦਾ ਰਿਹਾ ਹੈ। ਗ੍ਰਹਿ ਮੰਤਰਾਲਾ ਨੇ ਵੀ ਰਾਜ ਸਰਕਾਰ ਨਾਲ ਨਿਰੰਤਰ ਸੰਪਰਕ ਬਣਾਇਆ ਹੋਇਆ ਹੈ।

 

  *****

 

ਵੀਜੀ/ਐੱਸਐੱਨਸੀ/ਵੀਐੱਮ


(Release ID: 1625013)